ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਥੁਰਾ ਦਾ ਕਰੀਬ ਦੋ ਸਾਲ ਪੁਰਾਣੇ ਮਾਮਲੇ ਦਾ ਹੈ। ਇਸ ਵੀਡੀਓ ਨਾਲ ਮੰਤਰੀ ਵੱਲੋਂ ਟ੍ਰੈਕਟਰ ਦਾ ਉਦਘਾਟਨ ਕਰਨ ਦਾ ਦਾਅਵਾ ਵੀ ਫਰਜੀ ਹੈ। ਇਹ ਮਾਮਲਾ ਇੱਕ ਕਿਸਾਨ ਦੇ ਟ੍ਰੈਕਟਰ ‘ਤੇ ਸਟੰਟ ਕਰਨ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਟ੍ਰੈਕਟਰ ‘ਤੇ ਸਟੰਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵੀਡੀਓ ਭਾਰਤ ਦੇ ਪੰਜਾਬ ਦਾ ਹੈ, ਜਿੱਥੇ ਇੱਕ ਮੰਤਰੀ ਨੇ ਟ੍ਰੈਕਟਰ ਦਾ ਉਦਘਾਟਨ ਕੀਤਾ ਅਤੇ ਟ੍ਰੈਕਟਰ ਬੇਕਾਬੂ ਹੋ ਗਿਆ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਮਥੁਰਾ ਦਾ ਕਰੀਬ ਦੋ ਸਾਲ ਪੁਰਾਣੇ ਮਾਮਲੇ ਦਾ ਹੈ। ਵੀਡੀਓ ਨਾਲ ਮੰਤਰੀ ਵੱਲੋਂ ਟ੍ਰੈਕਟਰ ਵਿੱਚ ਸਟੰਟ ਕਰਨ ਦਾ ਦਾਅਵਾ ਵੀ ਫਰਜੀ ਹੈ। ਇਹ ਮਾਮਲਾ ਇੱਕ ਕਿਸਾਨ ਵਲੋਂ ਟਰੈਕਟਰ ‘ਤੇ ਸਟੰਟ ਕਰਨ ਦਾ ਹੈ। ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਇੱਕ ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਮੰਤਰੀ ਨੇ ਪੂਰਬੀ ਪੰਜਾਬ (ਭਾਰਤ) ਵਿੱਚ ਇੱਕ ਟਰੈਕਟਰ ਦਾ ਉਦਘਾਟਨ ਕੀਤਾ ਹੈ।”
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਪਹਿਲਾਂ ਵਾਇਰਲ ਵੀਡੀਓ ਨੂੰ ਇਨਵਿਡ ਟੂਲ ‘ਤੇ ਅੱਪਲੋਡ ਕੀਤਾ ਅਤੇ ਵੀਡੀਓ ਦੇ ਕਈ ਕੀਫ੍ਰੇਮ ਕੱਢੇ। ਫਿਰ ਇਹਨਾਂ ਕੀਫ੍ਰੇਮ ਨੂੰ ਗੂਗਲ ਲੈਂਸ ਨਾਲ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ ਇੱਕ ਟਵਿੱਟਰ ਯੂਜ਼ਰ ਦੁਆਰਾ 26 ਜਨਵਰੀ 2021 ਨੂੰ ਟਵੀਟ ਕੀਤਾ ਹੋਇਆ ਮਿਲਾ। ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਿਕ, ਵੀਡੀਓ ਮਥੁਰਾ ਦਾ ਹੈ ਅਤੇ ਟ੍ਰੈਕਟਰ ਨਾਲ ਸਟੰਟ ਕਰਨ ਵਾਲਾ ਵਿਅਕਤੀ ਕਿਸਾਨ ਹੈ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਮ ਜੁੜੀ ਰਿਪੋਰਟ ਅਮਰ ਅਜਾਲਾ ਦੇ ਯੂਟਿਊਬ ਚੈਨਲ ‘ਤੇ 28 ਜਨਵਰੀ 2021 ਨੂੰ ਅਪਲੋਡ ਵੀਡੀਓ ਰਿਪੋਰਟ ਵਿੱਚ ਮਿਲੀ। ਵੀਡੀਓ ਅਨੁਸਾਰ,”ਮਥੁਰਾ ਜ਼ਿਲੇ ‘ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਕਿਸਾਨ ਟ੍ਰੈਕਟਰ ਨਾਲ ਸਟੰਟ ਕਰਦਾ ਨਜ਼ਰ ਆ ਰਿਹਾ ਹੈ।
ਸਰਚ ਦੌਰਾਨ ਸਾਨੂੰ 27 ਜਨਵਰੀ 2021 ਨੂੰ ਏਬੀਪੀ ਨਿਊਜ਼ ਦੀ ਵੈੱਬਸਾਈਟ ‘ਤੇ ਵੀ ਵਾਇਰਲ ਵੀਡੀਓ ਅਪਲੋਡ ਮਿਲਾ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, “ਮਥੁਰਾ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕਿਸਾਨ ਟ੍ਰੈਕਟਰ ਉੱਤੇ ਸਟੰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਜਦੋਂ ਸਟੰਟ ਫੇਲ ਹੋ ਜਾਂਦਾ ਹੈ ਤਾਂ ਡਰਾਈਵਰ ਟ੍ਰੈਕਟਰ ਤੋਂ ਉਤਰ ਜਾਂਦਾ ਹੈ ਅਤੇ ਟ੍ਰੈਕਟਰ ਆਪਣੇ ਆਪ ਚਲਦਾ ਰਹਿੰਦਾ ਹੈ।
ਵਾਇਰਲ ਵੀਡੀਓ ਨਾਲ ਜੁੜੀ ਖਬਰ ਨੂੰ ਪਤ੍ਰਿਕਾ ਦੀ ਵੈੱਬਸਾਈਟ ‘ਤੇ ਵੀ ਪੜ੍ਹਿਆ ਜਾ ਸਕਦਾ ਹੈ। 27 ਜਨਵਰੀ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਘਟਨਾ ਨੂੰ ਮਥੁਰਾ ਦੀ ਦੱਸਿਆ ਗਿਆ।
ਵਾਇਰਲ ਵੀਡੀਓ ਬਾਰੇ ਹੋਰ ਪੁਸ਼ਟੀ ਲਈ ਅਸੀਂ ਮਥੁਰਾ ਦੈਨਿਕ ਜਾਗਰਣ ਦੇ ਪੱਤਰਕਾਰ ਵਿਨੀਤ ਮਿਸ਼ਰਾ ਨਾਲ ਸੰਪਰਕ ਕੀਤਾ ਅਤੇ ਵਾਇਰਲ ਵੀਡੀਓ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ, “ਇਹ ਮਥੁਰਾ ਦਾ ਕਰੀਬ ਢਾਈ ਸਾਲ ਪੁਰਾਣਾ ਮਾਮਲਾ ਹੈ ਜਦੋਂ ਕਿਸਾਨ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਸਟੰਟ ਕੀਤਾ ਸੀ। ਹੁਣ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫਰਜੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਪਾਕਿਸਤਾਨ ਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਥੁਰਾ ਦਾ ਕਰੀਬ ਦੋ ਸਾਲ ਪੁਰਾਣੇ ਮਾਮਲੇ ਦਾ ਹੈ। ਇਸ ਵੀਡੀਓ ਨਾਲ ਮੰਤਰੀ ਵੱਲੋਂ ਟ੍ਰੈਕਟਰ ਦਾ ਉਦਘਾਟਨ ਕਰਨ ਦਾ ਦਾਅਵਾ ਵੀ ਫਰਜੀ ਹੈ। ਇਹ ਮਾਮਲਾ ਇੱਕ ਕਿਸਾਨ ਦੇ ਟ੍ਰੈਕਟਰ ‘ਤੇ ਸਟੰਟ ਕਰਨ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।