ਪ੍ਰਧਾਨਮੰਤਰੀ ਜਾਨ ਕਲਿਆਣ ਵਿਭਾਗ ਵੈਕਸੀਨ ਲਗਵਾਉਣ ਵਾਲਿਆਂ ਨੂੰ 5000 ਰੁਪਏ ਨਹੀਂ ਦੇ ਰਿਹਾ, ਵਾਇਰਲ ਦਾਅਵਾ ਫਰਜੀ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ): ਵਿਸ਼ਵਾਸ ਨਿਊਜ਼ ਨੂੰ ਆਪਣੇ ਟਿਪਲਾਈਨ ਨੰਬਰ +91 9599299372 ਤੇ ਇੱਕ ਦਾਅਵਾ ਮਿਲਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਨ ਕਲਿਆਣ ਵਿਭਾਗ ਕੋਵਿਡ ਵੈਕਸੀਨ ਲਗਾ ਚੁੱਕੇ ਲੋਕਾਂ ਨੂੰ 5000 ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹ ਦਾਅਵਾ ਵੱਖ-ਵੱਖ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਤੇ ਵੀ ਸਾਂਝਾ ਕੀਤਾ ਜਾ ਰਿਹਾ ਸੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਫਰਜ਼ੀ ਪਾਇਆ।
ਕੀ ਹੈ ਵਾਇਰਲ ਪੋਸਟ ‘ਚ ?
ਟਵਿੱਟਰ ਯੂਜ਼ਰ ਅਰੁਣ ਸ਼ਰਮਾ ਨੇ ਵਾਇਰਲ ਦਾਅਵਾ ਸਾਂਝਾ ਕਰਦੇ ਹੋਏ ਲਿਖਿਆ: ਇੱਕ ਮਹੱਤਵਪੂਰਨ ਸੂਚਨਾ – ਜਿਨ੍ਹਾਂ ਨੇ ਵੈਕਸੀਨ ਲਗਾ ਲਿਆ ਹੈ ਉਨ੍ਹਾਂ ਨੂੰ 5000 ਰੁਪਏ ਪ੍ਰਧਾਨ ਮੰਤਰੀ ਜਨ ਕਲਿਆਣ ਵਿਭਾਗ ਵੱਲੋਂ ਦਿੱਤੇ ਜਾ ਰਹੇ ਹਨ, ਜੇਕਰ ਤੁਸੀਂ ਵੀ ਕੋਰੋਨਾ ਦਾ ਵੈਕਸੀਨ ਲਗਾ ਲਿਆ ਹੈ ਤਾਂ ਹੁਣੇ ਫਾਰਮ ਭਰੋ ਅਤੇ 5000 ਰੁਪਏ ਪ੍ਰਾਪਤ ਕਰੋ। ਇਸ ਲਿੰਕ ਤੋਂ ਫਾਰਮ ਭਰੋ https://pm-yojna.in/5000rs ਕਿਰਪਾ ਧਿਆਨ ਦੀਓ – 5000 ਰੁਪਏ ਦੀ ਰਾਸ਼ੀ ਸਿਰਫ 30 ਜੁਲਾਈ 2022 ਤੱਕ ਹੀ ਮਿਲੇਗੀ!
ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਗੂਗਲ ਕੀਵਰਡ ਸਰਚ ਨਾਲ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਕੀਤੀ ਕਿ ਕੀ ਕੋਈ ਅਜਿਹੀ ਸਕੀਮ ਹੈ, ਜੋ ਉਨ੍ਹਾਂ ਲੋਕਾਂ ਨੂੰ 5000 ਰੁਪਏ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕਰ ਰਹੀ ਹੈ, ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਲਿਆ ਹੈ। ਸਾਨੂੰ ਅਜਿਹੀ ਕੋਈ ਭਰੋਸੇਯੋਗ ਖਬਰ ਨਹੀਂ ਮਿਲੀ।
ਅਸੀਂ ਸਰਕਾਰੀ ਪੋਰਟਲ ਦੀ ਵੀ ਜਾਂਚ ਕੀਤੀ ਕਿ ਕੀ ਅਜਿਹੀ ਕਿਸੇ ਸਕੀਮ ਬਾਰੇ ਕਿਤੇ ਕੋਈ ਜਾਣਕਾਰੀ ਹੈ। ਸਾਨੂੰ ਕਿਤੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਇਸ ਦੌਰਾਨ, ਅਸੀਂ ਪੋਸਟ ਵਿੱਚ ਦਿੱਤੀ ਗਈ ਵੈੱਬਸਾਈਟ ਦੀ ਵੀ ਜਾਂਚ ਕੀਤੀ।
ਵੈੱਬਸਾਈਟ ਨੇ ਸਾਨੂੰ ਫਾਰਮ ਭਰਨ ਲਈ ਕਿਹਾ ਅਤੇ ਕੁਝ ਵੇਰਵੇ ਪੁੱਛੇ। ਜਿਵੇਂ-ਨਾਮ, ਪਤਾ, ਕਿਹੜਾ ਟੀਕਾ ਲਗਾਇਆ ਗਿਆ ਸੀ। ਅਗਲੇ ਪੜਾਅ ਵਿੱਚ ਫਾਰਮ ਵਿੱਚ ਉਸ ਮਾਧਿਅਮ ਬਾਰੇ ਪੁੱਛਿਆ ਗਿਆ ਜਿਸ ਤੋਂ ਅਸੀਂ ਪੈਸੇ ਪ੍ਰਾਪਤ ਕਰਨਗੇ ਅਤੇ ਫਿਰ ਅੰਤ ਵਿੱਚ, ਪੋਰਟਲ ਨੇ ਸਾਨੂੰ WhatsApp ਰਾਹੀਂ ਘੱਟੋ-ਘੱਟ ਪੰਜ ਲੋਕਾਂ ਨਾਲ ਫਾਰਮ ਸਾਂਝਾ ਕਰਨ ਲਈ ਕਿਹਾ।
ਹੁਣ ਤੱਕ ਇਹ ਸਪੱਸ਼ਟ ਹੋ ਗਿਆ ਸੀ ਕਿ ਫਾਰਮ ਫਰਜ਼ੀ ਸੀ, ਕਿਉਂਕਿ ਕੋਈ ਵੀ ਸਰਕਾਰੀ ਪੋਰਟਲ ਵਟਸਐਪ ਰਾਹੀਂ ਫਾਰਮ ਨੂੰ ਸਾਂਝਾ ਕਰਨ ਲਈ ਨਹੀਂ ਕਹੂਗਾ।
ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਅਮੇਯ ਵਿਸ਼ਵਰੂਪ ਨਾਲ ਗੱਲ ਕੀਤੀ, ਜੋ ਪ੍ਰਧਾਨ ਮੰਤਰੀ ਜਨ ਕਲਿਆਣਕਾਰੀ ਯੋਜਨਾ ਦੇ ਪ੍ਰਚਾਰ-ਪ੍ਰਸਾਰ ਦੇ ਸਾਬਕਾ ਪ੍ਰਮੁੱਖ ਹਨ ਅਤੇ ਵਰਤਮਾਨ ਵਿੱਚ ਸਵੈ-ਨਿਰਭਰ ਭਾਰਤ ਅਭਿਆਨ ਦੇ ਨਾਗਪੁਰ ਪ੍ਰਮੁੱਖ ਹਨ। ਉਨ੍ਹਾਂ ਨੇ ਦੱਸਿਆ, “ਪੋਸਟ ਫਰਜ਼ੀ ਹੈ, ਸਰਕਾਰ ਨੇ ਕੋਵਿਡ ਵੈਕਸੀਨ ਲੈਣ ਵਾਲਿਆਂ ਨੂੰ 5000 ਰੁਪਏ ਦੀ ਰਾਸ਼ੀ ਪ੍ਰਦਾਨ ਕਰਨ ਲਈ ਕੋਈ ਸਕੀਮ ਸ਼ੁਰੂ ਨਹੀਂ ਕੀਤੀ ਹੈ।” ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਫਾਰਮਾਂ ਤੇ ਆਪਣੀ ਨਿੱਜੀ ਜਾਣਕਾਰੀ ਨਾ ਦੇਣ ਲਈ ਕਿਹਾ ਹੈ।
ਜਾਂਚ ਦੇ ਆਖਰੀ ਪੜਾਅ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਪਿਛੋਕੜ ਦੀ ਜਾਂਚ ਕੀਤੀ। ਅਰੁਣ ਸ਼ਰਮਾ ਦੇ 14 ਫੋਲੋਅਰਜ਼ ਹਨ ਅਤੇ 2014 ਤੋਂ ਫੇਸਬੁੱਕ ਤੇ ਸਰਗਰਮ ਹੈ।
ਨਤੀਜਾ: ਪ੍ਰਧਾਨਮੰਤਰੀ ਜਾਨ ਕਲਿਆਣ ਵਿਭਾਗ ਵੈਕਸੀਨ ਲਗਵਾਉਣ ਵਾਲਿਆਂ ਨੂੰ 5000 ਰੁਪਏ ਨਹੀਂ ਦੇ ਰਿਹਾ, ਵਾਇਰਲ ਦਾਅਵਾ ਫਰਜੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।