Fact Check : ਪੰਜਾਬ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਦਾ ਪੁਰਾਣਾ ਵੀਡੀਓ ਹੁਣ ਯੂਪੀ ਦੇ ਨਾਮ ‘ਤੇ ਹੋ ਰਿਹਾ ਵਾਇਰਲ
ਬੁਜੁਰਗ ਔਰਤ ਨਾਲ ਦਿਨ ਦਿਹਾੜੇ ਲੁੱਟ ਖੋਹ ਕਰਦੇ ਨੌਜਵਾਨ ਦਾ ਵਾਇਰਲ ਵੀਡੀਓ ਪੁਰਾਣੀ ਘਟਨਾ ਦਾ ਹੈ, ਯੂਪੀ ਦਾ ਦੱਸਦੇ ਹੋਏ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ। ਪੁਰਾਣੀ ਵੀਡੀਓ ਵਿੱਚ ਆਡੀਓ ਵੱਖ ਤੋਂ ਜੁੜਿਆ ਗਿਆ ਹੈ।
- By: Jyoti Kumari
- Published: May 31, 2023 at 05:39 PM
- Updated: May 31, 2023 at 05:46 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਸਰੇਆਮ ਲੁੱਟ ਖੋਹ ਕਰਦੇ ਇੱਕ ਨੌਜਵਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਨੌਜਵਾਨ ਨੂੰ ਘਰ ਦੇ ਅੰਦਰ ਵੜ ਕੇ ਇੱਕ ਬੁਜੁਰਗ ਮਹਿਲਾ ਦੇ ਗਹਿਣੇ ਲੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਯੂਪੀ ਵਿੱਚ ਵਾਪਰੀ ਹੈ। ਕਈ ਯੂਜ਼ਰਸ ਇਸ ਵੀਡੀਓ ਨੂੰ ਅੰਮ੍ਰਿਤਸਰ ਚ ਵਾਪਰੀ ਹਾਲ ਦੀ ਘਟਨਾ ਦੱਸਦੇ ਹੋਏ ਵੀ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਨਿਕਲਿਆ। ਵਾਇਰਲ ਵੀਡੀਓ ਸਾਲ 2021 ਦਾ ਹੈ। ਇਹ ਘਟਨਾ ਅੰਮ੍ਰਿਤਸਰ ਵਿੱਚ ਵਾਪਰੀ ਸੀ,ਜਿਸਨੂੰ ਹੁਣ ਯੂਪੀ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘Jagda deep ਜਗਦਾ ਦੀਪ’ ਨੇ 31 ਮਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸੁੱਤੇ ਪਏ ਪਰਿਵਾਰ ਨਾਲ਼ ਵਾਪਰਿਆ ਇਹ ਭਾਣਾ”
ਵੀਡੀਓ ਵਿੱਚ ਚਲ ਰਹੇ ਆਡੀਓ ਵਿੱਚ ਇਸ ਮਾਮਲੇ ਨੂੰ ਯੂਪੀ ਦਾ ਦਸਿਆ ਜਾ ਰਿਹਾ ਹੈ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਇਨਵਿਡ ਟੂਲ ਦੀ ਮਦਦ ਨਾਲ ਕਈ ਗਰੈਬਸ ਕੱਢੇ। ਫਿਰ ਇਹਨਾਂ ਨੂੰ ਗੂਗਲ ਲੈਂਸ ਟੂਲ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ‘ਦ ਗ੍ਰੇਟ ਅੰਮ੍ਰਿਤਸਰ’ ਨਾਮ ਦੇ ਫੇਸਬੁੱਕ ਪੇਜ ‘ਤੇ ਅਪਲੋਡ ਮਿਲਾ। 8 ਅਕਤੂਬਰ 2021 ਨੂੰ ਅਪਲੋਡ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਨੂੰ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਖਬਰ ਵਿੱਚ ਘਟਨਾ ਨੂੰ ਅੰਮ੍ਰਿਤਸਰ ਦੇ ਗਰੀਨ ਐਵੀਨਿਊ ਦਾ ਦਸਿਆ ਗਿਆ ਹੈ।
ਸਰਚ ਦੌਰਾਨ ਸਾਨੂ ਵਾਇਰਲ ਵੀਡੀਓ ਨਾਲ ਜੁੜੀ ਖਬਰ 8 ਅਕਤੂਬਰ 2021 ਨੂੰ ਡੈਲੀ ਪੋਸਟ ਪੰਜਾਬੀ ਦੀ ਵੈਬਸਾਈਟ ‘ਤੇ ਵੀ ਪ੍ਰਕਾਸ਼ਿਤ ਮਿਲੀ। ਦਿੱਤੀ ਗਈ ਜਾਣਕਾਰੀ ਮੁਤਾਬਿਕ, “ਅੰਮ੍ਰਿਤਸਰ ਵਿੱਚ ਗ੍ਰੀਨ ਐਵੇਨਿਊ ਟੰਡਨ ਹਾਊਸ ਵਿੱਚ ਦੋ ਨੌਜਵਾਨਾਂ ਨੇ ਦਿਨ-ਦਿਹਾੜੇ ਘਰ ਵਿੱਚ ਦਾਖਲ ਹੋ ਕੇ ਕੇਅਰ ਟੇਕਰ ਉੱਤੇ ਹਮਲਾ ਕਰ ਦਿੱਤਾ ਅਤੇ ਬਜ਼ੁਰਗ ਔਰਤ ਦੇ ਤਿੰਨ ਮੋਬਾਈਲ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਲੁੱਟ ਲਈਆਂ। ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਨੂੰ ਦਾਤਰਾਂ ਨਾਲ ਡਰਾਇਆ ਅਤੇ ਫਿਰ ਲੁੱਟਿਆ। ਘਟਨਾ ਦੇ ਸਮੇਂ ਦੋਵੇਂ ਘਰ ਵਿੱਚ ਹੀ ਸਨ।”
ਸਰਚ ਦੌਰਾਨ ਸਾਨੂੰ ‘ਲੋਕ ਰਾਜ ਟੀਵੀ’ ਦੇ ਫੇਸਬੁੱਕ ਪੇਜ ‘ਤੇ ਵੀ ਵੀਡੀਓ ਅਪਲੋਡ ਮਿਲਾ। ਕੈਪਸ਼ਨ ਵਿੱਚ ਲਿਖਿਆ ਗਿਆ, “ਅੰਮ੍ਰਿਤਸਰ ਦੇ ਗ੍ਰੀਨ ਐਵਨਯੁ ਚ ਦਿਨ ਦਿਹਾੜੇ ਘਰ ਵੜ ਕੇ ਬੁਜ਼ੁਰਗ ਮਹਿਲਾਂ ਤੋਂ ਬੇਰਹਿਮੀ ਨਾਲ ਲੁੱਟ LIVE FOOTAGE “
ਪੱਤਰਕਾਰ ਨੈਪਿੰਦਰ ਬਰਾੜ ਨੇ ਵੀ ਇਸ ਵੀਡੀਓ ਨੂੰ ਆਪਣੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ। 9 ਅਕਤੂਬਰ 2021 ਨੂੰ ਵੀਡੀਓ ਨਾਲ ਲਿਖਿਆ ਹੈ, “ਹਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਤੁਸੀਂ ਆਵਦੇ ਘਰ ‘ਚ ਵੀ ਸੁਰੱਖਿਅਤ ਨਹੀਂ ਰਹੇ, ਲੁਟੇਰੇ ਦਿਨ-ਦਿਹਾੜੇ ਬੇਖੌਫ਼ ਘਰ ਅੰਦਰ ਵੜ ਕੇ ਲੁੱਟ-ਮਾਰ ਕਰ ਰਹੇ ਹਨ। ਘਟਨਾ ਅੰਮ੍ਰਿਤਸਰ ਦੀ ਹੈ। ਇਹ ਵੀਡੀਓ ਤੁਹਾਨੂੰ ਚੌਕਸ ਕਰਨ ਲਈ ਹੀ ਪਾ ਰਿਹਾ ਹਾਂ, ਆਪਣਾ ਤੇ ਪਰਿਵਾਰ ਦਾ ਧਿਆਨ ਰੱਖੋ। ਵਾਹਿਗੁਰੂ ਮਿਹਰ ਰੱਖੇ”
ਜਾਣਕਾਰੀ ਲਈ ਅਸੀਂ ਅੰਮ੍ਰਿਤਸਰ ਦੇ ਰਿਪੋਰਟਰ ਅਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਅੰਮ੍ਰਿਤਸਰ ਦੀ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਪੇਜ ਨੂੰ ਇੱਕ ਲੱਖ 33 ਹਜਾਰ ਲੋਕ ਫੋਲੋ ਕਰਦੇ ਹਨ। ਫੇਸਬੁੱਕ ਤੇ ਇਸ ਪੇਜ ਨੂੰ 20 ਅਗਸਤ 2021 ਨੂੰ ਬਣਾਇਆ ਗਿਆ ਹੈ।
ਨਤੀਜਾ: ਬੁਜੁਰਗ ਔਰਤ ਨਾਲ ਦਿਨ ਦਿਹਾੜੇ ਲੁੱਟ ਖੋਹ ਕਰਦੇ ਨੌਜਵਾਨ ਦਾ ਵਾਇਰਲ ਵੀਡੀਓ ਪੁਰਾਣੀ ਘਟਨਾ ਦਾ ਹੈ, ਯੂਪੀ ਦਾ ਦੱਸਦੇ ਹੋਏ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ। ਪੁਰਾਣੀ ਵੀਡੀਓ ਵਿੱਚ ਆਡੀਓ ਵੱਖ ਤੋਂ ਜੁੜਿਆ ਗਿਆ ਹੈ।
- Claim Review : ਲੁੱਟ ਖੋਹ ਦਾ ਇਹ ਵੀਡੀਓ ਯੂਪੀ ਦਾ ਹੈ।
- Claimed By : Jagda deep ਜਗਦਾ ਦੀਪ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...