ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਾਇਰਲ ਪੋਸਟ ਵਿੱਚ ਦਿੱਖ ਰਿਹਾ ਵਿਅਕਤੀ ਸੀਐੱਮ ਅਰਵਿੰਦ ਕੇਜਰੀਵਾਲ ਨਹੀਂ ਹਨ। ਫੋਟੋ ਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) ਸੋਸ਼ਲ ਮੀਡਿਆ ਤੇ ਦੋ ਤਸਵੀਰਾਂ ਦਾ ਕੋਲਾਜ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਤਸਵੀਰਾਂ ਵਿੱਚ ਇੱਕ ਆਦਮੀ ਨੂੰ ਇੱਕ ਲੜਕੀ ਨਾਲ ਅਪੱਤੀਜਨਕ ਸਥਿਤੀ ਵਿੱਚ ਦੇਖਿਆ ਜਾ ਸਕਦਾ ਹੈ। ਤਸਵੀਰਾਂ ਨੂੰ ਸ਼ੇਅਰ ਕਰਕੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵਾਇਰਲ ਫੋਟੋ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਹਨ । ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਤਾਰ ਨਾਲ ਜਾਂਚ ਕੀਤੀ । ਸਾਡੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ । ਫੋਟੋ ਵਿੱਚ ਦਿੱਖ ਰਿਹਾ ਆਦਮੀ ਅਰਵਿੰਦ ਕੇਜਰੀਵਾਲ ਨਹੀਂ , ਬਲਕਿ ਕਿਸੇ ਦੂਸਰੀ ਪਾਰਟੀ ਦੇ ਨੇਤਾ ਹੈ । ਜਿਸਦੀ ਨੇਪਾਲ ਵਿੱਚ ਇੱਕ ਯੁਵਤੀ ਨਾਲ ਖਿਚਵਾਈ ਗਈ ਅਪੱਤੀਜਨਕ ਫੋਟੋ ਗ਼ਲਤ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ” ਨੇਤਾ ਦੀ ਰੇਲ” ਨੇ 1 ਜਨਵਰੀ ਨੂੰ ਇਹ ਫੋਟੋ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ : ਕੇਜਰੀਵਾਲ ਵਲੋਂ ਸੱਭ ਨੂੰ ਨਵਾਂ ਸਾਲ ਮੁਬਾਰਕ 😆😂😂😂”
ਇਕ ਹੋਰ ਫੇਸਬੁੱਕ ਪੇਜ ” Jattblike “ਨੇ ਵੀ ਇਸ ਫੋਟੋ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਫੋਟੋ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਫੋਟੋ ਨੂੰ ਗੂਗਲ ਰਿਵਰਸ ਇਮੇਜ ਵਿੱਚ ਸਰਚ ਕੀਤਾ। ਸਾਨੂੰ ਵਾਇਰਲ ਫੋਟੋ ਕਈ ਨਿਊਜ਼ ਰਿਪੋਰਟਾਂ ਵਿੱਚ ਪ੍ਰਕਸ਼ਿਤ ਮਿਲੀ। hindi.news18.com ਦੀ ਵੈੱਬਸਾਈਟ ਤੇ 08,ਜੂਨ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਫੋਟੋ ਮਿਲੀ। ਖਬਰ ਅਨੁਸਾਰ : भारतीय जनता पार्टी युवा मोर्चा (BJYM) के नेता विकास दुबे (Vikas Dubey) उर्फ दीपू की एक युवती के साथ आपत्तिजनक फोटो सामने आई है. विकास भाजयुमो के कानपुर-बुंदेलखंड क्षेत्र के क्षेत्रीय अध्यक्ष हैं. ये फोटो दो साल पहले की बताई जा रही है. तब विकास नेपाल के काठमांडू में टूर पर गए थे ” ਪੂਰੀ ਖਬਰ ਇੱਥੇ ਪੜ੍ਹੋ।
ਇਸਦੀ ਪੜਤਾਲ ਦੇ ਲਈ ਹੋਰ ਸਰਚ ਕਰਨ ਤੇ ਸਾਨੂੰ navbharattimes.indiatimes.com ਤੇ 08,ਜੂਨ 2021 ਨੂੰ ਪ੍ਰਕਾਸ਼ਿਤ ਖਬਰ ਮਿਲੀ। ਖਬਰ ਵਿੱਚ ਦੱਸਿਆ ਗਿਆ ਸੀ ਕਿ : दो साल पहले विकास दुबे अन्य साथी के साथ काठमांडू घूमने के लिए गए थे। इस दौरान ये फोटो खींची गई थी। क्षेत्रीय अध्यक्ष इसे विरोधियों की साजिश बता रहे हैं। उनका कहना है कि बदनाम करने की नीयत से फोटो को वायरल किया गया है। किसी की निजी जिंदगी में दखलंदाजी नहीं करनी चाहिए। ” ਖਬਰ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਦੈਨਿਕ ਭਾਸਕਰ ਨੇ ਵੀ ਇਸ ਤਸਵੀਰ ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੇ ਸ਼ੇਅਰ ਕੀਤਾ ਸੀ। ਇਹ ਟਵੀਟ 08 ਜੂਨ 2021 ਨੂੰ ਕੀਤਾ ਗਿਆ ਸੀ। ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਇਸ ਬਾਰੇ ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਕੋਆਰਡੀਨੇਟਰ ਮਨਜੀਤ ਸਿੱਧੂ ਨਾਲ ਸੰਪਰਕ ਕੀਤਾ। ਅਸੀਂ ਵਾਇਰਲ ਪੋਸਟ ਨੂੰ ਉਨ੍ਹਾਂ ਦੇ ਨਾਲ ਵਹਟਸਐੱਪ ਵਿੱਚ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਫੋਟੋ ਵਿੱਚ ਦਿੱਖ ਰਿਹਾ ਵਿਅਕਤੀ ਅਰਵਿੰਦ ਕੇਜਰੀਵਾਲ ਨਹੀਂ ਹੈ। ਫੋਟੋ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਉਨ੍ਹਾਂ ਨੇ ਸਾਨੂੰ ਕਿਹਾ ਕਿ ਇਹ ਸਭ ਵਿਰੋਧੀ ਪਾਰਟੀਆਂ ਦੁਆਰਾ ਕੀਤਾ ਜਾ ਰਿਹਾ ਹੈ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੈਨਿਕ ਜਾਗਰਣ ਦੇ ਕਾਨਪੁਰ ਦੇ ਪੱਤਰਕਾਰ ਅਨੁਰਾਗ ਕੁਮਾਰ ਦੇ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਿਕਾਸ ਦੂਬੇ ਭਾਜਪਾ ਯੁਵਾ ਮੋਰਚਾ ਨਾਲ ਜੁੜੇ ਹੋਏ ਹਨ, ਭਾਜਪਾ ਵਰਕਰ ਹਨ। ਹਾਲ – ਫਿਲਹਾਲ ਵਿੱਚ ਉਹ ਪਾਰਟੀ ਦੇ ਕੰਮ ਵਿੱਚ ਬਹੁਤਾ ਸਕ੍ਰਿਯ ਨਹੀਂ ਹਨ। ਕੁਝ ਮਹੀਨੇ ਪਹਿਲਾਂ ਵਿਕਾਸ ਦੂਬੇ ਦੀਆਂ ਅਪੱਤੀਜਨਕ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਏ ਸੀ। ਉਸ ਦੌਰਾਨ ਵਿਕਾਸ ਦੂਬੇ ਨੇ ਕਿਹਾ ਸੀ ਕਿ ‘ਜਦੋਂ ਮੈਂ ਕੁਝ ਸਾਲ ਪਹਿਲਾਂ ਨੇਪਾਲ ਗਿਆ ਸੀ, ਇਹ ਤਸਵੀਰਾਂ ਅਤੇ ਵੀਡੀਓ ਉਸੇ ਸਮੇਂ ਦੀਆਂ ਹਨ। ਲੋਕ ਮੈਨੂੰ ਬਦਨਾਮ ਕਰਨ ਲਈ ਇਸ ਨੂੰ ਸਾਂਝਾ ਕਰਦੇ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 48,144 ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 15, ਅਗਸਤ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਾਇਰਲ ਪੋਸਟ ਵਿੱਚ ਦਿੱਖ ਰਿਹਾ ਵਿਅਕਤੀ ਸੀਐੱਮ ਅਰਵਿੰਦ ਕੇਜਰੀਵਾਲ ਨਹੀਂ ਹਨ। ਫੋਟੋ ਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।