ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਏਬੀਪੀ ਨਿਊਜ ਦੀ ਵਾਇਰਲ ਕਲਿਪਿੰਗ ਹਾਲੀਆ ਨਹੀਂ ਸਗੋ ਸਾਲ 2018 ਦੀ ਹੈ। ਹੁਣ ਪੁਰਾਣੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਏਬੀਪੀ ਨਿਊਜ਼ ਦੀ ਇੱਕ ਵੀਡੀਓ ਕਲਿਪ ਵਾਇਰਲ ਕੀਤੀ ਜਾ ਰਹੀ ਹੈ। ਦੋ ਮਿੰਟ 20 ਸੈਕੰਡ ਦੇ ਇਸ ਵੀਡੀਓ ਵਿੱਚ ਐਂਕਰ ਨੂੰ ਬੰਬ ਬਰਾਮਦ ਹੋਣ ਦੀ ਖਬਰ ਪੜ੍ਹਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਕਲਿਪ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਵੀਡੀਓ ਪੁਰਾਣਾ ਨਿਕਲਿਆ। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਏਬੀਪੀ ਨਿਊਜ਼ ਦੀ ਕਲਿਪਿੰਗ ਤਕਰੀਬਨ 5 ਸਾਲ ਪੁਰਾਣੀ ਹੈ। ਅਸਲ ਵੀਡੀਓ ਸਾਲ 2018 ਦਾ ਹੈ। ਵੀਡੀਓ ਨੂੰ ਹਾਲ-ਫਿਲਹਾਲ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘ਕੌਮ ਦੇ ਵਾਰਿਸ’ ਨੇ 28 ਮਈ ਨੂੰ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਹਿੰਦੂ ਅੱਤਵਾਦੀ ,ਹਿੰਦੂ ਅੱਤਵਾਦੀ ,ਹਿੰਦੂ ਅੱਤਵਾਦੀ
ਖ਼ਬਰ: ਹਿੰਦੂ ਸੰਸਥਾ ਸੰਗਠਨ ਦੇ ਘਰੋਂ 8 ਬੰਬ ਬਰਾਮਦ।
ਟਿੱਪਣੀ: ਅਸਲੀ ਅੱਤਵਾਦੀ ਤਾਂ ਤੁਸੀਂ ਆਪਣੇ ਘਰ ਬਿਠਾਏ ਹੋਏ ਨੇ ਅਤੇ ਇਲਜ਼ਾਮ ਨਿਰਦੋਸ਼ਾਂ ਤੇ ਲਾਉਂਦੇ ਹੋ। ਦੱਬ ਕੇ share ਕਰੋ, ਇਹ ਸਿੱਖਾਂ ਨੂੰ ਬਦਨਾਮ ਕਰਦੇ ਰਹਿੰਦੇ ਆ, ਹੁਣ ਇਹਨਾਂ ਨੂੰ ਦੱਸੋ।”
ਦਾਅਵੇ ਨੂੰ ਸੱਚ ਮੰਨਦੇ ਹੋਏ ਦੂੱਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਕਲਿਪ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਇਸ ਦਾਅਵੇ ਨਾਲ ਜੁੜੀ ਖਬਰ ਨੂੰ ਏਬੀਪੀ ਨਿਊਜ ‘ਤੇ ਸਰਚ ਕੀਤਾ। ਸਾਨੂੰ ਏਬੀਪੀ ਨਿਊਜ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਮਿਲਾ। 10 ਅਗਸਤ 2018 ਨੂੰ ਅਪਲੋਡ ਵੀਡੀਓ ਵਿੱਚ ਦਸਿਆ ਗਿਆ, “ਨਾਲਾਸੋਪਾਰਾ ‘ਚ ਸਨਾਤਨ ਸੰਸਥਾ ਨਾਲ ਜੁੜੇ ਵੈਭਵ ਰਾਊਤ ਦੇ ਘਰੋਂ ਵੀਰਵਾਰ ਨੂੰ ਅੱਤਵਾਦ ਨਿਰੋਧਕ ਦਸਤੇ (ਏ.ਟੀ.ਐੱਸ.) ਨੇ ਦੇਸੀ ਬੰਬ ਅਤੇ ਵਿਸਫੋਟਕ ਬਣਾਉਣ ਦਾ ਕੱਚਾ ਮਾਲ ਬਰਾਮਦ ਕੀਤਾ।”
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ ‘ਦ ਵਾਇਰ ਹਿੰਦੀ’ ਦੀ ਵੈਬਸਾਈਟ ‘ਤੇ ਵੀ ਮਿਲੀ। 17 ਫਰਵਰੀ 2019 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਮਹਾਰਾਸ਼ਟਰਾ ਅੱਤਵਾਦ ਨਿਰੋਧਕ ਦਸਤੇ (ਏ.ਟੀ.ਐੱਸ.) ਵਲੋਂ ਘਰ ‘ਚ ਬੰਬ ਅਤੇ ਵਿਸਫੋਟਕ ਸਾਮਾਨ ਰੱਖਣ ਦੇ ਆਰੋਪ ਵਿੱਚ ਗਿਰਫ਼ਤਾਰ ਵੈਭਵ ਰਾਉਤ ਦੇ ਸਮਰਥਨ ਵਿੱਚ ਕੁਝ ਲੋਕਾਂ ਨੇ ਸ਼ੁੱਕਰਵਾਰ ਨੂੰ ਰੈਲੀ ਕੱਢੀ ਅਤੇ ਮਹਾਰਾਸ਼ਟਰ ਦੇ ਏ.ਟੀ.ਐੱਸ. ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਏ.ਟੀ.ਐੱਸ. ਨੇ 10 ਅਗਸਤ ਨੂੰ ਮਹਾਰਾਸ਼ਟਰਾ ਵਿੱਚ ਪਾਲਘਰ ਜ਼ਿਲੇ ਦੇ ਨਾਲਾਸੋਪਾਰਾ ਖੇਤਰ ਵਿੱਚ ਇਕ ਘਰ ‘ਚੋਂ ਅੱਠ ਦੇਸੀ ਬੰਬ ਬਰਾਮਦ ਕੀਤੇ ਸੀ। ਏਟੀਐਸ ਨੇ ਇਸ ਮਾਮਲੇ ਵਿੱਚ ਵੈਭਵ ਰਾਉਤ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਸਫੋਟਕ ਤੋਂ ਇਲਾਵਾ ਕੁਝ ਕਿਤਾਬਾਂ ਵੀ ਬਰਾਮਦ ਹੋਈ ਸੀ।”
ਦਾਅਵੇ ਨਾਲ ਜੁੜੀ ਖਬਰ ਮਿਡ ਡੇ ਦੀ ਵੈਬਸਾਈਟ ‘ਤੇ ਵੀ ਪੜ੍ਹੀ ਜਾ ਸਕਦੀ ਹੈ।
ਵੈਭਵ ਰਾਉਤ ਬਾਰੇ ਹੋਰ ਸਰਚ ਕਰਨ ‘ਤੇ ਸਾਨੂੰ ਟਾਈਮਜ਼ ਆਫ਼ ਇੰਡੀਆ ਦੀ ਵੈਬਸਾਈਟ ‘ਤੇ 18 ਦਸੰਬਰ 2022 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸ ਵਿੱਚ ਦੱਸਿਆ ਗਿਆ, “ਨਾਲਾਸੋਪਾਰਾ ਅਸਲਾ ਮਾਮਲਾ ਵਿੱਚ ਇਲਜ਼ਾਮ ਲੱਗਣ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਵੈਭਵ ਰਾਊਤ ਸਮੇਤ ਦੋ ਮੁੱਖ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਿੰਦੁਸਤਾਨ ਟਾਇਮਸ ਦੀ ਵੈਬਸਾਈਟ ‘ਤੇ 9 ਜਨਵਰੀ 2023 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, “ਨਾਲਸੋਪਾਰਾ ਹਥਿਆਰ ਬਰਾਮਦਗੀ ਮਾਮਲੇ ਦੇ ਆਰੋਪੀਆਂ ਵਿੱਚੋਂ ਇੱਕ ਵੈਭਵ ਰਾਊਤ ਨੇ, ਜਿਸਨੂੰ 2018 ਵਿੱਚ ਚਾਰ ਹੋਰ ਲੋਕਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਬੰਬੇ ਹਾਈ ਕੋਰਟ (ਐਚਸੀ) ਵਿੱਚ ਜ਼ਮਾਨਤ ਯਾਚਿਕਾ ਦਾਇਰ ਕੀਤੀ ਹੈ।”
ਜਾਣਕਾਰੀ ਲਈ ਅਸੀਂ ਮਿਡ-ਡੇ ਦੇ ਸੀਨੀਅਰ ਰਿਪੋਰਟਰ ਸਮੀਉੱਲ੍ਹਾ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ, ” ਇਹ ਮਾਮਲਾ ਕਰੀਬ ਪੰਜ ਸਾਲ ਪੁਰਾਣਾ ਹੈ ਅਤੇ ਨਾਲਾਸੋਪਾਰਾ ਦਾ ਹੈ।”
ਪੜਤਾਲ ਦੇ ਅੰਤ ਵਿੱਚ ਅਸੀਂ ਪੁਰਾਣੀ ਘਟਨਾ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 4 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਫੇਸਬੁੱਕ ‘ਤੇ ਯੂਜ਼ਰ ਦੇ 3,381 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਏਬੀਪੀ ਨਿਊਜ ਦੀ ਵਾਇਰਲ ਕਲਿਪਿੰਗ ਹਾਲੀਆ ਨਹੀਂ ਸਗੋ ਸਾਲ 2018 ਦੀ ਹੈ। ਹੁਣ ਪੁਰਾਣੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।