FACT CHECK: ਤਬਰੇਜ਼ ਅੰਸਾਰੀ ਦੀ ਪਤਨੀ ਨੇ ਨਹੀਂ ਕੀਤੀ ਆਤਮ-ਹੱਤਿਆ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸਵਿਚ ਕਿਹਾ ਜਾ ਰਿਹਾ ਹੈ ਕਿ ਤਬਰੇਜ਼ ਅੰਸਾਰੀ ਦੀ ਪਤਨੀ ਨੇ ਫਾਹਾ ਲਾ ਲਿਆ ਹੈ। ਇਸ ਮੈਸਜ ਨਾਲ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਤਬਰੇਜ਼ ਅੰਸਾਰੀ ਦੀ ਪਤਨੀ ਸਹੀ-ਸਲਾਮਤ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਕਿਹਾ ਜਾ ਰਿਹਾ ਹੈ ਕਿ ਤਬਰੇਜ਼ ਅੰਸਾਰੀ ਦੀ ਪਤਨੀ ਨੇ ਫਾਹਾ ਲਾ ਲਿਆ ਹੈ। ਇਸ ਮੈਸਜ ਨਾਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਇਸ ਪੋਸਟ ਨਾਲ ਸ਼ੇਅਰ ਹੋ ਰਹੀ ਵੀਡੀਓ ਨੂੰ ਸਬਤੋਂ ਪਹਿਲਾਂ ਪੂਰਾ ਸੁਣਨ ਦਾ ਫੈਸਲਾ ਕੀਤਾ। ਵੀਡੀਓ ਦੀ ਸ਼ੁਰੂਆਤ ਵਿਚ ਵੋਇਸ ਓਵਰ ਆਰਟਿਸਟ ਨੇ ਕਿਹਾ ਕਿ ਤਬਰੇਜ਼ ਅੰਸਾਰੀ ਦੀ ਪਤਨੀ ਨੇ ਫਾਹਾ ਲਾ ਲਿਆ ਹੈ, ਜਦਕਿ ਵੀਡੀਓ ਵਿਚ ਵਿਚਕਾਰ ਉਹ ਕਹਿੰਦਾ ਹੈ ਕਿ ਉਹ ਆਤਮ ਹੱਤਿਆ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸਨੂੰ ਉਸਦੇ ਚਾਚਾ ਨੇ ਰੋਕ ਲਿਆ।

ਅਸੀਂ ਪੁਸ਼ਟੀ ਲਈ ਸਰਾਯਕੇਲਾ ਖਰਸਾਵਾਂ ਹਲਕੇ ਦੇ ਪੁਲਿਸ ਨਿਰਖਕ ਕਾਰਤਿਕ ਐਸ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਵੀਡੀਓ ਫਰਜ਼ੀ ਹੈ। ਤਬਰੇਜ਼ ਦੀ ਪਤਨੀ ਆਪਣੇ ਘਰ ਸੰਦਰ ਸਹੀ-ਸਲਾਮਤ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਪੁਲਿਸ ਦੀ ਲੋਕਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਵੀਡੀਓ ਵਾਇਰਲ ਹੁੰਦਾ ਹੈ ਤਾਂ ਇਸਦੀ ਜਾਣਕਾਰੀ ਪੁਲਿਸ ਨੂੰ ਦਵੋ, ਪੁਲਿਸ ਫਰਜ਼ੀ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕਰ ਰਹੀ ਹੈ।”

ਵਾਇਰਲ ਵੀਡੀਓ ਵਿਚ ਇਹ ਵੀ ਕਲੇਮ ਕੀਤਾ ਗਿਆ ਹੈ ਕਿ ਪੁਲਿਸ ਨੇ ਤਬਰੇਜ਼ ਅੰਸਾਰੀ ਦੇ ਖਿਲਾਫ ਸਬੂਤ ਦੀ ਕਮੀ ਚਲਦੇ ਚੋਰੀ ਦੇ ਕੇਸ ਨੂੰ ਖਾਰਿਜ ਕਰ ਦਿੱਤਾ ਹੈ। ਪਰ ਜਦੋਂ ਅਸੀਂ ਸਰਾਯਕੇਲਾ ਖਰਸਾਵਾਂ ਹਲਕੇ ਦੇ ਪੁਲਿਸ ਨਿਰਖਕ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਕੇਸ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਅਤੇ ਅਸੀਂ ਇਸ ਕੇਸ ਨੂੰ ਖਾਰਿਜ ਨਹੀਂ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਚੋਰੀ ਦੇ ਆਰੋਪ ਬਾਅਦ ਤਬਰੇਜ਼ ਅੰਸਾਰੀ ਦੀ 17 ਜੂਨ ਨੂੰ ਭੀੜ ਦੁਆਰਾ ਪਿਟਾਈ ਕੀਤੀ ਗਈ ਸੀ ਅਤੇ 22 ਜੂਨ ਨੂੰ ਉਸਦੀ ਮੌਤ ਹੋ ਗਈ ਸੀ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਪੋਸਟ ਨੂੰ ਅਪਲੋਡ ਕਰਨ ਵਾਲੇ ਯੂ-ਟਿਊਬ ਚੈਨਲ ਦੀ ਜਾਂਚ ਕੀਤੀ। ਇਸ ਚੈਨਲ ਦਾ ਨਾਂ ਹੈ – ROUND WORLD NEWS ਅਤੇ ਇਸਦੇ ਅਬਾਊਟ ਸੈਕਸ਼ਨ ਵਿਚ ਸਿਰਫ ਇਹ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਸਨੂੰ ਅੰਜੀਵ ਕੁਮਾਰ ਚੌਧਰੀ ਨਾਂ ਦਾ ਇੱਕ ਵਿਅਕਤੀ ਚਲਾਉਂਦਾ ਹੈ। ਇਸਦੇ ਅਲਾਵਾ ਸਾਨੂੰ ਹਰ ਕੋਈ ਜਾਣਕਰੀ ਨਹੀਂ ਮਿਲੀ। ਇਸ ਚੈਨਲ ‘ਤੇ ਜ਼ਿਆਦਾਤਰ ਮਨੋਰੰਜਨ ਦੇ ਵੀਡੀਓ ਅਪਲੋਡ ਕੀਤੇ ਜਾਂਦੇ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਤਬਰੇਜ਼ ਅੰਸਾਰੀ ਦੀ ਪਤਨੀ ਸਹੀ-ਸਲਾਮਤ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts