Fact Check: ਵਾਇਰਲ ਹੋ ਰਹੀ ਤਸਵੀਰ ਵਿਚ ਦਿਸ ਰਹੀ ਕੁੜੀ ਰਿਕਸ਼ਾ ਚਾਲਕ ਦੀ ਕੁੜੀ ਨਹੀਂ, ਬਲਕਿ ਟ੍ਰੈਵਲ ਬਲੋਗਰ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਕਾਫੀ ਸਮੇਂ ਤੋਂ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਕੁੜੀ ਨੂੰ ਰਿਕਸ਼ਾ ਖਿੱਚਦੇ ਵੇਖਿਆ ਜਾ ਸਕਦਾ ਹੈ। ਰਿਕਸ਼ੇ ਵਿਚ ਇਕ ਬੁਜ਼ੁਰਗ ਹੈ ਜਿਸਨੂੰ ਕੁੜੀ ਦਾ ਪਿਓ ਦਸਿਆ ਜਾ ਰਿਹਾ ਹੈ। ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਸੰਧਰਭ ਠੀਕ ਨਹੀਂ ਹੈ। ਵਾਇਰਲ ਫੋਟੋ ਵਿਚ ਦਿਸ ਰਹੀ ਕੁੜੀ ਰਿਕਸ਼ਾ ਚਾਲਕ ਦੀ ਕੁੜੀ ਨਹੀਂ, ਬਲਕਿ ਇਕ ਟ੍ਰੈਵਲ ਬਲੋਗਰ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਫੋਟੋ ਵਿਚ ਇਕ ਕੁੜੀ ਨੂੰ ਰਿਕਸ਼ਾ ਖਿੱਚਦੇ ਵੇਖਿਆ ਜਾ ਸਕਦਾ ਹੈ। ਰਿਕਸ਼ੇ ਵਿਚ ਇਕ ਬੁਜ਼ੁਰਗ ਹੈ ਜਿਹਨੂੰ ਵਾਇਰਲ ਪੋਸਟ ਵਿਚ ਕੁੜੀ ਦਾ ਪਿਤਾ ਦਸਿਆ ਜਾ ਰਿਹਾ ਹੈ। ਫੋਟੋ ਵਿਚ ਕਲੇਮ ਕਿੱਤਾ ਗਿਆ ਹੈ ਕਿ ਇਸ ਕੁੜੀ ਨੇ ਆਈਏਐਸ ਦੀ ਪ੍ਰੀਖਿਆ ਵਿਚ ਅਵਵਲ ਸਥਾਨ ਪ੍ਰਾਪਤ ਕਿੱਤਾ ਹੈ। ਫੋਟੋ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਕੋਲਕਾਤਾ ਸ਼ਹਿਰ ਵਿਚ ਖਿੱਚਣ ਵਾਲੇ ਰਿਕਸ਼ੇ ਹਨ। ਰਿਕਸ਼ੇ ਵਿਚ ਜੋ ਵੇਅਕਤੀ ਬੈਠਿਆ ਹੋਇਆ ਹੈ ਉਸ ਰਿਕਸ਼ੇ ਨੂੰ ਖਿੱਚ ਰਹੀ ਕੁੜੀ ਦਾ ਪਿਤਾ ਹੈ ਜਿਸਦੀ ਕਮਾਈ ਤੋਂ ਪੜ੍ਹਾਈ ਕਰਕੇ ਇਹ ਕੁੜੀ ਅੱਜ ਆਈਏਐਸ ਟਾਪਰ ਬਣੀ ਹੈ। ਉਸ ਬੇਟੀ ਨੇ ਆਪਣੀ ਇਸ ਸਫਲਤਾ ਤੇ ਆਪਣੇ ਪਿਤਾ ਨੂੰ ਰਿਕਸ਼ੇ ਵਿਚ ਬਿਠਾ ਕੇ ਪੂਰੇ ਕਲਕੱਤਾ ਵਿਚ ਘੁਮਾਇਆ ਅਤੇ ਜਨਤਾ ਵਿਚ ਇਹ ਸੰਦੇਸ਼ ਦਿੱਤਾ ਕਿ ਮੇਰੇ ਪਿਤਾਜੀ ਕਿੰਨੇ ਮਹਾਨ ਹਨ। ਟੈਲੇੰਟ ਕਿਸੇ ਦਾ ਮੋਹਤਾਜ ਨਹੀਂ ਹੈ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜੀ ਪੜਤਾਲ ਕਰਨ ਤੇ ਅਸੀਂ ਪਾਇਆ ਕਿ ਇਹ ਤਸਵੀਰ ਸਬਤੋਂ ਪਹਿਲਾਂ ਸ਼ਰਮਾਨਾ ਪੋਦਾਰ ਨਾਂ ਦੀ ਇਕ ਇੰਸਟਾਗ੍ਰਾਮ ਯੂਜ਼ਰ ਦੁਆਰਾ ਅਪ੍ਰੈਲ 2018 ਵਿਚ ਸ਼ੇਅਰ ਕਿੱਤੀ ਗਈ ਸੀ। ਸ਼ੇਅਰ ਕਿੱਤੀ ਗਈ ਤਸਵੀਰ ਵਿਚ ਓਹਨਾਂ ਨੇ ਲਿਖਿਆ ਸੀ ਕਿ ਇਕ ਬਰੈਂਡ ਲਈ ਸ਼ੂਟ ਕਰਨ ਸਮੇਂ ਕਲਕੱਤਾ ਵਿਚ ਇਕ ਰਿਕਸ਼ਾ ਦਿਸਿਆ, ਰਿਕਸ਼ਾ ਚਾਲਕਾਂ ਪ੍ਰਤੀ ਹਮੇਸ਼ਾ ਤੋਂ ਉਹਨਾਂ ਮਨ ਚੰਗੀ ਭਾਵਨਾ ਰਹੀ ਹੈ ਇਸਲਈ ਉਹਨਾਂ ਨੇ ਰਿਕਸ਼ਾ ਚਾਲਕ ਨੂੰ ਪਿੱਛੇ ਬੈਠਣ ਨੂੰ ਕਿਹਾ ਅਤੇ ਖੁਦ ਰਿਕਸ਼ਾ ਖਿੱਚਣ ਦੀ ਕੋਸ਼ਿਸ਼ ਕਿੱਤੀ। ਓਸੇ ਦੌਰਾਨ ਦੀ ਇਹ ਤਸਵੀਰ ਹੈ।

https://www.instagram.com/p/Bh_-JnPFGNy/?utm_source=ig_embed

ਅਸੀਂ ਸ਼ਰਮਾਨਾ ਪੋਦਾਰ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਸਾਨੂੰ ਦਸਿਆ ਕਿ ਇਹ ਵਾਇਰਲ ਪੋਸਟ ਗਲਤ ਹੈ। ਉਹਨਾਂ ਨੇ ਦਸਿਆ ਕਿ ਉਹ ਇਕ ਟ੍ਰੈਵਲ ਬਲੋਗਰ ਹੈ ਅਤੇ ਇਕ ਬਰੈਂਡ ਲਈ ਸ਼ੂਟ ਕਰਨ ਦੌਰਾਨ ਕਲਕੱਤਾ ਵਿਚ ਇਕ ਰਿਕਸ਼ਾ ਦਿਸਿਆ, ਰਿਕਸ਼ਾ ਚਾਲਕਾਂ ਪ੍ਰਤੀ ਹਮੇਸ਼ਾ ਤੋਂ ਉਹਨਾਂ ਮਨ ਚੰਗੀ ਭਾਵਨਾ ਰਹੀ ਹੈ ਇਸਲਈ ਉਹਨਾਂ ਨੇ ਰਿਕਸ਼ਾ ਚਾਲਕ ਨੂੰ ਪਿੱਛੇ ਬੈਠਣ ਨੂੰ ਕਿਹਾ ਅਤੇ ਖੁਦ ਰਿਕਸ਼ਾ ਖਿੱਚਣ ਦੀ ਕੋਸ਼ਿਸ਼ ਕਿੱਤੀ। ਓਸੇ ਸਮੇਂ ਉਹਨਾਂ ਦੇ ਸਹਿਯੋਗੀ ਨੇ ਇਹ ਤਸਵੀਰ ਖਿੱਚੀ ਸੀ। ਉਹਨਾਂ ਨੇ ਸਾਨੂੰ ਦਸਿਆ ਕਿ ਉਹ ਕਲਕੱਤਾ ਦੀ ਰਹਿਣ ਵਾਲੀ ਹਨ ਅਤੇ ਉਹਨਾਂ ਦੇ ਪਿਤਾ ਇਕ ਡਾਕਟਰ ਹਨ। ਉਹਨਾਂ ਨੇ ਦਸਿਆ ਕਿ ਆਈਏਐਸ ਬਣਨ ਬਾਰੇ ਤਾਂ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ। ਉਹਨਾਂ ਦਸਿਆ ਕਿ ਇਸ ਤਸਵੀਰ ਨੂੰ ਗਲਤ ਤਰੀਕੇ ਨਾਲ ਵਾਇਰਲ ਕਰਨ ਦੇ ਬਾਅਦ ਕਈ ਲੋਕੀ ਉਹਨਾਂ ਦੇ ਮਾਤਾ-ਪਿਤਾ ਨੂੰ ਕਾਲ ਕਰ ਰਹੇ ਹਨ ਜੋ ਕਿ ਦਿਲ ਦੁਖਾਉਣ ਵਾਲਾ ਹੈ।

ਅਸੀਂ ਇਸ ਤਸਵੀਰ ਨੂੰ ਐਕਜ਼ਿਫ ਡਾਟਾ ਤੇ ਵੀ ਚੈਕ ਕਿੱਤਾ ਅਤੇ ਪਾਇਆ ਕਿ ਇਸਨੂੰ ਅਪ੍ਰੈਲ 2018 ਵਿਚ ਹੀ ਕਲਿਕ ਕਿੱਤਾ ਗਿਆ ਸੀ।

ਇਸ ਪੋਸਟ ਨੂੰ Mohan Chaudhari‎ ਨਾਂ ਦੇ ਇਕ ਫੇਸਬੁੱਕ ਯੂਜ਼ਰ ਨੇ BJP SOCIAL MEDIA ਨਾਂ ਦੇ ਇਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਸੀ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਸੰਧਰਭ ਠੀਕ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਵਿਚ ਦਿਸ ਰਹੀ ਕੁੜੀ ਰਿਕਸ਼ਾ ਚਾਲਕ ਦੀ ਕੁੜੀ ਨਹੀਂ, ਬਲਕਿ ਟ੍ਰੈਵਲ ਬਲੋਗਰ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts