ਆਪਣੀ ਜਾਂਚ ‘ਚ ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਬਾਈਕ ਸਵਾਰ ਦਾ ਵਾਇਰਲ ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ,ਸਗੋਂ ਸਾਲ 2014 ਦਾ ਹੈ। ਸਾਲ 2014 ‘ਚ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਵੀਡੀਓ ਨੂੰ ਦਿੱਲੀ ਦਾ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਜਾਨ-ਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਸੜਕ ਦੇ ਦੋਵੇਂ ਪਾਸੇ ਪਾਣੀ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਕੋਈ ਬਾਈਕ ਸਵਾਰ ਇਸ ਸੜਕ ਨੂੰ ਪਾਰ ਕਰਨ ਲਈ ਅੱਗੇ ਵਧਦਾ ਹੈ ਤਾਂ ਅਚਾਨਕ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਅਤੇ ਬਾਈਕ ਸਵਾਰ ਬਾਈਕ ਸਮੇਤ ਪਾਣੀ ‘ਚ ਰੁੜ੍ਹ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਦਿੱਲੀ ਦੇ ਯਮੁਨਾ ਮੈਟਰੋ ਸਟੇਸ਼ਨ ਦਾ ਦੱਸਦੇ ਹੋਏ ਸਾਂਝਾ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਨਾ ਤਾਂ ਦਿੱਲੀ ਦਾ ਹੈ ਅਤੇ ਨਾ ਹੀ ਹਾਲ-ਫਿਲਹਾਲ ਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਸਾਲ 2014 ‘ਚ ਮੱਧ ਪ੍ਰਦੇਸ਼ ਦੇ ਬੈਤੂਲ ਦਾ ਹੈ। ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
13 ਜੁਲਾਈ 2023 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਟਵਿੱਟਰ ਯੂਜ਼ਰ Prabhashkar Saxena ਸਕਸੈਨਾ ਸਾਹਬ ਐਲਜੀ (ਆਰਕਾਈਵ ਲਿੰਕ ) ਨੇ ਲਿਖਿਆ, “#यमुनाबैंकमेट्रो_स्टेशन, भूलकर भी ऐसी गलती न करें यह खतरनाक है,जानलेवा हो सकती है। #DelhiRains #DelhiFloods #YamunaBankMetroStation”
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਸਕਰੀਨ ਸ਼ਾਟ ਨੂੰ ਗੂਗਲ ਇਮੇਜ ‘ਤੇ ਅਪਲੋਡ ਕੀਤਾ। ਵਾਇਰਲ ਵੀਡੀਓ ਸਾਨੂੰ ਕਈ ਨਿਊਜ਼ ਵੈੱਬਸਾਈਟਾਂ ‘ਤੇ ਮਿਲਿਆ, ਪਰ ਦਿੱਲੀ ਦੇ ਨਾਂ ‘ਤੇ ਨਹੀਂ, ਸਗੋਂ ਮੱਧ ਪ੍ਰਦੇਸ਼ ਦੇ ਨਾਂ ‘ਤੇ। ਨਇਦੁਨੀਆ ਦੀ ਵੈੱਬਸਾਈਟ ‘ਤੇ 22 ਜੁਲਾਈ 2014 ਨੂੰ ਪ੍ਰਕਾਸ਼ਿਤ ਖਬਰ ‘ਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਦਾ ਇਸਤੇਮਾਲ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ”ਮਾਚਨਾ ਨਦੀ ਵਿਚ ਆਏ ਹੜ੍ਹ ਵਿੱਚ ਇੱਥੇ ਕਰਬਲਾ ਘਾਟ ‘ਤੇ ਪੁਲ ਪਾਰ ਕਰ ਰਹੇ ਇਕ ਨੌਜਵਾਨ ਦੇ ਆਪਣੀ ਬਾਈਕ ਸਮੇਤ ‘ਚ ਵਹਿ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 25 ਸਾਲ ਦਾ ਨੌਜਵਾਨ ਬੈਤੂਲ ਤੋਂ ਖੇੜੀ ਵੱਲ ਜਾ ਰਿਹਾ ਸੀ।
ਸਰਚ ਦੌਰਾਨ ਨਿਊਜ਼ ਏਜੰਸੀ ‘ਏਐਨਆਈ’ ਦੇ ਟਵਿੱਟਰ ਹੈਂਡਲ ‘ਤੇ ਵਾਇਰਲ ਵੀਡੀਓ ਨਾਲ ਜੁੜਿਆ ਇਕ ਟਵੀਟ ਮਿਲਿਆ। 22 ਜੁਲਾਈ 2014 ਨੂੰ ਕੀਤੇ ਗਏ ਟਵੀਟ ‘ਚ ਇਸ ਘਟਨਾ ਨਾਲ ਜੁੜੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ। ਇਹ ਘਟਨਾ ਮੱਧ ਪ੍ਰਦੇਸ਼ ਦੇ ਬੈਤੂਲ ਦੀ ਹੈ।
ਵਾਇਰਲ ਵੀਡੀਓ ਨਾਲ ਸਬੰਧਤ ਨਿਊਜ ਰਿਪੋਰਟ ਨੂੰ ਇੰਡੀਆ ਟੀਵੀ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਦੇਖਿਆ ਜਾ ਸਕਦਾ ਹੈ। 23 ਜੁਲਾਈ 2014 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ, ਕਿ ਇਹ ਘਟਨਾ ਮੱਧ ਪ੍ਰਦੇਸ਼ ਦੇ ਬੈਤੁਲ ਵਿੱਚ ਵਾਪਰੀ ਸੀ।
ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਮੱਧ ਪ੍ਰਦੇਸ਼ ਦੇ ਨਇਦੁਨੀਆ ਦੇ ਬਿਊਰੋ ਚੀਫ਼ ਧਨੰਜੈ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਮੱਧ ਪ੍ਰਦੇਸ਼ ਦੀ ਇੱਕ ਪੁਰਾਣੀ ਘਟਨਾ ਦਾ ਹੈ। ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ।
ਜਾਂਚ ਦੇ ਅੰਤ ‘ਚ ਅਸੀਂ ਉਸ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ, ਜਿਸ ਨੇ ਮੱਧ ਪ੍ਰਦੇਸ਼ ਦੇ ਪੁਰਾਣੇ ਵੀਡੀਓ ਨੂੰ ਦਿੱਲੀ ਦੇ ਨਾਂ ‘ਤੇ ਸ਼ੇਅਰ ਕੀਤਾ ਹੈ। ਸਕੈਨਿੰਗ ਤੋਂ ਪਤਾ ਲੱਗਾ ਕਿ 3 ਹਜ਼ਾਰ ਤੋਂ ਵੱਧ ਲੋਕ ਯੂਜ਼ਰ ਨੂੰ ਫਾਲੋ ਕਰਦੇ ਹਨ। ਯੂਜ਼ਰ ਅਗਸਤ 2021 ਤੋਂ ਟਵਿੱਟਰ ‘ਤੇ ਸਰਗਰਮ ਹੈ।
ਨਤੀਜਾ: ਆਪਣੀ ਜਾਂਚ ‘ਚ ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਬਾਈਕ ਸਵਾਰ ਦਾ ਵਾਇਰਲ ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ,ਸਗੋਂ ਸਾਲ 2014 ਦਾ ਹੈ। ਸਾਲ 2014 ‘ਚ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਵੀਡੀਓ ਨੂੰ ਦਿੱਲੀ ਦਾ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।