ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਇਸ ਵੀਡੀਓ ਨੂੰ ਐਡੀਟਿੰਗ ਟੂਲਜ਼ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ): ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਿਸ ਵਿੱਚ ਇੱਕ ਬੱਚੇ ਦੇ ਮੱਥੇ ‘ਤੇ ਤਿੱਜੀ ਅੱਖ ਦਿੱਸ ਰਹੀ ਹੈ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਬ ਦੇਸ਼ ਵਿਚ ਤਿੰਨ ਅੱਖਾਂ ਵਾਲੇ ਬੱਚੇ ਨੇ ਜਨਮ ਲਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਜਾਂਚ ਵਿੱਚ ਵੀਡੀਓ ਨੂੰ ਫਰਜ਼ੀ ਪਾਇਆ। ਵਾਇਰਲ ਵੀਡੀਓ ਐਡੀਟੇਡ ਹੈ ਜਿਸਨੂੰ ਡਿਜੀਟਲ ਟੂਲਜ਼ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ।
ਫੇਸਬੁੱਕ ਯੂਜ਼ਰ “Master Tarsem Singh” ਨੇ 23 ਦਸੰਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ: ਅਰਬ ਦੇਸ਼ ਵਿੱਚ ਪੈਦਾ ਹੋਇਆ ਤਿੰਨ ਨੇਤਰਾਂ ਵਾਲਾ ਬੱਚਾ ਆਪਜੀ ਵੀ ਦਰਸ਼ਨ ਕਰੋ।”
ਸੋਸ਼ਲ ਮੀਡਿਆ ‘ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡਿਓ ਨੂੰ ਵੇਖਣ ‘ਤੇ ਪਤਾ ਚਲਦਾ ਹੈ ਕਿ ਬੱਚੇ ਦੇ ਮੱਥੇ ‘ਤੇ ਦਿੱਖ ਰਹੀ ਤੀਜੀ ਅੱਖ ਡਿਜੀਟਲੀ ਐਡਿਟ ਕਰ ਲਗਾਈ ਗਈ ਹੈ। ਜਿਵੇਂ ਕਿ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ, ਵੀਡੀਓ ਵਿਚ ਇਸ ਦੀ ਖੱਬੀ ਅੱਖ ਨੂੰ ਮੱਥੇ ‘ਤੇ ਲਾਇਆ ਗਿਆ ਹੈ। ਹੇਠਾਂ ਤੁਸੀਂ ਐਡੀਟੇਡ ਅੱਖ ਅਤੇ ਬੱਚੇ ਦੀ ਖੱਬੀ ਅੱਖ ਦੀ ਗਤੀ ਦੇ ਕੁਝ ਤੁਲਨਾਵਾਂ ਨੂੰ ਵੇਖ ਸਕਦੇ ਹੋ।
ਜਾਂਚ ਵਿੱਚ ਅੱਗੇ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। ਪਰ ਸਾਨੂੰ wajradiology.org ਦੀ ਵੈਬਸਾਈਟ ‘ਤੇ ਇੱਕ ਆਰਟੀਕਲ ਪ੍ਰਕਾਸ਼ਿਤ ਮਿਲਿਆ। ਸਾਲ 2018 ਦੀ ਰਿਪੋਰਟ ਵਿਚ ਦਸਿਆ ਗਿਆ ਸੀ ਕਿ ਤਿੰਨ ਅੱਖਾਂ ਵਾਲਾ ਇੱਕ ਬੱਚਾ ਨਾਈਜੀਰੀਆ ਵਿੱਚ ਪੈਦਾ ਹੋਇਆ ਸੀ। ਹਾਲਾਂਕਿ, ਨਾਈਜੀਰੀਆ ਵਿੱਚ ਜੰਮੇ ਤਿੰਨ ਅੱਖਾਂ ਵਾਲੇ ਬੱਚੇ ਦੀ ਫੋਟੋ ਵਾਇਰਲ ਕਲਿੱਪ ਵਿੱਚ ਦਿਖਾਈ ਗਈ ਕਲਿਪ ਤੋਂ ਵੱਖਰੀ ਸੀ। ਤੁਸੀਂ ਪੂਰੀ ਰਿਪੋਰਟ ਅਤੇ ਫੋਟੋਆਂ ਨੂੰ ਇੱਥੇ ਦੇਖ ਸਕਦੇ ਹੋ।
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਚੁੱਕਿਆ ਹੈ ਅਤੇ ਉਦੋਂ ਇਸਨੂੰ ਜਰਮਨੀ ਦਾ ਦੱਸਦੇ ਹੋਏ ਵਾਇਰਲ ਕੀਤਾ ਗਿਆ ਸੀ। ਤੁਸੀਂ ਸਾਡੀ ਪਹਿਲਾਂ ਦੀ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਵੱਧ ਜਾਣਕਾਰੀ ਲਈ ਅਸੀਂ ਜਾਗਰਣ ਨਿਊ ਮੀਡਿਆ ਦੇ ਵੀਡੀਓ ਐਡੀਟਰ ਸੰਜੇ ਜੈਮਿਨੀ ਨਾਲ ਗੱਲ ਕੀਤੀ। ਵੀਡੀਓ ਨੂੰ ਦੇਖਦੇ ਹੀ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਐਡੀਟਿਡ ਹੈ ਜਿਹੜੀ ਕੁਝ ਟੂਲਜ਼ ਦਾ ਸਹਾਰਾ ਲੈ ਕੇ ਬਣਾਈ ਗਈ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਯੂਜ਼ਰ ਦੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਮੁਤਾਬਿਕ ਯੂਜ਼ਰ ਨੂੰ 81 ਲੋਕ ਫੇਸਬੁੱਕ ‘ਤੇ ਫੋਲੋ ਕਰਦੇ ਹਨ ਅਤੇ ਯੂਜ਼ਰ 2 ਅਕਤੂਬਰ 2022 ਤੋਂ ਫੇਸਬੁੱਕ ‘ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਇਸ ਵੀਡੀਓ ਨੂੰ ਐਡੀਟਿੰਗ ਟੂਲਜ਼ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।