Fact Check: ਕਾਂਗਰਸ ਮੁਫਤ ਰੀਚਾਰਜ ਯੋਜਨਾ ਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ

ਕਾਂਗਰਸ ਦੀ ਮੁਫਤ ਰੀਚਾਰਜ ਸਕੀਮ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਸਾਈਬਰ ਐਕਸਪਰਟ ਨੇ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਕਾਂਗਰਸ ਪਾਰਟੀ ਮੁਫਤ ਰੀਚਾਰਜ ਯੋਜਨਾ ਦੇ ਦਾਅਵੇ ਨਾਲ ਜੁੜੀ ਇਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਫ੍ਰੀ ਰੀਚਾਰਜ ਯੋਜਨਾ ਤਹਿਤ ਸਾਰੇ ਦੇਸ਼ ਵਾਸੀਆਂ ਨੂੰ 3 ਮਹੀਨੇ ਦਾ ਮੁਫਤ ਰੀਚਾਰਜ ਮਿਲੇਗਾ। ਪੋਸਟ ਵਿੱਚ ਵੱਖ-ਵੱਖ ਟੈਲੀਕਾਮ ਕੰਪਨੀਆਂ ਦਾ ਲੋਗੋ ਲਗਿਆ ਹੋਇਆ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਪਾਇਆ ਗਿਆ। ਕਾਂਗਰਸ ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਗਈ। ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ। ਉਪਭੋਗਤਾਵਾਂ ਨੂੰ ਇਸ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “Hanjanglangso English High School” ਨੇ 8 ਨਵੰਬਰ ਨੂੰ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਲਿਖਿਆ ਹੈ, “ਕਾਂਗਰਸ ਮੁਫਤ ਰੀਚਾਰਜ ਯੋਜਨਾ। ਸਾਰੇ ਦੇਸ਼ ਵਾਸੀਆਂ ਨੂੰ ਮਿਲੇਗਾ ਫ੍ਰੀ ਰੀਚਾਰਜ 3 ਮਹੀਨਿਆਂ ਲਈ।”

ਸੋਸ਼ਲ ਮੀਡਿਆ ਦੇ ਕਈ ਯੂਜਰਸ ਨੇ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਲਈ ਸਭ ਤੋਂ ਪਹਿਲਾਂ ਗੂਗਲ ‘ਤੇ ਸਰਚ ਕੀਤਾ। ਸਾਡੀ ਖੋਜ ਦੌਰਾਨ ਸਾਨੂੰ ਦਾਅਵੇ ਨਾਲ ਸਬੰਧਤ ਕੋਈ ਭਰੋਸੇਯੋਗ ਖਬਰ ਨਹੀਂ ਮਿਲੀ। ਵਾਇਰਲ ਪੋਸਟ ਵਿੱਚ ਦਿੱਤਾ ਗਿਆ ਲਿੰਕ ਹੈ – “congress2024.limitedoffer” ਇਸ ਨੂੰ ਦੇਖ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲਿੰਕ ਫਰਜ਼ੀ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਸ ਦੀ ਖੋਜ ਕੀਤੀ। ਉੱਥੇ ਵੀ ਅਜਿਹੀ ਕੋਈ ਪੋਸਟ ਨਹੀਂ ਮਿਲੀ।

ਅਸੀਂ ਦਾਅਵੇ ਬਾਰੇ ਕਾਂਗਰਸ ਦੀ ਅਧਿਕਾਰਤ ਵੈੱਬਸਾਈਟ ਦੀ ਵੀ ਜਾਂਚ ਕੀਤੀ। ਸਾਨੂੰ ਇੱਥੇ ਕਾਂਗਰਸ ਪਾਰਟੀ ਦੀਆਂ ਕਈ ਯੋਜਨਾਵਾਂ ਬਾਰੇ ਜਾਣਕਾਰੀ ਮਿਲੀ, ਪਰ ਮੁਫ਼ਤ ਰੀਚਾਰਜ ਯੋਜਨਾ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ।

ਅਜਿਹਾ ਹੀ ਇੱਕ ਦਾਅਵਾ ਭਾਜਪਾ ਪਾਰਟੀ ਅਤੇ ਪੀਐਮ ਮੋਦੀ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 2024 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਹਾਸਲ ਕਰਨ ਲਈ ਭਾਜਪਾ ਸਰਕਾਰ ਸਾਰੇ ਭਾਰਤੀ ਉਪਭੋਗਤਾਵਾਂ ਨੂੰ 28 ਦਿਨਾਂ ਦਾ ਮੁਫ਼ਤ ਰੀਚਾਰਜ ਦੇ ਰਹੀ ਹੈ। ਜਦੋਂ ਅਸੀਂ ਇਹਨਾਂ ਪੋਸਟ ਦੀ ਜਾਂਚ ਕੀਤੀ, ਤਾਂ ਦਾਅਵਾ ਫਰਜੀ ਪਾਇਆ ਗਿਆ। ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।

ਪੋਸਟ ਬਾਰੇ ਅਸੀਂ ਭਾਰਤੀ ਸਾਈਬਰ ਆਰਮੀ ਦੇ ਸੰਸਥਾਪਕ ਕਿਸ਼ਲੇ ਚੌਧਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲਿੰਕ ਪੈਸੇ ਅਤੇ ਡਾਟਾ ਚੋਰੀ ਕਰਨ ਦੇ ਮਕਸਦ ਨਾਲ ਬਣਾਏ ਜਾਂਦੇ ਹਨ। ਸਾਨੂੰ ਬਿਨਾਂ ਜਾਂਚ ਕੀਤੇ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।

ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਪਤਾ ਲੱਗਾ ਕਿ ਪੇਜ ਦੇ 617 ਮੈਂਬਰ ਹਨ। ਇਹ ਪੇਜ 22 ਜੂਨ 2019 ਨੂੰ ਬਣਾਇਆ ਗਿਆ ਸੀ।

ਨਤੀਜਾ: ਕਾਂਗਰਸ ਦੀ ਮੁਫਤ ਰੀਚਾਰਜ ਸਕੀਮ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਸਾਈਬਰ ਐਕਸਪਰਟ ਨੇ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts