Fact Check: ਭੁੱਖ ਹੜਤਾਲ ‘ਤੇ ਬੈਠੇ ਬਾਬਾ ਰਾਮਦੇਵ ਦੇ ਮੈਡੀਕਲ ਚੈੱਕ ਦੀ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬਾਬਾ ਰਾਮਦੇਵ ਦੇ ਬਿਮਾਰ ਹੋਣ ਦੇ ਦਾਅਵੇ ਨਾਲ ਵਾਇਰਲ ਤਸਵੀਰ ਸਾਲ 2011 ਦੀ ਹੈ, ਜਦੋਂ ਬਾਬਾ ਰਾਮਦੇਵ ਨੇ ਹਰਿਦੁਆਰ ਦੇ ਨੇੜੇ ਭੁੱਖ-ਹੜਤਾਲ ਕੀਤੀ ਸੀ। ਅਤੇ ਤਸਵੀਰ ਵਿੱਚ ਡਾਕਟਰ ਉਨ੍ਹਾਂ ਦੀ ਮੈਡੀਕਲ ਜਾਂਚ ਕਰ ਰਹੇ ਹੈ। ਉਸੀ ਫੋਟੋ ਨੂੰ ਕੁਝ ਲੋਕ ਹਾਲੀਆ ਦੱਸਦੇ ਹੋਏ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਯੋਗ ਗੁਰੂ ਬਾਬਾ ਰਾਮਦੇਵ ਦੀ ਇੱਕ ਫੋਟੋ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਵਿਚ ਡਾਕਟਰ ਨੂੰ ਬਾਬਾ ਰਾਮਦੇਵ ਦੀ ਜਾਂਚ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਫੋਟੋ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹੈ ਕਿ ਬਾਬਾ ਰਾਮਦੇਵ ਦੀ ਇਹ ਫੋਟੋ ਹਾਲੀਆ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਅਸਲ ਵਿੱਚ ਵਾਇਰਲ ਹੋ ਰਹੀ ਤਸਵੀਰ ਸਾਲ 2011 ਦੀ ਹੈ ਜਦੋਂ ਬਾਬਾ ਰਾਮਦੇਵ ਨੇ ਭੁੱਖ ਹੜਤਾਲ ਕੀਤੀ ਸੀ ਅਤੇ ਫੋਟੋ ਵਿੱਚ ਡਾਕਟਰ ਉਨ੍ਹਾਂ ਦੀ ਮੈਡੀਕਲ ਜਾਂਚ ਕਰ ਰਹੇ ਹਨ। ਉਸੀ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫਾਸਬੂਜ ਯੂਜ਼ਰ Avtar Singh Bhandohal Asbp ਨੇ 27 ਅਕਤੂਬਰ ਨੂੰ ਵਾਇਰਲ ਫੋਟੋ ਨੂੰ ਸ਼ੇਅਰ ਕਰ ਲਿਖਿਆ ਹੈ, “ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ।#everyone “

ਫੋਟੋ ਉੱਤੇ ਲਿਖਿਆ ਹੋਇਆ ਹੈ: ਧਰਮ ! ਹਸਪਤਾਲ ਵਿੱਚ ਬਿਮਾਰ ਪਿਆ। ਮੈਡੀਕਲ ਸਾਇੰਸ ਦੇ ਸਹਾਰੇ ਸਿਹਤਮੰਦ ਹੋਣ ਦੀ ਕੋਸ਼ਿਸ਼ ਕਰ ਰਿਹਾ।ਲੋਕਾਂ ਨੂੰ ਯੋਗਾ ਕਰਨ ਦਾ ਸੰਦੇਸ਼ ਦੇਣ ਵਾਲਾ ਡਾਕਟਰ ਮੂਹਰੇ ਲੰਬਾ ਪਿਆ।

ਇਸ ਪੋਸਟ ਦਾ ਆਰਕਾਇਵਡ ਵਰਜ਼ਨ ਇੱਥੇ ਵੇਖੋ।

ਪੜਤਾਲ

ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਲੇਂਸ ਦਾ ਇਸਤੇਮਾਲ ਕੀਤਾ। ਸਾਨੂੰ ਫੋਟੋ alamy.com ਦੀ ਵੈਬਸਾਈਟ ‘ਤੇ ਮਿਲੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਤਸਵੀਰ 8 ਜੂਨ 2011 ਦੀ ਹੈ, ਜਦੋਂ ਬਾਬਾ ਰਾਮਦੇਵ ਨੇ ਭੁੱਖ ਹੜਤਾਲ ਕੀਤੀ ਸੀ। ਇੱਥੇ ਸਾਨੂੰ ਹੋਰ ਕਈ ਤਸਵੀਰਾਂ ਮਿਲਿਆ। ਫੋਟੋ ਦਾ ਕ੍ਰੇਡਿਟ (ਏਪੀ ਫੋਟੋ/ਗੁਰਿੰਦਰ ਓਸਨ) ਨੂੰ ਦਿੱਤਾ ਗਿਆ ਹੈ।

ਵਾਇਰਲ ਤਸਵੀਰ ਸਾਨੂੰ newsroom.ap.org ਦੀ ਵੈਬਸਾਈਟ ‘ਤੇ ਮਿਲੀ। ਫੋਟੋ ਨੂੰ 8 ਜੂਨ 2011 ਦੀ ਦੱਸਿਆ ਗਿਆ ਹੈ। ਫੋਟੋ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, “ਡਾਕਟਰਾਂ ਨੇ ਭਾਰਤੀ ਯੋਗ ਗੁਰੂ ਬਾਬਾ ਰਾਮਦੇਵ ਦੀ ਜਾਂਚ ਕੀਤੀ, ਜੋ ਹਰਿਦੁਆਰ,ਦੇ ਨੇੜੇ, ਆਪਣੇ ਆਸ਼ਰਮ ਵਿੱਚ ਭੁੱਖ ਹੜਤਾਲ ‘ਤੇ ਹਨ।

ਸਰਚ ਦੌਰਾਨ ਸਾਨੂੰ Bodhisattva #DalitLivesMatte ਨਾਮ ਦੇ ਐਕਸ ਹੈਂਡਲ ‘ਤੇ ਵੀ ਫੋਟੋ ਮਿਲੀ। ਤਸਵੀਰ ਨੂੰ 1 ਜੂਨ 2021 ਨੂੰ ਸ਼ੇਅਰ ਕੀਤਾ ਗਿਆ ਹੈ।

ਵੱਧ ਜਾਣਕਾਰੀ ਲਈ ਅਸੀਂ ਬਾਬਾ ਰਾਮਦੇਵ ਦੇ ਪ੍ਰਵਕਤਾ ਐਸ ਕੇ ਤਿਜਾਰਾਵਾਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੋਟੋ ਪੁਰਾਣੀ ਹੈ।

ਅੰਤ ਵਿੱਚ ਅਸੀਂ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਪੰਜਾਬ ਦੇ ਨਾਭਾ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬਾਬਾ ਰਾਮਦੇਵ ਦੇ ਬਿਮਾਰ ਹੋਣ ਦੇ ਦਾਅਵੇ ਨਾਲ ਵਾਇਰਲ ਤਸਵੀਰ ਸਾਲ 2011 ਦੀ ਹੈ, ਜਦੋਂ ਬਾਬਾ ਰਾਮਦੇਵ ਨੇ ਹਰਿਦੁਆਰ ਦੇ ਨੇੜੇ ਭੁੱਖ-ਹੜਤਾਲ ਕੀਤੀ ਸੀ। ਅਤੇ ਤਸਵੀਰ ਵਿੱਚ ਡਾਕਟਰ ਉਨ੍ਹਾਂ ਦੀ ਮੈਡੀਕਲ ਜਾਂਚ ਕਰ ਰਹੇ ਹੈ। ਉਸੀ ਫੋਟੋ ਨੂੰ ਕੁਝ ਲੋਕ ਹਾਲੀਆ ਦੱਸਦੇ ਹੋਏ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts