ਪੰਜਾਬ ਦੇ ਭਾਰਤ ਵਿੱਚ ਇੱਕ ਪੀਰ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਵਾਇਰਲ ਦਾਅਵਾ ਗਲਤ ਸਾਬਤ ਹੋਇਆ। ਵਾਇਰਲ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਿਆਲਕੋਟ ਸ਼ਹਿਰ ਦੀ ਹੈ ਅਤੇ ਪੁਰਾਣੀ ਹੈ, ਜਿਸ ਨੂੰ ਹੁਣ ਭਾਰਤ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਉੱਤੇ ਇਕ ਮਿੰਟ 35 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੁਝ ਲੋਕ ਕਬਰ ਪੁੱਟ ਕੇ ਅੰਦਰ ਬੈਠੇ ਵਿਅਕਤੀ ਨੂੰ ਕਬਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਵਾਇਰਲ ਵੀਡੀਓ ਵਿੱਚ ਲੋਕਾਂ ਨੂੰ ਪੰਜਾਬੀ ਵਿੱਚ ਗੱਲਬਾਤ ਕਰਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਭਾਰਤ ਨਾਲ ਜੋੜਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ “ਕਬਰ ਦੇ ਅੰਦਰੋਂ ਜਵਾਬ ਦੇਣ ਵਾਲੇ ਇੱਕ ਪੀਰ ਨੂੰ ਬਾਹਰ ਕੱਢ ਲਿਆ”।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ। ਵਾਇਰਲ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਦੀ ਹੈ, ਜਿਸ ਨੂੰ ਹੁਣ ਭਾਰਤ ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Jaya Pandey ਨੇ 1 ਮਾਰਚ 2023 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਿੰਦੀ ਵਿੱਚ ਲਿਖਿਆ ਹੈ, “ਮੁਰੀਦਾਂ ਦੇ ਪੁਕਾਰਨ ‘ਤੇ ਪੀਰ ਸਾਹਿਬ ਕਬਰ ਤੋਂ ਜਵਾਬ ਦਿੰਦੇ ਸੀ। ਪੰਜਾਬ ਪੁਲਿਸ ਨੂੰ ਪਤਾ ਲੱਗਾ ਤਾਂ ਪੀਰ ਸਾਹਿਬ ਨੂੰ ਆਵਾਜ਼ ਨਾਲ ਕਬਰ ਵਿੱਚੋਂ ਬਾਹਰ ਕੱਢ ਲਿਆ। ਇੱਕ ਵਾਰ ਤੁਸੀਂ ਲੋਕ ਵੀ ਪੀਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ।”
ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਵਿਸ਼ਵਾਸ ਨਿਊਜ਼ ਨੇ ਇਨਵਿਡ ਟੂਲ ਦੀ ਵਰਤੋਂ ਕਰ ਕੇ ਵੀਡੀਓ ਦੇ ਕਈ ਗ੍ਰੈਬ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਪਾਕਿਸਤਾਨੀ ਪੱਤਰਕਾਰ ਆਦਿਲ ਰਾਜਾ ਦੇ ਵੇਰੀਫਾਈਡ ਟਵਿੱਟਰ ਹੈਂਡਲ ਤੋਂ ਇੱਕ ਕੀਤਾ ਗਿਆ ਇੱਕ ਟਵੀਟ ਮਿਲਿਆ। 15 ਫਰਵਰੀ 2020 ਨੂੰ ਇਸ ਵੀਡੀਓ ਨੂੰ ਟਵੀਟ ਕਰ ਸਿਆਲਕੋਟ, ਪਾਕਿਸਤਾਨ, ਦਾ ਦੱਸਿਆ ਗਿਆ ਸੀ। ਆਦਿਲ ਰਾਜਾ ਦੇ ਟਵੀਟ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਜਾਂਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਵੀਡੀਓ ਰਿਪੋਰਟ 24 News HD ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਅਪਲੋਡ ਮਿਲੀ। 19 ਫਰਵਰੀ 2020 ਨੂੰ ਅਪਲੋਡ ਕੀਤੇ ਹੋਏ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਸਿਆਲਕੋਟ ਦੀ ਹੈ। ਇਸ ਰਿਪੋਰਟ ਮੁਤਾਬਕ, “ਕਬਰ ਵਿੱਚ ਬੈਠਾ ਇੱਕ ਵਿਅਕਤੀ ‘ਕਾਲਾ ਜਾਦੂ’ ਕਰਨ ਲਈ ਲੋਕਾਂ ਤੋਂ ਪੈਸੇ ਲੈਂਦਾ ਸੀ ਅਤੇ ਉਨ੍ਹਾਂ ਨੂੰ ਮੂਰਖ ਬਣਾ ਰਿਹਾ ਸੀ। ਵੀਡੀਓ ਵਿੱਚ ਦਿਖ ਰਹੇ ਇਸ ਵਿਅਕਤੀ ਨੇ ਲੋਕਾਂ ਨੂੰ ਇਹ ਕਹਿ ਕੇ ਵੀ ਠੱਗਿਆ ਸੀ ਕਿ ਉਹ 40 ਦਿਨਾਂ ਤਕ ਬਿਨਾਂ ਕੁਝ ਖਾਧੇ-ਪੀਤੇ ਕਬਰ ਵਿੱਚ ਹੀ ਰਹੇਗਾ, ਪਰ ਉਹ ਕਬਰ ਵਿੱਚ ਮੁੱਢਲੀਆਂ ਸਹੂਲਤਾਂ ਦੇ ਨਾਲ ਰਹਿ ਰਿਹਾ ਸੀ ਅਤੇ ਉਸੇ ਨੇ ਬਾਹਰ ਜਾਣ ਲਈ ਸੁਰੰਗਾਂ ਖੋਦ ਰੱਖੀਆਂ ਸਨ। ਜਦੋਂ ਇਹ ਖਬਰ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਨੇ ਨਕਲੀ ਪੀਰ ਦਾ ਭਾਂਡਾ ਫੋੜਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਆਦਮੀ ਸਾਲਾਂ ਤੋਂ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ।”ਇੱਥੇ ਪੂਰੀ ਵੀਡੀਓ ਦੇਖੋ।
ਚੈਨਲ 24 News HD ਨੇ 19 ਫਰਵਰੀ 2020 ਨੂੰ ਕਬਰ ਵਿੱਚ ਰਹਿਣ ਵਾਲੇ ਇਸ ਪੀਰ ਉੱਤੇ ਇੱਕ ਵੀਡੀਓ ਰਿਪੋਰਟ ਵੀ ਕੀਤੀ ਸੀ। ਇਸ ਵਿੱਚ ਇਸ ਝੂਠੇ ਪੀਰ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ। ਵੀਡੀਓ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਇਹ ਵਿਅਕਤੀ ਕਿਸ ਤਰ੍ਹਾਂ ਦੀਆਂ ਸਹੂਲਤਾਂ ਨਾਲ ਕਬਰ ਦੇ ਅੰਦਰ ਰਹਿੰਦਾ ਸੀ ਅਤੇ ਲੋਕਾਂ ਨੂੰ ਮੂਰਖ ਬਣਾਉਂਦਾ ਸੀ। ਵੀਡੀਓ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਇਸੇ ਦਾਅਵੇ ਨਾਲ ਵਾਇਰਲ ਹੋਈ ਸੀ। ਇਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਉਸ ਵੇਲੇ ਵੀ ਕੀਤੀ ਸੀ। ਤੁਸੀਂ ਇੱਥੇ ਸਾਡੀ ਰਿਪੋਰਟ ਪੜ੍ਹ ਸਕਦੇ ਹੋ।
ਹੋਰ ਜਾਣਕਾਰੀ ਲਈ ਅਸੀਂ ਪਾਕਿਸਤਾਨ ਦੇ ਰਿਪੋਰਟਰ ਅਤੇ ਸੋਸ਼ਲ ਐਕਟੀਵਿਸਟ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪੁਰਾਣੀ ਹੈ ਅਤੇ ਪਾਕਿਸਤਾਨ ਦੇ ਪੰਜਾਬ ਵਿੱਚ ਸਿਆਲਕੋਟ ਦੀ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਜਯਾ ਪਾਂਡੇ ਦੀ ਸੋਸ਼ਲ ਸਕੈਨਿੰਗ ਕੀਤੀ, ਜਿਸ ਨੇ ਇਸ ਵੀਡੀਓ ਨੂੰ ਯੋਗੀ ਆਦਿਤਿਆਨਾਥ ਮਿਸ਼ਨ 2022 ਨਾਮ ਦੇ ਫੇਸਬੁੱਕ ਪੇਜ ਉੱਤੇ ਸਾਂਝਾ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਕਿ ਇਸ ਪੇਜ ਦੇ 75,000 ਤੋਂ ਵੱਧ ਮੈਂਬਰ ਹਨ ਅਤੇ ਇਹ ਪੇਜ 11 ਜਨਵਰੀ 2017 ਨੂੰ ਬਣਾਇਆ ਗਿਆ ਸੀ।
ਨਤੀਜਾ: ਪੰਜਾਬ ਦੇ ਭਾਰਤ ਵਿੱਚ ਇੱਕ ਪੀਰ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਵਾਇਰਲ ਦਾਅਵਾ ਗਲਤ ਸਾਬਤ ਹੋਇਆ। ਵਾਇਰਲ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਿਆਲਕੋਟ ਸ਼ਹਿਰ ਦੀ ਹੈ ਅਤੇ ਪੁਰਾਣੀ ਹੈ, ਜਿਸ ਨੂੰ ਹੁਣ ਭਾਰਤ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।