FACT CHECK: ਰਾਹੁਲ ਗਾਂਧੀ ਦੇ ਜਨਮ ਸਮੇਂ ਮੌਜੂਦ ਨਰਸ ਦੀ ਉਮਰ 62 ਨਹੀਂ, 72 ਹੈ
- By: Bhagwant Singh
- Published: Jun 12, 2019 at 02:18 PM
- Updated: Jun 24, 2019 at 10:56 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜ ਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਹੁਲ ਗਾਂਧੀ ਨੂੰ ਇੱਕ ਬੁਜ਼ੁਰਗ ਮਹਿਲਾ ਨੂੰ ਗਲ ਲਾਉਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨਿਊਜ਼ ਏਜੇਂਸੀ ANI ਦੇ ਇੱਕ ਟਵੀਟ ਦਾ ਸਕ੍ਰੀਨਸ਼ੋਟ ਹੈ ਜਿਸ ਵਿੱਚ ਲਿਖਿਆ ਹੈ, “ਰਾਹੁਲ ਗਾਂਧੀ ਆਪਣੇ ਜਨਮ ਸਮੇਂ ਮੌਜੂਦ ਨਰਸ ਰਾਜਅਮਮਾ ਨਾਲ ਮਿਲੇ।” ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ, “ਰਾਜਅਮਮਾ ਉਹ ਨਰਸ ਹੈ ਜਿਹਨੇ ਯੁਵਰਾਜ ਨੂੰ ਜਨਮ ਤੋਂ ਬਾਅਦ ਪਹਿਲਾਂ ਗੋਦ ਵਿਚ ਚੁੱਕਿਆ ਸੀ। ਰਾਜਅਮਮਾ ਦੀ ਉਮਰ 62 ਸਾਲ, ਯੁਵਰਾਜ ਦੀ ਉਮਰ 49 ਸਾਲ। ਮਤਲਬ ਜਦੋਂ ਯੁਵਰਾਜ ਦਾ ਜਨਮ ਹੋਇਆ ਸੀ ਤਾਂ ਰਾਜਅਮਮਾ 13 ਸਾਲ ਦੀ ਸੀ। ਇੱਥੇ ਵੀ SCAM 😂😂😂😂😂 — feeling puzzled।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਅਸਲ ਵਿਚ ਨਰਸ ਦੀ ਉਮਰ 62 ਨਹੀਂ 72 ਹੈ। ਰਾਹੁਲ ਗਾਂਧੀ ਦੇ ਜਨਮ ਮੌਕੇ ਰਾਜਅਮਮਾ ਇੱਕ ਟ੍ਰੇਨੀ ਨਰਸ ਸੀ ਅਤੇ ਉਹਨਾਂ ਦੀ ਉਮਰ 23 ਸਾਲ ਸੀ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਤਸਵੀਰ ਵਿਚ ਰਾਹੁਲ ਗਾਂਧੀ ਨੂੰ ਇੱਕ ਬੁਜ਼ੁਰਗ ਮਹਿਲਾ ਨੂੰ ਗਲ ਲਾਉਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨਿਊਜ਼ ਏਜੇਂਸੀ ANI ਦੇ ਇੱਕ ਟਵੀਟ ਦਾ ਸਕ੍ਰੀਨਸ਼ੋਟ ਹੈ ਜਿਸ ਵਿੱਚ ਲਿਖਿਆ ਹੈ, “ਰਾਹੁਲ ਗਾਂਧੀ ਆਪਣੇ ਜਨਮ ਸਮੇਂ ਮੌਜੂਦ ਨਰਸ ਰਾਜਅਮਮਾ ਨਾਲ ਮਿਲੇ।” ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ, “ਰਾਜਅਮਮਾ ਉਹ ਨਰਸ ਹੈ ਜਿਹਨੇ ਯੁਵਰਾਜ ਨੂੰ ਜਨਮ ਤੋਂ ਬਾਅਦ ਪਹਿਲਾਂ ਗੋਦ ਵਿਚ ਚੁੱਕਿਆ ਸੀ। ਰਾਜਅਮਮਾ ਦੀ ਉਮਰ 62 ਸਾਲ, ਯੁਵਰਾਜ ਦੀ ਉਮਰ 49 ਸਾਲ। ਮਤਲਬ ਜਦੋਂ ਯੁਵਰਾਜ ਦਾ ਜਨਮ ਹੋਇਆ ਸੀ ਤਾਂ ਰਾਜਅਮਮਾ 13 ਸਾਲ ਦੀ ਸੀ। ਇੱਥੇ ਵੀ SCAM 😂😂😂😂😂 — feeling puzzled।”
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰੀਵਰਸ ਇਮੇਜ ਵਿਚ ” Rahul Gandhi meets nurse” ਕੀ-ਵਰਡ ਨਾਲ ਸਰਚ ਕੀਤਾ। ਪਹਿਲੇ ਹੀ ਪੇਜ ‘ਤੇ ਸਾਡੇ ਹੱਥ ਬਹੁਤ ਸਾਰੀ ਖਬਰਾਂ ਲੱਗੀਆਂ ਜਿਸ ਵਿੱਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹਨਾਂ ਵਿਚੋਂ ਦੀ ਇੱਕ ਖਬਰ ਦੈਨਿਕ ਜਾਗਰਣ ਦੀ ਵੀ ਸੀ। ਅਸੀਂ ਦੈਨਿਕ ਜਾਗਰਣ ਅਖਬਾਰ ਦੀ ਇਸ ਖਬਰ ਨੂੰ ਖੋਲਿਆ। ਇਸ ਸਟੋਰੀ ਵਿਚ ਸਾਫ ਲਿਖਿਆ ਹੈ ਕਿ ਸਾਬਕਾ ਨਰਸ ਰਾਜਅਮਮਾ ਦੀ ਉਮਰ 72 ਸਾਲ ਹੈ ਅਤੇ ਰਾਹੁਲ ਗਾਂਧੀ ਦੇ ਜਨਮ ਮੌਕੇ ਉਹ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਵਿਚ ਟ੍ਰੇਨੀ ਨਰਸ ਸੀ।
ਬਾਕੀ ਸਾਰੇ ਵੱਡੇ ਮੀਡੀਆ ਹਾਊਸ ਨੇ ਵੀ ਇਸ ਖਬਰ ਨੂੰ ਫਾਈਲ ਕੀਤਾ ਸੀ ਅਤੇ ਸਾਰੇ ਥਾਂ ਨਰਸ ਰਾਜਅਮਮਾ ਦੀ ਉਮਰ ਨੂੰ 72 ਸਾਲ ਹੀ ਦੱਸਿਆ ਗਿਆ ਹੈ।
ਅਸਲ ਵਿਚ 3 ਦਿਨਾਂ ਦੇ ‘ਸ਼ੁਕਰੀਆ ਦੌਰੇ’ ‘ਤੇ ਕੇਰਲ ਗਏ ਵਾਯਨਾਡ ਸਾਂਸਦ ਰਾਹੁਲ ਗਾਂਧੀ ਐਤਵਾਰ (ਜੂਨ 9) ਨੂੰ ਰਾਜਅਮਮਾ ਅਤੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਨਾਲ ਮਿਲੇ ਸੀ। ਇਸ ਦੌਰਾਨ ਰਾਹੁਲ ਨੇ ਨਰਸ ਨੂੰ ਗਲ ਲਾਉਣ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਲੋਕਾਂ ਨਾਲ ਮੁਲਾਕਾਤ ਵੀ ਕਿੱਤੀ ਸੀ। ਰਾਜਅਮਮਾ ਦੇ ਪਰਿਵਾਰ ਦੇ ਲੋਕ “ਅਤਿਥੀ ਗ੍ਰਹਿ” ‘ਚ ਰਾਹੁਲ ਨੂੰ ਮਿਲਣ ਆਏ ਸੀ।
ਦੱਸ ਦਈਏ ਕਿ 19 ਜੂਨ 1970 ਨੂੰ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਵਿਚ ਰਾਹੁਲ ਗਾਂਧੀ ਦਾ ਜਨਮ ਹੋਇਆ ਸੀ, ਅਤੇ ਓਦੋਂ ਰਾਜਅਮਮਾ ਨੇ ਨਰਸ ਦੇ ਤੋਰ ਤੇ ਉਹਨਾਂ ਦੀ ਦੇਖ-ਭਾਲ ਕਿੱਤੀ ਸੀ।
ਰਾਜਅਮਮਾ ਬਾਰੇ ਵੱਧ ਜਾਣਕਾਰੀ ਲਈ ਅਸੀਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਵਿਚ ਕਾਲ ਕੀਤਾ ਅਤੇ ਸਾਨੂੰ ਐਡਮਿਨ ਪਰਸਨ ਦੁਆਰਾ ਦੱਸਿਆ ਗਿਆ ਕਿ 19 ਜੂਨ 1970 ਨੂੰ ਰਾਹੁਲ ਗਾਂਧੀ ਦਾ ਜਨਮ ਇਸੇ ਹਸਪਤਾਲ ਵਿਚ ਹੋਇਆ ਸੀ ਅਤੇ ਉਸ ਸਮੇਂ ਰਾਜਅਮਮਾ ਵਵਾਥਿਲ ਉਥੇ ਟ੍ਰੇਨੀ ਨਰਸ ਸਨ ਅਤੇ ਓਹਨਾਂ ਨੇ ਰਾਹੁਲ ਗਾਂਧੀ ਦੀ ਦੇਖ-ਭਾਲ ਕਿੱਤੀ ਸੀ।
ਇਸ ਪੋਸਟ ਨੂੰ Dilip Muley ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ। ਇਹਨਾਂ ਦੇ ਕੁੱਲ 1,355 ਫਰੈਂਡਸ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਅਸਲ ਵਿਚ ਨਰਸ ਦੀ ਉਮਰ 62 ਨਹੀਂ 72 ਹੈ। ਰਾਹੁਲ ਗਾਂਧੀ ਦੇ ਜਨਮ ਮੌਕੇ ਰਾਜਅਮਮਾ ਇੱਕ ਟ੍ਰੇਨੀ ਨਰਸ ਸੀ ਅਤੇ ਉਹਨਾਂ ਦੀ ਉਮਰ 23 ਸਾਲ ਸੀ। ਵਾਇਰਲ ਪੋਸਟ ਵਿਚ ਦਿੱਤਾ ਗਿਆ ਡਿਸਕ੍ਰਿਪਸ਼ਨ ਗਲਤ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਯੁਵਰਾਜ ਦਾ ਜਨਮ ਹੋਇਆ ਸੀ ਤਾਂ ਰਾਜਅਮਮਾ 13 ਸਾਲ ਦੀ ਸੀ।
- Claimed By : FB User-Dilip Muley
- Fact Check : ਫਰਜ਼ੀ