ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪੀਟੀਸੀ ਨਿਊਜ਼ ਦੇ ਹਵਾਲੇ ਤੋਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਵਾਲਾ ਵਾਇਰਲ ਗ੍ਰਾਫਿਕ ਫਰਜੀ ਨਿਕਲਾ। ਪੀਟੀਸੀ ਨਿਊਜ਼ ਦੇ ਗ੍ਰਾਫਿਕ ਨੂੰ ਐਡਿਟ ਕਰ ਸੋਸ਼ਲ ਮੀਡਿਆ ਤੇ ਗ਼ਲਤ ਦਾਅਵੇ ਨਾਲ
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਸੋਸ਼ਲ ਮੀਡੀਆ ਉੱਤੇ ਪੀ.ਟੀ.ਸੀ ਨਿਊਜ਼ ਦੀ ਇੱਕ ਗ੍ਰਾਫਿਕ ਵਾਇਰਲ ਕੀਤੀ ਜਾ ਰਹੀ ਹੈ। ਵਾਇਰਲ ਗ੍ਰਾਫਿਕ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਤਸਵੀਰ ਲੱਗੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਹ ਬੇਅਦਬੀ ਤੇ ਚੁੱਪ ਵੱਟ ਸਕਦੇ ਹਾਂ ਪਰ ਪ੍ਰਧਾਨ ਸਾਬ ਦੇ ਚੈਨਲ ਨੂੰ ਬੰਦ ਹੁੰਦਾ ਨਹੀਂ ਦੇਖ ਸਕਦੇ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ PTC ਨਿਊਜ਼ ਵੱਲੋਂ ਅਜਿਹੀ ਕੋਈ ਵੀ ਗ੍ਰਾਫਿਕ ਜਾਰੀ ਨਹੀਂ ਕੀਤਾ ਗਿਆ ਹੈ। ਵਾਇਰਲ ਹੋ ਰਿਹਾ ਗ੍ਰਾਫਿਕ ਐਡੀਟਡ ਹੈ। ਫਰਜੀ ਗ੍ਰਾਫਿਕ ਨੂੰ ਐਡਿਟ ਕਰ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Jass Bhullar ਨਾਮ ਦੇ ਯੂਜ਼ਰ ਨੇ ‘ਸਾਡਾ ਸੀਐਮ ਭਗਵੰਤ ਮਾਨ’ ਨਾਮ ਦੇ ਫੇਸਬੁੱਕ ਪੇਜ ‘ਤੇ 2 ਜੁਲਾਈ 2023 ਨੂੰ ਪੋਸਟ ਨੂੰ ਸ਼ੇਅਰ ਕੀਤੀ ਹੈ। ਪੋਸਟ ਵਿੱਚ ਪੀ.ਟੀ.ਸੀ ਨਿਊਜ਼ ਦਾ ਲੋਗੋ ਲਗਿਆ ਹੋਇਆ ਹੈ। ਪੋਸਟ ਵਿੱਚ ਲਿਖਿਆ ਹੈ: ਸਿੱਖ ਗੁਰਦੁਆਰਾ ਐਕਟ 1925 ‘ਚ ਛੇੜਛਾੜ ਖ਼ਿਲਾਫ ਐਕਸ਼ਨ ‘ਚ SGPC,ਅਸੀਂ ਬੇਅਦਬੀ ਤੇ ਚੁੱਪ ਵੱਟ ਸਕਦੇ ਹਾਂ ਪਰ ਸਾਡੇ ਪ੍ਰਧਾਨ ਸਾਬ ਦੇ ਚੈਨਲ ਨੂੰ ਬੰਦ ਹੁੰਦਾ ਨਹੀਂ ਦੇਖ ਸਕਦੇ !
ਪੋਸਟ ਦਾ ਅਰਕਾਈਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੀ ਪੜਤਾਲ ਲਈ ਗੂਗਲ ਓਪਨ ਸਰਚ ਦਾ ਇਸਤੇਮਾਲ ਕੀਤਾ। ਕੁਝ ਕੀ ਵਰਡ ਰਾਹੀਂ ਪੋਸਟ ਨਾਲ ਜੁੜੀ ਖਬਰ ਲੱਭਣੀ ਸ਼ੁਰੂ ਕੀਤੀ। ਸਾਨੂੰ ਵਾਇਰਲ ਪੋਸਟ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੀਟੀਸੀ ਨਿਊਜ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਪੀਟੀਸੀ ਨਿਊਜ ਦੇ ਵੇਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਗ੍ਰਾਫਿਕ ਨਾਲ ਮਿਲਦੀ-ਜੁਲਦੀ ਪੋਸਟ ਸ਼ੇਅਰ ਕੀਤੀ ਹੋਈ ਮਿਲੀ। 26 ਜੂਨ 2023 ਨੂੰ ਸ਼ੇਅਰ ਕੀਤੇ ਪੋਸਟ ਵਿੱਚ ਲਿਖਿਆ ਗਿਆ ਹੈ,” ਸਿੱਖ ਗੁਰਦੁਆਰਾ ਐਕਟ 1925 ‘ਚ ਛੇੜਛਾੜ ਖ਼ਿਲਾਫ ਐਕਸ਼ਨ ‘ਚ SGPC.
ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਇਜਲਾਸ ਨੇ ਐਕਟ ‘ਚ ਸੋਧ ਨੂੰ ਮਤਾ ਪਾ ਕੀਤਾ ਰੱਦ।
ਸਰਕਾਰ ਤੁਰੰਤ ਫੈਸਲਾ ਲਵੇ ਵਾਪਸ,ਨਹੀਂ ਤਾਂ ਲਾਵਾਂਗੇ ਮੋਰਚਾ-ਧਾਮੀ।
ਅਸਲ ਗ੍ਰਾਫਿਕ ਵਿੱਚ ਵਾਇਰਲ ਪੋਸਟ ਵਰਗੀ ਕੋਈ ਗੱਲ ਨਹੀਂ ਲਿਖੀ ਗਈ ਹੈ। ਇਸਤੋਂ ਸਾਫ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਪੀਟੀਸੀ ਨਿਊਜ ਦਾ ਗ੍ਰਾਫਿਕ ਐਡੀਟੇਡ ਹੈ, ਜਿਸਨੂੰ ਗ਼ਲਤ ਮੰਸ਼ਾ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਹੇਂਠਾ ਤੁਸੀਂ ਅਸਲ ਅਤੇ ਐਡੀਟੇਡ ਗ੍ਰਾਫਿਕ ਨੂੰ ਦੇਖ ਸਕਦੇ ਹੋ।
ਅਸੀਂ ਸ਼੍ਰੋਮਣੀ ਕਮੇਟੀ ਦੇ ਇਜਲਾਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵੀਡੀਓ ਨੂੰ ਵੀ ਪੂਰਾ ਦੇਖਿਆ।ਉਸ ਵਿਚ ਵੀ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਮਾਮਲੇ ਵਿਚ ਪੁਸ਼ਟੀ ਲਈ ਅਸੀਂ ਪੀ.ਟੀ.ਸੀ ਨਿਊਜ਼ ਦੀ ਸੋਸ਼ਲ ਮੀਡਿਆ ਮੈਨੇਜਰ ਸਾਹਿਬਾ ਆਹਲੂਵਾਲੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਗ੍ਰਾਫਿਕ ਨੂੰ ਦੇਖਦੇ ਹੀ ਇਸ ਨੂੰ ਫਰਜ਼ੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੀਟੀਸੀ ਨਿਊਜ ਦੇ ਅਸਲ ਗ੍ਰਾਫਿਕ ਨੂੰ ਐਡਿਟ ਕਰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਇਸ ਪ੍ਰੈੱਸ ਕਾਨਫਰੰਸ ਨੂੰ ਕਵਰ ਕਰਨ ਵਾਲੇ ਪੰਜਾਬੀ ਜਾਗਰਣ ਅੰਮ੍ਰਿਤਸਰ ਦੇ ਰਿਪੋਰਟਰ ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਇਸ ਪੋਸਟ ਨੂੰ ਫਰਜੀ ਦਸਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਇਹ ਮੰਗ ਕਰ ਚੁੱਕੇ ਹਨ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਕਿਸੇ ਇੱਕ ਟੀਵੀ ਚੈਨਲ ਨੂੰ ਨਾ ਦੇ ਕੇ ਸਾਰਿਆਂ ਨੂੰ ਦਿੱਤੇ ਜਾਣੇ ਚਾਹੀਦੇ ਹਨ।ਪਰ ਸ਼੍ਰੋਮਣੀ ਗੁਰਗੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਸ਼ੁਰੂ ਤੋਂ ਹੀ ਉਨ੍ਹਾਂ ਵਲੋਂ ਗੁਰਬਾਣੀ ਪ੍ਰਸਾਰਣ ਬਾਰੇ ਦਿੱਤੇ ਜਾਂਦੇ ਬਿਆਨਾਂ ਦਾ ਵਿਰੋਧ ਕਰਦੀ ਆਈ ਹੈ।ਹੁਣ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਸਿੱਖ ਗੁਰੁਦੁਆਰਾ ਐਕਟ 1925 ਵਿੱਚ ਇੱਕ ਧਾਰਾ 125-ਏ ਜੋੜ ਕੇ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਹੋਣ ਵਾਲਾ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਕਰਨਗੇ। ਇਸ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਨੂੰ ਧਾਰਮਿਕ ਮਾਮਲਿਆਂ ਨੂੰ ਸਿਆਸੀ ਰੂਪ ਨਹੀਂ ਦੇਣਾ ਚਾਹੀਦਾ।ਉਨ੍ਹਾਂ ਇਹ ਵੀ ਕਿਹਾ ਕਿ 1925 ਦੇ ਐਕਟ ਮੁਤਾਬਕ ਇਹ ਮਾਮਲਾ ਸੂਬੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਪੀਟੀਸੀ ਨਿਊਜ ਦੇ ਐਡੀਟੇਡ ਗ੍ਰਾਫਿਕ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ‘ਤੇ ਯੂਜ਼ਰ ਨੂੰ 11 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪੀਟੀਸੀ ਨਿਊਜ਼ ਦੇ ਹਵਾਲੇ ਤੋਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਵਾਲਾ ਵਾਇਰਲ ਗ੍ਰਾਫਿਕ ਫਰਜੀ ਨਿਕਲਾ। ਪੀਟੀਸੀ ਨਿਊਜ਼ ਦੇ ਗ੍ਰਾਫਿਕ ਨੂੰ ਐਡਿਟ ਕਰ ਸੋਸ਼ਲ ਮੀਡਿਆ ਤੇ ਗ਼ਲਤ ਦਾਅਵੇ ਨਾਲ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।