Fact Check: ਬਰਤਨ ਵਿੱਚ ਲੱਗੀ ਗੋਲੀ ਦੀ ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਦਾ ਮੌਜੂਦਾ ਕਿਸਾਨ ਅੰਦੋਲਨ ਜਾਂ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼-ਮਿਆਂਮਾਰ ਸਰਹੱਦ ‘ਤੇ ਹੋਈ ਗੋਲੀਬਾਰੀ ਦੀ ਹੈ।
- By: Umam Noor
- Published: Feb 29, 2024 at 01:53 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਕਿਸਾਨ ਅੰਦੋਲਨ ਦੇ ਸੰਦਰਭ ‘ਚ ਸੋਸ਼ਲ ਮੀਡੀਆ ‘ਤੇ ਕਈ ਗੁੰਮਰਾਹਕੁੰਨ ਅਤੇ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਸਿਲਸਿਲੇ ‘ਚ ਇਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਿਸ ‘ਚ ਇਕ ਵੱਡੇ ਬਰਤਨ ‘ਚ ਗੋਲੀ ਲੱਗੀ ਹੋਈ ਦੇਖੀ ਜਾ ਸਕਦੀ ਹੈ। ਫੋਟੋ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਕਿਸਾਨ ਅੰਦੋਲਨ ਦੇ ਦੌਰਾਨ ਦੀ ਫੋਟੋ ਹੈ, ਜਿੱਥੇ ਕਿਸਾਨਾਂ ਦੇ ਬਰਤਨ ‘ਚ ਪੁਲਸ ਦੀ ਗੋਲੀ ਲੱਗ ਗਈ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਦਾ ਕਿਸਾਨ ਅੰਦੋਲਨ ਜਾਂ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼-ਮਿਆਂਮਾਰ ਸਰਹੱਦ ‘ਤੇ ਹੋਈ ਗੋਲੀਬਾਰੀ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਇਤਿਹਾਸ ‘ਚ ਸਭ ਦਰਜ ਹੋਵੇਗਾ ਮਿਸਟਰ ਮੋਦੀ..#FarmersProtest2024.”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੂਗਲ ਲੈਂਸ ਦੇ ਜ਼ਰੀਏ ਵਾਇਰਲ ਫੋਟੋ ਨੂੰ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ 16 ਫਰਵਰੀ 2024 ਨੂੰ ਬੰਗਲਾਦੇਸ਼ ਦੀ ਇੱਕ ਨਿਊਜ਼ ਵੈੱਬਸਾਈਟ ‘ਤੇ ਅੱਪਲੋਡ ਕੀਤੇ ਗਏ ਆਰਟੀਕਲ ਵਿੱਚ ਮਿਲੀ। ਦਿੱਤੀ ਗਈ ਜਾਣਕਾਰੀ ਅਨੁਸਾਰ, ‘ਟੇਕਨਾਫ ਵਿੱਚ ਸ਼ਾਹਪਰੀਰ ਟਾਪੂ ਅਤੇ ਸੇਂਟ ਮਾਰਟਿਨ ਵਿਚਕਾਰ ਸਰਹੱਦ ‘ਤੇ ਫਿਰ ਤੋਂ ਭਾਰੀ ਗੋਲੀਬਾਰੀ ਸੁਣੀ ਗਈ ਹੈ ਅਤੇ ਸਥਾਨਕ ਲੋਕਾਂ ਵਿਚ ਦਹਿਸ਼ਤ ਫੈਲ ਗਈ। ਮਿਆਂਮਾਰ ਤੋਂ ਚੱਲੀ ਗੋਲੀਆਂ ਬੰਗਲਾਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ ਸਥਾਨਕ ਲੋਕਾਂ ਦੇ ਰਸੋਈ ਦੀ ਪਤੀਲੇ ਦੇ ਢੱਕਣ ਨੂੰ ਵੀ ਲੱਗੀ ਹੈ।’
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਆਧਾਰ ‘ਤੇ ਖਬਰਾਂ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ ਢਾਕਾ ਮੇਲ ਨਾਮ ਦੀ ਵੈੱਬਸਾਈਟ ‘ਤੇ ਵੀ ਵਾਇਰਲ ਫੋਟੋ ਖਬਰ ‘ਚ ਅਪਲੋਡ ਮਿਲੀ। 7 ਫਰਵਰੀ 2024 ਦੀ ਖਬਰ ਮੁਤਾਬਕ, “ਮਿਆਂਮਾਰ ਦੇ ਬਾਗੀ ਸਮੂਹਾਂ ਅਤੇ ਫੌਜੀ ਸ਼ਾਸਕਾਂ ਵਿਚਕਾਰ ਝੜਪਾਂ ਤੇਜ਼ ਹੋ ਗਈਆਂ ਹਨ। ਮਿਆਂਮਾਰ ਪਾਸਿਓਂ ਲਗਾਤਾਰ ਗੋਲੀਬਾਰੀ ਅਤੇ ਮੋਰਟਾਰ ਦੀ ਗੋਲਾਬਾਰੀ ਕਾਰਨ ਬੰਗਲਾਦੇਸ਼ ਸਰਹੱਦ ‘ਤੇ ਨੁਕਸਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਕਾਰਨ ਬੰਗਲਾਦੇਸ਼ ਸਰਹੱਦ ‘ਤੇ ਤਣਾਅ ਵਧ ਗਿਆ ਹੈ।ਪਿਛਲੇ ਕੁਝ ਦਿਨਾਂ ਤੋਂ ਬੰਦਰਬਨ ਅਤੇ ਕਾਕਸ ਬਾਜ਼ਾਰ ਦੀ ਸੀਮਾ ਅੰਦਰ ਦੂਜੇ ਪਾਸਿਓਂ ਇਕ ਤੋਂ ਬਾਅਦ ਇਕ ਹਮਲੇ ਹੋ ਰਹੇ ਹਨ। ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਰਹੱਦ ‘ਤੇ ਸਥਿਤ ਸੈਂਕੜੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ। ਸੰਘਰਸ਼ ਵਿੱਚ ਜ਼ਖਮੀ ਹੋਣ ਤੋਂ ਬਾਅਦ ਮਿਆਂਮਾਰ ਦੇ 250 ਤੋਂ ਵੱਧ ਨਾਗਰਿਕ ਬੰਗਲਾਦੇਸ਼ ਭੱਜ ਗਏ। ਇਨ੍ਹਾਂ ਵਿੱਚ ਸੈਂਕੜੇ ਸਰਹੱਦੀ ਰਕਸ਼ਕ ਅਤੇ ਦੇਸ਼ ਦੇ ਸੇਨਾ ਦੇ ਮੈਂਬਰ ਸ਼ਾਮਲ ਹਨ।”
ਵਾਇਰਲ ਫੋਟੋ ਬਾਰੇ ਪੁਸ਼ਟੀ ਲਈ ਅਸੀਂ ਬੰਗਲਾਦੇਸ਼ ਫ਼ੈਕ੍ਟ ਚੈਕਰ ਸੱਜਾਦ ਚੌਧਰੀ ਨਾਲ ਸੰਪਰਕ ਕੀਤਾ। ਜਵਾਬ ਆਉਣ ‘ਤੇ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।
ਵਾਇਰਲ ਫੋਟੋ ਬਾਰੇ ਅੰਬਾਲਾ ਦੇ ਦੈਨਿਕ ਜਾਗਰਣ ਦੇ ਰਿਪੋਰਟਰ ਦੀਪਕ ਬਹਿਲ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਗੁੰਮਰਾਹਕੁੰਨ ਫੋਟੋਆਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ, ਇਹ ਫੋਟੋ ਵੀ ਉਹਨਾਂ ਵਿੱਚੋਂ ਇੱਕ ਹੈ, ਪਰ ਇਹ ਮੌਜੂਦਾ ਕਿਸਾਨ ਅੰਦੋਲਨ ਦੀ ਨਹੀਂ ਹੈ।
ਗੁੰਮਰਾਹਕੁੰਨ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਕਿਸੇ ਖਾਸ ਪਾਰਟੀ ਨਾਲ ਸਬੰਧਤ ਪੋਸਟ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਦਾ ਮੌਜੂਦਾ ਕਿਸਾਨ ਅੰਦੋਲਨ ਜਾਂ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼-ਮਿਆਂਮਾਰ ਸਰਹੱਦ ‘ਤੇ ਹੋਈ ਗੋਲੀਬਾਰੀ ਦੀ ਹੈ।
- Claim Review : ਇਹ ਕਿਸਾਨ ਅੰਦੋਲਨ ਦੌਰਾਨ ਦੀ ਤਸਵੀਰ ਹੈ, ਜਿੱਥੇ ਕਿਸਾਨਾਂ ਦੇ ਬਰਤਨ ਵਿੱਚ ਪੁਲਿਸ ਦੀ ਗੋਲੀ ਲੱਗ ਗਈ ਹੈ।
- Claimed By : Aaj Ki Azad Awaaz
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...