Fact Check : ਨਿਰਮਲਾ ਸੀਤਾਰਮਨ ਦੀ ਬੇਟੀ ਦੀ ਨਹੀਂ, ਭਾਰਤੀ ਟੀਮ ਦੇ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੇ ਵਿਆਹ ਦੀ ਹੈ ਤਸਵੀਰ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਤਸਵੀਰ ਵਿੱਚ ਨਿਰਮਲਾ ਸੀਤਾਰਮਨ ਦੀ ਧੀ ਨਹੀਂ ਹੈ। ਇਹ ਫੋਟੋ ਕ੍ਰਿਕਟਰ ਪ੍ਰਸਿੱਧ ਕ੍ਰਿਸ਼ਨਾ ਦੇ ਵਿਆਹ ਦੀ ਹੈ। ਤਸਵੀਰ ਵਿੱਚ ਪ੍ਰਸਿੱਧ ਕ੍ਰਿਸ਼ਨਾ ਦੀ ਪਤਨੀ ਰਚਨਾ ਆਪਣੇ ਪਿਤਾ ਦੀ ਗੋਦ ਵਿੱਚ ਬੈਠੀ ਹੈ। ਤਸਵੀਰ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਪਰਕਲਾ ਵਾਂਗਮਈ ਦੇ ਵਿਆਹ ਤੋਂ ਬਾਅਦ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਦੇ ਵਿਆਹ ਦੀ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਦਾਅਵਾ ਗ਼ਲਤ ਪਾਇਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਮੁਰਲੀ ​​ਕ੍ਰਿਸ਼ਨਾ ਦੇ ਵਿਆਹ ਦੀ ਹੈ। ਪ੍ਰਸਿੱਧ ਕ੍ਰਿਸ਼ਨਾ ਨੇ 8 ਜੂਨ ਨੂੰ ਆਪਣੀ ਪ੍ਰੇਮਿਕਾ ਰਚਨਾ ਕ੍ਰਿਸ਼ਨਾ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਆਪਣੇ ਪਿਤਾ ਦੀ ਗੋਦੀ ‘ਚ ਬੈਠ ਕੇ ਕੰਨਿਆਦਾਨ ਦੀ ਰਸਮ ਕੀਤੀ ਸੀ, ਜਿਸ ਦੀ ਤਸਵੀਰ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਰਵੀ ਰਵਿੰਦਰਾ ਨੇ 10 ਜੂਨ ਨੂੰ ਇੱਕ ਤਸਵੀਰ ਪੋਸਟ ਕਰਦੇ ਹੋਏ ਦਾਅਵਾ ਕੀਤਾ, “ਜਾਰਾ ਬਤਾਓ ਇਸ ਰਸਮ ਨੂੰ ਕਸ ਰਸਮ ਕਹਿੰਦੇ ਹਨ?

ਕੱਲ੍ਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਦਾ ਵਿਆਹ ਸੀ। ਛੱਡੋ ਹਟਾਓ ਹੈ ਜਾਂ ਨਹੀਂ ਹੈ ਉਹ ਬਾਅਦ ਦੀ ਗੱਲ ਹੈ, ਪਰ ਇਹ ਪੁਜਾਰੀ ਦੀ ਗੋਦ ਵਿਚ ਕਿਉਂ ਬੈਠੀ ਹੈ?”

ਪੋਸਟ ਨੂੰ ਸੱਚ ਸਮਝ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਪੁਸ਼ਟੀ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਸਾਨੂੰ ‘ਸਕਾਲ’ ਲਿਖਿਆ ਨਜ਼ਰ ਆਇਆ। ਇਸ ਲਈ ਅਸੀਂ ‘ਸਕਾਲ’ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਸਕੈਨ ਕਰਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ 9 ਜੂਨ 2023 ਨੂੰ ‘ਸਕਾਲ’ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਅਪਲੋਡ ਕੀਤੀ ਵਾਇਰਲ ਤਸਵੀਰ ਮਿਲੀ। ਇੱਥੇ ਵਾਇਰਲ ਤਸਵੀਰ ਦੇ ਨਾਲ-ਨਾਲ ਹੋਰ ਵੀ ਕਈ ਤਸਵੀਰਾਂ ਹਨ। ਕੈਪਸ਼ਨ ਵਿੱਚ ਲਿਖਿਆ ਹੈ, “ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦਾ 8 ਜੂਨ ਨੂੰ ਵਿਆਹ ਹੋਇਆ ਹੈ। ਸੈਲੀਬ੍ਰਿਟੀ ਨੇ ਆਪਣੀ ਪ੍ਰੇਮਿਕਾ ਰਚਨਾ ਨਾਲ ਵਿਆਹ ਕੀਤਾ। ਵਿਆਹ ‘ਚ ਕਈ ਕ੍ਰਿਕਟਰਾਂ ਨੇ ਸ਼ਿਰਕਤ ਕੀਤੀ। ਦੋਨਾਂ ਦੀ ਮੰਗਣੀ 6 ਸੂਚੀ ਹੋਈ ਸੀ।

ਗੂਗਲ ‘ਤੇ ਸਰਚ ਕਰਨ ‘ਤੇ ਸਾਨੂੰ Jagran.com ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਨਾਲ ਜੁੜੀ ਖਬਰ ਮਿਲੀ। ਖਬਰ ‘ਚ ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ”ਭਾਰਤੀ ਟੀਮ ਅਤੇ ਰਾਜਸਥਾਨ ਰਾਇਲਸ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੀ 6 ਜੂਨ ਨੂੰ ਮੰਗਣੀ ਹੋਈ ਸੀ ਅਤੇ ਹੁਣ ਦੋ ਦਿਨ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਰਵਾਇਤੀ ਤਰੀਕੇ ਨਾਲ ਵਿਆਹ ਕੀਤਾ ਹੈ।

ਪ੍ਰਸਿੱਧ ਕ੍ਰਿਸ਼ਨਾ ਨੇ ਵੀ ਇਹ ਤਸਵੀਰਾਂ ਆਪਣੇ ਵੈਰੀਫਾਈਡ ਸੋਸ਼ਲ ਮੀਡੀਆ ਹੈਂਡਲ ਤੋਂ ਸ਼ੇਅਰ ਕੀਤੀਆਂ ਹਨ।

ਜਾਂਚ ਦੌਰਾਨ ਸਾਨੂੰ ਕਈ ਅਜਿਹੀ ਰਿਪੋਰਟਾਂ ਮਿਲੀਆਂ ਜਿਨ੍ਹਾਂ ਦੇ ਅਨੁਸਾਰ ਵਿਆਹ ਦੌਰਾਨ ਕੰਨਿਆਦਾਨ ਨਾਮ ਦੀ ਇੱਕ ਮਹੱਤਵਪੂਰਣ ਰਸਮ ਹੁੰਦੀ ਹੈ। ‘ਕੰਨਿਆਦਾਨ’ ਦਾ ਅਰਥ ਹੈ – ‘ਦੁਲਹਨ ਨੂੰ ਵਿਦਾ ਕਰਨਾ’। ਇਸ ਰਸਮ ਵਿੱਚ, ਲਾੜੀ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਦੀ ਹੈ, ਜਦੋਂ ਕਿ ਪਿਤਾ ਉਸਨੂੰ ਲਾੜੇ ਨੂੰ ਉਪਹਾਰ ਵਜੋਂ ਦਿੰਦਾ ਹੈ। ਉਹ ਲਾੜੇ ਤੋਂ ਤਿੰਨ ਵਾਰ ਵਾਅਦਾ ਲੈਂਦਾ ਹੈ ਕਿ ਉਹ ਉਨ੍ਹਾਂ ਦੀ ਧੀ ਨੂੰ ਆਪਣੀ ਜੀਵਨ ਸਾਥੀ ਦੇ ਰੂਪ ਵਿੱਚ ਸਵੀਕਾਰ ਕਰ ਰਿਹਾ ਹੈ।ਵਾਇਰਲ ਤਸਵੀਰ ਵਿੱਚ ਰਚਨਾ ਕ੍ਰਿਸ਼ਨਾ ਜਿਸ ਵਿਅਕਤੀ ਦੀ ਗੋਦ ਵਿੱਚ ਬੈਠੀ ਹੈ, ਉਹ ਪੁਜਾਰੀ ਨਹੀਂ, ਸਗੋਂ ਉਨ੍ਹਾਂ ਦੇ ਪਿਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਦੇ ਵਿਆਹ ਬਾਰੇ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ Jagran.com ਦੇ ਨਾਲ-ਨਾਲ ਹੋਰ ਵੀ ਕਈ ਖਬਰਾਂ ਮਿਲੀਆਂ ਪਰ ਇਹ ਤਸਵੀਰਾਂ ਵਾਇਰਲ ਤਸਵੀਰ ਨਾਲ ਮੇਲ ਨਹੀਂ ਖਾਂਦੀਆਂ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਤਸਵੀਰ ਪ੍ਰਸਿੱਧ ਕ੍ਰਿਸ਼ਨਾ ਅਤੇ ਰਚਨਾ ਕ੍ਰਿਸ਼ਨਾ ਦੇ ਵਿਆਹ ਦੀ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਉਸ ਯੂਜ਼ਰ ਨੂੰ ਸਕੈਨ ਕੀਤਾ ਜਿਸਨੇ ਗ਼ਲਤ ਦਾਅਵੇ ਨਾਲ ਪੋਸਟ ਸਾਂਝੀ ਕੀਤੀ ਸੀ। ਅਸੀਂ ਪਾਇਆ ਕਿ 4700 ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਦਿੱਤੀ ਜਾਣਕਾਰੀ ਮੁਤਾਬਕ ਯੂਜ਼ਰ ਰਾਏਪੁਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਤਸਵੀਰ ਵਿੱਚ ਨਿਰਮਲਾ ਸੀਤਾਰਮਨ ਦੀ ਧੀ ਨਹੀਂ ਹੈ। ਇਹ ਫੋਟੋ ਕ੍ਰਿਕਟਰ ਪ੍ਰਸਿੱਧ ਕ੍ਰਿਸ਼ਨਾ ਦੇ ਵਿਆਹ ਦੀ ਹੈ। ਤਸਵੀਰ ਵਿੱਚ ਪ੍ਰਸਿੱਧ ਕ੍ਰਿਸ਼ਨਾ ਦੀ ਪਤਨੀ ਰਚਨਾ ਆਪਣੇ ਪਿਤਾ ਦੀ ਗੋਦ ਵਿੱਚ ਬੈਠੀ ਹੈ। ਤਸਵੀਰ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts