Fact Check: ਕਾਬੁਲ ਵਿੱਚ ਸਾਲ 2020 ਵਿੱਚ ਹੋਈ ਘਟਨਾ ਦੇ ਵੀਡੀਓ ਨੂੰ ਪਾਕਿਸਤਾਨ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਵਾਇਰਲ
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜੀ ਨਿਕਲਿਆ। ਇਹ ਵੀਡੀਓ ਪਾਕਿਸਤਾਨ ਦਾ ਨਹੀਂ ਸਗੋਂ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਹੈ ਜਿਥੇ ਮਾਰਚ 2020 ‘ਚ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
- By: Jyoti Kumari
- Published: Aug 9, 2023 at 03:58 PM
- Updated: Aug 9, 2023 at 04:07 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜਮੀਨ ‘ਤੇ ਪਏ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ‘ਚ ਕੁਝ ਲੋਕਾਂ ਨੂੰ ਰੋਂਦੇ ਹੋਏ ਸੁਣਿਆ ਵੀ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ, ਜਿਥੇ ਨਮਾਜ਼ ਸਮੇਂ ਗੁਰੂ ਘਰ ‘ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕਤਲ ਕਰ ਗੁਰੂ ਘਰ ‘ਚ ਭੰਨਤੋੜ ਕੀਤੀ।
ਵਿਸ਼ਵਾਸ ਨਿਊਜ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਦਾਅਵੇ ਨੂੰ ਫਰਜੀ ਪਾਇਆ। ਅਸਲ ਵਿੱਚ ਇਹ ਮਾਮਲਾ ਪਾਕਿਸਤਾਨ ਦਾ ਨਹੀਂ ਬਲਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਹੈ ਜਦੋਂ ਮਾਰਚ 2020 ‘ਚ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਸੀ। ਉਸੇ ਵੀਡੀਓ ਨੂੰ ਹੁਣ ਪਾਕਿਸਤਾਨ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ‘Jasmeet Singh’ ਨੇ 7 ਅਗਸਤ ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਭਾਈ ਚਾਰਾ ਅਮਰ ਰਹੇ,ਖਬਰ ਆ ਰਹੀ ਹੈ ਕਿ ਪਾਕਿਸਤਾਨ ਚ ਲਾਉਡ ਸਪੀਕਰ ਚ ਅਜਾਨ ਵੇਲੇ ਗੁਰਦਵਾਰੇ ਮਾਇਕ ਚ ਪਾਠ ਚਲਣ ਕਰਕੇ ਭੜਕੇ ਸ਼ਾਂਤੀਦੂਤ ਭਾਈਚਾਰੇ ਨੇ ਗ੍ਰੰਥੀਆਂ ਦਾ ਬੇਰਹਿਮੀ ਨਾਲ ਕੀਤਾ ਕ.ਤ.ਲ. ਗੁਰਦਵਾਰੇ ਦੀ ਵੀ ਕੀਤੀ ਭੰਨਤੋੜ Sikhs #Pakistan #Gurudwara”
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਨੂੰ ਇੱਥੇ ਦੇਖੋ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਕਈ ਥਾਵਾਂ ‘ਤੇ ਵਾਇਰਲ ਵੀਡੀਓ ਦੂੱਜੇ ਐਂਗਲ ਨਾਲ ਅਪਲੋਡ ਮਿਲਾ। ‘Sharda Dubey’ ਨਾਮ ਦੇ ਫੇਸਬੁੱਕ ਯੂਜ਼ਰ ਨੇ 26 ਮਾਰਚ 2020 ਨੂੰ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਕਾਬੁਲ ਦੇ ਗੁਰੁਦਵਾਰੇ ਵਿੱਚ ਹੋਏ ਅੱਤਵਾਦੀ ਹਮਲੇ ਦਾ ਦਸਿਆ ਹੈ।”
‘ਆਸ਼ੂਤੋਸ਼ ਅਰੋੜਾ’ ਨਾਮ ਦੇ ਯੂਜ਼ਰ ਨੇ ਵੀ 25 ਮਾਰਚ 2020 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਵੀਡੀਓ ਨੂੰ ਕਾਬੁਲ ਦਾ ਦੱਸਿਆ ਹੈ।
ਪੜਤਾਲ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ-ਜੁਲਦੀ ਵੀਡੀਓ ਰਿਪੋਰਟ ‘ਦ ਟਾਇਮਸ ਆਫ ਇੰਡੀਆ’ ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਅਪਲੋਡ ਮਿਲੀ। ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਿਕ, ਵੀਡੀਓ ਕਾਬੁਲ ਦੇ ਗੁਰੁਦਵਾਰੇ ਵਿੱਚ ਹੋਏ ਹਮਲੇ ਦਾ ਹੈ।
ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਨੂੰ ਟਵਿੱਟਰ ਯੂਜ਼ਰ ਰਮਨਦੀਪ ਸਿੰਘ ਮਾਨ ਨੇ ਵੀ ਸਾਲ 2020 ਵਿੱਚ ਟਵੀਟ ਕੀਤਾ ਸੀ। ਇਸ ਵੀਡੀਓ ਦੇ ਵਿੱਚ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਵਿਅਕਤੀ ਅਤੇ ਗੁਰੁਦਆਰਾ ਸਾਹਿਬ ਦੀ ਸਮਾਨ ਬਿਲਡਿੰਗ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਿੱਤੇ ਕੈਪਸ਼ਨ ਦੇ ਮੁਤਾਬਕ, “ਕੱਲ੍ਹ ਕਾਬੁਲ ਦੇ ਇੱਕ ਗੁਰਦੁਆਰੇ ਉੱਤੇ ਹਮਲਾ ਹੋਇਆ, ਜਿਸ ਵਿੱਚ 25 ਲੋਕ ਮਾਰੇ ਗਏ ਸਨ, ਮਨੁੱਖਤਾ ਉੱਤੇ ਕਲੰਕ ਹੈ। ਇਨ੍ਹਾਂ ਜਾਨਵਰਾਂ ਦਾ ਕੋਈ ਧਰਮ ਨਹੀਂ ਹੈ, ਇਨ੍ਹਾਂ ਦਾ ਕੋਈ ਪੰਥ ਨਹੀਂ ਹੈ, ਇਹਨਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।”
ਪੜਤਾਲ ਵਿੱਚ ਸਾਨੂੰ ਕਈ ਮੀਡਿਆ ਰਿਪੋਰਟ ਦੇ ਵਿੱਚ ਇਸ ਘਟਨਾ ਨਾਲ ਜੁੜੀਆਂ ਕਈ ਮਿਲਦੀ ਜੁਲਦੀ ਤਸਵੀਰਾਂ ਮਿਲੀਆਂ। ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਹੂਬਹੂ ਦੀਵਾਰਾਂ ਦੀ ਸਥਿਤੀ ਅਤੇ ਪਰਦਿਆਂ ਨੂੰ ਵੇਖਿਆ ਜਾ ਸਕਦਾ ਹੈ।
ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਹੋਇਆ ਕਿ ਇਹ ਕਾਬੁਲ ਦਾ ਪੁਰਾਣਾ ਵੀਡੀਓ ਹੈ, ਜਿਸਨੂੰ ਪਾਕਿਸਤਾਨ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵੱਧ ਜਾਣਕਾਰੀ ਲਈ ਅਸੀਂ ਪਾਕਿਸਤਾਨ ਦੇ ਰਿਪੋਰਟਰ ਅਤੇ ਸੋਸ਼ਲ ਐਕਟੀਵਿਸਟ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪੰਜਾਬ ਦਾ ਨਹੀਂ ਹੈ। ਵਾਇਰਲ ਵੀਡੀਓ ਉਨ੍ਹਾਂ ਨੇ ਵੀ ਦੇਖਿਆ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਅੰਤ ਵਿੱਚ ਅਸੀਂ ਕਾਬੁਲ ਦੇ ਪੁਰਾਣੇ ਹਮਲੇ ਦੇ ਵੀਡੀਓ ਨੂੰ ਪਾਕਿਸਤਾਨ ਦਾ ਦੱਸਦੇ ਹੋਏ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲਗਿਆ ਯੂਜ਼ਰ ਨੂੰ ਕਰੀਬ 7 ਹਜਾਰ ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਫਰੀਦਾਬਾਦ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜੀ ਨਿਕਲਿਆ। ਇਹ ਵੀਡੀਓ ਪਾਕਿਸਤਾਨ ਦਾ ਨਹੀਂ ਸਗੋਂ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਹੈ ਜਿਥੇ ਮਾਰਚ 2020 ‘ਚ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
- Claim Review : ਪਾਕਿਸਤਾਨ ਵਿੱਚ ਨਮਾਜ਼ ਸਮੇਂ ਗੁਰੁਦਵਾਰੇ ‘ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕਤਲ ਕਰ ਗੁਰੂ ਘਰ ‘ਚ ਭੰਨਤੋੜ ਕੀਤੀ।
- Claimed By : Jasmeet Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...