ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਭ੍ਰਮਕ ਸਾਬਿਤ ਹੋਈ ਹੈ। 2015 ‘ਚ ਹੋਏ ਕਿਸੀ ਹੋਰ ਮਸਲੇ ਦੀ ਤਸਵੀਰ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਕੋਲਾਜ ਦੀ ਦੂਜੀ ਤਸਵੀਰ ਦੇ ਅਸਲ ਸਰੋਤ ਦਾ ਪਤਾ ਨਹੀਂ ਲੱਗ ਸਕਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ 2 ਤਸਵੀਰਾਂ ਦਾ ਇੱਕ ਕੋਲਾਜ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਕੋਲਾਜ ਦੀ ਪਹਿਲੀ ਤਸਵੀਰ ਵਿੱਚ ਇੱਕ ਸਿੱਖ ਵਿਅਕਤੀ ਨੂੰ ਦੂਜੇ ਸਿੱਖ ਵਿਅਕਤੀ ਦੇ ਥੱਪੜ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ ਜਦਕਿ ਦੂਜੀ ਤਸਵੀਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੈ। ਇਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਹਾਲ ਵਿੱਚ ਕੁੱਟਮਾਰ ਕੀਤੀ ਗਈ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਕੋਲਾਜ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਹੋ ਰਿਹਾ ਇਹ ਪੋਸਟ ਭ੍ਰਮਕ ਹੈ। 2015 ‘ਚ ਹੋਏ ਕਿਸੇ ਹੋਰ ਮਸਲੇ ਦੀ ਤਸਵੀਰ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ ਜਦਕਿ ਦੂਜੀ ਤਸਵੀਰ ਦੇ ਅਸਲ ਸਰੋਤ ਦਾ ਪਤਾ ਨਹੀਂ ਲੱਗ ਸਕਿਆ ਹੈ।
ਫੇਸਬੁੱਕ ਪੇਜ ‘ਊਂ ਗੱਲ ਆ ਇੱਕ’ ਨੇ ਕੋਲਾਜ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਢੱਡਰੀ ਵਲੋਂ…ਗੁਰੂ ਸਾਹਿਬ ਜੀ ਦੀ ਨਿੰਦਿਆ ਕਰਨ ਤੇ….ਗੁੱਸੇ ਚੇ ਆਏ ਇੱਕ ਸਿੰਘ ਨੇ….ਢੱਡਰੀ ਦੇ ਮੂੰਹ ਦੇ ਜੜਿਆ ਥੱਪੜ ਤੇ ਲਾਹੀ ਪੱਗ।”
ਫੇਸਬੁੱਕ ‘ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਪੜਤਾਲ ਲਈ ਦੋਨਾਂ ਤਸਵੀਰਾਂ ਬਾਰੇ ਵੱਖ – ਵੱਖ ਸਰਚ ਕੀਤਾ। ਸਭ ਤੋਂ ਪਹਿਲਾਂ ਅਸੀਂ ਪਹਿਲੀ ਤਸਵੀਰ ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਦੂਜੇ ਸਿੱਖ ਵਿਅਕਤੀ ਦੇ ਥੱਪੜ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ , ਉਸਨੂੰ ਗੂਗਲ ਇਮੇਜ ਵਿੱਚ ਸਰਚ ਕੀਤਾ। ਸਾਨੂੰ ਇਹ ਫੋਟੋ ਡੈਲੀਮੈਲ ਦੀ ਵੈੱਬਸਾਈਟ ‘ਤੇ 24 ਅਪ੍ਰੈਲ 2015 ਨੂੰ ਪ੍ਰਕਾਸ਼ਿਤ ਮਿਲੀ।
ਖਬਰ ਮੁਤਾਬਿਕ ,”ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਕੁਝ ਪਾਠੀਆਂ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ। ਰਿਪੋਰਟ ਮੁਤਾਬਿਕ ਸਤਿਕਾਰ ਕਮੇਟੀ ਦੇ ਮੈਂਬਰ ਪਾਠੀਆਂ ਵੱਲੋਂ ਜਠੇਰੇ ‘ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਤੋਂ ਨਰਾਜ਼ ਸਨ।”
ਇੰਡੀਆ ਟੂਡੇ ‘ਤੇ ਵੀ ਵਾਇਰਲ ਤਸਵੀਰ ਨਾਲ ਜੁੜੀ ਖਬਰ ਨੂੰ ਅਪ੍ਰੈਲ 2015 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਪੰਜਾਬੀ ਜਾਗਰਣ ‘ਤੇ 23 ਅਪ੍ਰੈਲ 2015 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਸਤਿਕਾਰ ਕਮੇਟੀ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਸੀ। ਅਤੇ ਉਚਿੱਤ ਕਾਰਵਾਹੀ ਕੀਤੀ ਗਈ ਸੀ।
ਦੂਜੀ ਤਸਵੀਰ
ਅੱਗੇ ਅਸੀਂ ਕੋਲਾਜ ਦੀ ਦੂਜੀ ਤਸਵੀਰ ਨੂੰ ਗੂਗਲ ਇਮੇਜ ਜਰੀਏ ਸਰਚ ਕੀਤਾ ਪਰ ਇਸ ਤਸਵੀਰ ਦੇ ਬਾਰੇ ਵਿੱਚ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ।
ਪੜਤਾਲ ਵਿੱਚ ਅੱਗੇ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ ਕਿ ਕੀ ਢੱਡਰੀਆਂ ਵਾਲਾ ਤੇ ਹਾਲ ਹੀ ਵਿੱਚ ਅਜਿਹਾ ਕੁਝ ਹੋਇਆ ਹੈ ਇਸ ਦੌਰਾਨ ਸਾਨੂੰ ਅਜਿਹੀ ਕੋਈ ਖਬਰ ਕਿਤੇ ਵੀ ਨਹੀਂ ਮਿਲੀ। ਪਰ ਸਾਨੂੰ ਇਹ ਜਾਣਕਾਰੀ ਮਿਲੀ ਕਿ 2016 ‘ਚ ਲੁਧਿਆਣਾ ਵਿਖੇ ਰਣਜੀਤ ਸਿੰਘ ‘ਤੇ ਹਮਲਾ ਕੀਤਾ ਗਿਆ ਸੀ। ਹਿੰਦੁਸਤਾਨ ਟਾਇਮਸ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਸਾਨੂੰ ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲਾ ਵਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਮਿਲੀ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਕਪੂਰਥਲਾ ਦੇ ਰਿਪੋਰਟਰ Amrik Malhi ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੁਰਾਣੀ ਘਟਨਾ ਦੀ ਹੈ। ਇਸਦਾ ਢੱਡਰੀਆਂ ਵਾਲੇ ਨਾਲ ਕੋਈ ਸੰਬੰਧ ਨਹੀਂ ਹੈ।
ਵਿਸ਼ਵਾਸ ਨਿਊਜ਼ ਸਵਤੰਤਰ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਵਾਇਰਲ ਹੋ ਰਹੀ ਦੂਜੀ ਫੋਟੋ ਕਿੱਥੇ ਅਤੇ ਕਦੋਂ ਦੀ ਹੈ, ਪਰ ਇਹ ਗੱਲ ਪੱਕੀ ਹੈ ਕਿ ਪਹਿਲੀ ਤਸਵੀਰ ਹਾਲ -ਫਿਲਹਾਲ ਦੀ ਕਿਸੇ ਘਟਨਾ ਨਾਲ ਸੰਬੰਧਿਤ ਨਹੀਂ ਹੈ ਅਤੇ ਇਸਦਾ ਢੱਡਰੀਆਂ ਵਾਲਾ ਨਾਲ ਵੀ ਕੋਈ ਸੰਬੰਧ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਪੇਜ ਦੀ ਪੜਤਾਲ ਕੀਤੀ। ਪੜਤਾਲ ਵਿੱਚ ਪਤਾ ਲੱਗਿਆ ਕਿ ਇਸ ਪੇਜ ਨੂੰ 9 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 27 ਜੁਲਾਈ 2022 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਭ੍ਰਮਕ ਸਾਬਿਤ ਹੋਈ ਹੈ। 2015 ‘ਚ ਹੋਏ ਕਿਸੀ ਹੋਰ ਮਸਲੇ ਦੀ ਤਸਵੀਰ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਕੋਲਾਜ ਦੀ ਦੂਜੀ ਤਸਵੀਰ ਦੇ ਅਸਲ ਸਰੋਤ ਦਾ ਪਤਾ ਨਹੀਂ ਲੱਗ ਸਕਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।