Fact Check :ਲੰਡਨ ਦੇ ਇਸਕਾਨ ਮੰਦਰ ‘ਚ ਕੀਰਤਨ ਸੁਣਦੇ ਵਿਰਾਟ-ਅਨੁਸ਼ਕਾ ਦੇ ਪੁਰਾਣੇ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਿਰਾਟ ਅਤੇ ਅਨੁਸ਼ਕਾ ਦਾ ਭਜਨ ਸੁਣਨ ਦਾ ਵਾਇਰਲ ਵੀਡੀਓ ਹਾਲ ਦਾ ਨਹੀਂ ਹੈ, ਸਗੋਂ ਕਰੀਬ ਇਕ ਸਾਲ ਪੁਰਾਣਾ ਹੈ। ਸਾਲ 2023 ‘ਚ ਵਿਰਾਟ ਅਤੇ ਅਨੁਸ਼ਕਾ ਨੂੰ ਲੰਡਨ ਦੇ ਇਸਕੋਨ ਮੰਦਰ ‘ਚ ਕ੍ਰਿਸ਼ਨ ਦਾਸ ਦੇ ਭਜਨ ਸੁਣਦੇ ਦੇਖਿਆ ਗਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਸਾਰੇ ਸਿਤਾਰੇ ਅੰਬਾਨੀ ਦੇ ਵਿਆਹ ਵਿੱਚ ਸ਼ਾਮਲ ਹੋ ਰਹੇ ਹਨ। ਉੱਥੇ, ਵਿਰਾਟ ਅਤੇ ਅਨੁਸ਼ਕਾ ਲੰਡਨ ‘ਚ ਕੀਰਤਨ ਸੁਣ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲ ਦਾ ਨਹੀਂ ਹੈ,ਬਲਕਿ ਕਰੀਬ ਇੱਕ ਸਾਲ ਪੁਰਾਣਾ ਹੈ। ਸਾਲ 2023 ‘ਚ ਵਿਰਾਟ ਅਤੇ ਅਨੁਸ਼ਕਾ ਨੂੰ ਲੰਡਨ ਦੇ ਇਸਕੋਨ ਮੰਦਰ ‘ਚ ਕ੍ਰਿਸ਼ਨ ਦਾਸ ਦੇ ਭਜਨ ਸੁਣਦੇ ਦੇਖਿਆ ਗਿਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਦ ਐਮਆਰ ਸਪੋਰਟਸ ਨੇ ਵੀਡੀਓ ਨੂੰ 9 ਜੁਲਾਈ 2024 ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਵਿਰਾਟ ਕੋਹਲੀ ਪਤਨੀ ਅਨੁਸ਼ਕਾ ਦੇ ਨਾਲ ਲੰਡਨ ਵਿੱਚ ਭਜਨ ਕੀਰਤਨ ਵਿੱਚ ਸ਼ਾਮਲ ਹੋਏ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਐਕਸ ਯੂਜ਼ਰ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਹੈ,” When everyone is busy in ambani wedding ,my idolo visit ISKCON Temple in London with his wife .

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਕ੍ਰਿਕ ਸਪੋਰਟਸ ਟੀਵੀ ਨਾਮ ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਮਿਲਾ। ਵੀਡੀਓ ਨੂੰ 17 ਜੂਨ 2023 ਨੂੰ ਅਪਲੋਡ ਕੀਤਾ ਗਿਆ ਸੀ।

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਸਰਚ ਕੀਤੀ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਇੰਡੀਆ ਟੀਵੀ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 17 ਜੂਨ 2023 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਮੁਤਾਬਕ, ਵਿਰਾਟ ਅਤੇ ਅਨੁਸ਼ਕਾ ਨੂੰ ਲੰਡਨ ਦੇ ਇਸਕੋਨ ਮੰਦਰ ‘ਚ ਦੇਖਿਆ ਗਿਆ। ਦੋਵੇਂ ਅਮਰੀਕੀ ਭਜਨ ਗਾਇਕ ਕ੍ਰਿਸ਼ਨ ਦਾਸ ਦਾ ਕੀਰਤਨ ਸੁਣਨ ਆਏ ਸਨ। ਦੋਵਾਂ ਨੂੰ ਪਹਿਲਾਂ ਵੀ ਕਈ ਵਾਰ ਭਜਨ ਗਾਇਕ ਕ੍ਰਿਸ਼ਨ ਦਾਸ ਦੇ ਕੀਰਤਨ ਵਿੱਚ ਦੇਖਿਆ ਗਿਆ ਹੈ।

ਜਾਣਕਾਰੀ ਲਈ ਅਸੀਂ ਇਸ ਵਿਸ਼ੇ ‘ਤੇ ਖੇਡ ਪੱਤਰਕਾਰ ਅਤੇ ਕੁਮੈਂਟੇਟਰ ਸਈਅਦ ਹੁਸੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ। ਇਹ ਹਾਲੀਆ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 13 ਸੌ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਪ੍ਰੋਫਾਈਲ ‘ਤੇ ਖੁਦ ਨੂੰ ਜੈਪੁਰ ਦਾ ਨਿਵਾਸੀ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਿਰਾਟ ਅਤੇ ਅਨੁਸ਼ਕਾ ਦਾ ਭਜਨ ਸੁਣਨ ਦਾ ਵਾਇਰਲ ਵੀਡੀਓ ਹਾਲ ਦਾ ਨਹੀਂ ਹੈ, ਸਗੋਂ ਕਰੀਬ ਇਕ ਸਾਲ ਪੁਰਾਣਾ ਹੈ। ਸਾਲ 2023 ‘ਚ ਵਿਰਾਟ ਅਤੇ ਅਨੁਸ਼ਕਾ ਨੂੰ ਲੰਡਨ ਦੇ ਇਸਕੋਨ ਮੰਦਰ ‘ਚ ਕ੍ਰਿਸ਼ਨ ਦਾਸ ਦੇ ਭਜਨ ਸੁਣਦੇ ਦੇਖਿਆ ਗਿਆ ਸੀ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts