ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਦਿੱਲੀ ਦੇ ਮਿੰਟੋ ਰੋਡ ‘ਤੇ ਡੂਬੀ ਬਸ ਇਹ ਤਸਵੀਰ ਸਾਲ 2020 ਦੀ ਹੈ। ਹਾਲਾਂਕਿ ਕਈ ਥਾਵਾਂ ‘ਤੇ ਮੀਂਹ ਦੇ ਕਾਰਣ ਜਲਭਰਾਵ ਹੋਇਆ ਹੈ। ਪਰ ਇਸ ਫੋਟੋ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਾਣੀ ‘ਚ ਅੱਧੀ ਡੁੱਬੀ ਇੱਕ ਬਸ ਨੂੰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ਼ ਨਿਊਜ਼ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਇਹ ਤਸਵੀਰ ਪੁਰਾਣੀ ਹੈ, ਅਸਲ ਫੋਟੋ ਸਾਲ 2020 ਦੀ ਦਿੱਲੀ ਦੇ ਮਿੰਟੋ ਬ੍ਰਿਜ ਦੀ ਹੈ। ਜਿਸਨੂੰ ਕੁਝ ਲੋਕ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਪੇਜ ‘ਮੁੱਦੇ ਪੰਜਾਬ ਦੇ’ ਨੇ 1 ਜੁਲਾਈ 2024 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, “ਪੰਜਾਬ ਤੋਂ ਬਾਅਦ ਹੁਣ ਦਿੱਲੀ ਵਿੱਚ ਵੀ ਚੱਲੀਆਂ ਪਾਣੀ ਵਾਲੀਆਂ ਬੱਸਾਂ #ਦਿਲਮਰਗਿੰਦਪੁਰਾ #ਬਲਮਰਗਿੰਦਪੁਰਾ #ਮੁੱਦੇਪੰਜਾਬਦੇ #ਪੰਜਾਬ #ਦਿੱਲੀ”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਦੀ ਪੜਤਾਲ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਕੀਤੀ। ਸਾਨੂੰ ਵਾਇਰਲ ਤਸਵੀਰ newindianexpress.com ਦੀ ਇੱਕ ਰਿਪੋਰਟ ਵਿੱਚ ਮਿਲੀ। ਖਬਰ ਨੂੰ 19 ਜੁਲਾਈ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ, ਤਸਵੀਰ ਦਿੱਲੀ ਦੇ ਮਿੰਟੋ ਬ੍ਰਿਜ ਦੀ ਹੈ, ਜਦੋਂ ਭਾਰੀ ਮੀਂਹ ਕਾਰਨ ਡੀ.ਟੀ.ਸੀ ਬੱਸ ਪਾਣੀ ਵਿੱਚ ਡੁੱਬ ਗਈ ਸੀ।
ਵਾਇਰਲ ਤਸਵੀਰ ਨਾਲ ਜੁੜੀ ਰਿਪੋਰਟ ਦੈਨਿਕ ਜਾਗਰਣ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲੀ। 19 ਜੁਲਾਈ 2020 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ, ਭਾਰੀ ਮੀਂਹ ਵਿੱਚ ਮਿੰਟੋ ਬ੍ਰਿਜ ਤੇ ਬਰਸਾਤ ਦਾ ਪਾਣੀ ਭਰ ਗਿਆ ਅਤੇ ਡੀ.ਟੀ.ਸੀ ਦੀ ਇੱਕ ਬਸ ਪਾਣੀ ਵਿੱਚ ਡੁੱਬ ਗਈ ਸੀ ।
ਤਸਵੀਰ ਨਾਲ ਜੁੜੀ ਹੋਰ ਰਿਪੋਰਟ ਇੱਥੇ ਵੇਖੀ ਜਾ ਸਕਦੀ ਹੈ।
ਪਹਿਲਾ ਵੀ ਇਹ ਫੋਟੋ ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਅਸੀਂ ਤਸਵੀਰ ਨੂੰ ਲੈ ਕੇ ਦੈਨਿਕ ਜਾਗਰਣ, ਨਵੀਂ ਦਿੱਲੀ ਦੇ ਡਿਪਟੀ ਚੀਫ਼ ਰਿਪੋਰਟਰ ਨੇਮਿਸ਼ ਹੇਮੰਤ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਫੋਟੋ ਨੂੰ ਪੁਰਾਣੀ ਦੱਸਿਆ ਸੀ।
ਅੰਤ ਵਿੱਚ ਅਸੀਂ ਪੁਰਾਣੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਇਸ ਪੇਜ ਨੂੰ 7 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਦਿੱਲੀ ਦੇ ਮਿੰਟੋ ਰੋਡ ‘ਤੇ ਡੂਬੀ ਬਸ ਇਹ ਤਸਵੀਰ ਸਾਲ 2020 ਦੀ ਹੈ। ਹਾਲਾਂਕਿ ਕਈ ਥਾਵਾਂ ‘ਤੇ ਮੀਂਹ ਦੇ ਕਾਰਣ ਜਲਭਰਾਵ ਹੋਇਆ ਹੈ। ਪਰ ਇਸ ਫੋਟੋ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।