Fact Check : ਬੱਚੇ ਨੂੰ ਮਾਸਕ ਪਹਿਨਾਉਂਦੇ ਅਰਵਿੰਦ ਕੇਜਰੀਵਾਲ ਦੀ ਇਸ ਵਾਇਰਲ ਤਸਵੀਰ ਦਾ ਕੋਵਿਡ-19 ਨਾਲ ਨਹੀਂ ਹੈ ਕੋਈ ਸੰਬੰਧ

ਅਰਵਿੰਦ ਕੇਜਰੀਵਾਲ ਦੀ ਬੱਚੇ ਨੂੰ ਮਾਸਕ ਪਹਿਨਾਉਣ ਵਾਲੀ ਵਾਇਰਲ ਤਸਵੀਰ ਕੋਰੋਨਾ ਕਾਲ ਦੀ ਨਹੀਂ,ਬਲਕਿ ਉਸ ਤੋਂ ਪਹਿਲਾਂ ਦੀ ਹੈ, ਜਦੋਂ ਕਿ ਕੇਜਰੀਵਾਲ ਤੇ ਮਨੀਸ਼ ਸ਼ਿਸ਼ੋਦੀਆਂ ਨੇ ਸਕੂਲੀ ਬੱਚਿਆਂ ਨੂੰ ਪ੍ਰਦੂਸ਼ਣ ਮਾਸਕ ਵੰਡਣ ਗਏ ਸੀ ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆਂ ਦੇ ਨਾਲ ਇੱਕ ਬੱਚੇ ਨੂੰ ਮਾਸਕ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖਮੰਤਰੀ ਤੇ ਉਪ ਮੁੱਖ ਮੰਤਰੀ ਨੇ ਖੁਦ ਮਾਸਕ ਨਹੀਂ ਪਾਇਆ ਹੈ , ਪਰ ਬੱਚੇ ਨੂੰ ਮਾਸਕ ਪਹਿਨਾ ਰਹੇ ਹਨ। ਨਵੰਬਰ 2020 ਵਿੱਚ ਕੇਜਰੀਵਾਲ ਨੇ ਮਾਸਕ ਨਾ ਪਾਉਣ ਤੇ ਜੁਰਮਾਨੇ ਦੀ ਰਕਮ ਨੂੰ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਸੀ। ਉਸ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਕੇਜਰੀਵਾਲ ਤੇ ਤੰਜ ਕੱਸਦੇ ਹੋਏ ਇਸ ਤਰ੍ਹਾਂ ਦੇ ਪੋਸਟ ਸ਼ੇਅਰ ਕੀਤੇ ਜਾ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਸ ਦੁਆਰਾ ਕੀਤੇ ਦਾਅਵੇ ਨੂੰ ਗਲਤ ਪਾਇਆ। ਦਰਅਸਲ ਵਾਇਰਲ ਤਸਵੀਰ ਨਵੰਬਰ 2019 ਵਿੱਚ ਖਿੱਚੀ ਗਈ ਸੀ, ਜਦੋ ਰਾਜ ਸਰਕਾਰ ਦੀ ਇੱਕ ਪਹਿਲ ਦੇ ਤਹਿਤ ਕੇਜਰੀਵਾਲ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਵਿੱਚ ਪ੍ਰਦੂਸ਼ਣ ਮਾਸਕ ਵੰਡਣ ਲਈ ਪਹੁੰਚੇ ਸੀ। ਦੱਸ ਦੇਈਏ ਭਾਰਤ ਵਿੱਚ ਕੋਰੋਨਾ ਦਾ ਪਹਿਲਾ ਕੇਸ 27 ਜਨਵਰੀ 2020 ਨੂੰ ਸਾਹਮਣੇ ਆਇਆ ਸੀ। ਇਸ ਤਰ੍ਹਾਂ ਇਸ ਤਸਵੀਰ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ ਰਾਸ਼ਟਰ ਹਿੱਤ ਸਰਵੋਪਰੀ ਨੇ ਇਹ ਤਸਵੀਰ ਵਾਇਰਲ ਕਰਦੇ ਹੋਏ ਲਿਖਿਆ:ਇਹ ਮਾਸਕ ਖੁਦ ਨਹੀਂ ਪਾਉਂਦੇ ਸਿਰਫ਼ ਜਨਤਾ ਨੂੰ ਪਹਿਨਾਉਂਦੇ ਹਨ… ਇਹਨਾਂ ਕੋਲ ਤਾ ਕੋਰੋਨਾ ਤੋਂ ਬਚਣ ਲਈ z plus ਸਕਿਉਰਿਟੀ ਹੈ#ਟੋਪੀ_ਬਾਜ਼

ਪੋਸਟ ਦਾ ਅਰਕਾਈਵਡ ਵਰਜਣ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਲੱਭਿਆ। ਸਾਨੂੰ ਕੁਝ ਮੀਡਿਆ ਰਿਪੋਰਟਸ ਵਿੱਚ ਵਾਇਰਲ ਤਸਵੀਰ ਮਿਲੀ। 1 ਨਵੰਬਰ 2019 ਨੂੰ ਪ੍ਰਕਾਸ਼ਿਤ ਇਨ੍ਹਾਂ ਰਿਪੋਰਟਸ ਦੇ ਅਨੁਸਾਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆਂ ਰਾਜ ਸਰਕਾਰ ਦੇ ਅਭਿਆਨ ਦੇ ਤਹਿਤ ਸਕੂਲੀ ਬੱਚਿਆਂ ਨੂੰ ਮੁਫ਼ਤ ਵਿੱਚ ਪ੍ਰਦੂਸ਼ਣ ਮਾਸਕ ਵੰਡਣ ਪਹੁੰਚੇ ਸਨ।

ਸਾਨੂੰ ਕੇਜਰੀਵਾਲ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ 1 ਨਵੰਬਰ 2019 ਨੂੰ ਕੀਤਾ ਗਿਆ ਇੱਕ ਟਵੀਟ ਵੀ ਮਿਲਿਆ, ਜਿਸ ਵਿੱਚ ਉਹਨਾਂ ਨੇ ਇਸ ਅਭਿਆਨ ਨਾਲ ਜੁੜੀਆਂ ਬਹੁਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਇਸ ਟਵੀਟ ਵਿੱਚ ਉਹਨਾਂ ਨੇ ਲਿਖਿਆ ਕਿ ਗੁਆਂਢੀ ਰਾਜਾ ਵਿੱਚ ਪਰਾਲੀ ਜਲਾਉਣ ਦੇ ਕਾਰਨ ਦਿੱਲੀ ਗੈਸ ਚੈਂਬਰ ਵਿੱਚ ਤਬਦੀਲ ਹੋ ਗਈ ਹੈ। ਖੁਦ ਨੂੰ ਇਸ ਜਹਿਰੀਲੀ ਹਵਾ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ। ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਅਸੀ ਨੇ ਅੱਜ ਤੋਂ 50 ਲੱਖ ਮਾਸਕ ਵੰਡਣਾ ਸ਼ੁਰੂ ਕਰ ਦਿੱਤਾ ਹੈ। ਮੈਂ ਦਿੱਲੀ ਵਾਸੀਆਂ ਨੂੰ ਗੁਜ਼ਾਰਿਸ਼ ਕਰਾਗਾਂ ਕਿ ਜਦੋ ਵੀ ਜ਼ਰੂਰਤ ਹੋਵੇ ਮਾਸਕ ਦਾ ਇਸਤੇਮਾਲ ਕਰੋ।

ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦਾ ਪਹਿਲਾ ਕਨਫਰਮ ਕੇਸ 27 ਜਨਵਰੀ 2020 ਨੂੰ ਕੇਰਲ ਵਿੱਚ ਮਿਲਿਆ ਸੀ, ਜਦੋਂ ਕਿ ਵਾਇਰਲ ਹੋ ਰਹੀ ਤਸਵੀਰ ਉਸ ਤੋਂ ਦੋ ਮਹੀਨੇ ਪਹਿਲਾ ਨਵੰਬਰ 2019 ਨੂੰ ਖਿੱਚੀ ਗਈ ਸੀ।

ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਰਾਘਵ ਚੱਡਾ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਤਸਵੀਰ ਤਾਜਾ ਨਹੀਂ ਹੈ ਅਤੇ ਇਸਦੇ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ । ਇਹ ਤਸਵੀਰ ਦਾ ਕੋਰੋਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ।

ਹੁਣ ਵਾਰੀ ਸੀ ਟਵਿੱਟਰ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਹੈਂਡਲ ਰਾਸ਼ਟਰਹਿੱਤ ਸਰਵੋਪਰੀ ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦਾ। ਪ੍ਰੋਫਾਈਲ ਨੂੰ ਸਕੈਨ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਖ਼ਬਰ ਲਿਖੇ ਜਾਣ ਤੱਕ ਇਸ ਹੈਂਡਲ ਦੇ ਇੱਕ ਲੱਖ 18 ਹਜ਼ਾਰ ਤੋਂ ਜਿਆਦਾ ਫੋਲੋਵਰਸ ਸੀ।

ਨਤੀਜਾ: ਅਰਵਿੰਦ ਕੇਜਰੀਵਾਲ ਦੀ ਬੱਚੇ ਨੂੰ ਮਾਸਕ ਪਹਿਨਾਉਣ ਵਾਲੀ ਵਾਇਰਲ ਤਸਵੀਰ ਕੋਰੋਨਾ ਕਾਲ ਦੀ ਨਹੀਂ,ਬਲਕਿ ਉਸ ਤੋਂ ਪਹਿਲਾਂ ਦੀ ਹੈ, ਜਦੋਂ ਕਿ ਕੇਜਰੀਵਾਲ ਤੇ ਮਨੀਸ਼ ਸ਼ਿਸ਼ੋਦੀਆਂ ਨੇ ਸਕੂਲੀ ਬੱਚਿਆਂ ਨੂੰ ਪ੍ਰਦੂਸ਼ਣ ਮਾਸਕ ਵੰਡਣ ਗਏ ਸੀ ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts