Fact Check: ਬਿਹਾਰ ਦੇ ਸਕੂਲ ਦੀ ਤਸਵੀਰ ਦਿੱਲੀ ਦੇ ਨਾਂ ‘ਤੇ ਹੋ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਸਰਕਾਰੀ ਸਕੂਲ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਦੇ ਸਕੂਲ ਦੀ ਹੈ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਦਿੱਲੀ ਦੇ ਸਕੂਲ ਦੀ ਨਹੀਂ, ਬਲਕਿ ਬਿਹਾਰ ਦੇ ਅਰਰਿਆ ਜਿਲੇ ਦੇ ਇੱਕ ਸਰਕਾਰੀ ਸਕੂਲ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Aam Admi Zindabad (ਆਮ ਆਦਮੀ ਜ਼ਿੰਦਾਬਾਦ) ਨੇ 11 ਜੁਲਾਈ ਨੂੰ 2:29 ਵਜੇ ਇੱਕ ਤਸਵੀਰ ਅਪਲੋਡ ਕਰਦੇ ਹੋਏ ਦਾਅਵਾ ਕੀਤਾ, “ਭਾਜਪਾ ਦੀ ਪ੍ਰੇਸ਼ਾਨੀ ਸਿਰਫ ਇੰਨੀ ਹੀ ਹੈ ਕਿ ਦਿੱਲੀ ਦੇ ਬੱਚਿਆਂ ਨੂੰ ਵਧੀਆ ਖਾਣਾ ਅਤੇ ਚੰਗੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਆਪ ਸਰਕਾਰ।”

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਕਈ ਪੇਜਾਂ ਨੂੰ ਸਕੇਂ ਕਰਨ ਦੇ ਬਾਅਦ ਸਾਨੂੰ ਇਹ ਫੋਟੋ samridhjharkhand.com ‘ਤੇ ਮਿਲੀ। ਤਿੰਨ ਮਹੀਨੇ ਪਹਿਲਾਂ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “ਬਿਹਾਰ ਦੇ ਅਰਰਿਆ ਜਿਲੇ ਦੇ ਐਲੀਮੈਂਟਰੀ ਸਕੂਲ ਛੁਰਛੁਰੀਯਾ ਦੀ ਇਸ ਹਾਲਤ ਨੂੰ ਵੇਖ ਕੇ ਹਰ ਸਕੂਲ ਨੂੰ ਸਿਖ ਲੈਣੀ ਚਾਹੀਦੀ ਹੈ।” ਇਹ ਤਸਵੀਰ ਤੁਸੀਂ ਹੇਠਾਂ ਵੇਖ ਸਕਦੇ ਹੋ।

ਆਪਣੀ ਪੜਤਾਲ ਦੌਰਾਨ ਸਾਨੂੰ ਗੂਗਲ ‘ਤੇ ਇੱਕ ਹੋਰ ਲਿੰਕ ਮਿਲਿਆ। ਇਹ ਲਿੰਕ koshikiaas.com ਨਾਂ ਦੀ ਵੈੱਬਸਾਈਟ ਦਾ ਸੀ। 19 ਅਪ੍ਰੈਲ 2019 ਨੂੰ ਅਪਲੋਡ ਕੀਤੀ ਗਈ ਇੱਕ ਖਬਰ ਵਿਚ ਇਸੇ ਤਸਵੀਰ ਇਸਤੇਮਾਲ ਕੀਤਾ ਗਿਆ ਸੀ, ਜਿਹੜੀ ਅੱਜਕਲ੍ਹ ਦਿੱਲੀ ਦੇ ਸਕੂਲ ਦੇ ਨਾਂ ‘ਤੇ ਵਾਇਰਲ ਹੋ ਰਹੀ ਹੈ। ਖਬਰ ਵਿਚ ਦੱਸਿਆ ਗਿਆ ਹੈ: “ਬਿਹਾਰ ਦੇ ਅਰਰਿਆ ਜਿਲੇ ਦੇ ਐਲੀਮੈਂਟਰੀ ਸਕੂਲ ਛੁਰਛੁਰੀਯਾ ਦੇ ਪ੍ਰਬੰਧਨ ਸਮਿਤੀ (ਪ੍ਰਧਾਨ ਅਤੇ ਸਾਰੇ ਟੀਚਰ) ਕੋਲ ਵੀ “ਮਿਡ-ਡੇ-ਮਿਲ” ਲਈ ਉੱਨੀ ਹੀ ਧਨਰਾਸ਼ੀ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਜਿੰਨੀ ਕਿ ਹੋਰ ਸਕੂਲਾਂ ਨੂੰ, ਪਰ ਐਲੀਮੈਂਟਰੀ ਸਕੂਲ ਦੇ ਪ੍ਰਬੰਧਨ ਸਮਿਤੀ (ਪ੍ਰਧਾਨ ਅਤੇ ਸਾਰੇ ਟੀਚਰ) ਨੇ ਓਸੇ ਸਾਧਨ ਦਾ ਇਸਤੇਮਾਲ ਕਰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ…।”

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਛੁਰਛੁਰੀਯਾ ਐਲੀਮੈਂਟਰੀ ਸਕੂਲ ਦੇ ਫੇਸਬੁੱਕ ਅਕਾਊਂਟ (@Pschhuurchhuria Forbisganj) ‘ਤੇ ਪੁੱਜੇ। ਇਥੇ ਸਾਨੂੰ ਸਕੂਲ ਕਈ ਸਾਰੀਆਂ ਤਸਵੀਰਾਂ ਮਿਲੀਆਂ। ਇੱਕ ਤਸਵੀਰ ਵਿਚ ਬੱਚੇ ਬੈਠ ਕੇ ਖਾਣਾ ਖਾ ਰਹੇ ਸਨ ਤੇ ਦੂਜੀ ਤਸਵੀਰ ਵਿਚ ਬੱਚੇ ਪੜ੍ਹ ਰਹੇ ਸਨ। ਤਸਵੀਰ ਵਿਚ ਉਸ ਥਾਂ ਨੂੰ ਵੀ ਵੇਖਿਆ ਜਾ ਸਕਦਾ ਹੈ, ਜਿਹੜੀ ਵਾਇਰਲ ਤਸਵੀਰ ਵਿਚ ਹੈ। ਬਸ ਐਂਗਲ ਥੋੜਾ ਅਲਗ ਹੈ।

ਇਸਦੇ ਬਾਅਦ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਛੁਰਛੁਰੀਯਾ ਦੇ ਪ੍ਰਭਾਰੀ ਰੰਜੇਸ਼ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਉਨ੍ਹਾਂ ਦੇ ਸਕੂਲ ਦੀ ਹੀ ਹੈ। ਇਹ ਤਸਵੀਰ ਉਨ੍ਹਾਂ ਨੇ ਹੀ ਖਿੱਚੀ ਸੀ। ਰੰਜੇਸ਼ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਨੂੰ ਉਨ੍ਹਾਂ ਨੇ 12 ਅਪ੍ਰੈਲ ਨੂੰ ਖਿੱਚਿਆ ਸੀ। ਇਸਨੂੰ ਕੁੱਝ ਲੋਕ ਹੁਣ ਦਿੱਲੀ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

ਤਸਵੀਰ ਦੀ ਸੱਚਾਈ ਪਤਾ ਲਗਾਉਣ ਤੋਂ ਬਾਅਦ ਅਸੀਂ ਉਸ ਫੇਸਬੁੱਕ ਪੇਜ ਦੀ ਸੋਹਸਲ ਸਕੈਨਿੰਗ ਕੀਤੀ, ਜਿਹਨੇ ਇਹ ਝੂਠ ਫੈਲਾਇਆ ਸੀ। ਆਪਣੀ ਜਾਂਚ ਵਿਚ ਸਾਨੂੰ ਪਤਾ ਚਲਿਆ ਕਿ ਆਮ ਆਦਮੀ ਜ਼ਿੰਦਾਬਾਦ (@AlternativePolitics) ਨਾਂ ਦੇ ਇਸ ਪੇਜ ਨੂੰ 11 ਲੱਖ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ। ਇਸ ਪੇਜ ਨੂੰ 2 ਅਗਸਤ 2012 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਤਸਵੀਰ ਅਰਰਿਆ ਦੇ ਐਲੀਮੈਂਟਰੀ ਸਕੂਲ ਦੀ ਨਿਕਲੀ। ਇਸਨੂੰ ਸਕੂਲ ਦੇ ਪ੍ਰਭਾਰੀ ਰੰਜੇਸ਼ ਸਿੰਘ ਨੇ ਖਿਚਿਆ ਸੀ। ਇਸਨੂੰ ਦਿੱਲੀ ਦੇ ਨਾਂ ‘ਤੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts