ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੁਭ੍ਰਮਨਯਮ ਸਵਾਮੀ ਨੂੰ ਕੁਝ ਮੁਸਲਿਮ ਮਹਿਲਾਵਾਂ ਦੇ ਨਾਲ ਖੜੇ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਸੁਭ੍ਰਮਨਯਮ ਸਵਾਮੀ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ ਸੁਭ੍ਰਮਨਯਮ ਸਵਾਮੀ ਆਪਣੀ ਕੁੜੀ ਅਤੇ ਨਵਾਸੀ ਨਾਲ ਖੜੇ ਹਨ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਬਿਲਕੁਲ ਗਲਤ ਹੈ। ਵਾਇਰਲ ਹੋ ਰਹੀ ਤਸਵੀਰ ਵਿਚ ਸੁਭ੍ਰਮਨਯਮ ਸਵਾਮੀ ਆਪਣੀ ਕੁੜੀ ਅਤੇ ਨਵਾਸੀ ਨਾਲ ਨਹੀਂ ਬਲਕਿ ਕੁੱਝ ਮੁਸਲਿਮ ਪ੍ਰਸ਼ੰਸਕਾਂ ਨਾਲ ਖੜੇ ਹਨ।
ਫੋਟੋ ਵਿਚ ਕਲੇਮ ਕਿੱਤਾ ਗਿਆ ਹੈ “ਦਿਨ ਰਾਤ ਮੁਸਲਮਾਨਾਂ ਦੇ ਖਿਲਾਫ ਬੋਲਣ ਵਾਲੇ Bjp ਨੇਤਾ ਸੁਭ੍ਰਮਨਯਮ ਸਵਾਮੀ ਆਪਣੀ ਕੁੜੀ ਅਤੇ ਨਵਾਸੀ ਦੇ ਨਾਲ”.
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ ਅਤੇ ਪਾਇਆ ਕਿ ਇਸਨੂੰ ਸਬਤੋਂ ਪਹਿਲਾਂ ਜਗਦੀਸ਼ ਸ਼ੇੱਟੀ ਨਾਂ ਦੇ ਇੱਕ ਵੇਅਕਤੀ ਨੇ ਆਪਣੇ ਟਵਿੱਟਰ ਹੈਂਡਲ ਤੋਂ 4 ਮਈ 2018 ਨੂੰ ਟਵੀਟ ਕਿੱਤੀ ਸੀ। ਇਸ ਟਵੀਟ ਵਿਚ ਉਹਨਾਂ ਨੇ ਲਿਖਿਆ ਸੀ ਕਿ ਇਹ ਬੰਗਲੁਰੂ ਏਅਰਪੋਰਟ ਹੈ ਅਤੇ ਕੁੱਝ ਮੁਸਲਿਮ ਮਹਿਲਾਵਾਂ ਡਾ ਸੁਭ੍ਰਮਨਯਮ ਸਵਾਮੀ ਨਾਲ ਤਸਵੀਰ ਖਿਚਵਾ ਰਹੀਆਂ ਹਨ ਕਿਉਂਕਿ ਉਹ ਉਹਨਾਂ ਦੇ ਪ੍ਰਸ਼ੰਸਕ ਹਨ।
https://twitter.com/jagdishshetty/status/992406702573137922/photo/1
ਤੁਹਾਨੂੰ ਦੱਸ ਦਈਏ ਕਿ ਜਗਦੀਸ਼ ਸ਼ੇੱਟੀ ਵਿਰਾਟ ਹਿੰਦੁਸਤਾਨ ਸੰਗਮ ਦੇ ਨੈਸ਼ਨਲ ਜਨਰਲ ਸਕੱਤਰ ਹਨ ਅਤੇ ਸੁਭ੍ਰਮਨਯਮ ਸਵਾਮੀ ਵਿਰਾਟ ਹਿੰਦੁਸਤਾਨ ਸੰਗਮ ਦੇ ਫਾਊਂਡਰ ਪ੍ਰੈਜ਼ੀਡੈਂਟ ਹਨ।
ਇਸ ਵਿਸ਼ੇ ਵਿਚ ਵੱਧ ਜਾਣਕਾਰੀ ਲਈ ਅਸੀਂ ਜਗਦੀਸ਼ ਸ਼ੇੱਟੀ ਨਾਲ ਫੋਨ ਤੇ ਗੱਲ ਕਿੱਤੀ ਅਤੇ ਉਹਨਾਂ ਸਾਨੂੰ ਦੱਸਿਆ ਕਿ ਉਹਨਾਂ ਨੇ ਇਹ ਤਸਵੀਰ ਬੰਗਲੁਰੂ ਏਅਰਪੋਰਟ ਦੇ ਬਾਹਰ 4 ਮਈ 2018 ਨੂੰ ਖਿੱਚੀ ਸੀ। ਉਸ ਸਮੇਂ ਜਦੋਂ ਸੁਭ੍ਰਮਨਯਮ ਸਵਾਮੀ ਏਅਰਪੋਰਟ ਦੇ ਬਾਹਰ ਖੜੇ ਸਨ ਤਾਂ ਕੁੱਝ ਮੁਸਲਿਮ ਮਹਿਲਾਵਾਂ ਨਾ ਉਹਨਾਂ ਨਾਲ ਫੋਟੋਆਂ ਖਿਚਵਾਉਣ ਦਾ ਆਗ੍ਰਹ ਕਿੱਤਾ।
ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਉਸ ਸਮੇਂ ਸੁਭ੍ਰਮਨਯਮ ਸਵਾਮੀ ਬੰਗਲੁਰੂ ਤੋਂ ਕਲਕੱਤਾ ਟਾਇਮਸ ਨਾਉ ਦੇ ਇੱਕ ਡਿਬੇਟ ਵਿਚ ਹਿੱਸਾ ਲੈਣ ਗਏ ਸੀ। ਇਹ ਡਿਬੇਟ ਸੁਭ੍ਰਮਨਯਮ ਸਵਾਮੀ ਅਤੇ ਪ੍ਰਕਾਸ਼ ਰਾਜ ਦੇ ਵਿਚਾਲੇ ਸੀ।
ਅਸੀਂ ਸਰਚ ਕੀਤਾ ਤਾਂ ਪਾਇਆ ਕਿ 5 ਮਈ 2018 ਨੂੰ ਸੁਭ੍ਰਮਨਯਮ ਸਵਾਮੀ ਟਾਇਮਸ ਨਾਉ ਦੇ ਇੱਕ ਡਿਬੇਟ ਵਿਚ ਹਿੱਸਾ ਲੈਣ ਕਲਕੱਤਾ ਪੁਹੰਚੇ ਸਨ।
https://twitter.com/TimesNow/status/992780284578824192/photo/1
ਇਸ ਤਸਵੀਰ ਨੂੰ Murlidhar Gupta ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕਿੱਤਾ ਸੀ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਬਿਲਕੁਲ ਗ਼ਲਤ ਹੈ। ਵਾਇਰਲ ਹੋ ਰਹੀ ਤਸਵੀਰ ਵਿਚ ਸੁਭ੍ਰਮਨਯਮ ਸਵਾਮੀ ਆਪਣੀ ਕੁੜੀ ਅਤੇ ਨਵਾਸੀ ਨਾਲ ਨਹੀਂ ਬਲਕਿ ਕੁੱਝ ਮੁਸਲਿਮ ਪ੍ਰਸ਼ੰਸਕਾਂ ਨਾਲ ਖੜੇ ਹਨ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।