Fact Check: ਮਹਿਲਾ ਅਤੇ ਬੱਚੇ ਦੀ ਵਾਇਰਲ ਹੋ ਰਹੀ ਤਸਵੀਰ ਅਸਲ ਨਹੀਂ , AI ਦੁਆਰਾ ਬਣਾਈ ਗਈ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਤਸਵੀਰ ‘ਚ ਨਜ਼ਰ ਆ ਰਹੀ ਔਰਤ ਅਤੇ ਬੱਚਾ ਅਸਲੀ ਨਹੀਂ, ਸਗੋਂ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਏ ਗਏ ਹਨ। ਕੁਝ ਯੂਜ਼ਰਸ ਇਸ ਨੂੰ ਅਸਲੀ ਸਮਝ ਕੇ ਸਾਂਝਾ ਕਰ ਰਹੇ ਹਨ।

Fact Check: ਮਹਿਲਾ ਅਤੇ ਬੱਚੇ ਦੀ ਵਾਇਰਲ ਹੋ ਰਹੀ ਤਸਵੀਰ ਅਸਲ ਨਹੀਂ , AI ਦੁਆਰਾ ਬਣਾਈ ਗਈ ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਔਰਤ ਨੂੰ ਛੋਟੇ ਬੱਚੇ ਨਾਲ ਚਿੱਕੜ ‘ਚ ਸੋਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਅਸਲੀ ਤਸਵੀਰ ਸਮਝ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ। ਲੋਕ ਇਸ ਤਸਵੀਰ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘‘Kawaljit Kaur ’ ਨੇ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, “ਅੱਜ, 8 ਮਾਰਚ!ਔਰਤ ਦਿਵਸ ਹੁੰਦੈ E ਤਸਵੀਰ ਵਿੱਚ ਵੀ ਔਰਤ ਐ! ਵੇਖ ਕੇ ….ਕੌਣ ਕਹੂਗਾ??? Happy Women’s Day ਪਰ ਬੱਚਿਆਂ ਲਈ ਇੱਕ ਮਾਂ….ਧਰਤੀ ‘ਤੇ ਰੱਬ ਤੋਂ ਘੱਟ ਵੀ ਨਹੀਂ!!”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਇਸ ਫੋਟੋ ਨੂੰ ਧਿਆਨ ਨਾਲ ਦੇਖਿਆ। ਤਸਵੀਰ ‘ਚ ਨਜ਼ਰ ਆ ਰਹੀ ਔਰਤ ਦੇ ਪੈਰਾਂ ਦੀਆਂ 6 ਉਂਗਲਾਂ ਹਨ ਅਤੇ ਉਨ੍ਹਾਂ ਦੀ ਬਨਾਵਟ ਵੀ ਵੱਖ ਦਿੱਖ ਰਹੀ ਹੈ, ਜੋ ਇਸਦੇ ਏਆਈ ਤੋਂ ਬਣੇ ਹੋਣ ਦਾ ਸੰਕੇਤ ਦਿੰਦੀ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਏਆਈ ਟੂਲ ਦੀ ਮਦਦ ਨਾਲ ਤਸਵੀਰ ਦੀ ਜਾਂਚ ਕੀਤੀ। ਅਸੀਂ ਫੋਟੋ ਨੂੰ hivemoderation ਟੂਲ ‘ਤੇ ਅਪਲੋਡ ਕੀਤਾ, ਇਸ ਵਿੱਚ ਇਸ ਤਸਵੀਰ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ 99.9% ਨਿਕਲੀ।

ਅਸੀਂ ਇਸ ਤਸਵੀਰ ਨੂੰ ਇਕ ਹੋਰ ਟੂਲ contentatscale.ai ‘ਤੇ ਵੀ ਚੈੱਕ ਕੀਤਾ ਹੈ। ਇੱਥੇ ਇਸ ਤਸਵੀਰ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ 80% ਨਿਕਲੀ।

ਅਸੀਂ ਤਸਵੀਰ ਬਾਰੇ ਏਆਈ ਮਾਹਰ ਅਮਰ ਸਿਨਹਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ, “ਇਹ AI ਦੁਆਰਾ ਬਣਾਈ ਗਈ ਤਸਵੀਰ ਹੈ।”

ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੀ AI ਜਨਰੇਟੇਡ ਤਸਵੀਰਾਂ ਅਤੇ ਡੀਪਫੇਕ ਵੀਡੀਓਜ਼ ਦੀਆਂ ਫ਼ੈਕ੍ਟ ਚੈੱਕ ਰਿਪੋਰਟਾਂ ਨੂੰ ਵਿਸ਼ਵਾਸ ਨਿਊਜ਼ ਦੇ AI ਚੈੱਕ ਸੈਕਸ਼ਨ ਵਿੱਚ ਵਿਸਥਾਰ ਨਾਲ ਪੜ੍ਹਿਆ ਜਾ ਸਕਦਾ ਹੈ।

ਅੰਤ ਵਿੱਚ ਅਸੀਂ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਅੰਮ੍ਰਿਤਸਰ ਦਾ ਨਿਵਾਸੀ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਤਸਵੀਰ ‘ਚ ਨਜ਼ਰ ਆ ਰਹੀ ਔਰਤ ਅਤੇ ਬੱਚਾ ਅਸਲੀ ਨਹੀਂ, ਸਗੋਂ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਏ ਗਏ ਹਨ। ਕੁਝ ਯੂਜ਼ਰਸ ਇਸ ਨੂੰ ਅਸਲੀ ਸਮਝ ਕੇ ਸਾਂਝਾ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts