ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੰਚਕੂਲਾ ਵਿੱਚ ਤਿੰਨ ਸਾਲ ਪਹਿਲਾਂ ਵਾਪਰੀ ਇੱਕ ਘਟਨਾ ਨਾਲ ਜੁੜੀ ਖਬਰ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਘਟਨਾ ਦਾ ਕਿਸੇ ਮੰਦਰ ਜਾਂ ਪੁਜਾਰੀ ਨਾਲ ਕੋਈ ਸਬੰਧ ਨਹੀਂ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਅਖਬਾਰ ਦੀ ਕਲਿੱਪ ਦੇ ਨਾਲ ਇੱਕ ਸੰਦੇਸ਼ ਵਾਇਰਲ ਕੀਤਾ ਜਾ ਰਿਹਾ ਹੈ। ਪੰਚਕੂਲਾ ‘ਚ 5 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਨਾਲ ਜੁੜੀ ਇਸ ਖਬਰ ਨੂੰ ਵਾਇਰਲ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਧੀਆਂ -ਭੈਣਾਂ ਨੂੰ ਮੰਦਰਾਂ ‘ਚ ਨਾ ਭੇਜੋ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪਤਾ ਲੱਗਾ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਹੋਈ ਘਟਨਾ ਦੀ ਖਬਰ ਨੂੰ ਕੁਝ ਲੋਕ ਹੁਣ ਗੁੰਮਰਾਹਕੁਨ ਤਰੀਕੇ ਨਾਲ ਵਾਇਰਲ ਕਰ ਰਹੇ ਹਨ। ਜਾਂਚ ‘ਚ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਉਸੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਓਮ ਪ੍ਰਕਾਸ਼ ਨਵਲ ਨੇ ਇੱਕ ਅਖਬਾਰ ਦੀ ਕਲਿੱਪ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ ਕਿੱਥੇ ਹੈ ਨੌਂ ਦੇਵੀ। ਮਾਤਾ ਰਾਣੀ। ਜੋ 5 ਸਾਲ ਦੀ ਬੱਚੀ ਨੂੰ ਬਚਾ ਵੀ ਨਹੀਂ ਸਕਦੀ। ਪਖੰਡ ਬਚਾਓ। ਦੇਸ਼ ਬਚਾਓ।
ਇਸ ਅਖਬਾਰ ਦੀ ਕਲਿੱਪ ਦੀ ਹੈਡਲਾਈਨ ਵਿੱਚ ਲਿਖਿਆ ਗਿਆ : ‘ਪੰਚਕੂਲਾ ‘ਚ ਮਾਸੂਮ ਨਾਲ ਦਰਿੰਦਗੀ … ਕੰਨਿਆ ਪੂਜਨ ਦੇ ਬਹਾਨੇ 5 ਸਾਲ ਦੀ ਬੱਚੀ ਨੂੰ ਸੁੰਨਸਾਨ ਜਗ੍ਹਾ ਲੈ ਗਿਆ , ਰੇਪ ਕਿੱਤਾ , ਫਿਰ ਪੱਥਰ ‘ਤੇ ਸਿਰ ਪਟੱਕ ਕੇ ਮਾਰ ਦਿੱਤਾ। ‘
ਇਸਨੂੰ ਸੱਚ ਮੰਨ ਕੇ ਦੂੱਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਦੇ ਆਧਾਰ ‘ਤੇ ਕੀਵਰਡਸ ਬਣਾ ਕੇ ਗੂਗਲ ਓਪਨ ਸਰਚ ਕੀਤਾ। ਸਰਚ ਦੌਰਾਨ ਕਈ ਨਿਊਜ਼ ਵੈੱਬਸਾਈਟ ‘ਤੇ ਤਿੰਨ ਸਾਲ ਪੁਰਾਣੀਆਂ ਖਬਰਾਂ ਮਿਲੀਆਂ। bhaskar.com ‘ਤੇ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ ਕਿ ਪੰਚਕੂਲਾ ਦੇ ਸੈਕਟਰ-14 ‘ਚ ਇੱਕ 5 ਸਾਲ ਦੀ ਮਾਸੂਮ ਨਾਲ 15 ਸਾਲਾ ਦੇ ਯੁਵਕ ਨੇ ਦਰਿੰਦਗੀ ਕੀਤੀ । ਇਸ ਨੌਜਵਾਨ ਨੇ ਕੰਜਕ ਪੂਜਨ ਕਰਾਉਣ ਦੇ ਬਹਾਨੇ ਬੱਚੀ ਨੂੰ ਘਰੋਂ ਲੈ ਗਿਆ ਅਤੇ ਸੁੰਨਸਾਨ ਜਗ੍ਹਾ ‘ਤੇ ਲਿਜਾ ਕੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਆਰੋਪੀ ਮੁਲਜ਼ਮ ਲਖਪਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇੱਥੇ ਪੂਰੀ ਖ਼ਬਰ ਪੜ੍ਹੋ।
ਇਸ ਘਟਨਾ ਬਾਰੇ ਪੰਜਾਬ ਕੇਸਰੀ ਨੇ 14 ਮਈ 2019 ਨੂੰ ਆਪਣੀ ਵੈੱਬਸਾਈਟ ‘ਤੇ ਇੱਕ ਖਬਰ ਵੀ ਪ੍ਰਕਾਸ਼ਿਤ ਕੀਤੀ ਸੀ। ਇਸ ਵਿੱਚ ਵੀ ਦੱਸਿਆ ਗਿਆ ਕਿ ਬਲਾਤਕਾਰ ਤੋਂ ਬਾਅਦ 5 ਸਾਲ ਦੀ ਬੱਚੀ ਨੂੰ ਪੱਥਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ। ਇੱਥੇ ਪੂਰੀ ਖ਼ਬਰ ਪੜ੍ਹੋ।
ਨਿਊਜ਼18 ਦੀ ਵੈੱਬਸਾਈਟ ‘ਤੇ ਮੌਜੂਦ ਖਬਰ ‘ਚ ਦਸਿਆ ਗਿਆ ਕਿ ਪੰਚਕੂਲਾ ਦੇ ਸੈਕਟਰ 14 ‘ਚ ਕੰਜਕ ਪੂਜਨ ਦੇ ਬਹਾਨੇ 5 ਸਾਲ ਦੀ ਮਾਸੂਮ ਬੱਚੀ ਨੂੰ ਆਰੋਪੀ ਲਖਪਤ ਲੈ ਗਿਆ ਅਤੇ ਸੁਨਸਾਨ ਜਗ੍ਹਾ ‘ਤੇ ਲਿਜਾ ਕੇ ਮਾਸੂਮ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਹੱਤਿਆ ਕਰ ਲਾਸ਼ ਨੂੰ ਜੰਗਲ ‘ਚ ਸੁੱਟ ਦਿੱਤਾ। ਇਹ ਖ਼ਬਰ 14 ਮਈ 2019 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਕਲਿੱਪ ਇੱਕ ਫੇਸਬੁੱਕ ਪੇਜ ‘ਤੇ ਪੁਰਾਣੀ ਮਿਤੀ ‘ਤੇ ਅੱਪਲੋਡ ਮਿਲੀ। 14 ਮਈ 2019 ਨੂੰ ਅਪਲੋਡ ਇਸ ਪੋਸਟ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਪਤਾ ਲੱਗਾ ਕਿ ਅਖਬਾਰ ਦੀ ਇਹ ਪੁਰਾਣੀ ਕਲਿੱਪ ਦੈਨਿਕ ਭਾਸਕਰ ਅਖਬਾਰ ਦੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ਵਿੱਚ ਪੰਚਕੂਲਾ ਦੇ ਦੈਨਿਕ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਰਾਜੇਸ਼ ਮਲਕਾਨੀਆ ਨਾਲ ਸੰਪਰਕ ਕੀਤਾ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਖ਼ਬਰ ਬਹੁਤ ਪੁਰਾਣੀ ਹੈ। ਇਹ ਘਟਨਾ ਪੰਚਕੂਲਾ ਵਿੱਚ ਵਾਪਰੀ ਸੀ। ਫਿਲਹਾਲ ਮਾਮਲਾ ਅਦਾਲਤ ‘ਚ ਹੈ। ਕਿਸੇ ਨੇ ਜਾਣਬੁੱਝ ਕੇ ਪੁਰਾਣੀ ਖਬਰ ਨੂੰ ਹੁਣ ਵਾਇਰਲ ਕਰ ਦਿੱਤਾ ਹੈ। ਅਜੇ ਤੱਕ ਅਜਿਹੀ ਕੋਈ ਘਟਨਾ ਨਹੀਂ ਹੈ।
ਜਾਂਚ ਦੇ ਅੰਤ ‘ਚ ਫੇਸਬੁੱਕ ਯੂਜ਼ਰ ਓਮ ਪ੍ਰਕਾਸ਼ ਨਵਲ ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਪਤਾ ਲੱਗਾ ਕਿ ਯੂਜ਼ਰ ਚੰਡੀਗੜ੍ਹ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੰਚਕੂਲਾ ਵਿੱਚ ਤਿੰਨ ਸਾਲ ਪਹਿਲਾਂ ਵਾਪਰੀ ਇੱਕ ਘਟਨਾ ਨਾਲ ਜੁੜੀ ਖਬਰ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਘਟਨਾ ਦਾ ਕਿਸੇ ਮੰਦਰ ਜਾਂ ਪੁਜਾਰੀ ਨਾਲ ਕੋਈ ਸਬੰਧ ਨਹੀਂ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।