ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਸਮਾਚਾਰ ਦੀ ਸ਼ਕਲ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦੱਖਣੀ ਦਿੱਲੀ ਲੋਕਸਭਾ ਸੀਟ ਤੋਂ ਚੋਣ ਲੱੜ ਰਹੇ ਰਾਘਵ ਚੱਢਾ ਦਾ ਕਥਿਤ ਬਿਆਨ ਵਾਇਰਲ ਹੋ ਰਿਹਾ ਹੈ। ਬਿਆਨ ਵਿਚ ਗੁਰਜਰ ਅਤੇ ਜਾਟ ਸਮੁਦਾਏ ਦੇ ਬਾਰੇ ਵਿਚ ਗ਼ਲਤ ਟਿੱਪਣੀ ਲਿਖੀ ਹੋਈ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਖਬਰ ਫਰਜ਼ੀ ਸਾਬਤ ਹੁੰਦੀ ਹੈ।
ਫੇਸਬੁੱਕ ਤੇ ‘We support Ramesh Bidhuri’ ਪੇਜ ਤੋਂ ਨਿਊਜ਼ ਚੈੱਨਲ ”ਆਜ ਤੱਕ” ਦੀ ਇੱਕ ਡਿਜੀਟਲ ਨਿਊਜ਼ ਕਲਿਪ ਸ਼ੇਅਰ ਕਿੱਤੀ ਗਈ ਹੈ। ਸ਼ੇਅਰ ਕਿੱਤੇ ਗਏ ਕਲਿਪ ਵਿਚ ਲਿਖਿਆ ਹੋਇਆ ਹੈ, ‘ਗੁਰਜਰ-ਜਾਟ ਦੋਨਾਂ ਬੱਤਮੀਜ਼ ਕੌਮ ਹਨ, ਅਕਸਰ ਸੜਕਾਂ ਤੇ ਲੜਦੇ ਦਿੱਖਦੇ ਹਨ, ਨਹੀਂ ਚਾਹੀਦਾ ਗੁੰਡਿਆਂ ਦਾ ਵੋਟ: ਰਾਘਵ ਚੱਢਾ’।
ਇਸਦੇ ਬਾਅਦ ਖਬਰ ਦੀ ਸ਼ਕਲ ਵਿਚ ਪਹਿਲਾ ਪੈਰਾ ਵੀ ਲਿਖਿਆ ਹੋਇਆ ਹੈ, ਜਿਸ ਵਿਚ ਕਿਹਾ ਗਿਆ ਹੈ, ‘ਰਾਜਨੀਤਕ ਮਾਹੌਲ ਦੇ ਚਲਦੇ ਜਾਤੀਏ ਧਰੁਵੀਕਰਨ ਕਰ ਆਮ ਆਦਮੀ ਪਾਰਟੀ ਦੇ ਦੱਖਣੀ ਦਿੱਲੀ ਤੋਂ ਲੋਕਸਭਾ ਉਮੀਦਵਾਰ ਰਾਘਵ ਚੱਢਾ ਨੇ ਨਵੀਂ ਮੁਸੀਬਤ ਮੋਲ ਲੈ ਲਈ ਹੈ। ਉਹਨਾਂ ਦਾ ਇਹ ਬਿਆਨ ਜਾਟ ਅਤੇ ਗੁਰਜਰਾਂ ਦੁਆਰਾ ਦੱਖਣੀ ਦਿੱਲੀ ਵਿਚ ਸਮਰਥਨ ਨਾ ਮਿਲਣ ਕਰਕੇ ਅਤੇ ਉਹਨਾਂ ਦੇ ਪਿਛਲੇ ਵਿਵਾਦਿਤ ਬਿਆਨਾਂ ਤੋਂ ਨਾਰਾਜ਼…’।
ਪੜਤਾਲ ਕਰੇ ਜਾਣ ਤੱਕ ਇਸ ਪੋਸਟ ਨੂੰ 122 ਵਾਰ ਸ਼ੇਅਰ ਕਿੱਤਾ ਜੇ ਚੁਕਿਆ ਹੈ।
ਕਿਉਂਕਿ ਵਾਇਰਲ ਹੋ ਰਿਹਾ ਪੋਸਟ ਹਿੰਦੀ ਭਾਸ਼ਾ ਦੇ ਚੈੱਨਲ ਨਾਲ ਸਬੰਧਤ ਸੀ, ਇਸ ਲਈ ਨਿਊਜ਼ ਸਰਚ ਦੀ ਮਦਦ ਨਾਲ ਇਹੋ ਜਿਹੇ ਕਿਸੇ ਖਬਰ ਜਾਂ ਬਿਆਨ ਨੂੰ ਲੱਬਣ ਦੀ ਅਸੀਂ ਕੋਸ਼ਿਸ਼ ਕਿੱਤੀ। ਸਰਚ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਪ ਨੇਤਾ ਰਾਘਵ ਚੱਢਾ ਦੇ ਨਾਂ ਤੋਂ ਫਰਜ਼ੀ ਬਿਆਨ ਵਾਇਰਲ ਹੋਇਆ ਹੈ।
ਦਿੱਲੀ ਦੀ ਸੱਤਾ ਲੋਕਸਭਾ ਸੀਟਾਂ ਤੇ ਹੋਣ ਵਾਲੇ ਚੋਣ ਤੋਂ ਪਹਿਲਾਂ 10 ਮਈ ਨੂੰ ਇਹੋ ਜਿਹਾ ਹੀ ਫਰਜ਼ੀ ਪੋਸਟ ਫੇਸਬੁੱਕ ਤੇ ਵਾਇਰਲ ਹੋਇਆ ਸੀ।
ਦਿੱਲੀ ਵਿਚ 12 ਮਈ ਨੂੰ ਸੱਤਾ ਸੀਟਾਂ ਤੇ ਚੁਣਾਵ ਹੋਇਆ ਸੀ ਅਤੇ ਰਾਘਵ ਚੱਢਾ ਦੱਖਣੀ ਦਿੱਲੀ ਦੀ ਲੋਕਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਪ੍ਰਤਿਆਸ਼ੀ ਹਨ।
ਨਿਊਜ਼ ਸਰਚ ਵਿਚ ਸਾਨੂੰ ਪਤਾ ਚੱਲਿਆ ਕਿ ਜੋ ਬਿਆਨ ਫੇਸਬੁੱਕ ਤੇ ਵਾਇਰਲ ਹੋ ਰਿਹਾ ਹੈ, ਉਹ ਰਾਘਵ ਚੱਢਾ ਨੇ ਨਹੀਂ ਦਿੱਤਾ ਹੈ। ਗੌਰ ਨਾਲ ਵੇਖਣ ਤੇ ਸਾਨੂੰ ਪਤਾ ਚੱਲਿਆ ਕਿ ਵਾਇਰਲ ਹੋ ਰਹੇ ਡਿਜੀਟਲ ਨਿਊਜ਼ ਕਲਿਪ ਵਿਚ ਵਾਕ ਦੀ ਕਈ ਗ਼ਲਤੀਆਂ ਹਨ, ਜੋ ਆਮ ਤੋਰ ਤੇ ਕਿਸੀ ਨਿਊਜ਼ ਵੈੱਬਸਾਈਟ ਤੇ ਪ੍ਰਕਾਸ਼ਿਤ ਨਿਊਜ਼ ਰਿਪੋਰਟਸ ਵਿਚ ਹੁੰਦੀਆਂ ਹਨ।
ਨਿਊਜ਼ ਸਰਚ ਵਿਚ ਵੀ ਸਾਨੂੰ ਰਾਘਵ ਚੱਢਾ ਦਾ ਪੁਰਾਣਾ ਬਿਆਨ ਹੀ ਨਜ਼ਰ ਆਇਆ।
ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਰਾਘਵ ਚੱਢਾ ਨਾਲ ਸੰਪਰਕ ਕਿੱਤਾ। ਚੱਢਾ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, ‘ਇਹ ਖਬਰ ਪੂਰੀ ਤਰਾਂ ਫਰਜ਼ੀ ਹੈ। ਬੀਜੇਪੀ ਦੇ ਡਰਟੀ ਟ੍ਰਿਕ ਡਿਪਾਰਟਮੈਂਟ ਨੇ ਇਹ ਕਿੱਤਾ ਹੈ। ਇਹ ਪੂਰੀ ਤਰਾਂ ਨਾਲ ਫਰਜ਼ੀ ਹੈ।’ ਉਹਨਾਂ ਨੇ ਕਿਹਾ, ‘ਬੀਜੇਪੀ ਦੱਖਣੀ ਦਿੱਲੀ ਸੀਟ ਬੁਰੀ ਤਰੀਕੇ ਹਰ ਰਹੀ ਹੈ, ਇਸ ਲਈ ਉਹ ਗੰਦੀ ਰਾਜਨੀਤੀ ਤੇ ਉਤਰ ਆਈ ਹੈ।’
ਦੱਖਣੀ ਦਿੱਲੀ ਸੀਟ ਤੋਂ ਰਾਘਵ ਚੱਢਾ ਦੇ ਖਿਲਾਫ ਬੀਜੇਪੀ ਦੇ ਰਮੇਸ਼ ਬਿਧੂੜੀ ਚੋਣ ਮੈਦਾਨ ਵਿਚ ਹਨ। ਬਿਆਨ ਦੀ ਸਚਾਈ ਜਾਨਣ ਦੇ ਬਾਅਦ ਅਸੀਂ Stalkscan ਟੂਲ ਦੀ ਮਦਦ ਨਾਲ ਸਬੰਧਤ ਪੇਜ ਦੀ ਸਕੈਨਿੰਗ ਕਿੱਤੀ। ਸਬੰਧਤ ਪੇਜ ਬੀਜੇਪੀ ਉਮੀਦਵਾਰ ਰਮੇਸ਼ ਬਿਧੂੜੀ ਦੇ ਸਮਰਥਨ ਵਿਚ ਚਲਾਏ ਜਾਣ ਵਾਲਾ ਪੇਜ ਹੈ, ਜਿਥੇ ਕਈ ਸਾਰੀ ਭ੍ਰਮਕ ਜਾਣਕਾਰੀਆਂ ਸਾਂਝਾ ਕਿੱਤੀ ਗਈਆਂ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਰਾਘਵ ਚੱਢਾ ਦੇ ਬਿਆਨ ਨੂੰ ਲੈ ਕੇ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਸਾਬਤ ਹੁੰਦਾ ਹੈ। ਰਾਘਵ ਚੱਢਾ ਨੇ ਕਿਸੇ ਵੀ ਸਮੁਦਾਏ ਵਿਸ਼ੇਸ਼ ਨੂੰ ਲੈ ਕੇ ਕੋਈ ਗਲਤ ਬਿਆਨ ਨਹੀਂ ਦਿਤਾ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।