ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ 2021 ਦੇ ਕਿਸਾਨ ਅੰਦੋਲਨ ਦੀ ਹੈ, ਹਾਲ ਦੀ ਨਹੀਂ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ-ਹਰਿਆਣਾ ਸਰਹੱਦ ‘ਤੇ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਝੂਠੇ ਅਤੇ ਗੁੰਮਰਾਹਕੁੰਨ ਸੰਦੇਸ਼ ਵਾਇਰਲ ਹੋ ਰਹੇ ਹਨ। ਇਸ ਸਿਲਸਿਲੇ ‘ਚ ਹੁਣ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਇੱਕ ਟਰਾਲੀ ਦੇ ਪਿੱਛੇ ਲੱਗੇ ਵਿੰਡੋ ਏ.ਸੀ. ਨੂੰ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲੀਆ ਕਿਸਾਨ ਅੰਦੋਲਨ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ 2021 ਦੇ ਕਿਸਾਨ ਅੰਦੋਲਨ ਦੀ ਹੈ, ਹਾਲ ਦੀ ਨਹੀਂ।
ਫੇਸਬੁੱਕ ਯੂਜ਼ਰ ਸ਼ਸ਼ੀ ਪ੍ਰਭਾ ਨੇ 15 ਫਰਵਰੀ 2024 ਨੂੰ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਅਸਲੀ ਦਿਹਾੜੀ ਮਜਦੂਰ ਖੇਤ ਵਿੱਚ। ਨਕਲੀ ਪਿਕਨਿਕ ‘ਤੇ…”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ। ਇਸ ਤਸਵੀਰ ਨੂੰ ਹਾਲ ਦਾ ਸਮਝ ਕੇ ਦੂਜੇ ਯੂਜ਼ਰਸ ਵੀ ਸ਼ੇਅਰ ਕਰ ਰਹੇ ਹਨ।
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਦੇਖਿਆ। ਇਸ ਵਿੱਚ ਇੱਕ ਟਰੈਕਟਰ-ਟਰਾਲੀ ਦੇ ਪਿੱਛੇ ਵਿੰਡੋ AC ਲੱਗਾ ਦੇਖਿਆ ਜਾ ਸਕਦਾ ਹੈ। ਇਹ ਅੰਦੋਲਨ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਹੋ ਰਿਹਾ ਹੈ। ਇਸ ਸਮੇਂ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਠੰਡ ਪੈ ਰਹੀ ਹੈ। ਅਜਿਹੇ ‘ਚ ਅੰਦੋਲਨ ‘ਚ ਏ.ਸੀ ਲਗਾਉਣ ਦੀ ਜ਼ਰੂਰਤ ਸਮਝ ਨਹੀਂ ਆਉਂਦੀ। ਸਾਨੂੰ ਸ਼ੱਕ ਹੋਇਆ ਕਿ ਇਹ ਤਸਵੀਰ ਪੁਰਾਣੀ ਹੋ ਸਕਦੀ ਹੈ।
ਜਦੋਂ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ‘ਤੇ ਖੋਜਿਆ ਤਾਂ ਸਾਨੂੰ 13 ਮਾਰਚ 2021 ਨੂੰ ਨਵਭਾਰਤ ਟਾਈਮਜ਼ ਦੀ ਇੱਕ ਖਬਰ ਵਿੱਚ ਇਹ ਤਸਵੀਰ ਮਿਲੀ। ਖ਼ਬਰ ਦੀ ਸਿਰਲੇਖ ਸੀ “Kisan Andolan: ਟਰਾਲੀਆਂ ਵਿੱਚ AC, ਸੜਕਾਂ ‘ਤੇ ਪੱਕੇ ਘਰ… ਕੁਝ ਇਸ ਤਰ੍ਹਾਂ ਹੋ ਰਹੀ ਹੈ ਕਿਸਾਨ ਅੰਦੋਲਨ ਦੀ ਤਿਆਰੀ।”
ਸਾਨੂੰ ਇਹ ਤਸਵੀਰ ਮਾਰਚ 2021 ਵਿੱਚ ਪੋਸਟ ਕੀਤੀ ਗਈ ਕਈ ਫੇਸਬੁੱਕ ਪੋਸਟਾਂ ਵਿੱਚ ਵੀ ਮਿਲੀ।
ਵਧੇਰੇ ਜਾਣਕਾਰੀ ਲਈ ਅਸੀਂ ਕਿਸਾਨ ਅੰਦੋਲਨ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਦੇ ਪੱਤਰਕਾਰ ਬਲਜੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ।ਵਾਇਰਲ ਤਸਵੀਰ 2021 ਦੀ ਹੈ, ਹਾਲ ਦੀ ਨਹੀਂ।
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨਾਲ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਸ਼ਸ਼ੀ ਪ੍ਰਭਾ ਲਖਨਊ ਦੀ ਰਹਿਣ ਵਾਲੀ ਹੈ ਅਤੇ ਯੂਜ਼ਰ ਨੂੰ 21 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ 2021 ਦੇ ਕਿਸਾਨ ਅੰਦੋਲਨ ਦੀ ਹੈ, ਹਾਲ ਦੀ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।