Fact Check : ਲਖਨਊ ਵਿੱਚ ਨਗਰ ਨਿਗਮ ਦੀ ਮੀਟਿੰਗ ਦੌਰਾਨ ਹੋਏ ਵਿਵਾਦ ਦਾ ਵੀਡੀਓ ਗ਼ਲਤ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਪਤਾ ਲਗਿਆ ਕਿ 28 ਫਰਵਰੀ ਨੂੰ ਲਖਨਊ ਨਗਰ ਨਿਗਮ ਦੀ ਮੀਟਿੰਗ ਦੌਰਾਨ ਭਾਜਪਾ ਦੇ ਇਕ ਕੌਂਸਲਰ ਨੇ ਨਗਰ ਨਿਗਮ ਕਮਿਸ਼ਨਰ ਇੰਦਰਜੀਤ ਸਿੰਘ ‘ਤੇ ਇਕ ਕੰਪਨੀ ਦੇ ਪ੍ਰਮੋਸ਼ਨ ਦੇ ਲਈ ਆਫ਼ਰ ਦਾ ਆਰੋਪ ਲਗਾਇਆ ਸੀ। ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਨਾਰਾਜ਼ ਹੋ ਕੇ ਮੀਟਿੰਗ ਛੱਡ ਕੇ ਚਲੇ ਗਏ ਸਨ। ਉਸੇ ਘਟਨਾ ਦੇ ਵੀਡੀਓ ਨੂੰ ਕੁਝ ਲੋਕ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- By: Ashish Maharishi
- Published: Mar 12, 2024 at 05:56 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਦੇ ਇੱਕ ਆਗੂ ਨੇ ਇੱਕ ਸਿੱਖ ਅਫਸਰ ਨੂੰ ਖਾਲਿਸਤਾਨੀ ਕਿਹਾ ਸੀ, ਤਾਂ ਉਹ ਗੁੱਸੇ ਹੋ ਕੇ ਪ੍ਰੋਗਰਾਮ ਤੋਂ ਚਲੇ ਗਏ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਗੁੰਮਰਾਹਕੁੰਨ ਸਾਬਤ ਹੋਇਆ। ਦਰਅਸਲ 28 ਫਰਵਰੀ 2024 ਨੂੰ ਲਖਨਊ ਨਗਰ ਨਿਗਮ ਦੇ ਆਯੁਕਤ ‘ਤੇ ਭਾਜਪਾ ਪਾਰਸ਼ਦ ਨੇ ਨਿੱਜੀ ਆਰੋਪ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਨਾਰਾਜ਼ ਹੋ ਕੇ ਆਯੁਕਤ ਇੰਦਰਜੀਤ ਸਿੰਘ ਮੀਟਿੰਗ ਤੋਂ ਚਲੇ ਗਏ। ਖਾਲਿਸਤਾਨ ਵਰਗੀ ਕੋਈ ਗੱਲ ਨਹੀਂ ਹੋਈ ਸੀ।
ਕੀ ਹੋ ਰਿਹਾ ਹੈ ਵਾਇਰਲ
ਇੰਸਟਾਗ੍ਰਾਮ ਹੈਂਡਲ ਪੋਲੀਟਿਕਸ ਕੀਡਾ ਨੇ ਇੱਕ ਵੀਡੀਓ ਪੋਸਟ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇੱਕ ਭਾਜਪਾ ਨੇਤਾ ਨੇ ਇੱਕ ਸਿੱਖ ਅਫਸਰ ਨੂੰ ਖਾਲਿਸਤਾਨੀ ਕਿਹਾ। ਜਿਸ ਤੋਂ ਬਾਅਦ ਅਫਸਰ ਗੁੱਸੇ ‘ਚ ਨਾਰਾਜ ਹੋ ਕੇ ਪ੍ਰੋਗਰਾਮ ਤੋਂ ਚਲੇ ਗਏ।
ਅੰਗਰੇਜ਼ੀ ਵਿੱਚ ਲਿਖਿਆ ਗਿਆ: “Uttar Pradesh : A Sikh Officer was called Khalistani by BJP Leader. He was angry and walked out of the event.’’
ਪੋਸਟ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਮਦਦ ਲਈ। ਸਰਚ ਕਰਨ ‘ਤੇ ਸਾਨੂੰ ਕਈ ਨਿਊਜ਼ ਵੈੱਬਸਾਈਟਾਂ ਅਤੇ ਯੂ-ਟਿਊਬ ਚੈਨਲਾਂ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। ਇਨ੍ਹਾਂ ਖਬਰਾਂ ਵਿੱਚ ਕਿਤੇ ਵੀ ਖਾਲਿਸਤਾਨੀ ਵਾਲੀ ਗੱਲ ਨਹੀਂ ਮਿਲੀ।
UP Tak ਦੇ ਯੂਟਿਊਬ ਚੈਨਲ ਨੇ 29 ਫਰਵਰੀ ਨੂੰ ਆਪਣੀ ਵੀਡੀਓ ਰਿਪੋਰਟ ਵਿੱਚ ਦੱਸਿਆ, ”ਨਗਰ ਨਿਗਮ ਵਿੱਚ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਚੁਣੀ ਗਈ ਕੰਪਨੀ ਰਾਮਕੀ ‘ਤੇ ਸਹਿਮਤੀ ਬਣਾਉਣ ਲਈ ਮੀਟਿੰਗ ਸੱਦੀ ਗਈ ਸੀ, ਜਦੋਂ ਭਾਜਪਾ ਕੌਂਸਲਰ ਰਾਮ ਨਰੇਸ਼ ਰਾਵਤ ਨੇ ਨਗਰ ਨਿਗਮ ਆਯੁਕਤ ਇੰਦਰਜੀਤ ਸਿੰਘ ‘ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਨਵੀਂ ਕੰਪਨੀ ਲਿਆਉਣ ਲਈ ਤੁਹਾਨੂੰ ਕੀ ਆਫ਼ਰ ਮਿਲਿਆ ਹੈ? ਇਸ ‘ਤੇ ਨਗਰ ਨਿਗਮ ਦੇ ਕਮਿਸ਼ਨਰ ਭੜਕ ਗਏ ਅਤੇ ਸਦਨ ਛੱਡ ਕੇ ਬਾਹਰ ਚਲੇ ਗਏ।”
ਵਿਸ਼ਵਾਸ ਨਿਊਜ਼ ਨੇ ਇਸ ਸਬੰਧ ਵਿੱਚ ਦੈਨਿਕ ਜਾਗਰਣ, ਲਖਨਊ ਦੇ ਈ-ਪੇਪਰ ਨੂੰ ਸਕੈਨ ਕਰਨਾ ਸ਼ੁਰੂ ਕੀਤਾ। 29 ਫਰਵਰੀ ਨੂੰ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਦੱਸਿਆ ਗਿਆ ਕਿ ਭਾਜਪਾ ਕੌਂਸਲਰ ਰਾਮਨਰੇਸ਼ ਯਾਦਵ ਨੇ ਮੀਟਿੰਗ ਵਿੱਚ ਪੁੱਛਿਆ ਕਿ ਉਨ੍ਹਾਂ ਨੂੰ ਕੰਪਨੀ ਦੇ ਹੱਕ ਵਿੱਚ ਬੋਲਣ ਲਈ ਕਿੰਨੇ ਦਾ ਆਫ਼ਰ ਮਿਲਿਆ ਹੈ। ਕੌਂਸਲਰ ਦੇ ਇਹ ਕਹਿੰਦੇ ਹੀ ਨਗਰ ਨਿਗਮ ਕਮਿਸ਼ਨਰ ਇੰਦਰਜੀਤ ਸਿੰਘ ਭੜਕ ਗਏ ਅਤੇ ਕਿਹਾ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਉਚਿਤ ਨਹੀਂ ਹੈ। ਇਸ ਤੋਂ ਬਾਅਦ ਨਾਰਾਜ ਹੋ ਕੇ ਚਲੇ ਗਏ। ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।
ਸਾਨੂੰ ਆਜ ਤਕ ਦੀ ਵੈੱਬਸਾਈਟ ‘ਤੇ ਵੀ ਸਬੰਧਿਤ ਘਟਨਾ ਨਾਲ ਜੁੜੀ ਖ਼ਬਰ ਮਿਲੀ। ਇਸਨੂੰ 29 ਫਰਵਰੀ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਅਮਰ ਉਜਾਲਾ ਡਾਟ ਕੋਮ ਨੇ 28 ਫਰਵਰੀ ਨੂੰ ਇਸ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ, ਲਖਨਊ ਦੇ ਸੀਨੀਅਰ ਪੱਤਰਕਾਰ ਅਜੈ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ। ਭਾਜਪਾ ਕੌਂਸਲਰ ਨੇ ਆਫ਼ਰ ਦਾ ਜ਼ਿਕਰ ਕੀਤਾ ਸੀ। ਜਿਸ ਕਾਰਨ ਪੂਰਾ ਬਵਾਲ ਹੋਇਆ ਸੀ।
ਹੁਣ ਵਾਰੀ ਸੀ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ । ਇੰਸਟਾਗ੍ਰਾਮ ਹੈਂਡਲ Politics Keeda ਨੂੰ 341 ਲੋਕ ਫੋਲੋ ਕਰਦੇ ਹਨ। ਇਸ ਤੋਂ ਜ਼ਿਆਦਾ ਜਾਣਕਾਰੀ ਇਸ ਹੈਂਡਲ ‘ਤੇ ਉਪਲਬਧ ਨਹੀਂ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਪਤਾ ਲਗਿਆ ਕਿ 28 ਫਰਵਰੀ ਨੂੰ ਲਖਨਊ ਨਗਰ ਨਿਗਮ ਦੀ ਮੀਟਿੰਗ ਦੌਰਾਨ ਭਾਜਪਾ ਦੇ ਇਕ ਕੌਂਸਲਰ ਨੇ ਨਗਰ ਨਿਗਮ ਕਮਿਸ਼ਨਰ ਇੰਦਰਜੀਤ ਸਿੰਘ ‘ਤੇ ਇਕ ਕੰਪਨੀ ਦੇ ਪ੍ਰਮੋਸ਼ਨ ਦੇ ਲਈ ਆਫ਼ਰ ਦਾ ਆਰੋਪ ਲਗਾਇਆ ਸੀ। ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਨਾਰਾਜ਼ ਹੋ ਕੇ ਮੀਟਿੰਗ ਛੱਡ ਕੇ ਚਲੇ ਗਏ ਸਨ। ਉਸੇ ਘਟਨਾ ਦੇ ਵੀਡੀਓ ਨੂੰ ਕੁਝ ਲੋਕ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- Claim Review : ਭਾਜਪਾ ਆਗੂ ਨੇ ਅਫਸਰ ਨੂੰ ਖਾਲਿਸਤਾਨੀ ਕਿਹਾ
- Claimed By : ਇੰਸਟਾਗ੍ਰਾਮ ਹੈਂਡਲ - ਪੋਲੀਟਿਕਸ ਕੀਡਾ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...