2012 ਵਿੱਚ ਨਬੀ ਸਾਲੇਹ ਵਿੱਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ 12 ਸਾਲਾ ਦੀ ਫਿਲੀਸਤੀਨੀ ਕੁੜੀ ਦੇ ਇਜ਼ਰਾਈਲੀ ਸੈਨਿਕ ਨਾਲ ਝੜਪ ਦੇ ਵੀਡੀਓ ਨੂੰ ਰੂਸ-ਯੂਕਰੇਨ ਫੌਜੀ ਸੰਘਰਸ਼ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਰੂਸ-ਯੂਕਰੇਨ ਸੈਨਿਕ ਸੰਘਰਸ਼ ਨਾਲ ਜੋੜ ਕੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਇੱਕ ਛੋਟੀ ਬੱਚੀ ਨੂੰ ਇੱਕ ਜਵਾਨ ਨਾਲ ਭਿੜਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਯੂਕਰੇਨ ਦੀ ਹੈ, ਜਿੱਥੇ ਇੱਕ ਛੋਟੀ ਬੱਚੀ ਰੂਸੀ ਸੈਨਿਕ ਨਾਲ ਭਿੜ ਗਈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਬਹੁਤ ਪੁਰਾਣੀ ਘਟਨਾ ਨਾਲ ਸੰਬੰਧਿਤ ਹੈ, ਜਿਸ ਦਾ ਰੂਸ-ਯੂਕਰੇਨ ਫੌਜੀ ਸੰਘਰਸ਼ ਨਾਲ ਕੋਈ ਲੈਣਾ – ਦੇਣਾ ਨਹੀਂ ਹੈ। ਵਾਇਰਲ ਵੀਡੀਓ ਸਾਲ 2012 ਦਾ ਹੈ, ਜਦੋਂ ਇੱਕ 12 ਸਾਲਾ ਫਿਲੀਸਤੀਨੀ ਕੁੜੀ ਇਜ਼ਰਾਈਲੀ ਸੈਨਿਕ ਨਾਲ ਭਿੜ ਗਈ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘सामाजिक कार्यकर्ता जोरवाल’ ਨੇ ਵਾਇਰਲ ਵੀਡੀਓ ਨੂੰ (ਆਰਕਾਈਵ ਲਿੰਕ ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, ”युद्ध का मैदान हो या सांसारिक जीवन हो संस्कृति व संस्कार छुपते नहीं है जिसकी बानगी एक रूसी सैनिक का धैर्य और संस्कार से व एक छोटे से युक्रेनी बच्चे के इस विडियो को देखकर अंदाजा लगा लो। वर्ना इस रशियन की जगह तालिबानी सैनिक होते तो ना जाने क्या हाल कर देते बच्ची का….।”
ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਰੂਸ-ਯੂਕਰੇਨ ਸੰਘਰਸ਼ ਦਾ ਦੱਸਦੇ ਹੋਏ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੇ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ tribune.com.pk ਦੀ ਵੈੱਬਸਾਈਟ ਤੇ 20 ਦਸੰਬਰ 2017 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ,ਜਿਸ ਵਿੱਚ ਫਿਲੀਸਤੀਨੀ ਕੁੜੀ ਅਹੇਦ ਤਾਮਿਨੀ ਦੇ ਇਜ਼ਰਾਈਲੀ ਸੈਨਿਕ ਨਾਲ ਭਿੜਣ ਦਾ ਜ਼ਿਕਰ ਹੈ। ਰਿਪੋਰਟ ਦੇ ਮੁਤਾਬਿਕ, ਤਾਮਿਨੀ ਦੇ ਵਿਰੋਧ ਪ੍ਰਦਰਸ਼ਨ ਦਾ ਇਹ ਵੀਡੀਓ ਉਦੋਂ ਦਾ ਹੈ ਜਦੋਂ ਉਹ ਸਿਰਫ 9 ਸਾਲ ਦੀ ਸੀ।
www.vox.com ਦੀ ਵੈੱਬਸਾਈਟ ਤੇ 3 ਅਗਸਤ 2018 ਨੂੰ ਪ੍ਰਕਾਸ਼ਿਤ ਰਿਪੋਰਟ ‘ਚ ਵਰਤੀ ਗਈ ਤਸਵੀਰ ਵਿੱਚ ਉਹ ਹੀ ਲੜਕੀ ਹੈ, ਜਿਸਨੂੰ ਵਾਇਰਲ ਵੀਡੀਓ ‘ਚ ਸੈਨਿਕਾਂ ਨਾਲ ਭਿੜਦੇ ਹੋਏ ਦੇਖਿਆ ਜਾ ਸਕਦਾ ਹੈ।
ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਤਸਵੀਰ 2 ਨਵੰਬਰ 2012 ਦੀ ਹੈ, ਜਦੋਂ 12 ਸਾਲ ਦੀ ਬੱਚੀ ਅਹੇਦ ਤਾਮਿਨੀ ਨੇ ਨਬੀ ਸਾਲੇਹ ‘ਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਇਜ਼ਰਾਇਲੀ ਸੈਨਿਕਾਂ ਨੂੰ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ।’
ਸਰਚ ਵਿੱਚ ਸਾਨੂੰ ‘Nokta Grup’ ਦੇ ਵੈਰੀਫਾਈਡ ਯੂਟਿਊਬ ਚੈਨਲ ਤੇ 25 ਦਸੰਬਰ 2012 ਨੂੰ ਅਪਲੋਡ ਕੀਤਾ ਗਿਆ ਇਸ ਘਟਨਾ ਦਾ ਵੀਡੀਓ ਮਿਲਿਆ ।
ਇਸ ਹੀ ਵੀਡੀਓ ਦੇ ਛੋਟਾ ਹਿੱਸੇ ਨੂੰ ਰੂਸ-ਯੂਕਰੇਨ ਸੰਘਰਸ਼ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਤੇ ਰੂਸ-ਯੂਕਰੇਨ ਸੰਘਰਸ਼ ਨਾਲ ਜੁੜੇ ਗੁੰਮਰਾਹਕੁੰਨ ਅਤੇ ਫਰਜੀ ਦਾਅਵਿਆਂ ਦੀ ਜਾਂਚ ਕਰਨ ਵਾਲੀ ਹੋਰ ਤੱਥ ਜਾਂਚ ਰਿਪੋਰਟ ਨੂੰ ਇੱਥੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਫੇਸਬੁੱਕ ਤੇ ਬਹੁਤ ਸਰਗਰਮ ਪ੍ਰੋਫਾਈਲ ਹੈ। ਉਨ੍ਹਾਂ ਨੇ ਆਪਣੇ ਪ੍ਰੋਫਾਈਲ ‘ਚ ਖੁਦ ਨੂੰ ਕਰੌਲੀ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: 2012 ਵਿੱਚ ਨਬੀ ਸਾਲੇਹ ਵਿੱਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ 12 ਸਾਲਾ ਦੀ ਫਿਲੀਸਤੀਨੀ ਕੁੜੀ ਦੇ ਇਜ਼ਰਾਈਲੀ ਸੈਨਿਕ ਨਾਲ ਝੜਪ ਦੇ ਵੀਡੀਓ ਨੂੰ ਰੂਸ-ਯੂਕਰੇਨ ਫੌਜੀ ਸੰਘਰਸ਼ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।