ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਵੀਡੀਓ ‘ਚ ਨਜ਼ਰ ਆ ਰਹੇ ਦੋਵੇਂ ਡਾਂਸਰਸ ਅਸਲ ਇਨਸਾਨ ਹਨ, ਰੋਬੋਟ ਨਹੀਂ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਕੁਝ ਦਿਨਾ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ‘ਚ ਦੋ ਡਾਂਸਰਸ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਡਾਂਸਰ ਇਨਸਾਨ ਨਹੀਂ, ਬਲਕਿ ਰੋਬੋਟ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਵੀਡੀਓ ‘ਚ ਨਜ਼ਰ ਆ ਰਹੇ ਦੋਵੇਂ ਡਾਂਸਰ ਅਸਲ ਇਨਸਾਨ ਹਨ, ਕੋਈ ਰੋਬੋਟ ਨਹੀਂ।
ਕੀ ਹੋ ਰਿਹਾ ਹੈ ਵਾਇਰਲ
ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ, “ਮਿਤਰੋਂ… ਇਹ ਡਾਂਸ ਸ਼ੰਘਾਈ ਦੇ ਡਿਜ਼ਨੀਲੈਂਡ ਦੀ ਥਾਂ ਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਦੋਵੇਂ ਰੋਬੋਟ ਹਨ। ਇਨ੍ਹੀ ਬਾਰੀਕੀ ਅਤੇ ਡਾਂਸ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਛਾਇਆ ਹੈ। ਇਹ 5 ਮਿੰਟ ਦਾ ਡਾਂਸ ਹੈ ਜਿਸ ਨੂੰ ਦੇਖਣ ਲਈ 4 ਘੰਟੇ ਲਾਈਨ ਚ ਲਗਣਾ ਪੈਂਦਾ ਹੈ ਲਗਭਗ 5 ਮਿੰਟ ਦੇ ਇਸ ਡਾਂਸ ਨੂੰ ਦੇਖਣ ਲਈ $75 ਖਰਚ ਕਰਨੇ ਪੈਂਦੇ ਹਨ… ਫਿਲਹਾਲ 47 ਸਕਿੰਟ ਦਾ ਇਹ ਵੀਡੀਓ ਤੁਹਾਡੇ ਲਈ ਬਿਲਕੁਲ ਮੁਫਤ ਹੈ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਇਸ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਇਸ ਵੀਡੀਓ ਨੂੰ InVid ਟੂਲ ਵਿੱਚ ਪਾਇਆ ਅਤੇ ਇਸਦੇ ਕੀਫ੍ਰੇਮਾਂ ਕੱਢੇ। ਫਿਰ ਇਹਨਾਂ ਕੀਫ੍ਰੇਮਾਂ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਨ੍ਹਾਂ ਦੋਵਾਂ ਡਾਂਸਰਸ ਦੀ ਇਹ ਹੀ ਵੀਡਿਓ ਦੂਜੇ ਐਂਗਲ ਤੋਂ dimaydilara ਨਾਮ ਦੇ ਇੰਸਟਾਗ੍ਰਾਮ ਪੇਜ ਤੇ 2020 ਵਿੱਚ ਮਿਲਿਆ। ਪੋਸਟ ਦੇ ਨਾਲ ਲਿਖੇ ਕੈਪਸ਼ਨ ਦੇ ਅਨੁਸਾਰ, ਇਹ ਪਰਫਾਰਮੈਂਸ ਨੂੰ ਮਾਸਕੋ ਵਿੱਚ ਬਚਾਟਾ ਸਟਾਰਸ ਵੀਕੈਂਡ ਈਵੈਂਟ ਦੌਰਾਨ ਫਿਲਮਾਇਆ ਗਿਆ ਸੀ ਅਤੇ ਕਲਿੱਪ ਵਿੱਚ ਦਿਖਾਈ ਦੇਣ ਵਾਲੇ ਡਾਂਸਰਸ ਰੂਸ ਦੇ ਬਚਾਟਾ ਡਾਂਸਰ ਦੀਮਾ ਅਤੇ ਦਿਲਾਰਾ ਹਨ।
ਸਾਨੂੰ ਇਹਨਾਂ ਦੋਨਾਂ ਡਾਂਸਰਾਂ ਦੀਮਾ ਅਤੇ ਦਿਲਾਰਾ ਦੇ ਹੋਰ ਵੀ ਕਈ ਵੀਡੀਓਜ਼ ਇਸ ਪੇਜ ਤੇ ਮਿਲੇ।
ਸਾਨੂੰ ਇਹ ਵੀਡੀਓ dj.don.corazon ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਤੇ ਵੀ 2020 ਵਿੱਚ ਅੱਪਲੋਡ ਮਿਲਿਆ। ਇੱਥੇ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਸ ਵੀਡੀਓ ਨੂੰ ਮਾਸਕੋ ਵਿੱਚ ਬਚਾਟਾ ਸਟਾਰਜ਼ ਵੀਕੈਂਡ ਦੌਰਾਨ ਫਿਲਮਾਇਆ ਗਿਆ ਸੀ ਅਤੇ ਇੱਥੇ ਦਿਖਾਈ ਦੇਣ ਵਾਲੇ ਰੂਸੀ ਡਾਂਸਰਸ ਦੀਮਾ ਅਤੇ ਦਿਲਾਰਾ ਹਨ।
ਵਿਸ਼ਵਾਸ ਨਿਊਜ਼ ਨੇ ਇਸ ਵਿਸ਼ੇ ਵਿੱਚ ਸ਼ੰਘਾਈ ਕਵਰ ਕਰਨ ਵਾਲੇ ਚੀਨੀ ਪੱਤਰਕਾਰ ਜੈਕ ਲੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, “ਵੀਡੀਓ ਚੀਨ ਦਾ ਨਹੀਂ ਹੈ। ਇਹ ਦਾਅਵਾ ਫਰਜ਼ੀ ਹੈ। ਸ਼ੰਘਾਈ ਡਿਜ਼ਨੀਲੈਂਡ ਵਿੱਚ ਅਜਿਹਾ ਕੋਈ ਰੋਬੋਟ ਦਾ ਪਰਫਾਰਮੈਂਸ ਨਹੀਂ ਹੁੰਦਾ ਹੈ।”
ਅਸੀਂ ਇਸ ਸੰਬੰਧੀ ਡਾਂਸਰਸ ਦੀਮਾ ਅਤੇ ਦਿਲਾਰਾ ਨਾਲ ਵੀ ਸੰਪਰਕ ਕੀਤਾ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਇਸ ਫ਼ੈਕਟ ਚੈੱਕ ਨੂੰ ਅਪਡੇਟ ਕੀਤਾ ਜਾਵੇਗਾ।
ਇਸ ਪੋਸਟ ਨੂੰ ਹੱਸਦੇ ਰਹੋ ਇੰਡੀਆ ਨਾਮ ਦੇ ਪੇਜ ਤੇ Anuj Sri ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਫੇਸਬੁੱਕ ਤੇ ਪੇਜ ਦੇ 551.3K ਮੈਂਬਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਵੀਡੀਓ ‘ਚ ਨਜ਼ਰ ਆ ਰਹੇ ਦੋਵੇਂ ਡਾਂਸਰਸ ਅਸਲ ਇਨਸਾਨ ਹਨ, ਰੋਬੋਟ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।