Fact Check : ਤੇਂਦੂਏ ਬਾਰੇ ਚੇਤਾਵਨੀ ਦੇਣ ਵਾਲੇ ਪੁਲੀਸ ਮੁਲਾਜ਼ਮ ਦਾ ਵੀਡੀਓ ਦੋ ਸਾਲ ਪੁਰਾਣਾ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤੇਂਦੂਆ ਦੇ ਨਾਂ ਤੇ ਵਾਇਰਲ ਪੋਸਟਾ ਫਰਜ਼ੀ ਨਿਕਲੀਆ। ਪੰਜਾਬ ਪੁਲੀਸ ਦੀ ਦੋ ਸਾਲ ਪੁਰਾਣੀ ਵੀਡੀਓ ਨੂੰ ਕੁਝ ਲੋਕ ਹੁਣ ਦਾ ਸਮਝਦੇ ਹੋਏ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ 27 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਪੰਜਾਬੀ ਪੁਲੀਸ ਮੁਲਾਜ਼ਮ ਨੂੰ ਇਹ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਚੀਤੇ ਆ ਗਏ ਹਨ। ਲੋਕਾਂ ਨੂੰ ਸੁਚੇਤ ਕਰਦੇ ਹੋਏ ਇਸ ਪੁਲਿਸ ਵਾਲੇ ਦੇ ਇਸ ਵੀਡੀਓ ਨੂੰ ਲੋਕ ਹੁਣ ਦਾ ਸਮਝ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਭ੍ਰਮਕ ਨਿਕਲਿਆ। ਦਰਅਸਲ ਕੁਝ ਲੋਕ ਦੋ ਸਾਲ ਪੁਰਾਣੇ ਵੀਡੀਓ ਨੂੰ ਹੁਣ ਦਾ ਸਮਝ ਕੇ ਵਾਇਰਲ ਕਰ ਰਹੇ ਹਨ। ਉਸ ਸਮੇਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤੇਂਦੂਆ ਦੇਖਿਆ ਗਿਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਹਿਮਾਚਲ ਟਾਈਮਜ਼ ਟੂਡੇ ਨੇ 25 ਮਾਰਚ ਨੂੰ 27 ਸਕਿੰਟ ਦਾ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ : ‘ਪੰਜਾਬ ਪੁਲਿਸ ਦਾ ਐਲਾਨ। ਇੱਕ ਚੀਤਾ ਚੰਡੀਗੜ੍ਹ ਵਿੱਚ ਅਤੇ ਦੂਜਾ ਮੋਹਾਲੀ ਵਿੱਚ’

ਵੀਡੀਓ ‘ਚ ਪਗੜੀ ਪਹਿਨੇ ਪੁਲਿਸਕਰਮੀ ਨੂੰ ਇਹ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ, ‘ਦੋ ਚੀਤੇ ਛੁੱਟ ਕੇ ਆ ਗਏ ਹਨ। ਇੱਕ ਚੀਤਾ ਚੰਡੀਗੜ੍ਹ ਵਿੱਚ ਹੈ। ਇੱਕ ਮੋਹਾਲੀ ਵਿੱਚ ਆ ਗਿਆ ਹੈ। ਦੁਬਾਰਾ ਫਿਰ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਵਿੱਚ ਦੋ ਚੀਤੇ ਛੁੱਟ ਕੇ ਆ ਗਏ ਹਨ। ਇੱਕ ਮੋਹਾਲੀ ਵਿੱਚ ਹੈ। ਆਪਣੇ ਬੱਚਿਆਂ ਨੂੰ ਨਿੱਕੇ- ਨਿੱਕੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਅਤੇ ਤੁਸੀਂ ਬਾਹਰ ਨਾ ਜਾਓ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਯੂਟਿਊਬ ਤੇ ਜਾ ਕੇ ਸੰਬੰਧਿਤ ਕੀਵਰਡਸ ਦੇ ਆਧਾਰ ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਥਾਵਾਂ ਉੱਤੇ ਮਿਲਿਆ,ਜਿੱਥੇ ਇਸ ਨੂੰ ਗੁੰਮਰਾਹਕੁੰਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਜਾਂਚ ਨੂੰ ਜਾਰੀ ਰੱਖਦੇ ਹੋਏ ਟਾਈਮ ਲਾਈਨ ਟੂਲ ਦੀ ਵਰਤੋਂ ਕੀਤੀ। ਅਖੀਰਕਾਰ ਸਾਨੂੰ ਵੀਡੀਓ 2 ਅਪ੍ਰੈਲ 2020 ਦਾ ਮਿਲਿਆ। ਦੈਨਿਕ ਸਵੇਰ ਨਾਮ ਦੇ ਇੱਕ ਯੂਟਿਊਬ ਚੈਨਲ ਤੇ ਅਪਲੋਡ ਖਬਰ ਵਿੱਚ ਦੱਸਿਆ ਗਿਆ ਕਿ ਲਾਕਡਾਊਨ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤੇਂਦੂਆ ਦੇਖਣ ਨੂੰ ਮਿਲਿਆ। ਉਸ ਹੀ ਨੂੰ ਲੈ ਕੇ ਮੋਹਾਲੀ ਪੁਲੀਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੀ। ਇਸ ਨਿਊਜ਼ ਵਿੱਚ ਸਾਨੂੰ ਇੱਕ ਵਾਇਰਲ ਵੀਡੀਓ ਵੀ ਮਿਲਿਆ। ਹਾਲਾਂਕਿ, ਪੁਲੀਸ ਦੇ ਜਵਾਨ ਵੱਲੋਂ ਵਾਰ-ਵਾਰ ਚੀਤਾ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਸੀ, ਜਦਕਿ ਤੇਂਦੂਆ ਦੇਖਣ ਨੂੰ ਮਿਲਿਆ ਸੀ। ਭਾਰਤ ਵਿੱਚ ਚੀਤਾ ਨਹੀਂ ਪਾਇਆ ਜਾਂਦਾ ਹੈ।

ਸਾਨੂੰ ਨਿਊਜ਼ 19 ਦੇ ਪੰਜਾਬ ਦੇ ਯੂਟਿਊਬ ਚੈਨਲ ਤੇ ਵੀ ਸੰਬੰਧਿਤ ਵੀਡੀਓ ਮਿਲਿਆ। ਇਸ ਵਿੱਚ ਵੀ ਦੱਸਿਆ ਗਿਆ ਕਿ ਲੌਕਡਾਊਨ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤੇਂਦੂਆ ਦੇਖਣ ਦੀਆਂ ਖਬਰਾਂ ਸਾਹਮਣੇ ਆਈਆ ਸੀ।

ਪੜਤਾਲ ਦੇ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 6 ਅਪ੍ਰੈਲ 2022 ਦੀ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਨਵਾਂਗਾਓ ਚ ਬੀਤੇ ਹਫਤੇ ਇੱਕ ਘਰ ਦੇ ਬਾਹਰ ਤੇਂਦੂਆ ਦੇਖੇ ਜਾਣ ਨਾਲ ਦਹਿਸ਼ਤ ਫੈਲ ਗਈ ਸੀ। ਘਰ ਦੇ ਬਾਹਰ ਲੱਗੇ ਸੀਸੀਟੀਵੀ ‘ਚ ਤੇਂਦੂਆ ਵਰਗੇ ਜਾਨਵਰ ਕੈਦ ਹੋਣ ਤੋਂ ਬਾਅਦ ਇਲਾਕੇ ਦੇ ਲੋਕ ਡਰੇ ਹੋਏ ਸਨ। ਉੱਥੇ ਹੀ ਵਨ ਵਿਭਾਗ ਨੇ ਤੇਂਦੂਏ ਨੂੰ ਫੜਨ ਲਈ ਸਰਚ ਓਪਰੇਸ਼ਨ ਵੀ ਚਲਾਇਆ ਸੀ ਅਤੇ ਜਿਸ ਜਗ੍ਹਾ ਤੇ ਤੇਂਦੂਆ ਦੇਖਣ ਦਾ ਦਾਅਵਾ ਕੀਤਾ ਗਿਆ ਸੀ, ਉੱਥੇ ਉਸ ਨੂੰ ਫੜਨ ਲਈ ਪਿੰਜਰਾ ਵੀ ਲਗਾਇਆ ਗਿਆ ਸੀ। ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਵਨ ਵਿਭਾਗ ਨੂੰ ਇਲਾਕੇ ਵਿੱਚ ਤੇਂਦੂਆ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਵਿਭਾਗ ਦੇ ਖੋਜੀ ਦਸਤੇ ਨੂੰ ਤੇਂਦੂਏ ਦੇ ਪੈਰਾਂ ਦੇ ਕੋਈ ਨਿਸ਼ਾਨ ਮਿਲੇ ਹਨ। ਇੱਥੇ ਸਬੰਧਿਤ ਖ਼ਬਰ ਪੜ੍ਹੋ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅੰਤ ਵਿੱਚ ਮੋਹਾਲੀ ਵਿੱਚ ਦੈਨਿਕ ਜਾਗਰਣ ਦੇ ਸੀਨੀਅਰ ਰਿਪੋਰਟਰ ਰੋਹਿਤ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਦੋ ਸਾਲ ਪੁਰਾਣਾ ਹੈ। ਕੁਝ ਲੋਕ ਇਸ ਨੂੰ ਹੁਣ ਦਾ ਸਮਝਦੇ ਹੋਏ ਵਾਇਰਲ ਕਰ ਰਹੇ ਹਨ।

ਹੁਣ ਵਾਰੀ ਸੀ ਉਸ ਯੂਜ਼ਰ ਦੀ ਜਾਂਚ ਕਰਨ ਦੀ , ਜਿਸ ਨੇ ਦੋ ਸਾਲ ਪੁਰਾਣੇ ਵੀਡੀਓ ਨੂੰ ਹੁਣ ਦਾ ਸਮਝ ਕੇ ਵਾਇਰਲ ਕੀਤਾ। ਫੇਸਬੁੱਕ ਪੇਜ ਹਿਮਾਚਲ ਟਾਈਮਜ਼ ਟੂਡੇ ਇੱਕ ਨਿਊਜ਼ ਅਤੇ ਮੀਡੀਆ ਪੇਜ ਹੈ। ਇੱਥੇ ਖ਼ਬਰਾਂ ਅੱਪਲੋਡ ਕੀਤੀਆਂ ਜਾਂਦੀਆਂ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤੇਂਦੂਆ ਦੇ ਨਾਂ ਤੇ ਵਾਇਰਲ ਪੋਸਟਾ ਫਰਜ਼ੀ ਨਿਕਲੀਆ। ਪੰਜਾਬ ਪੁਲੀਸ ਦੀ ਦੋ ਸਾਲ ਪੁਰਾਣੀ ਵੀਡੀਓ ਨੂੰ ਕੁਝ ਲੋਕ ਹੁਣ ਦਾ ਸਮਝਦੇ ਹੋਏ ਵਾਇਰਲ ਕਰ ਰਹੇ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts