ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੀ ਵੀਡੀਓ ਕਲਿਪ ਐਡੀਟੇਡ ਹੈ। ਪ੍ਰੋ ਪੰਜਾਬ ਟੀਵੀ ਨੂੰ ਦਿੱਤੇ ਇੰਟਰਵਿਊ ਦੇ ਅਸਲ ਕਲਿੱਪ ਵਿਚ ਦੇਵ ਮਾਨ ਨੇ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰ ਲਿਆ ਸੀ। ਹੁਣ ਕੁਝ ਲੋਕ ਅਸਲ ਇੰਟਰਵਿਊ ਦੇ ਇੱਕ ਹਿੱਸੇ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੂੰ ਰਿਪੋਰਟਰ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ “ਗਉ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ।”
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਗਿਆ। ਅਸਲੀ ਵੀਡੀਓ ਕਲਿਪ ਵਿੱਚ ਆਪ ਆਗੂ ਦੇਵ ਮਾਨ ਨੇ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰਦੇ ਹੋਏ ਗਾਓ ਮਾਤਾ ਨੂੰ ਰਾਸ਼ਟਰੀ ਜਾਨਵਰ ਐਲਾਨਣ ਦੀ ਮੰਗ ਕੀਤੀ ਸੀ। ਹੁਣ ਕੁਝ ਯੂਜ਼ਰਸ ਅਸਲ ਇੰਟਰਵਿਊ ਵਿੱਚੋਂ ਇੱਕ ਹਿੱਸੇ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਫੇਸਬੁੱਕ ਯੂਜ਼ਰ ‘Deepa Mallhi‘ਨੇ (ਆਰਕਾਈਵ ਲਿੰਕ) 9 ਮਾਰਚ ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਦੇਵ ਮਾਨ ਦੀ ਮੰਗ ਗਾਊਂ ਮਾਤਾ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਜਾਵੇ।”
ਵੀਡੀਓ ਉੱਤੇ ਲਿਖਿਆ ਹੋਇਆ ਹੈ : ਇਹ ਬੰਦੇ ਨੂੰ ਵੋਟਾਂ ਕਿਸਨੇ ਪਾਈਆਂ ਜਲੂਸ ਕੱਢਤਾ ਇਸਨੇ ਨਾਭੇ ਦਾ। ਇਹ ਗਾਓ ਮਾਤਾ ਨੂੰ ਉੱਡਣ ਲਾਊਗਾ।
ਕਿਉਂਕਿ ਵਾਇਰਲ ਵੀਡੀਓ ‘ਚ ਪ੍ਰੋ ਪੰਜਾਬ ਟੀਵੀ ਦਾ ਮਾਇਕ ਦਿੱਖ ਰਿਹਾ ਹੈ, ਇਸ ਲਈ ਅਸੀਂ ਸਭ ਤੋਂ ਪਹਿਲਾ ਵੀਡੀਓ ਨੂੰ ਪ੍ਰੋ ਪੰਜਾਬ ਟੀਵੀ ‘ਤੇ ਖੋਜਿਆ। ਸਾਨੂੰ 7 ਮਾਰਚ 2024 ਨੂੰ ਪ੍ਰੋ ਪੰਜਾਬ ਟੀਵੀ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਮਿਲਾ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਬੋਲਦੇ ਸੁਣਿਆ ਜਾ ਸਕਦਾ ਹੈ ਕਿ, “ਗਾਂ ਦਾ ਦੁੱਧ ਸਾਰੀਆਂ ਲਈ ਵਧੀਆ ਹੁੰਦਾ ਹੈ। ਜਦੋਂ ਤੱਕ ਗਾਂ ਦੁੱਧ ਦਿੰਦੀ ਹੈ, ਉਦੋਂ ਤੱਕ ਤਾਂ ਸਭ ਕੁਝ ਠੀਕ ਹੈ। ਪਰ ਜਦੋਂ ਗਾਂ ਦੁੱਧ ਦੇਣਾ ਬੰਦ ਕਰ ਗਈ ਤਾਂ ਉਸਨੂੰ ਛੱਡ ਦਿੱਤਾ ਜਾਂਦਾ ਹੈ। ਇਸ ਲਈ ਕੇਂਦਰ ਸਰਕਾਰ ਸਖਤ ਤੋਂ ਸਖਤ ਕਾਨੂੰਨ ਬਣਾਵੇ। ਅਤੇ ਮੈਂ ਮੰਗ ਕਰਦਾ ਹਾਂ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ..Sorry ਪੰਛੀ ਨਹੀਂ,ਰਾਸ਼ਟਰੀ ਜਾਨਵਰ ਅਨਾਊਂਸ ਕੀਤਾ ਜਾਵੇ।”
ਵੀਡੀਓ ਵਿੱਚ ਵਾਇਰਲ ਵੀਡੀਓ ਦੇ ਪੂਰੇ ਹਿੱਸੇ ਨੂੰ 4 ਮਿੰਟ 33 ਸਕਿੰਟ ਤੋਂ ਲੈ ਕੇ 4 ਮਿੰਟ 41 ਸਕਿੰਟ ਵਿੱਚ ਸੁਣਿਆ ਜਾ ਸਕਦਾ ਹੈ।
ਸਾਨੂੰ ਵਾਇਰਲ ਵੀਡੀਓ ਬਾਰੇ ‘ਸੇੰਟ੍ਰਲ ਪੰਜਾਬ ਟੀਵੀ’ ਦੇ ਯੂਟਿਊਬ ਚੈਨਲ ‘ਤੇ ਵਿਧਾਇਕ ਦੇਵ ਮਾਨ ਦਾ ਇੱਕ ਇੰਟਰਵਿਊ ਮਿਲਾ। 13 ਮਾਰਚ 2024 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, “ਗਊ ਮਾਤਾ ਰਾਸ਼ਟਰੀ ਪੰਛੀ ਵਾਲੇ ਬਿਆਨ ਤੇ MLA ਦੇਵ ਮਾਨ ਦੀ ਸਫ਼ਾਈ, ਮੰਗੀ SORRY ਬਲੌਗਰਾਂ ਅਤੇ ਫ਼ਰਜ਼ੀ ਪੱਤਰਕਾਰਾਂ ਤੇ ਭੜਕਿਆ।”
ਪੁਸ਼ਟੀ ਲਈ ਅਸੀਂ ਵਾਇਰਲ ਵੀਡੀਓ ਵਿੱਚ ਵਿਧਾਇਕ ਦੇਵ ਮਾਨ ਨਾਲ ਇੰਟਰਵਿਊ ਕਰ ਰਹੇ ਪ੍ਰੋ ਪੰਜਾਬ ਟੀਵੀ ਦੇ ਪੱਤਰਕਾਰ ਗਗਨਦੀਪ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਐਡੀਟੇਡ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵੀਡੀਓ ਵਿਚ, ਦੇਵ ਮਾਨ ਨੇ ਆਪਣੀ ਗੱਲ ਨੂੰ ਨਾਲ ਦੀ ਨਾਲ ਠੀਕ ਕਰ ਲਿਆ ਸੀ। ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡੀਓ ਐਡੀਟੇਡ ਹੈ।”
ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੂੰ ਲਗਭਗ 10 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੀ ਵੀਡੀਓ ਕਲਿਪ ਐਡੀਟੇਡ ਹੈ। ਪ੍ਰੋ ਪੰਜਾਬ ਟੀਵੀ ਨੂੰ ਦਿੱਤੇ ਇੰਟਰਵਿਊ ਦੇ ਅਸਲ ਕਲਿੱਪ ਵਿਚ ਦੇਵ ਮਾਨ ਨੇ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰ ਲਿਆ ਸੀ। ਹੁਣ ਕੁਝ ਲੋਕ ਅਸਲ ਇੰਟਰਵਿਊ ਦੇ ਇੱਕ ਹਿੱਸੇ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।