Fact Check: ਪਾਕਿਸਤਾਨੀ ਮਦਰੱਸੇ ਵਿੱਚ ਨਾਬਾਲਗ ਵਿਦਿਆਰਥੀ ਨੂੰ ਉਲਟਾ ਲਟਕਾਉਣ ਦੀ ਘਟਨਾ ਨੂੰ ਭਾਰਤ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਸ਼ੇਅਰ

ਪਾਕਿਸਤਾਨ ਦੇ ਰਾਵਲਪਿੰਡੀ ਦੇ ਮਦਰੱਸੇ ਵਿੱਚ ਵਿਦਿਆਰਥੀ ਨੂੰ ਉਲਟਾ ਲਟਕਾ ਕੇ ਸਜ਼ਾ ਦਿੱਤੇ ਜਾਣ ਦੀ ਪੁਰਾਣੀ ਘਟਨਾ ਨੂੰ ਭਾਰਤ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਬੱਚੇ ਨੂੰ ਛੱਤ ਤੋਂ ਉਲਟਾ ਲਟਕਾ ਕੇ ਉਸਦੀ ਕੁਟਾਈ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚੀ ਦੀ ਕੁਟਾਈ ਦਾ ਇਹ ਵੀਡੀਓ ਭਾਰਤ ਸਥਿਤ ਕਿਸੇ ਮਦਰੱਸੇ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਹੈ, ਜਿਸ ਨੂੰ ਗ਼ਲਤ ਦਾਅਵੇ ਨਾਲ ਭਾਰਤ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਨਾਲ ਹੀ, ਵਾਇਰਲ ਵੀਡੀਓ ਵਿੱਚ ਪੀੜਤ ਲੜਕਾ ਹੈ, ਨਾ ਕਿ ਲੜਕੀ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਵਿਸ਼ਵਾਸ ਨਿਊਜ਼ ਦੇ ਟਿਪਲਾਈਨ ਨੰਬਰ +91 9599299372 ‘ਤੇ ਯੂਜ਼ਰ ਨੇ ਇਸ ਇਹ ਪੋਸਟ ਭੇਜੀ ਹੈ ਅਤੇ ਇਸ ਦੀ ਸੱਚਾਈ ਦੱਸਣ ਦੀ ਬੇਨਤੀ ਕੀਤੀ ਹੈ।

ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸਾਂਝਾ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੇ ਕੀ-ਫਰੇਮਾਂ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ, ਸਾਨੂੰ ਪਾਕਿਸਤਾਨੀ ਨਿਊਜ਼ ਪੋਰਟਲ Geo.TV ਦੀ ਵੈੱਬਸਾਈਟ ‘ਤੇ 30 ਜੂਨ 2019 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸ ਵਿੱਚ ਇਸਨੂੰ ਪਾਕਿਸਤਾਨ ਦੇ ਰਾਵਲ ਪਿੰਡੀ ਦੀ ਘਟਨਾ ਦੱਸਿਆ ਗਿਆ ਹੈ।

ਰਿਪੋਰਟ ਦੇ ਅਨੁਸਾਰ, “ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੇ ਆਰੋਪੀ ਧਾਰਮਿਕ ਅਧਿਆਪਕ ‘ਕਾਰੀ’, ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਪਛਾਣ ਨੂਰ ਮੁਹੰਮਦ ਵਜੋਂ ਕੀਤੀ ਗਈ ਹੈ।” ਰਿਪੋਰਟ ਵਿੱਚ ਇਸ ਗੱਲ ਨੂੰ ਦੱਸਿਆ ਗਿਆ ਹੈ ਕਿ ਪੀੜਤ ਵਿਦਿਆਰਥੀ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਵਾਇਰਲ ਵੀਡੀਓ ਨੂੰ ਪ੍ਰੈਂਕ ਜਾਂ ਮਜ਼ਾਕ ਦੱਸਦੇ ਹੋਏ ਆਰੋਪੀ ਅਧਿਆਪਕ ਨੂੰ ਬੇਕਸੂਰ ਦੱਸਿਆ ਸੀ।

ਕਈ ਹੋਰ ਰਿਪੋਰਟਾਂ ਵਿਚ ਵੀ ਇਸ ਘਟਨਾ ਦਾ ਸਮਾਨ ਸੰਦਰਭ ਵਿੱਚ ਜ਼ਿਕਰ ਹੈ। ਵਾਇਰਲ ਵੀਡੀਓ ਨੂੰ ਲੈ ਕੇ ਅਸੀਂ ਪਾਕਿਸਤਾਨੀ ਪੱਤਰਕਾਰ ਅਤੇ ਫੈਕਟ ਚੈੱਕ ਲੁਬਰਾ ਜਰਾਰ ਨਕਵੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਘਟਨਾ ਪਾਕਿਸਤਾਨ ਦੀ ਹੈ। ਕੁਝ ਦਿਨਾਂ ਪਹਿਲਾਂ ਵੈਨੇਜ਼ੁਏਲਾ ਵਿੱਚ ਹੋਈ ਹਤਿਆ ਦੇ ਇੱਕ ਵੀਡੀਓ ਨੂੰ ਭਾਰਤ ਦੇ ਨਾਮ ਸ਼ੇਅਰ ਤੋਂ ਸ਼ੇਅਰ ਕੀਤਾ ਗਿਆ ਸੀ, ਜਿਸ ਦੀ ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਨਤੀਜਾ: ਪਾਕਿਸਤਾਨ ਦੇ ਰਾਵਲਪਿੰਡੀ ਦੇ ਮਦਰੱਸੇ ਵਿੱਚ ਵਿਦਿਆਰਥੀ ਨੂੰ ਉਲਟਾ ਲਟਕਾ ਕੇ ਸਜ਼ਾ ਦਿੱਤੇ ਜਾਣ ਦੀ ਪੁਰਾਣੀ ਘਟਨਾ ਨੂੰ ਭਾਰਤ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts