Fact Check : ਨਿਹੰਗ ਸਿੰਘਾਂ ਦੀ ਖਬਰ ਲਿਖਣ ਵਾਲੇ ਪੱਤਰਕਾਰ ਦੇ ਨਾਮ ਤੇ ਵਾਇਰਲ ਹੋਇਆ ਗੁਮਰਹਕੂੰਨ ਪੋਸਟ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹ ਕਰਨ ਵਾਲੀ ਸਾਬਿਤ ਹੋਈ। ਵਾਇਰਲ ਤਸਵੀਰਾਂ ਵਿਚ ਦਿਖਾਈ ਦੇਣ ਵਾਲੇ ਦੋ ਵੱਖ – ਵੱਖ ਆਦਮੀ ਹਨ। RSS ਸੁਪਰੀਮੋ ਮੋਹਨ ਭਾਗਵਤ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਆਦਮੀ ਸੁਖੀ ਚਾਹਲ ਹੈ ਅਤੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਤਿੰਨ ਤਸਵੀਰਾਂ ਦਾ ਇੱਕ ਕੋਲਾਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਓਸੇ ਪੱਤਰਕਾਰ ਦੀਆਂ ਹਨ ਜਿਸਨੇ ਨਿਹੰਗ ਬਾਬਾ ਅਮਨ ਸਿੰਘ ਦੀ ਭਾਜਪਾ ਲੀਡਰਾਂ ਨਾਲ ਮੁਲਾਕਾਤ ਦੀ ਖਬਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤੀ ਸੀ, ਉਹ ਆਪ ਕਈ ਚਰਚਿਤ ਚਿਹਰਿਆਂ ਨਾਲ ਮਿਲਿਆ ਹੈ । ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹ ਕਰਨ ਵਾਲੀ ਸਾਬਿਤ ਹੋਈ। ਵਾਇਰਲ ਤਸਵੀਰਾਂ ਵਿਚ ਦਿਖਾਈ ਦੇਣ ਵਾਲੇ ਦੋ ਵੱਖ – ਵੱਖ ਆਦਮੀ ਹਨ। RSS ਸੁਪਰੀਮੋ ਮੋਹਨ ਭਾਗਵਤ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਦਿੱਸ ਰਿਹਾ ਆਦਮੀ ਖਾਲਸਾ ਟੁਡੇ ਦੇ ਐਡੀਟਰ ਇਨ ਚੀਫ ਸੁੱਖੀ ਚਾਹਲ ਹਨ ਅਤੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਪੇਜ ” ਸਿੰਘ ਸਰਦਾਰ ” ਨੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਨਿਹੰਗ ਸਿੰਘਾਂ ਦੀ ਤੋਮਰ ਨਾਲ ਮੁਲਾਕਾਤ ਕਰਨ ਬਾਰੇ ਖਬਰ ਲਿਖਣ ਵਾਲੇ ਪੱਤਰਕਾਰ ਦੀਆਂ ਕਈ ਤਸਵੀਰਾਂ ਆਈਆਂ ਸਾਹਮਣੇ
ਢੱਡਰੀਆਂ ਵਾਲੇ, ਕੇਜਰੀਵਾਲ ਤੇ ਮੋਹਨ ਭਾਗਵਤ ਸਮੇਤ ਕਈ ਚਰਚਿਤ ਚਿਹਰਿਆਂ ਨੂੰ ਮਿਲਿਆ।
#singhu #kisan #farmersprotest #nihang

ਇਨ੍ਹਾਂ ਤਿੰਨਾਂ ਤਸਵੀਰਾਂ ਵਿੱਚ ਪਹਿਲੀ ਤਸਵੀਰ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ,ਦੂਜੀ ਤਸਵੀਰ ਵਿੱਚ RSS ਸੁਪਰੀਮੋ ਮੋਹਨ ਭਾਗਵਤ , ਤੀਜੀ ਤਸਵੀਰ ਵਿੱਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਆਦਮੀ ਨਾਲ ਬੈਠੇ ਹੋਏ ਦੇਖਿਆ ਜਾ ਸਕਦਾ ਹੈ।

ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉ ਦਾ ਤਿਉਂ ਲਿਖਿਆ ਗਿਆ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਇਹ ਕੋਲਾਜ ਦੋ ਵੱਖ – ਵੱਖ ਵਿਅਕਤੀਆਂ ਦਾ ਹੈ। ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ RSS ਸੁਪਰੀਮੋ ਮੋਹਨ ਭਾਗਵਤ ਨਾਲ ਮੁਲਾਕਾਤ ਕਰ ਰਿਹਾ ਵਿਅਕਤੀ ਇੱਕ ਹੈ ,ਅਰਵਿੰਦ ਕੇਜਰੀਵਾਲ ਨਾਲ ਬੈਠੀਆਂ ਵਿਅਕਤੀ ਕੋਈ ਹੋਰ ਹੈ । ਇਥੋਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਨ੍ਹਾਂ ਤਿੰਨਾਂ ਤਸਵੀਰਾਂ ਨੂੰ ਵੱਖ – ਵੱਖ ਕਰ ਖੋਜਣਾ ਸ਼ੁਰੂ ਕੀਤਾ। ਹੇਠਾਂ ਤੁਸੀਂ ਦੋਨਾਂ ਫੋਟੋਆਂ ਨੂੰ ਵੇਖ ਸਕਦੇ ਹੋ।

ਪਹਿਲੀ ਤਸਵੀਰ

ਸਭ ਤੋਂ ਪਹਿਲਾ ਅਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਤਸਵੀਰ ਬਾਰੇ ਸਰਚ ਕੀਤਾ , ਅਸੀਂ ਇਸ ਫੋਟੋ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ ਤਾਂ ਸਾਨੂੰ indtvusa.com ਤੇ ਇਸ ਨਾਲ ਜੁੜਿਆ ਕਈ ਤਸਵੀਰਾਂ ਮਿਲਿਆ , ਉਨ੍ਹਾਂ ਵਿਚੋਂ ਹੀ ਇੱਕ ਤਸਵੀਰ ਇਹ ਹੈ। ਇਹ ਤਸਵੀਰ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਕੈਲੀਫੋਰਨੀਆ USA ਗੁਰੁਦ੍ਵਾਰੇ ਵਿੱਚ ਹੋਏ ਇੱਕ ਪ੍ਰੋਗ੍ਰਾਮ ਦੀ ਹੈ। ਹੇਂਠ ਤੁਸੀਂ ਸਾਰੀ ਫੋਟੋਆਂ ਨੂੰ ਵੇਖ ਸਕਦੇ ਹੋ ।

ਹੋਰ ਸਰਚ ਕਰਨ ਤੇ INDTVUSA ਦੇ ਫੇਸਬੁੱਕ ਪੇਜ ਤੇ ਵੀ ਇਹ ਤਸਵੀਰਾਂ ਮਿਲਿਆ , ਇਥੇ ਸਾਨੂੰ ਇੱਕ ਕਾਮੈਂਟ ਵਿੱਚ ਇੱਕ ਯੂਟਿਊਬ ਵੀਡੀਓ ਲਿੰਕ ਮਿਲਿਆ , ਜਿਸ ਵਿੱਚ ਢੱਡਰੀਆਂ ਨਾਲ ਖੜ੍ਹੇ ਵਿਅਕਤੀ ਨੂੰ ਵੀ ਦੇਖਿਆ ਜਾ ਸਕਦਾ ਹੈ , ਅਤੇ ਇਹਨਾਂ ਕਮੈਂਟਾਂ ਵਿੱਚ ਹੀ ਸੁਖੀ ਚਾਹਲ ਨੂੰ ਟੈਗ ਕੀਤਾ ਹੋਇਆ ਸੀ ਜਦੋਂ ਅਸੀਂ ਉਨ੍ਹਾਂ ਦੇ ਫੇਸਬੁੱਕ ਪੇਜ ਤੇ ਗਏ ਤਾਂ ਸਾਨੂੰ ਉਹ ਆਦਮੀ ਦੀਖਿਆ ਜੋ ਪਹਿਲੀ ਫੋਟੋ ਵਿੱਚ ਹੈ , ਅਤੇ ਇਹਨਾਂ ਦਾ ਨਾਮ ਸੁਖੀ ਚਾਹਲ ਹੈ ।

ਦੁੱਜੀ ਫੋਟੋ

ਹੁਣ ਅਸੀਂ ਦੂਜੀ ਤਸਵੀਰ ਬਾਰੇ ਜਾਨਣਾ ਸੀ। ਇਸ ਤਸਵੀਰ ਵਿੱਚ ਇੱਕ ਆਦਮੀ ਨੂੰ ਮੋਹਨ ਭਾਗਵਤ ਨਮਸਤੇ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੇ ਜ਼ਰੀਏ, ਸਾਨੂੰ ਅਸਲ ਤਸਵੀਰ ਸੁਖੀ ਚਾਹਲ ਦੇ ਟਵੀਟਰ ਹੈਂਡਲ ਤੇ 25 ਦਸੰਬਰ 2018 ਨੂੰ ਅਪਲੋਡ ਮਿਲੀ । ਇਸ ਵਿੱਚ ਮੋਹਨ ਭਾਗਵਤ ਦੇ ਨਾਲ ਨਾਲ ਡਾ. ਸੁਬਰਾਮਨੀਅਮ ਸਵਾਮੀ ਦੀ ਫੋਟੋ ਲੱਗੀ ਸੀ , ਇਸਨੂੰ ਸ਼ੇਅਰ ਕਰ ਲਿਖਿਆ ਗਿਆ ਸੀ ” Dr @Swamy39, we r grateful to you & your party for keeping the promise as you did at #NY Gurudwara to deliver justice to #1984SikhGenocide “

ਸਾਡੀ ਹੁਣ ਤਕ ਜਾਂਚ ਤੋਂ ਇਹ ਤਾਂ ਸਾਬਿਤ ਹੋ ਗਿਆ ਹੈ ਕਿ RSS ਸੁਪਰੀਮੋ ਮੋਹਨ ਭਾਗਵਤ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਦਿੱਸ ਰਿਹਾ ਆਦਮੀ ਖਾਲਸਾ ਟੁਡੇ ਦੇ ਐਡੀਟਰ ਇਨ ਚੀਫ ਸੁੱਖੀ ਚਾਹਲ ਹੈ ।

ਤੀਜੀ ਫੋਟੋ

ਹੁਣ ਅਸੀਂ ਤੀਜੀ ਫੋਟੋ ਬਾਰੇ ਸਰਚ ਕੀਤਾ । ਅਸੀਂ ਤਸਵੀਰ ਦੀ ਸਚਾਈ ਜਾਨਣ ਦੇ ਲਈ ਫੋਟੋ ਨੂੰ ਗੂਗਲ ਇਮੇਜ ਤੇ ਪਾਇਆ ਸਾਨੂ ਇਹ ਫੋਟੋ ਤਾਂ ਨਹੀਂ ਮਿਲੀ ਪਰ ਅਰਵਿੰਦ ਕੇਜਰੀਵਾਲ ਨਾਲ ਬੈਠੇ ਆਦਮੀ ਦੀਆਂ ਹੋਰ ਤਸਵੀਰਾਂ ਮਿਲਿਆ । ਇਹ ਆਦਮੀ ਟ੍ਰਿਬਿਊਨ ਦਾ ਪੱਤਰਕਾਰ ਜੁਪਿੰਦਰਜੀਤ ਸਿੰਘ ਹੈ। ਤੁਹਾਨੂੰ ਦਸ ਦੇਈਏ ਕਿ The Tribune ਵੱਲੋਂ ਸਿੰਘੁ ਬਾਰਡਰ ‘ਤੇ ਹੱਤਿਆ ਕਬੂਲ ਕਰਨ ਵਾਲੀ ਜੱਥੇਬੰਦੀ ਦੇ ਮੁਖੀ ਬਾਬਾ ਅਮਨ ਸਿੰਘ ਦੀ ਭਾਜਪਾ ਦੇ ਆਗੂਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਵਾਲੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਨੂੰ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।

ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ਇਸ ਨੂੰ ਲੈ ਕੇ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਪੋਸਟ ਵਿੱਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਓਹੀ ਨੇ ਅਤੇ ਬਾਕੀ ਦੋਨਾਂ ਫੋਟੋਆਂ ਵਿੱਚ ਸੁਖੀ ਚਾਹਲ ਹਨ , ਕਿਸੇ ਸ਼ਰਾਰਤੀ ਅਨਸਲ ਦਵਾਰਾ ਇਹ ਕੰਮ ਕੀਤਾ ਗਿਆ ਹੈ।

ਅਸੀਂ ਇਸ ਪੋਸਟ ਦੀ ਵੱਧ ਜਾਣਕਾਰੀ ਲਈ ਸੁਖੀ ਚਾਹਲ ਨੂੰ ਵੀ ਸੰਪਰਕ ਕੀਤਾ ਸੀ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਸਾਰੀਆਂ ਤਸਵੀਰਾਂ ਉਨ੍ਹਾਂ ਦੀ ਨਹੀਂ ਹੈ ।

ਹੁਣ ਵਾਰੀ ਇਸ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ ਦੀ ਜਾਂਚ ਕਰਨ ਦੀ । ਜਾਂਚ ਵਿੱਚ ਅਸੀਂ ਪਾਇਆ ਕਿ 6,891 ਲੋਕ ਇਸ ਪੇਜ ਨੂੰ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 30, ਜੁਲਾਈ 2014 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹ ਕਰਨ ਵਾਲੀ ਸਾਬਿਤ ਹੋਈ। ਵਾਇਰਲ ਤਸਵੀਰਾਂ ਵਿਚ ਦਿਖਾਈ ਦੇਣ ਵਾਲੇ ਦੋ ਵੱਖ – ਵੱਖ ਆਦਮੀ ਹਨ। RSS ਸੁਪਰੀਮੋ ਮੋਹਨ ਭਾਗਵਤ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਆਦਮੀ ਸੁਖੀ ਚਾਹਲ ਹੈ ਅਤੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts