ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਝੂਠ ਸਾਬਿਤ ਹੋਇਆ। ਆਰਬੀਆਈ ਵੱਲੋਂ ਗੀਤਾ ਦੇ ਸਾਰ ਨੂੰ ਲੈ ਕੇ ਬੈਂਕਾਂ ਨੂੰ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਰਦੇਸ਼ ਦੇ ਨਾਮ ਤੋਂ ਇੱਕ ਫਰਜ਼ੀ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਪਾਸਬੁੱਕ ਦੇ ਆਖਰੀ ਪੰਨੇ ਉੱਪਰ ਗੀਤਾ ਦਾ ਸਾਰ ਪ੍ਰਿੰਟ ਕਰਵਾਉਣ। ਲੋਕ ਇਸ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਦਾਅਵੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ। ਆਰਬੀਆਈ ਵੱਲੋਂ ਅਜਿਹਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ।
ਫੇਸਬੁੱਕ ਯੂਜ਼ਰ ਸੰਤੋਸ਼ ਖਾਰਵਾਰ ਨੇ 13 ਫਰਵਰੀ ਨੂੰ ਹਿੰਦੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਗਿਆ ਹੈ, “ਸਾਰੇ ਬੈਂਕਾਂ ਨੂੰ ਆਰਬੀਆਈ ਦਾ ਨਿਰਦੇਸ਼। ਪਾਸਬੁੱਕ ਦੇ ਆਖਰੀ ਪੰਨੇ ‘ਤੇ ਪ੍ਰਿੰਟ ਕਰਵਾਉਣ ਗੀਤਾ ਸਾਰ। ‘ਤੁਸੀਂ ਕੀ ਲੈ ਕੇ ਆਏ ਸੀ, ਕੀ ਲੈ ਕੇ ਜਾਵੋਗੇ। ਕਿਉਂ ਰੋਂਦੇ ਹੋ, ਤੁਹਾਡਾ ਕੀ ਸੀ ਜੋ ਗੁਆਚ ਗਿਆ। ਜੋ ਲਿਆ ਇੱਥੋਂ ਹੀ ਲਿਆ, ਜੋ ਦਿੱਤਾ ਇੱਥੇ ਹੀ ਦਿੱਤਾ। ਜੋ ਅੱਜ ਤੁਹਾਡਾ ਹੈ, ਕੱਲ੍ਹ ਕਿਸੇ ਹੋਰ ਦਾ ਸੀ। ਪਰਸੋਂ ਇਹ ਕਿਸੇ ਹੋਰ ਦਾ ਹੋਵੇਗਾ।'”
ਪੋਸਟ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਮਦਦ ਲਈ। ਸਾਨੂੰ ਇੱਕ ਵੀ ਅਜਿਹੀ ਖਬਰ ਨਹੀਂ ਮਿਲੀ, ਜੋ ਦਾਅਵੇ ਦੀ ਪੁਸ਼ਟੀ ਕਰਦੇ ਹੋਏ ਇਹ ਦੱਸਦੀ ਹੋਵੇ ਕਿ ਆਰਬੀਆਈ ਨੇ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਪਾਸਬੁੱਕਾਂ ਦੇ ਪਿਛਲੇ ਪਾਸੇ ਗੀਤਾ ਸਾਰ ਛਾਪਣਾ ਹੋਵੇਗਾ।
ਸਰਚ ਤੋਂ ਸਾਨੂੰ ਪਤਾ ਲੱਗਾ ਕਿ ਇਹ ਪੋਸਟ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੈ। ਸਰਚ ਦੌਰਾਨ ਸਾਨੂੰ ਕੇਂਦਰ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ ਦੇ ਫੈਕਟ ਚੈੱਕ ਹੈਂਡਲ ਉੱਤੇ ਵੀ ਇੱਕ ਪੁਰਾਣਾ ਟਵੀਟ ਮਿਲਿਆ। ਇਹ 23 ਦਸੰਬਰ 2020 ਨੂੰ ਕੀਤਾ ਗਿਆ ਸੀ। ਵਾਇਰਲ ਪੋਸਟ ਨੂੰ ਫਰਜ਼ੀ ਦੱਸਦੇ ਹੋਏ ਇਸ ਟਵੀਟ ਵਿੱਚ ਲਿਖਿਆ ਗਿਆ ਕਿ ਆਰਬੀਆਈ ਨੇ ਬੈਂਕਾਂ ਲਈ ਇਹ ਨਿਰਦੇਸ਼ ਜਾਰੀ ਨਹੀਂ ਕੀਤਾ ਹੈ।
ਜੇਕਰ ਆਰਬੀਆਈ ਅਜਿਹੇ ਕਿਸੇ ਆਦੇਸ਼ ਦਾ ਐਲਾਨ ਕਰਦਾ ਤਾਂ ਇਹ ਜ਼ਰੂਰ ਉਸ ਦੀ ਵੈੱਬਸਾਈਟ ਉੱਤੇ ਵੀ ਹੁੰਦਾ। ਅਸੀਂ ਉੱਥੇ ਵੀ ਗੀਤਾ ਸਾਰ ਬਾਰੇ ਕਿਸੇ ਹੁਕਮ ਦੀ ਭਾਲ ਕੀਤੀ। ਸਰਚ ਵਿੱਚ ਅਜਿਹਾ ਕੁਝ ਨਹੀਂ ਮਿਲਿਆ।
ਵਿਸ਼ਵਾਸ ਨਿਊਜ਼ ਨੇ ਆਰਬੀਆਈ ਦੇ ਬੁਲਾਰੇ ਨਾਲ ਸੰਪਰਕ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ। “ਇਹ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੈ। ਆਰਬੀਆਈ ਵੱਲੋਂ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।”
ਪੜਤਾਲ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ ਸੰਤੋਸ਼ ਖਾਰਵਾਰ ਦੀ ਸੋਸ਼ਲ ਸਕੈਨਿੰਗ ‘ਚ ਪਤਾ ਲੱਗਿਆ ਕਿ ਯੂਜ਼ਰ ਨੂੰ 5,000 ਤੋਂ ਜ਼ਿਆਦਾ ਲੋਕ ਫੌਲੋ ਕਰਦੇ ਹਨ। ਇਹ ਬਿਹਾਰ ਦੇ ਸੀਵਾਨ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਝੂਠ ਸਾਬਿਤ ਹੋਇਆ। ਆਰਬੀਆਈ ਵੱਲੋਂ ਗੀਤਾ ਦੇ ਸਾਰ ਨੂੰ ਲੈ ਕੇ ਬੈਂਕਾਂ ਨੂੰ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।