Fact Check: ਪੰਜਾਬ ਲਈ ਗੋਲਡ ਜਿੱਤਣ ਵਾਲੀ ਇੰਦਰਜੀਤ ਕੌਰ ਦੀ ਪੁਰਾਣੀ ਤਸਵੀਰ ਹਾਲ ਦੀ ਦੱਸਦੇ ਹੋਏ ਕੀਤੀ ਜਾ ਰਹੀ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪੱਤਾ ਲੱਗਾ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ, 2016 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਦੇ ਗਲੇ ਵਿੱਚ ਹਾਰ ਦੇਖੇ ਜਾ ਸਕਦੇ ਹਨ। ਤਸਵੀਰ ਵਿੱਚ ਇੱਕ ਆਦਮੀ ਦੇ ਹੱਥ ਵਿੱਚ ਢੋਲ ਹੈ ਅਤੇ ਨਾਲ ਹੀ ਕੁਝ ਹੋਰ ਲੋਕ ਵੀ ਹਨ। ਸੋਸ਼ਲ ਮੀਡਿਆ ਵਿੱਚ ਤਸਵੀਰ ਨੂੰ ਹਾਲ ਦੀ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ “ਪਿੰਡ ਭਾਗਸਰ, ਮੁਕਤਸਰ ਦੀ ਧੀ ਇੰਦਰਜੀਤ ਕੌਰ 12 ਰਾਜਾਂ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਲੈ ਕੇ ਪਰਤੀ ਅਤੇ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ”।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਹਾਲ ਦੀ ਨਹੀਂ , ਸਗੋਂ 2016 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਪੇਜ ‘ਬੇਬੇ ਦੀ ਰਸੋਈ Bebe Di Rasoi‘ ਨੇ 6 ਫਰਵਰੀ ਨੂੰ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਉੱਤੇ  ਲਿਖਿਆ ਹੈ: “12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲ੍ਡ ਮੈਡਲ ਜਿੱਤ ਕੇ ਆਪਣੇ ਘਰ ( ਪਿੰਡ ਭਾਗਸਰ ,ਮੁਕਤਸਰ )ਪਰਤਣ ਵਾਲੀ ਇੰਦਰਜੀਤ ਕੌਰ ਦਾ , ਉਸਦੇ ਪਿਤਾ ਤੋਂ ਸਿਵਾਏ ਕਿਸੇ ਨੇ ਵੀ ਸਵਾਗਤ ਨਹੀਂ ਕੀਤਾ। ਲਖ ਲਾਹਨਤਾਂ ਨੇ ਜਿੰਮੇਵਾਰੀ ਨਾ ਸਮਝਣ ਵਾਲਿਆਂ ਨੂੰ …..ਪਰਮਾਤਮਾ ਇਸ ਕੁੜੀ ਨੂੰ ਹਰ ਮੈਦਾਨ ਫਤਿਹ ਬਖਸ਼ੇ।”

ਕਈ ਹੋਰ ਲੋਕਾਂ ਨੇ ਮਿਲਦੇ-ਜੁਲਦੇ ਦਾਅਵਿਆਂ ਨਾਲ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ (ਪੋਸਟ ਦਾ ਆਰਕਾਈਵ ਲਿੰਕ)।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਪੜਤਾਲ ਲਈ ਗੂਗਲ ਲੈਂਸ ਦੀ ਵਰਤੋਂ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਕਈ ਥਾਵਾਂ ਉੱਤੇ ਅਪਲੋਡ ਮਿਲੀ। ‘ਰਘਬੀਰ ਸਿੰਘ ਭਰੋਵਾਲ’ ਨਾਮ ਦੇ ਫੇਸਬੁੱਕ ਯੂਜ਼ਰ ਵਲੋਂ 29 ਜਨਵਰੀ 2016 ਨੂੰ ਇੱਕ ਅਖਬਾਰ ਦੀ ਕਟਿੰਗ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਵਾਇਰਲ ਤਸਵੀਰ ਨਾਲ ਜੁੜੀ ਖਬਰ ਸੀ। ਖਬਰ ਦੀ ਹੈੱਡਲਾਈਨ ਸੀ, “ਸੋਨ ਪਰੀ ਦੇ ਸਵਾਗਤ ਲਈ ਕੋਈ ਨਾ ਪੁੱਜਾ”।

ਵਾਇਰਲ ਤਸਵੀਰ ਨੂੰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਸ਼ੇਅਰ ਕੀਤਾ ਸੀ। 29 ਜਨਵਰੀ 2016 ਨੂੰ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ ਸੀ, “Mubarkan saadi bhain Inderjeet kaur (Vill. Bhagsar, Shri Mukatsar Sahib) nu Taekwondo ch Gold Medal lai. Lahnat hai aisi Sarkar te ki ik bahut hi gareeb ghar di kudi de Gold Medal jitan de bawzood kudi nu inaam taan ki dena c koi pahunchya tak ni. Je mera koi fan howe os pind jaan area da taan jarur contact kare mainu. Aapan khud apni bhain da maan samaan karaange.”

ਪੰਜਾਬੀ ਟ੍ਰਿਬਿਊਨ ਦੀ 31 ਦਿਸੰਬਰ 2016 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਤਸਵੀਰ ਨਾਲ ਜੁੜੀ ਖਬਰ ਨੂੰ ਪੜ੍ਹਿਆ ਜਾ ਸਕਦਾ ਹੈ। ਸਾਨੂੰ ਸਰਚ ਦੌਰਾਨ ਪੰਜਾਬੀ ਜਾਗਰਣ ਦੀ ਵੈੱਬਸਾਈਟ ਤੇ ਵੀ ਇੱਕ ਖਬਰ ਮਿਲੀ, ਜਿਸ ਵਿੱਚ ਦੱਸਿਆ ਗਿਆ ਸੀ, “ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ ‘ਚੋਂ ਉੱਠ ਕੇ ਮਾਰਸ਼ਲ ਆਰਟ ‘ਚ ਸੋਨੇ ਦਾ ਮੈਡਲ ਜਿੱਤ ਕਿ ਆਪਣੇ ਮਾਤਾ-ਪਿਤਾ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਇੰਦਰਜੀਤ ਕੌਰ (ਸੋਨਪਰੀ) ਨੇ ਭਾਗਸਰ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਪੰਜਾਬ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਇਡ ਸਕੋਪ ਸੁਸਾਇਟੀ ਯੂਕੇ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।”

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਪੰਜਾਬੀ ਜਾਗਰਣ ਦੇ ਮੁਕਤਸਰ ਦੇ ਰਿਪੋਰਟਰ ਜਤਿੰਦਰ ਸਿੰਘ ਭਵਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਬਹੁਤ ਪੁਰਾਣੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਪੁਰਾਣੀ ਤਸਵੀਰ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 10 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪੱਤਾ ਲੱਗਾ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ, 2016 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts