ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਵੀਡੀਓ ‘ਚ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਵਿਅਕਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਪਿਉ ਯੋਗਰਾਜ ਸਿੰਘ ਹੈ, ਜਿਨ੍ਹਾਂ ਦੇ ਵੀਡੀਓ ਨੂੰ ਹੁਣ ਪੀਐੱਮ ਮੋਦੀ ਨਾਲ ਜੋੜਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਪਹਿਲਾਂ ਵੀ ਵਾਇਰਲ ਹੋ ਚੁੱਕਾ ਹੈ। ਉਸ ਸਮੇਂ ਅਸੀਂ ਇਸ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਰੱਖੀ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ ਸੀ, ਜਿਸ ਨੂੰ ਦੇਖਣ ਲਈ ਪੀਐਮ ਮੋਦੀ ਉੱਥੇ ਪਹੁੰਚੇ ਸੀ। ਇਸ ਦੇ ਨਾਲ ਹੀ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ ਕਈ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਕ ਬਜ਼ੁਰਗ ਵਿਅਕਤੀ ਦੇ ਕ੍ਰਿਕਟ ਖੇਡਦੇ ਹੋਏ ਦਾ ਵੀਡੀਓ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੀਐਮ ਮੋਦੀ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਉ ਯੋਗਰਾਜ ਸਿੰਘ ਹੈ, ਜਿਨ੍ਹਾਂ ਦੀ ਵੀਡੀਓ ਨੂੰ ਹੁਣ ਪੀਐਮ ਮੋਦੀ ਨਾਲ ਜੋੜਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਪਹਿਲਾਂ ਵੀ ਵਾਇਰਲ ਹੋ ਚੁੱਕਾ ਹੈ। ਉਸ ਸਮੇਂ ਅਸੀਂ ਇਸ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਰੱਖੀ ਸੀ।
ਫੇਸਬੁੱਕ ਯੂਜ਼ਰ RUKKU YSCL ਨੇ 14 ਮਾਰਚ 2023 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਕ੍ਰਿਕਟ ਖੇਡਦੇ ਹੋਏ ਮੋਦੀ ਜੀ।”
ਵਾਇਰਲ ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਸਬੰਧਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਾਨੂੰ ਯੁਵਰਾਜ ਸਿੰਘ ਦੇ ਪਿਉ ਯੋਗਰਾਜ ਸਿੰਘ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ ‘ਤੇ 29 ਅਪ੍ਰੈਲ 2022 ਨੂੰ ਸਾਂਝਾ ਕੀਤਾ ਗਿਆ ਵਾਇਰਲ ਵੀਡੀਓ ਮਿਲਿਆ।
ਯੋਗਰਾਜ ਸਿੰਘ ਨੇ 14 ਮਾਰਚ 2022 ਨੂੰ ਵਾਇਰਲ ਵੀਡੀਓ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਸੀ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅੰਗਰੇਜ਼ੀ ਵਿੱਚ ਕੈਪਸ਼ਨ ਲਿਖਿਆ ਹੈ, “ਜ਼ਿੰਦਗੀ ਵੱਧ ਮਜ਼ੇਦਾਰ ਹੈ , ਜੇਕਰ ਤੁਸੀਂ ਗੇਮ ਖੇਡਦੇ ਹੋ। ਕ੍ਰਿਕਟ ਮੇਰਾ ਜਨੂੰਨ ਹੈ। ਤੁਹਾਡਾ ਕਿ ਖੇਡ ਹੈ ?”
ਯੋਗਰਾਜ ਸਿੰਘ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ 13 ਮਾਰਚ 2023 ਨੂੰ ਇੱਕ ਵਾਰ ਫਿਰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅੰਗਰੇਜ਼ੀ ‘ਚ ਕੈਪਸ਼ਨ ਲਿਖਿਆ ਹੈ, “ਕ੍ਰਿਕਟ ਮੇਰਾ ਮਾਣ ਹੈ, ਕ੍ਰਿਕਟ ਮੇਰਾ ਜਨੂੰਨ ਹੈ- ਯੋਗਰਾਜ ਸਿੰਘ। ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਸਕੂਲਾਂ, ਕਾਲਜਾਂ ਨੂੰ ਇਸ ਮਿਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਰਿਹਾ ਹਾਂ।”
ਪੜਤਾਲ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਪੋਸਟ ਯੋਗਰਾਜ ਦੇ ਅਧਿਕਾਰਤ ਫੇਸਬੁੱਕ ਅਕਾਉਂਟ ‘ਤੇ 11 ਮਾਰਚ 2022 ਨੂੰ ਪੋਸਟ ਕੀਤੀ ਹੋਈ ਮਿਲੀ। ਪੋਸਟ ‘ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਯੋਗਰਾਜ ਸਿੰਘ ਨੂੰ ਬਿਲਕੁਲ ਉਸੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਦੇਖਿਆ ਜਾ ਸਕਦਾ ਹੈ , ਜਿਵੇਂ ਕਿ ਵਾਇਰਲ ਵੀਡੀਓ ਵਿੱਚ ਪਾਏ ਹੋਏ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਕਿਹਾ, “ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਯੋਗਰਾਜ ਸਿੰਘ ਹੈ, ਪ੍ਰਧਾਨ ਮੰਤਰੀ ਮੋਦੀ ਨਹੀਂ। ਯੋਗਰਾਜ ਸਿੰਘ ਨੂੰ ਕ੍ਰਿਕਟ ਖੇਡਣਾ ਬਹੁਤ ਪਸੰਦ ਹੈ। ਉਹ ਕ੍ਰਿਕਟ ਖੇਡਦੇ ਰਹਿੰਦੇ ਹੈ ਅਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਹ ਵੀਡੀਓ ਵੀ ਉਨ੍ਹਾਂ ਵਿੱਚੋਂ ਇੱਕ ਹੈ।”
ਵਾਇਰਲ ਵੀਡੀਓ ਵਿੱਚ ਹੇਂਠਾ ਕ੍ਰਿਕਟ ਟੀਮ ਦੀ ਵਰਦੀ ਪਹਿਨੇ ਪੀਐਮ ਮੋਦੀ ਦੀ ਇੱਕ ਤਸਵੀਰ ਲੱਗੀ ਹੋਈ ਹੈ। ਇਹ ਤਸਵੀਰ ਐਡੀਟੇਡ ਹੈ, ਪੀਐਮ ਮੋਦੀ ਨੇ ਕ੍ਰਿਕਟਰਾਂ ਦੀ ਤਰ੍ਹਾਂ ਕੱਪੜੇ ਨਹੀਂ ਪਾਏ ਸਨ। ਵਾਇਰਲ ਤਸਵੀਰ ਨੂੰ ਐਡਿਟ ਕਰਕੇ ਤਿਆਰ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਉਰਦੂ ਭਾਸ਼ਾ ਵਿੱਚ ਜਾਂਚ ਕੀਤੀ ਹੈ, ਜਿਸ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ਵਿੱਚ ਅਸੀਂ ਫਰਜੀ ਦਾਅਵੇ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ‘ਤੇ ਯੂਜ਼ਰ ਨੂੰ 5 ਲੋਕ ਫਾਲੋ ਕਰਦੇ ਹਨ। ਪ੍ਰੋਫਾਈਲ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਯੂਜ਼ਰ ਹਰਿਆਣਾ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਵੀਡੀਓ ‘ਚ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਵਿਅਕਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਪਿਉ ਯੋਗਰਾਜ ਸਿੰਘ ਹੈ, ਜਿਨ੍ਹਾਂ ਦੇ ਵੀਡੀਓ ਨੂੰ ਹੁਣ ਪੀਐੱਮ ਮੋਦੀ ਨਾਲ ਜੋੜਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਪਹਿਲਾਂ ਵੀ ਵਾਇਰਲ ਹੋ ਚੁੱਕਾ ਹੈ। ਉਸ ਸਮੇਂ ਅਸੀਂ ਇਸ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਰੱਖੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।