Fact Check : ਅਯੁੱਧਿਆ ਰਾਮ ਮੰਦਿਰ ਵਿੱਚ ਫੇਕ ਚੈੱਕ ਦੇਣ ਦਾ ਦਾਅਵਾ ਗ਼ਲਤ,ਵਾਇਰਲ ਮਾਮਲਾ ਆਂਧਰਾ ਪ੍ਰਦੇਸ਼ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁਮਰਾਹਕੁੰਨ ਹੈ। ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦੇ ਪੁਰਾਣੇ ਮਾਮਲੇ ਨੂੰ ਹੁਣ ਰਾਮ ਮੰਦਿਰ ਅਯੋਧਿਆ ਦਾ ਦੱਸਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਅਯੁੱਧਿਆ ਰਾਮ ਮੰਦਿਰ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਕਈ ਦਾਅਵੇ ਵਾਇਰਲ ਹੋਏ ਹਨ। ਹੁਣ ਇਸ ਨਾਲ ਜੋੜਤੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਦੀ ਦਾਨ ਪੇਟੀ ਵਿਚ ਇੱਕ ਭਗਤ ਨੇ 100 ਕਰੋੜ ਦਾ ਚੈੱਕ ਦਿੱਤਾ ਹੈ, ਜਦੋਂ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਜਾਇਆ ਗਿਆ ਤਾਂ ਖਾਤੇ ਵਿਚ ਸਿਰਫ 17 ਰੁਪਏ ਨਿਕਲੇ। ਕਈ ਲੋਕ ਇਸ ਦਾਅਵੇ ਨੂੰ ਬਾਲਾਜੀ ਮੰਦਰ ਦਾ ਦੱਸਦੇ ਹੋਏ ਵੀ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਾ। ਅਸਲ ਵਿੱਚ ਵਾਇਰਲ ਹੋ ਰਿਹਾ ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਇੱਕ ਮੰਦਿਰ ਦਾ ਹੈ। ਹੁਣ ਲੋਕ ਪੁਰਾਣੇ ਮਾਮਲੇ ਨੂੰ ਵੱਖ-ਵੱਖ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Gagandeep Singh ਨੇ (ਆਰਕਾਇਵਡ ਲਿੰਕ) ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਲਿਖਿਆ ਹੋਇਆ ਹੈ,”ਰਾਮ ਮੰਦਿਰ ਦੀ ਦਾਨ ਪੇਟੀ ਚ ਕੋਈ ਭਗਤ 100 ਕਰੋੜ ਦਾ ਚੈੱਕ ਪਾਂ ਗਿਆ.. ਚੈੱਕ ਨੂੰ ਕੈਸ਼ ਕਰਾਉਣ ਲਈ ਜਦੋਂ ਮੰਦਿਰ ਦੇ ਪ੍ਰਬਿੰਧਕ ਬੈਂਕ ਪਹੁੰਚੇ ਤਾਂ ਉਸ ਖਾਤੇ ਚ ਮਿਲੇ ਸਿਰਫ 17 ਰੁਪਏ।”

ਇੱਕ ਹੋਰ ਯੂਜ਼ਰ Rajbir Singh ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”ਬਾਲਾਜੀ ਮੰਦਰ ਦੀ ਗੋਲਕ ਵਿੱਚ ਕਿਸੇ ਨੇ 100 ਕਰੋੜ ਦਾ ਚੈੱਕ ਪਾ ਦਿੱਤਾ
ਮੰਦਿਰ ਵਾਲੇ ਕਹਿੰਦੇ ਬਾਕੀ ਕੰਮ ਤਾ ਹੁੰਦੇ ਰਹਿਣਗੇ , ਪਹਿਲਾ 100 ਕਰੋੜ ਸਾਂਭੀਏ
ਜਦੋ ਕੈਸ਼ ਕਰਵਾਉਣ ਗਏ ਪਤੰਦਰ ਦੇ ਖਾਤੇ ਵਿੱਚ 150 ਰੁਪਏ ਸੀ
ਚੈੱਕ ਪਾਉਣ ਵਾਲਾ ਕਹਿੰਦਾ ਤਾ ਹੋਣਾ ਕੀ, ਐਨੇ ਤੁਸੀ ਆਹ ਰੱਖੋ ਬਾਕੀ ਜਿਹੜੇ ਘਟਦੇ ਨੇ, ਫੇਰ ਸੀ ਕਦੇ।”

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਸਰਚ ਦੌਰਾਨ ਕਈ ਨਿਊਜ ਰਿਪੋਰਟਸ ਮਿਲੀ। 27 ਅਗਸਤ 2023 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਡਾਟ ਕੋਮ ਦੀ ਖਬਰ ਵਿੱਚ ਦੱਸਿਆ ਗਿਆ ਹੈ ਕਿ, “ਆਂਧਰਾ ਪ੍ਰਦੇਸ਼ ਦੇ ਸਿਮਹਾਚਲਮ ਸਥਿਤ ਸ਼੍ਰੀ ਵਰਾਹਲਕਸ਼ਮੀ ਨਰਸਿਮ੍ਹਾ ਸਵਾਮੀ ਵਾਰੀ ਦੇਵਸਥਾਨਮ ਮੰਦਰ ਦੇ ਇੱਕ ਵਿਅਕਤੀ ਨੇ ਚੈੱਕ ਰਾਹੀਂ 100 ਕਰੋੜ ਰੁਪਏ ਦਾਨ ਵਿੱਚ ਦਿੱਤੇ। ਹਾਲਾਂਕਿ ਮੰਦਰ ਦੇ ਅਧਿਕਾਰੀ ਚੈੱਕ ਲੈ ਕੇ ਨਕਦੀ ਪਾਉਣ ਲਈ ਬੈਂਕ ਪੁੱਜੇ ਤਾਂ ਉਹ ਦੰਗ ਰਹਿ ਗਏ। ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਦਾਨ ਦੇਣ ਵਾਲੇ ਵਿਅਕਤੀ ਦੇ ਬੈਂਕ ਖਾਤੇ ਵਿੱਚ ਸਿਰਫ਼ 17 ਰੁਪਏ ਹੀ ਮੌਜੂਦ ਹਨ।” ਪੋਸਟ ਵਿੱਚ ਚੈੱਕ ਦੀ ਫੋਟੋ ਵੀ ਲੱਗੀ ਹੋਈ ਹੈ।

ਸਰਚ ਵਿੱਚ ਸਾਨੂੰ ਇੰਡੀਆ ਟੀਵੀ ‘ਤੇ ਵੀ ਵਾਇਰਲ ਦਾਅਵੇ ਨਾਲ ਜੁੜੀ ਖਬਰ ਮਿਲੀ। 24 ਅਗਸਤ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਵੀ ਇਸ ਮਾਮਲੇ ਨੂੰ ਆਂਧਰਾ ਪ੍ਰਦੇਸ਼ ਦੇ ਸਿਮਹਾਚਲਮ ਸਥਿਤ ਸ਼੍ਰੀ ਵਰਾਹਲਕਸ਼ਮੀ ਨਰਸਿਮ੍ਹਾ ਸਵਾਮੀ ਵਾਰੀ ਦੇਵਸਥਾਨਮ ਮੰਦਰ ਦਾ ਦੱਸਿਆ ਗਿਆ ਹੈ।

ਵਾਇਰਲ ਦਾਅਵੇ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਪੜ੍ਹੋ।

ਜਾਂਚ ਵਿੱਚ ਅੱਗੇ ਅਸੀਂ ਰਾਮ ਮੰਦਿਰ ਨੂੰ ਲੈ ਕੇ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ। ਵੱਧ ਜਾਣਕਾਰੀ ਲਈ ਅਸੀਂ ਆਂਧਰਾ ਪ੍ਰਦੇਸ਼ ਦੇ ਪੱਤਰਕਾਰ ਰਾਹੁਲ ਦੇਵੁਲਪੱਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਪੁਰਾਣਾ ਹੈ ਅਤੇ ਆਧਰਾ ਪ੍ਰਦੇਸ਼ ਦਾ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸਕੈਨਿੰਗ ਕੀਤੀ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 3,720 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁਮਰਾਹਕੁੰਨ ਹੈ। ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦੇ ਪੁਰਾਣੇ ਮਾਮਲੇ ਨੂੰ ਹੁਣ ਰਾਮ ਮੰਦਿਰ ਅਯੋਧਿਆ ਦਾ ਦੱਸਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts