ਜਾਂਚ ਵਿੱਚ ਪਤਾ ਲੱਗਾ ਕਿ ਰੋਜ਼ਾਨਾ ਸਪੋਕਸਮੈਨ ਦੀ ਐਡੀਟੇਡ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਗੁਰਸਿਮਰਨ ਸਿੰਘ ਮੰਡ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਰੋਜ਼ਾਨਾ ਸਪੋਕਸਮੈਨ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਤਸਵੀਰ ਲੱਗੀ ਹੋਈ ਹੈ ਅਤੇ ਪੋਸਟ ਨਾਲ ਦਾਅਵਾ ਕੀਤਾ ਗਿਆ ਹੈ ਕਿ ਐਕਸੀਡੈਂਟ ਵਿੱਚ ਗੁਰਸਿਮਰਨ ਮੰਡ ਦਾ ਦਿਹਾਂਤ ਹੋ ਗਿਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਗੁਰਸਿਮਰਨ ਮੰਡ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਏ ਹਨ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਰੋਜ਼ਾਨਾ ਸਪੋਕਸਮੈਨ ਦੇ ਨਾਮ ਤੋਂ ਵਾਇਰਲ ਕੀਤੀ ਜਾ ਰਹੀ ਪੋਸਟ ਐਡੀਟੇਡ ਹੈ। ਪਹਿਲਾ ਵੀ ਕਈ ਵਾਰੀ ਗੁਰਸਿਮਰਨ ਮੰਡ ਦੇ ਦਿਹਾਂਤ ਨੂੰ ਲੈ ਕੇ ਅਜਿਹੇ ਦਾਅਵੇ ਵਾਇਰਲ ਕੀਤੇ ਜਾ ਚੁਕੇ ਹਨ।
ਫੇਸਬੁੱਕ ਪੇਜ “ਚੱਕ੍ਰਵਰਤੀ ਨਿਹੰਗ ਸਿੰਘ ਫੋਜਾਂ” ਨੇ 15 ਨਵੰਬਰ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ, “Shere ਕਰਦਿਓ ਜੀ ਗੁਰਸਿਮਰਨ ਸਿੰਘ ਮੰਡ ਸਾਬ੍ਹ ਜੀ ਦਾ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ 🙏ਬਹੁਤ ਚੰਗੇ ਇਨਸਾਨ ਸਨ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਕਸ਼ੇ #gursimranmand”
ਪੋਸਟ ਦੇ ਉੱਤੇ ਲਿਖਿਆ ਹੋਇਆ ਹੈ: ਮੁਹਾਲੀ ਏਅਰਪੋਰਟ ਰੋਡ ‘ਤੇ ਟਰੱਕ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਮਾਰੀ ਟੱਕਰ, ਮੌਤ। ਗੁਰਸਿਮਰਨ ਸਿੰਘ ਮੰਡ, ਦੂਰ ਤੱਕ ਘਸੀਟੇ ਜਾਣ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਹੋਈ ਮੌਤ।
ਪੋਸਟ ਦੇ ਆਰਕਾਇਵ ਲਿੰਕ ਨੂੰ ਇੱਥੇ ਵੇਖੋ।
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਸੰਬੰਧਿਤ ਕੀ -ਵਰਡ ਨਾਲ ਗੂਗਲ ਤੇ ਸਰਚ ਕੀਤਾ। ਸਾਨੂੰ ਗੁਰਸਿਮਰਨ ਸਿੰਘ ਮੰਡ ਦੀ ਮੌਤ ਨਾਲ ਜੁੜੀ ਅਜਿਹੀ ਕੋਈ ਖਬਰ ਨਹੀਂ ਮਿਲੀ। ਜੇਕਰ ਅਜਿਹਾ ਕੁਝ ਵੀ ਵਾਪਰਿਆ ਹੁੰਦਾ ਤਾਂ ਇਹ ਖਬਰ ਹਰ ਮੀਡਿਆ ਸੰਸਥਾਨ ਦੀ ਸੁਰਖੀਆਂ ਵਿੱਚ ਹੁੰਦੀ।
ਅਸੀਂ ਗੁਰਸਿਮਰਨ ਸਿੰਘ ਮੰਡ ਦੇ ਅਧਿਕਾਰਿਤ ਸੋਸ਼ਲ ਮੀਡਿਆ ਹੈਂਡਲ ਨੂੰ ਵੀ ਚੈੱਕ ਕੀਤਾ। ਸਾਨੂੰ 23 ਨਵੰਬਰ 2023 ਨੂੰ ਗੁਰਸਿਮਰਨ ਮੰਡ ਵੱਲੋਂ ਉਨ੍ਹਾਂ ਦੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੋਈ ਮਿਲੀ। ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ, ” ਦੇਵ ਭੂਮੀ #uttarakhand ਦੇ ਜਿਲ੍ਹਾ #champawat ਚ ਸਥਿਤ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨਛੋਹ ਪ੍ਰਧਾਨ ਧਰਤੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ #ReethaSahib ਵਿਖੇ ਪਹੁੰਚ ਕੇ ਦਰਸ਼ਨ ਕਰਨ ਉਪਰੰਤ ਸਰਬਤ ਦੇ ਭਲੇ ਦੀ ਵੀ ਅਰਦਾਸ ਕੀਤੀ।”
ਜਾਂਚ ਵਿੱਚ ਅੱਗੇ ਅਸੀਂ ਰੋਜ਼ਾਨਾ ਸਪੋਕਸਮੈਨ ਦੀ ਵਾਇਰਲ ਪੋਸਟ ਨੂੰ ਚੈੱਕ ਕੀਤਾ। ਸਾਨੂੰ ਅਸਲ ਪੋਸਟ 7 ਸਿਤੰਬਰ 2023 ਨੂੰ ਸ਼ੇਅਰ ਕੀਤੀ ਹੋਈ ਮਿਲੀ। ਇਸ ਵਿੱਚ ਮੁਹਾਲੀ ਏਅਰਪੋਰਟ ਰੋਡ ‘ਤੇ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਬਾਰੇ ਜ਼ਰੂਰ ਲਿਖਿਆ ਹੋਇਆ ਹੈ, ਪਰ ਇਹ ਪੋਸਟ ਗੁਰਸਿਮਰਨ ਮੰਡ ਦੀ ਨਹੀਂ, ਕਿਸੇ ਹੋਰ ਬਜ਼ੁਰਗ ਦੀ ਹੈ। ਇਸੇ ਨੂੰ ਐਡਿਟ ਕਰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਹੇਂਠਾ ਅਸਲ ਅਤੇ ਐਡੀਟੇਡ ਤਸਵੀਰਾਂ ਵਿੱਚ ਅੰਤਰ ਸਾਫ ਵੇਖਿਆ ਜਾ ਸਕਦਾ ਹੈ।
ਇਸ ਬਾਰੇ ਜਾਣਕਾਰੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਫਲੋਰ ਹੈਡ ਸਤਨਾਮ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਇਹ ਐਡੀਟੇਡ ਹੈ।
ਪਹਿਲਾ ਵੀ ਗੁਰਸਿਮਰਨ ਸਿੰਘ ਮੰਡ ਦੇ ਦਿਹਾਂਤ ਨਾਲ ਜੁੜੀ ਫਰਜੀ ਪੋਸਟ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਚੁੱਕੀ ਹੈ। ਜਿਸਦੀ ਜਾਂਚ ਵਿਸ਼ਵਾਸ ਨਿਊਜ ਨੇ ਕੀਤੀ ਹੈ। ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ‘ਚੱਕ੍ਰਵਰਤੀ ਨਿਹੰਗ ਸਿੰਘ ਫੋਜਾਂ’ ਦੀ ਜਾਂਚ ਕੀਤੀ । ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਦੇ ਲਗਭਗ 5 ਹਜ਼ਾਰ ਮਿੱਤਰ ਹਨ।
ਨਤੀਜਾ: ਜਾਂਚ ਵਿੱਚ ਪਤਾ ਲੱਗਾ ਕਿ ਰੋਜ਼ਾਨਾ ਸਪੋਕਸਮੈਨ ਦੀ ਐਡੀਟੇਡ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਗੁਰਸਿਮਰਨ ਸਿੰਘ ਮੰਡ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।