Fact Check: ਦੈਨਿਕ ਭਾਸਕਰ ਦੇ ਨਾਂ ‘ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ ਵਾਇਰਲ ਹੋ ਰਿਹਾ ਸਰਵੇ ਫੇਕ ਹੈ
ਦੈਨਿਕ ਭਾਸਕਰ ਦੇ ਨਾਂ ‘ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ ਵਾਇਰਲ ਹੋ ਰਹੇ ਸਰਵੇ ਦਾ ਗ੍ਰਾਫਿਕ ਫਰਜੀ ਹੈ। ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
- By: Sharad Prakash Asthana
- Published: May 3, 2024 at 05:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਲੋਕ ਸਭਾ ਚੋਣਾਂ ਦੇ ਦੋ ਚਰਣ ‘ਚ ਹੋਈ ਵੋਟਿੰਗ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਭਾਸਕਰ ਓਪੀਨੀਅਨ ਪੋਲ ਦੇ ਨਾਂ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਪੰਜਾਬ ਦੀਆਂ ਕੁੱਲ 13 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ (AAP) ਨੂੰ 9-11, ਕਾਂਗਰਸ ਨੂੰ 2-3, ਭਾਰਤੀ ਜਨਤਾ ਪਾਰਟੀ (BJP) ਨੂੰ 0-1 ਅਤੇ ਸ਼੍ਰੋਮਣੀ ਅਕਾਲੀ ਦਲ (SAD) ਨੂੰ 0-1 ਸੀਟਾਂ ਮਿਲ ਸਕਦੀਆਂ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਦੈਨਿਕ ਭਾਸਕਰ ਦੇ ਨਾਂ ‘ਤੇ ਵਾਇਰਲ ਹੋ ਰਿਹਾ ਇਹ ਸਰਵੇ ਫਰਜ਼ੀ ਹੈ। ਦੈਨਿਕ ਭਾਸਕਰ ਨੇ ਖੁਦ ਇਸ ਗ੍ਰਾਫਿਕ ਨੂੰ ਪੋਸਟ ਕੀਤਾ ਹੈ ਅਤੇ ਇਸਨੂੰ ਫਰਜ਼ੀ ਦੱਸਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Harpinderpalsingh Sandhu (ਆਰਕਾਈਵ ਲਿੰਕ) ਨੇ ਇਹ ਗ੍ਰਾਫਿਕ 3 ਮਈ ਨੂੰ ਪੋਸਟ ਕੀਤਾ ਹੈ। ਇਸ ਵਿੱਚ ਲੋਕ ਸਭਾ ਚੋਣਾਂ 2024, ਭਾਸਕਰ ਓਪੀਨੀਅਨ ਪੋਲ ਸਿਖਰ ‘ਤੇ ਲਿਖਿਆ ਹੋਇਆ ਹੈ। ਗ੍ਰਾਫਿਕ ਵਿੱਚ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਸਰਵੇ ਦਿਖਾਇਆ ਹੈ।
ਫੇਸਬੁੱਕ ‘ਤੇ ਕੁਝ ਹੋਰ ਯੂਜ਼ਰਸ ਨੇ ਵੀ ਇਸ ਗ੍ਰਾਫਿਕ ਨੂੰ ਸ਼ੇਅਰ ਕੀਤਾ ਹੈ।
ਪੜਤਾਲ
ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਦੈਨਿਕ ਭਾਸਕਰ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਸਕੈਨ ਕੀਤਾ। ਇਸ ਦੇ ਐਕਸ ਹੈਂਡਲ ‘ਤੇ 2 ਮਈ ਨੂੰ ਇਸ ਗ੍ਰਾਫਿਕ ਨੂੰ ਪੋਸਟ (ਆਰਕਾਈਵ ਲਿੰਕ) ਕਰਦੇ ਹੋਏ ਇਸ ਨੂੰ ਫਰਜੀ ਦੱਸਿਆ ਗਿਆ ਹੈ। ਇਸ ਵਿਚ ਲਿਖਿਆ ਹੈ ਕਿ ਦੈਨਿਕ ਭਾਸਕਰ ਦੇ ਨਾਂ ‘ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ ਵਾਇਰਲ ਹੋ ਰਿਹਾ ਸਰਵੇ ਫਰਜ਼ੀ ਹੈ।
ਦੈਨਿਕ ਭਾਸਕਰ ਦੇ ਫੇਸਬੁੱਕ ਪੇਜ ਤੋਂ ਵੀ ਪੋਸਟ (ਆਰਕਾਈਵ ਲਿੰਕ) ਕਰ ਇਸ ਨੂੰ ਫੇਕ ਦੱਸਿਆ ਗਿਆ ਹੈ।
ਅਸੀਂ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੇ ਡਿਜੀਟਲ ਹੈੱਡ ਪ੍ਰਸੂਨ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਨੂੰ ਫਰਜੀ ਦੱਸਿਆ ਹੈ।
16 ਮਾਰਚ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਰਿਲੀਜ ਦੇ ਅਨੁਸਾਰ, ਚੋਣ ਸੱਤ ਚਰਣਾਂ ਵਿੱਚ ਪੂਰਾ ਹੋਵੇਗਾ। ਇਸ ਦੇ ਤਹਿਤ 1 ਜੂਨ ਨੂੰ ਆਖਰੀ ਚਰਣ ‘ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਵੋਟਿੰਗ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਫਰਜੀ ਗ੍ਰਾਫਿਕ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ ਯੂਜ਼ਰ ਨੂੰ ਦੇ ਕਰੀਬ 3700 ਦੋਸਤ ਹਨ।
ਨਤੀਜਾ: ਦੈਨਿਕ ਭਾਸਕਰ ਦੇ ਨਾਂ ‘ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ ਵਾਇਰਲ ਹੋ ਰਹੇ ਸਰਵੇ ਦਾ ਗ੍ਰਾਫਿਕ ਫਰਜੀ ਹੈ। ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
- Claim Review : ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਦੈਨਿਕ ਭਾਸਕਰ ਦੇ ਸਰਵੇ ਵਿੱਚ ਆਮ ਆਦਮੀ ਪਾਰਟੀ ਨੂੰ 9-11 ਸੀਟਾਂ ਮਿਲ ਸਕਦੀਆਂ ਹਨ।
- Claimed By : FB User- Harpinderpalsingh Sandhu
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...