ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ ਸੀਰੀਆ ਦਾ ਹੈ ਅਤੇ ਪੁਰਾਣਾ ਹੈ। ਇਸ ਵੀਡੀਓ ਨੂੰ ਫਲਸਤੀਨ ਅਤੇ ਇਜ਼ਰਾਈਲ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਫਿਲਸਤੀਨ ਅਤੇ ਇਜ਼ਰਾਈਲ ਵਿਚਾਲੇ ਹਾਲ ਹੀ ‘ਚ ਹੋਏ ਹਮਲਿਆਂ ਦਰਮਿਆਨ ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜੇ ਕਈ ਦਾਅਵੇ ਵਾਇਰਲ ਹੋ ਰਹੇ ਹਨ। ਇਸ ਸੰਦਰਭ ‘ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਕੰਧ ਦੇ ਨਾਲ ਖੜ੍ਹੇ ਫੌਜੀਆਂ ‘ਤੇ ਇੱਕ ਮਿਜ਼ਾਈਲ ਨਾਲ ਹਮਲਾ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਹਾਲ ਹੀ ਦਾ ਹੈ ਅਤੇ ਹਮਲਾ ਕਰਨ ਵਾਲੇ ਸੈਨਿਕ ਇਜ਼ਰਾਈਲੀ ਸਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ ਸੀਰੀਆ ਦਾ ਹੈ ਅਤੇ 2016 ਦਾ ਹੈ।
ਫੇਸਬੁੱਕ ਯੂਜ਼ਰ worldviews_360 ਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਅਤੇ ਲਿਖਿਆ ਹੈ, “Large crowd of Israel soldiers gets hit by a missile. (ਇਜ਼ਰਾਈਲੀ ਸੈਨਿਕਾਂ ‘ਤੇ ਮਿਜ਼ਾਈਲ ਨਾਲ ਹਮਲਾ)।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੂਗਲ ਲੈਂਸ ਦੇ ਜ਼ਰੀਏ ਵਾਇਰਲ ਵੀਡੀਓ ਦੀ ਖੋਜ ਸ਼ੁਰੂ ਕੀਤੀ। ਖੋਜ ਦੌਰਾਨ ਸਾਨੂੰ ਵਾਇਰਲ ਵੀਡੀਓ ਨਿਊਜ਼ ਵੈੱਬਸਾਈਟ ਅਲ ਜਜ਼ੀਰਾ ਦੀ ਇੱਕ ਖਬਰ ਵਿੱਚ ਅੱਪਲੋਡ ਮਿਲਿਆ, ਜਿਸਨੂੰ 19 ਅਗਸਤ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਅਰਬੀ ਵਿੱਚ ਲਿਖੀ ਗਈ ਇਸ ਖਬਰ ਦਾ ਸਿਰਲੇਖ ਸੀ: ਅਨੁਵਾਦ ਕੀਤਾ ਗਿਆ: “ਵਿਰੋਧੀ ਅਲੇਪੋ ਵਿੱਚ ਸ਼ਾਸਨ ਦੇ ਹਮਲੇ ਦਾ ਵਿਰੋਧ ਕੀਤਾ ਅਤੇ ਸੰਘਰਸ਼ ਦਾ ਸੁਆਗਤ ਕੀਤਾ”। ਇਸ ਖ਼ਬਰ ਵਿਚ ਅਲੇਪੋ ਦੇ ਦੱਖਣ ਵਿਚ ਰਾਮੂਸਾ ਖੇਤਰ ਵਿਚ ਏਅਰ ਟੈਕਨੀਕਲ ਕਾਲਜ ‘ਤੇ ਸੀਰੀਆਈ ਹਥਿਆਰਬੰਦ ਬਲਾਂ ਦੁਆਰਾ ਹਮਲੇ ਦੀ ਕੋਸ਼ਿਸ਼ ਦਾ ਵੇਰਵਾ ਦਿੱਤਾ ਗਿਆ ਹੈ।ਰਿਪੋਰਟ ਦੇ ਅਨੁਸਾਰ ਵੀਡੀਓ ਵਿੱਚ ਸੀਰੀਆ ਦੇ ਵਿਦ੍ਰੋਹੀ ਗੁਟਾਂ ਦੇ ਇੱਕ ਹਥਿਆਰਬੰਦ ਮੈਂਬਰ ਫਤਿਹ ਹਲਬ ਆਪ੍ਰੇਸ਼ਨ ਰੂਮ ਦੁਆਰਾ ਸੀਰੀਆਈ ਹਥਿਆਰਬੰਦ ਬਲਾਂ ਦੇ ਮੈਂਬਰਾਂ ਦੀ ਲਕਸ਼ਿਤ ਹੱਤਿਆ ਨੂੰ ਦਿਖਾਇਆ ਗਿਆ ਹੈ।
ਸਾਨੂੰ ਇਹ ਵੀਡੀਓ (Eyewitness Aleppo) شاهد عيان حلب ਨਾਮ ਦੇ ਫੇਸਬੁੱਕ ਪੇਜ ‘ਤੇ 2016 ਵਿੱਚ ਅੱਪਲੋਡ ਮਿਲਿਆ। ਇਸ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ, ਅਨੁਵਾਦ ਕੀਤਾ ਗਿਆ: “ਏਅਰ ਕਾਲਜ ਦੇ ਆਲੇ ਦੁਆਲੇ ਅਸਦ ਸੈਨਾ ਦੇ ਦੋ ਸਮੂਹਾਂ ਨੂੰ ਦੋ ਗਾਈਡਡ ਮਿਜ਼ਾਈਲਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ।”
ਅਸੀਂ ਇਸ ਵਿਸ਼ੇ ਵਿੱਚ ਇਜ਼ਰਾਈਲੀ ਫ਼ੈਕ੍ਟ ਚੈੱਕ ਸੰਗਠਨ, ਦ ਵਹਿਸਲ ਵਿੱਚ ਮੁੱਖ ਸ਼ੋਧਕਰਤਾ ਅਤੇ ਵਿਦੇਸ਼ੀ ਸਬੰਧ ਪ੍ਰਬੰਧਕ, ਉਰਿਆ ਬਾਰ-ਮੀਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਹ ਪੁਸ਼ਟੀ ਕੀਤੀ ਕਿ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਇਜ਼ਰਾਈਲ-ਹਮਾਸ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਗੁੰਮਰਾਹਕੁੰਨ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Worldviews_360 ਦੀ ਸੋਸ਼ਲ ਸਕੈਨਿੰਗ ਵਿੱਚ, ਅਸੀਂ ਪਾਇਆ ਕਿ ਯੂਜ਼ਰ ਦੇ 1000 ਤੋਂ ਵੱਧ ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ ਸੀਰੀਆ ਦਾ ਹੈ ਅਤੇ ਪੁਰਾਣਾ ਹੈ। ਇਸ ਵੀਡੀਓ ਨੂੰ ਫਲਸਤੀਨ ਅਤੇ ਇਜ਼ਰਾਈਲ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।