Fact Check: 2014 ਵਿੱਚ PM ਮੋਦੀ ਦੇ ਆਸਟ੍ਰੇਲੀਆ ਦੌਰੇ ਦਾ ਵੀਡੀਓ ਹਾਲ ਦਾ ਦੱਸਦਿਆਂ ਕੀਤਾ ਜਾ ਰਿਹਾ ਹੈ ਵਾਇਰਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀ ਆਸਟ੍ਰੇਲੀਆ ਯਾਤਰਾ ਅਤੇ ਉਸ ਦੌਰਾਨ ਉੱਥੇ ਦੀ ਸੰਸਦ ਵਿੱਚ ਦਿੱਤੇ ਉਨ੍ਹਾਂ ਦੇ ਭਾਸ਼ਣ ਦੇ ਵੀਡੀਓ ਨੂੰ ਹਾਲ ਦਾ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Abhishek Parashar
- Published: Jun 28, 2022 at 05:17 PM
- Updated: Jul 15, 2022 at 03:31 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਦੌਰੇ ਦੌਰਾਨ ਸੰਸਦ ‘ਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵੀਡੀਓ ‘ਚ ਪ੍ਰਧਾਨ ਮੰਤਰੀ ਸੰਸਦ ਭਵਨ ‘ਚ ਬੈਠੇ ਨਜ਼ਰ ਆ ਰਹੇ ਹਨ, ਜਿੱਥੇ ਉਨ੍ਹਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਇਹ ਵੀਡੀਓ ਪਿਛਲੇ ਕੁਝ ਹਫ਼ਤਿਆਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਹਾਲ ਹੀ ਦਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ਵਿੱਚ ਆਸਟ੍ਰੇਲੀਆ ਦੌਰੇ ਦਾ ਹੈ, ਜਦੋਂ ਟੋਨੀ ਐਬੋਟ ਉੱਥੇ ਪ੍ਰਧਾਨ ਮੰਤਰੀ ਹੁੰਦੇ ਸੀ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਅਨ ਸੰਸਦ ‘ਚ ਭਾਸ਼ਣ ਵੀ ਦਿੱਤਾ ਸੀ ਅਤੇ ਇਸ ਸੰਬੋਧਨ ਦਾ ਵੀਡੀਓ ਹਾਲ ਦਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Devraj P Nathan’ ਨੇ 24 ਮਈ ਨੂੰ ਇਸ ਵੀਡੀਓ ਨੂੰ ਆਪਣੀ ਪ੍ਰੋਫਾਈਲ ਤੋਂ ਸ਼ੇਅਰ ਕੀਤਾ ਹੈ। ਇਸ ਹੀ ਦੌਰਾਨ ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਜਿਸ ਸਮੇਂ ਤੋਂ ਸ਼ੇਅਰ ਕੀਤੀ ਗਈ ਹੈ, ਉਸ ਤੋਂ ਲੱਗਦਾ ਹੈ ਕਿ ਇਹ ਹਾਲ ਹੀ ਦਾ ਹੈ। ਹਾਲਾਂਕਿ ਵੀਡੀਓ ‘ਚ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਨੂੰ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਜ਼ਾਹਿਰ ਹੈ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ। ਟੋਨੀ ਐਬੋਟ 2013 ਤੋਂ 2015 ਵਿੱਚਕਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ।
ਵਾਇਰਲ ਵੀਡੀਓ ਦੇ ਅਸਲੀ ਸਰੋਤ ਦਾ ਪਤਾ ਲਗਾਉਣ ਲਈ ਅਸੀਂ ਰਿਵਰਸ ਇਮੇਜ ਸਰਚ ਦੀ ਮਦਦ ਲਈ। ਸਰਚ ਕਰਨ ਤੇ ਇਹ ਵੀਡੀਓ ਨਰਿੰਦਰ ਮੋਦੀ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਪਰ ਅਪਲੋਡ ਕੀਤਾ ਹੋਇਆ ਮਿਲਿਆ।
14 ਨਵੰਬਰ 2018 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੰਬਰ 2014 ਦੀ ਆਸਟ੍ਰੇਲੀਆ ਯਾਤਰਾ ਨਾਲ ਸਬੰਧਿਤ ਹੈ, ਜਦੋਂ ਉਨ੍ਹਾਂ ਨੇ ਕੈਨਬਰਾ ਸਥਿਤ ਆਸਟ੍ਰੇਲੀਆਈ ਸੰਸਦ ਵਿੱਚ ਆਪਣਾ ਸੰਬੋਧਨ ਦਿੱਤਾ ਸੀ। 47.21 ਮਿੰਟ ਦੇ ਵੀਡੀਓ ਵਿੱਚ 0.27 ਸੈਕਿੰਡ ਦੇ ਫਰੇਮ ਵਿੱਚ ਨਜ਼ਰ ਆ ਰਿਹਾ ਵਿਜ਼ੂਅਲ ਉਹ ਹੀ ਹੈ , ਜੋ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ।
ਨਿਊਜ਼ ਸਰਚ ‘ਚ ਅਜਿਹੀਆਂ ਕਈ ਪੁਰਾਣੀਆਂ ਰਿਪੋਰਟਾਂ ਦੇ ਲਿੰਕ ਮਿਲੇ , ਜਿਨ੍ਹਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦਾ ਜ਼ਿਕਰ ਹੈ। 13 ਨਵੰਬਰ 2014 ਨੂੰ ਇਕਨਾਮਿਕ ਟਾਈਮਜ਼ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਯਾਤਰਾ 28 ਸਾਲਾਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ।
ਵਾਇਰਲ ਵੀਡੀਓ ਨੂੰ ਲੈ ਕੇ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਯਾਤਰਾ ਤੇ ਨਜ਼ਰ ਰੱਖਣ ਵਾਲੇ ਵਰਿਸ਼ਠ ਪੱਤਰਕਾਰ ਅਭਿਸ਼ੇਕ ਰੰਜਨ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਹੈ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਆਸਟ੍ਰੇਲੀਆ ਯਾਤਰਾ ਨਾਲ ਸਬੰਧਿਤ ਵੀਡੀਓ ਹੈ।
ਨਤੀਜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀ ਆਸਟ੍ਰੇਲੀਆ ਯਾਤਰਾ ਅਤੇ ਉਸ ਦੌਰਾਨ ਉੱਥੇ ਦੀ ਸੰਸਦ ਵਿੱਚ ਦਿੱਤੇ ਉਨ੍ਹਾਂ ਦੇ ਭਾਸ਼ਣ ਦੇ ਵੀਡੀਓ ਨੂੰ ਹਾਲ ਦਾ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਆਸਟ੍ਰੇਲੀਆ ਦੇ ਸੰਸਦ ਵਿੱਚ ਪੀਐਮ ਮੋਦੀ ਦੀ ਤਾਰੀਫ
- Claimed By : FB User-Devraj P Nathan
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...