ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਸਿੱਖ ਬੀਬੀ ਨਾਲ ਕੁੱਟਮਾਰ ਦੀ ਇਹ ਘਟਨਾ ਲੁਧਿਆਣਾ ਵਿਖੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸੋਸ਼ਲ ਮੀਡਿਆ ਤੇ ਇੱਕ ਹਸਪਤਾਲ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਵਾਇਰਲ ਤਸਵੀਰ ਵਿੱਚ ਇੱਕ ਔਰਤ ਨੂੰ ਹਸਪਤਾਲ ਵਿੱਚ ਪੱਟੀਆ ਨਾਲ ਬੰਨ੍ਹੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਦਾਅਵੇ ਕਰ ਰਹੇ ਹਨ ਕਿ ਸਿੱਖ ਬੀਬੀ ਨਾਲ ਇਹ ਘਟਨਾ ਹਿਮਾਚਲ ਵਿੱਚ ਵਾਪਰੀ ਹੈ, ਜਿੱਥੇ ਹਿਮਾਚਲ ਦੇ ਗੁੰਡਿਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਸਿੱਖ ਬੀਬੀ ਨਾਲ ਕੁੱਟਮਾਰ ਦੀ ਇਹ ਘਟਨਾ ਲੁਧਿਆਣਾ ਵਿਖੇ ਵਾਪਰੀ ਸੀ ਜਿੱਥੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹ ਕੁੱਟਮਾਰ 23 ਮਾਰਚ 2022 ਨੂੰ ਕੀਤੀ ਗਈ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ “Yashmaan Singh ” ਨੇ 13 ਅਪ੍ਰੈਲ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ। ਪੋਸਟ ਨਾਲ ਲਿਖਿਆ ਹੋਇਆ ਹੈ,ਹਿਮਾਚਲ ਵਿੱਚ ਪਹਾੜੀਏ ਬਦਮਾਸ਼ਾਂ ਵਲੋਂ ਸਿੱਖ ਬੀਬੀ ਨਾਲ ਕੁੱਟਮਾਰ ਦੀ ਖ਼ਬਰ ਸਾਮ੍ਹਣੇ ਆ ਰਹੀ ਹੈ, 18 ਦਿਨ ਪਹਲੇ ਦੀ ਖਬਰ ਹੈ ਮਗਰ ਹਿਮਾਚਲ ਪ੍ਰਦੇਸ਼ ਦੀ ਪੁਲੀਸ ਵਲੋਂ ਕੋਈ ਰਿਪੋਰਟ ਨਹੀਂ ਲਿਖੀ ਗਈ, ਭੈਣ ਇਸ ਵੇਲੇ ਲੁਧਿਆਣਾ ਦੇ ਹਸਪਤਾਲ vikhe ਜੋਰੇ ਇਲਾਜ਼ ਭਰਤੀ ਹੈ, ਅਗਲੀ ਖਬਰ ਜਲਦ ਦਿੱਤੀ ਜਾਵੇਗੀ ਜੀ ।”
ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਫੋਟੋ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਤਸਵੀਰ ਦੇ ਸਕ੍ਰੀਨਸ਼ੋਟ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ nirbhauakaal.com ਤੇ ਇਸ ਨਾਲ ਜੁੜੀ ਇੱਕ ਖਬਰ ਮਿਲੀ। ਖਬਰ ਅਨੁਸਾਰ ,’ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਪੰਜਾਬ ਦਾ ਹੈ ਜਿੱਥੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ।’
ਸਾਨੂੰ ਇੱਕ ਪੱਤਰਕਾਰ ਅਤੇ ਸੋਸ਼ਲ ਐਕਟੀਵਿਸਟ ਦਾ ਟਵੀਟ ਵੀ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਮਾਮਲੇ ਬਾਰੇ ਪੂਰੀ ਜਾਣਕਾਰੀ ਸ਼ੇਅਰ ਕੀਤੀ ਸੀ। Dr. Kulbeer Singh Badal ਨੇ 11 ਅਪ੍ਰੈਲ 2022 ਨੂੰ ਇਸ ਮਾਮਲੇ ਦੀ ਜਾਣਕਾਰੀ ਟਵੀਟ ਕਰਦੇ ਹੋਏ ਦੱਸਿਆ ਕਿ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਦਾ ਹੈ ਜਿੱਥੇ ਇਸ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਘਟਨਾ 23 ਮਾਰਚ ਨੂੰ ਵਾਪਰੀ ਸੀ ਅਤੇ ਇਹ ਜਾਣਕਾਰੀ ਕੁੜੀ ਦੇ ਭਰਾ ਨੇ ਕੁਲਬੀਰ ਸਿੰਘ ਨੂੰ ਫੋਨ ਤੇ ਦਿੱਤੀ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਟਵੀਟ ਨੂੰ ਕਰਨ ਵਾਲੇ ਪੱਤਰਕਾਰ ਅਤੇ ਸੋਸ਼ਲ ਐਕਟੀਵਿਸਟ ਕੁਲਬੀਰ ਸਿੰਘ ਨਾਲ ਟਵੀਟਰ ਰਾਹੀਂ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਦੇ ਲਿੰਕ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਸਾਨੂੰ ਆਪਣੇ ਟਵੀਟ ਦਾ ਲਿੰਕ ਸ਼ੇਅਰ ਕਰਦੇ ਹੋਏ ਕਿਹਾ ,’ਮੈਂ ਆਪਣੇ ਟਵੀਟ ਵਿੱਚ ਇਸ ਘਟਨਾ ਬਾਰੇ ਸੱਪਸ਼ਟ ਤੌਰ ਤੇ ਕਿਹਾ ਹੈ। ਇਹ ਘਟਨਾ ਲੁਧਿਆਣਾ ਦੀ ਹੈ ਅਤੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਪਰ ਸੋਸ਼ਲ ਮੀਡੀਆ ਵਿੱਚ ਗਲਤ ਦੱਸਿਆ ਗਿਆ ਕਿ ਇਹ ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਹੈ। ਫਿਰ ਬਾਅਦ ਵਿੱਚ ਮੈਂ ਪੀੜਿਤ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਪੂਰਾ ਘਟਨਾਕ੍ਰਮ ਸੁਣਾਇਆ।’ ਉਨ੍ਹਾਂ ਨੇ ਸਾਡੇ ਨਾਲ ਪੀੜਿਤ ਦੇ ਭਰਾ ਦਾ ਨੰਬਰ ਵੀ ਸ਼ੇਅਰ ਕੀਤਾ।
ਕੁਲਬੀਰ ਸਿੰਘ ਵੱਲੋਂ ਦਿੱਤੇ ਨੰਬਰ ਰਾਹੀਂ ਅਸੀਂ ਪੀੜਿਤ ਦੇ ਭਰਾ ਨਾਲ ਸੰਪਰਕ ਕੀਤਾ ਅਤੇ ਸਾਡੀ ਗੱਲ ਪੀੜਿਤ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਦਾਅਵਾ ਗ਼ਲਤ ਹੈ ਅਤੇ ਇਹ ਘਟਨਾ ਹਿਮਾਚਲ ਵਿੱਚ ਨਹੀਂ ਬਲਕਿ ਲੁਧਿਆਣਾ ਵਿੱਚ ਵਾਪਰੀ ਸੀ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕੀ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਨੂੰ 491 ਮਿੱਤਰ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਸਿੱਖ ਬੀਬੀ ਨਾਲ ਕੁੱਟਮਾਰ ਦੀ ਇਹ ਘਟਨਾ ਲੁਧਿਆਣਾ ਵਿਖੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।