ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਕੇਜਰੀਵਾਲ ਦੀ ਜ਼ਮਾਨਤ ਦੀ ਖੁਸ਼ੀ ‘ਚ ਹੋਈ ਰੈਲੀ ਦਾ ਨਹੀਂ ਹੈ। ਇਹ ਵੀਡੀਓ ਕੈਨੇਡਾ ਵਿੱਚ 7 ਮਈ ਨੂੰ ਕੱਢੇ ਇੱਕ ਜਲੂਸ ਦਾ ਹੈ ਅਤੇ ਅਰਵਿੰਦ ਕੇਜਰੀਵਾਲ ਨੂੰ 10 ਮਈ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੁਪਰੀਮ ਕੋਰਟ ਨੇ 10 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ 1 ਜੂਨ ਤੱਕ ਜ਼ਮਾਨਤ ਦਿੱਤੀ ਗਈ ਹੈ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਉਨ੍ਹਾਂ ਦੀ ਰਿਹਾਈ ਸਬੰਧੀ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ‘ਚ ਕੇਜਰੀਵਾਲ ਦੀ ਰਿਹਾਈ ‘ਤੇ ਇੱਕ ਰੈਲੀ ਕੱਢੀ ਗਈ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇਲ ‘ਚ ਦਿਖਾਇਆ ਗਿਆ ਅਤੇ ਉਨ੍ਹਾਂ ਦੇ ਖਿਲਾਫ ਨਾਅਰੇ ਵੀ ਲੱਗੇ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਕੇਜਰੀਵਾਲ ਦੀ ਜ਼ਮਾਨਤ ਦੀ ਖੁਸ਼ੀ ‘ਚ ਹੋਈ ਰੈਲੀ ਦਾ ਨਹੀਂ ਹੈ। ਇਹ ਵੀਡੀਓ 7 ਮਈ ਨੂੰ ਕੈਨੇਡਾ ਵਿੱਚ ਹੋਏ ਇੱਕ ਨਗਰ ਕੀਰਤਨ ਦਾ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਨੂੰ 10 ਮਈ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ।
ਫੇਸਬੁੱਕ ਯੂਜ਼ਰ ਅਮਿਤ ਤ੍ਰਿਪਾਠੀ (ਆਰਕਾਈਵ ਲਿੰਕ) ਨੇ 13 ਮਈ 2024 ਨੂੰ ਇਸ ਵੀਡੀਓ ਨੂੰ ਪੋਸਟ ਕੀਤਾ ਹੈ ਅਤੇ ਲਿਖਿਆ ਹੈ, “ਕੈਨੇਡਾ ਵਿੱਚ ਖਾਲਿਸਤਾਨੀ ਸਿੱਖਾਂ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਵਿੱਚ ਇੱਕ ਰੈਲੀ ਕੱਢੀ, ਜਿਸ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਦਿਖਾਇਆ ਗਿਆ ਅਤੇ ਮੋਦੀ ਨੂੰ ਗਾਲ੍ਹਾਂ ਸਮੇਤ ਨਾਅਰੇ ਲਗਾਏ,ਬਣ ਕੇ ਰਹੇਗਾ ਖਾਲਿਸਤਾਨ’ ਦੇ ਨਾਅਰੇ ਲਗਾਏ, ‘ਕੇਜਰੀਵਾਲ ਖਾਲਿਸਤਾਨ ਸਿੱਖ ਅੱਤਵਾਦੀਆਂ ਦੀ ਪਸੰਦ ਕਿਉਂ ਹੈ?”
ਵਾਇਰਲ ਪੋਸਟ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਸਕ੍ਰੀਨਸ਼ੌਟਸ ਨੂੰ ਗੂਗਲ ਲੈਂਸ ‘ਤੇ ਸਰਚ ਕੀਤਾ। ਸਾਨੂੰ ਇਸ ਵੀਡੀਓ ਦਾ ਇੱਕ ਸਕ੍ਰੀਨਸ਼ੌਟ ‘ਦ ਪ੍ਰਿੰਟ’ ਦੀ 7 ਮਈ ਦੀ ਇੱਕ ਖਬਰ ਵਿੱਚ ਮਿਲਿਆ। ਖ਼ਬਰ ਦੇ ਅਨੁਸਾਰ, “India sharply condemned Canada Tuesday for providing a safe space to “criminal and secessionist elements” within its borders, a day after a float, depicting Prime Minister Narendra Modi as a prisoner, featured in a Sikh procession in Toronto.”
ਕੀਵਰਡਸ ਨਾਲ ਸਰਚ ਕਰਨ ‘ਤੇ, ਸਾਨੂੰ ਇਸ ਮਾਮਲੇ ਵਿੱਚ ਖਬਰ ਟਾਈਮਜ਼ ਆਫ ਇੰਡੀਆ ਦੀ 8 ਮਈ ਦੀ ਇੱਕ ਖਬਰ ਵਿਚ ਮਿਲੀ। ਇੱਥੇ ਵੀ ਇਸ ਜਲੂਸ ‘ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ਬਾਰੇ ਦੱਸਿਆ ਗਿਆ ਸੀ।
ਸਾਨੂੰ ਇਸ ਮਾਮਲੇ ਵਿੱਚ ਭਾਰਤ ਦੀ ਪ੍ਰਤੀਕਿਰਿਆ ਨੂੰ ਲੈ ਕੇ ਇੱਕ ਖਬਰ ਮਨੀਕੰਟਰੋਲ ਦੀ ਵੈੱਬਸਾਈਟ ‘ਤੇ ਵੀ 8 ਮਈ ਨੂੰ ਪ੍ਰਕਾਸ਼ਿਤ ਮਿਲੀ।
ਇਨ੍ਹਾਂ ਤਿੰਨਾਂ ਖ਼ਬਰਾਂ ਵਿੱਚ ਕਿਤੇ ਵੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਜ਼ਿਕਰ ਨਹੀਂ ਸੀ।
ਇਸ ਮਾਮਲੇ ਵਿੱਚ ਅਸੀਂ ਕੈਨੇਡਾ ਸਥਿਤ ਪੱਤਰਕਾਰ ਕਮਲਜੀਤ ਬਟਰ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਜਲੂਸ ਖਾਲਸਾ ਡੇ ਦੇ ਦਿਨ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ 7 ਮਈ ਨੂੰ ਕੱਢਿਆ ਗਿਆ ਸੀ।
ਖਬਰ ਮੁਤਾਬਕ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 10 ਮਈ ਨੂੰ ਜ਼ਮਾਨਤ ਦੇ ਦਿੱਤੀ ਸੀ। ਜਦੋਂ ਕਿ ਇਹ ਜਲੂਸ ਇਸ ਤੋਂ 3 ਦਿਨ ਪਹਿਲਾਂ ਦਾ ਹੈ।
ਵਾਇਰਲ ਵੀਡੀਓ ਨੂੰ ਅਮਿਤ ਤ੍ਰਿਪਾਠੀ ਨੇ ਗ਼ਲਤ ਦਾਅਵੇ ਨਾਲ ਫੇਸਬੁੱਕ ‘ਤੇ ਸ਼ੇਅਰ ਕੀਤਾ ਸੀ। ਯੂਜ਼ਰ ਦੇ ਕਰੀਬ 9000 ਫੋਲੋਅਰਜ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਕੇਜਰੀਵਾਲ ਦੀ ਜ਼ਮਾਨਤ ਦੀ ਖੁਸ਼ੀ ‘ਚ ਹੋਈ ਰੈਲੀ ਦਾ ਨਹੀਂ ਹੈ। ਇਹ ਵੀਡੀਓ ਕੈਨੇਡਾ ਵਿੱਚ 7 ਮਈ ਨੂੰ ਕੱਢੇ ਇੱਕ ਜਲੂਸ ਦਾ ਹੈ ਅਤੇ ਅਰਵਿੰਦ ਕੇਜਰੀਵਾਲ ਨੂੰ 10 ਮਈ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।