ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਅਸਮ ਵਿੱਚ 2007 ਵਿੱਚ ਵਾਪਰੀ ਇੱਕ ਪੁਰਾਣੀ ਘਟਨਾ ਨੂੰ ਗ਼ਲਤ ਦਾਅਵੇ ਨਾਲ ਦੇਹਰਾਦੂਨ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਦਾ ਦੇਹਰਾਦੂਨ ਨਾਲ ਕੋਈ ਸੰਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਵਿਖੇ ਇਕ ਕੁੜੀ ਨੂੰ ਰੋਕੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਸੇ ਵਿਵਾਦ ਨਾਲ ਜੋੜਦੇ ਹੋਏ ਇੱਕ ਅਖਬਾਰ ਦੀ ਕਟਿੰਗ ਵਾਇਰਲ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਔਰਤ ਨੂੰ ਲੱਤ ਮਾਰਦੇ ਹੋਏ ਇੱਕ ਆਦਮੀ ਦੀ ਤਸਵੀਰ ਛਪੀ ਦੇਖੀ ਜਾ ਸਕਦੀ ਹੈ। ਇਸ ਕਟਿੰਗ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰਾਖੰਡ ਦੇ ਕਿਸੇ ਮੰਦਿਰ ਦਾ ਹੈ,ਜਿਥੇ ਇੱਕ ਪੁਜਾਰੀ ਨੇ ਦਲਿਤ ਕੁੜੀ ਨੂੰ ਮੰਦਰ ਆਉਣ ਮਗਰੋਂ ਕੁੱਟਿਆ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਅਖਬਾਰ ਦੀ ਕਟਿੰਗ ਅਸਮ ਵਿੱਚ 2007 ਵਿੱਚ ਹੋਈ ਇੱਕ ਪੁਰਾਣੀ ਘਟਨਾ ਦੀ ਹੈ। ਜਿਸ ਨੂੰ ਹੁਣ ਉਤਰਾਖੰਡ ਦੀ ਘਟਨਾ ਦੱਸ ਕੇ ਭ੍ਰਮਕ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘Deep Kaur ‘ ਨੇ 21 ਅਪ੍ਰੈਲ ਨੂੰ ਇਸ ਪੋਸਟ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “ਜਿਹੜਾ ਮਰ ਗਿਆ ਓਹ ignore ਕਰਦੋ ਜਿਹੜਾ ਜਿਉਂਦਾ ਓਹ ਸੇਅਰ ਕਰਦੋ।(ਗੁੱਸਾ ਬਹੁਤ ਆ ਰਿਹਾ ਲੋਕਾਂ ਦੀ ਗੰਦੀ ਸੋਚ ਤੇ)”
ਵਿਰਲਾ ਪੋਸਟ ਉੱਤੇ ਲਿਖਿਆ ਹੈ : ਦਰਬਾਰ ਸਾਹਿਬ ਵਿੱਚ ਕੁੜੀ ਸਕਰਟ ਤੋਂ ਰੋਕ ਦਿੱਤੀ ਤੁਸੀਂ ਪਿੱਟ-ਪਿੱਟ ਸਿਆਪਾ ਪਾ ਲਿਆ ਹੁਣ ਏਥੇ ਤੁਹਾਡੇ ਮੂੰਹਾਂ ਚ ਦਹੀ ਜਮ ਗਿਆ ਅਖੌਤੀ ਵਿਦਵਾਨੋਂ,, ਹੁਣ ਬੋਲੋ ਪਤਾ ਲੱਗੇ ਤੁਹਾਡੀ ਵਿਦਵਾਨੀ ਦਾ।
ਫੇਸਬੁੱਕ ‘ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਦਾਅਵੇ ਨੂੰ ਸਮਾਨ ਅਤੇ ਮਿਲਦੇ-ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਵਿਸ਼ਵਾਸ ਨਿਊਜ਼ ਨੇ ਗੂਗਲ ਰਿਵਰਸ ਇਮੇਜ ਰਾਹੀਂ ਵਾਇਰਲ ਅਖਬਾਰ ਦੀ ਕਟਿੰਗ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਇਸ ਨਾਲ ਜੁੜੀ ਖ਼ਬਰ ਕਈ ਨਿਊਜ਼ ਵੈੱਬਸਾਈਟ ‘ਤੇ ਪੁਰਾਣੀ ਤਾਰੀਖ ਨੂੰ ਅੱਪਲੋਡ ਮਿਲੀ। ਵਾਇਰਲ ਤਸਵੀਰ 8 ਦਸੰਬਰ 2007 ਨੂੰ ਟ੍ਰਿਬਿਊਨ ਡਾਟ ਕਾਮ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਮਿਲੀ। ਇੱਥੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ ਅਸਮ ਦੇ ਆਲ ਆਦੀਵਾਸੀ ਸਟੂਡੈਂਟਸ ਐਸੋਸੀਏਸ਼ਨ ਨੇ ਐਸਟੀ ਦਰਜੇ ਦੀ ਸਮੁਦਾਇ ਦੀ ਮੰਗ ਨੂੰ ਲੈ ਕੇ ਦਬਾਅ ਬਣਾਉਣ ਦੇ ਜਵਾਬ ਵਿੱਚ ਆਦਿਵਾਸੀਆਂ ਵਲੋਂ ਰੈਲੀ ਆਯੋਜਿਤ ਕੀਤੀ ਗਈ ਸੀ। ਘਟਨਾ ਗੁਹਾਟੀ ਦੇ ਬੇਲਟੋਲਾ-ਸਰਵੇ ਰੋਡ ‘ਤੇ ਵਾਪਰੀ ਸੀ। ਨੌਜਵਾਨ ਆਦੀਵਾਸੀ ਲੜਕੀ ਨੂੰ ਆਪਣੀ ਜਾਨ ਬਚਾਉਣ ਲਈ ਸੜਕਾਂ ‘ਤੇ ਭੱਜਣਾ ਪਿਆ, ਜਦੋਂ ਕੁਝ ਦੰਗਾਈਆਂ ਨੇ ਉਸਨੂੰ ਨਿਰਵਸਤਰ ਕਰ ਦਿੱਤਾ।” ਪੂਰੀ ਖਬਰ ਇੱਥੇ ਪੜ੍ਹੋ।
ਸਰਚ ਦੌਰਾਨ ਸਾਨੂੰ ‘jharkhand.org.in‘ ‘ਤੇ 27 ਨਵੰਬਰ 2007 ਨੂੰ ਵਾਇਰਲ ਕਟਿੰਗ ਨਾਲ ਜੁੜਿਆ ਬਲੌਗ ਮਿਲਿਆ। ਦਿੱਤੀ ਗਈ ਜਾਣਕਾਰੀ ਅਨੁਸਾਰ, “ਘਟਨਾ ਗੁਹਾਟੀ ਦੇ ਬੇਲਟੋਲਾ-ਸਰਵੇ ਰੋਡ ‘ਤੇ ਵਾਪਰੀ ਸੀ।”
ਵਾਇਰਲ ਅਖ਼ਬਾਰ ਦੀ ਕਟਿੰਗ ‘ਚ ਦਿੱਖ ਰਹੀ ਤਸਵੀਰਾਂ ‘ਹੈੱਡਲਾਈਨਜ਼ ਟੂਡੇ’ ਦੀ ਵੀਡੀਓ ਰਿਪੋਰਟ ‘ਤੇ ਵੀ ਮਿਲੀ। 15 ਜੁਲਾਈ 2012 ਨੂੰ ਅਪਲੋਡ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਗਿਆ ਸੀ, ਪੀੜਤਾ ਨੇ ਅਸਮ ਛੇੜਛਾੜ ਮਾਮਲੇ ਵਿੱਚ ਇਨਸਾਫ਼ ਦੀ ਗੁਹਾਰ ਲਗਾਈ।
ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਇਹ ਘਟਨਾ 2007 ਵਿੱਚ ਅਸਮ ਵਿੱਚ ਵਾਪਰੀ ਸੀ। ਵਾਇਰਲ ਅਖਬਾਰ ਦੀ ਕਟਿੰਗ ‘ਚ ਇਹ ਘਟਨਾ ਦੇਹਰਾਦੂਨ ਦੇ ਹਨਡੋਲ ਮੰਦਿਰ ਦੀ ਦੱਸੀ ਗਈ ਹੈ। ਇਸ ਲਈ ਅਸੀਂ ਗੂਗਲ ‘ਤੇ ਦੇਹਰਾਦੂਨ ਹਨਡੋਲ ਮੰਦਿਰ ਕੀਵਰਡ ਨਾਲ ਸਰਚ ਕੀਤਾ। ਸਾਨੂੰ ਅਜਿਹੇ ਕਿਸੇ ਵੀ ਮੰਦਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪਰ ਸਰਚ ਦੌਰਾਨ ਸਾਨੂੰ ਹਨੋਲ ਮੰਦਿਰ ਬਾਰੇ ਜਾਣਕਾਰੀ ਜ਼ਰੂਰ ਮਿਲੀ। ਜੋ ਕਿ ਬਹੁਤ ਮਸ਼ਹੂਰ ਹੈ।
ਇਸ ਤੋਂ ਪਹਿਲਾਂ ਵੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਸਮੇਂ ਇਸ ਨੂੰ ਪੱਛਮੀ ਬੰਗਾਲ ਦੀ ਘਟਨਾ ਦੱਸਿਆ ਜਾ ਰਿਹਾ ਸੀ। ਵਿਸ਼ਵਾਸ ਨਿਊਜ਼ ਨੇ ਉਦੋਂ ਇਸ ਦੀ ਜਾਂਚ ਕੀਤੀ ਸੀ ਅਤੇ ਸੱਚਾਈ ਸਾਹਮਣੇ ਲਿਆਂਦੀ ਸੀ। ਤੁਸੀਂ ਇੱਥੇ ਸਾਡੀ ਪੁਰਾਣੀ ਤੱਥ ਜਾਂਚ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਵਿਕਾਸਨਗਰ-ਦੇਹਰਾਦੂਨ ਦੇ ਸੀਨੀਅਰ ਰਿਪੋਰਟਰ ਚੰਦਰਾਮ ਰਾਜਗੁਰੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ “ਇਹ ਮਾਮਲਾ ਦੇਹਰਾਦੂਨ ਦਾ ਨਹੀਂ ਹੈ ਅਤੇ ਨਾ ਹੀ ਦੇਹਰਾਦੂਨ ਵਿੱਚ ਹਨਡੋਲ ਨਾਮ ਦਾ ਕੋਈ ਮੰਦਿਰ ਹੈ। ਦੇਹਰਾਦੂਨ ਜ਼ਿਲ੍ਹੇ ਦੇ ਜਨਜਾਤੀਯ ਇਲਾਕੇ ਜੋਨਸਾਰ ਬਾਵਰ ਦੇ ਗ੍ਰਾਮ ਹਨੋਲ ਵਿੱਚ ਪਾਂਡਵ ਕਾਲ ਦੇ ਸ਼੍ਰੀ ਮਹਾਸੂ ਦੇਵਤਾ ਦਾ ਮੰਦਿਰ ਹੈ। ਇਹ ਵਾਇਰਲ ਤਸਵੀਰ ਹਨੋਲ ਮੰਦਿਰ ਦੀ ਨਹੀਂ ਹੈ।”
ਜਾਂਚ ਦੇ ਆਖ਼ਰੀ ਪੜਾਅ ਵਿੱਚ ਅਸੀਂ ਫੇਸਬੁੱਕ ‘ਤੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਦੀਪ ਕੌਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 7 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ 26 ਦਸੰਬਰ 2019 ਤੋਂ ਫੇਸਬੁੱਕ ‘ਤੇ ਸਰਗਰਮ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਅਸਮ ਵਿੱਚ 2007 ਵਿੱਚ ਵਾਪਰੀ ਇੱਕ ਪੁਰਾਣੀ ਘਟਨਾ ਨੂੰ ਗ਼ਲਤ ਦਾਅਵੇ ਨਾਲ ਦੇਹਰਾਦੂਨ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਦਾ ਦੇਹਰਾਦੂਨ ਨਾਲ ਕੋਈ ਸੰਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।