Fact Check: SP ਪਟਿਆਲਾ ਦੇ ਨਾਂ ਤੋਂ ਫਰਜ਼ੀ ਬਿਆਨ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵਾਇਰਲ

Fact Check: SP ਪਟਿਆਲਾ ਦੇ ਨਾਂ ਤੋਂ ਫਰਜ਼ੀ ਬਿਆਨ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਹਰ ਦਿਨ ਕੁੱਝ ਨਾ ਕੁੱਝ ਫਰਜ਼ੀ ਵਾਇਰਲ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਹਰਮੀਤ ਸਿੰਘ (SP ਪਟਿਆਲਾ) ਦੇ ਨਾਂ ਨਾਲ ਜੋੜ ਇੱਕ ਬਿਆਨ ਲਿਖਿਆ ਗਿਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਵਿਚ ਲਿਖਿਆ ਗਿਆ ਬਿਆਨ ਫਰਜ਼ੀ ਹੈ। ਹਰਮੀਤ ਸਿੰਘ ਹੁੰਦਲ (SP ਇਨਵੈਸਟੀਗੇਸ਼ਨ ਪਟਿਆਲਾ) ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਆਪ ਇਸ ਬਿਆਨ ਨੂੰ ਫਰਜ਼ੀ ਦੱਸਿਆ ਹੈ। ਤੁਹਾਨੂੰ ਦੱਸ ਦਈਏ ਜਿਸ ਵਿਅਕਤੀ ਦੀ ਫੋਟੋ ਦਾ ਇਸਤੇਮਾਲ ਇਸ ਪੋਸਟ ਵਿਚ ਕੀਤਾ ਗਿਆ ਹੈ ਉਨ੍ਹਾਂ ਦਾ ਨਾਂ ਹਰਮੀਤ ਸਿੰਘ ਮਹਿਤਾ ਹੈ ਅਤੇ ਉਹ SSP ਕਿਸ਼ਤਵਾਰ ਹਨ। ਇਨ੍ਹਾਂ ਨੇ ਵੀ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੇ ਪੋਸਟ ਵਿਚ ਹਰਮੀਤ ਸਿੰਘ (SP ਪਟਿਆਲਾ) ਦੇ ਨਾਂ ਨਾਲ ਜੋੜ ਇੱਕ ਬਿਆਨ ਲਿਖਿਆ ਗਿਆ ਹੈ। ਬਿਆਨ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ: “ਜਿਥੇ ਮੁਸਲਮਾਨ ਵੱਧ ਨੇ, ਅਸੀਂ ਕਦੇ ਵੀ ਨਹੀਂ ਵੇਖਿਆ ਕਿ ਕਿਸੇ ਭੀੜ ਨੇ ਕਿਸੀ ਹਿੰਦੂ ਨੂੰ ਮਾਰਿਆ ਹੋਵੇ ਪਰ ਜਿਥੇ ਹਿੰਦੂ ਵੱਧ ਨੇ, ਓਥੇ ਹਰ ਰੋਜ਼ ਮੁਸਲਮਾਨਾਂ ਨੂੰ ਮਾਰਿਆ ਜਾਂਦਾ ਹੈ”

ਪੜਤਾਲ

ਇਸ ਤਸਵੀਰ ਨੂੰ ਧਿਆਨ ਨਾਲ ਵੇਖਣ ‘ਤੇ ਪਤਾ ਚਲਦਾ ਹੈ ਕਿ ਜਿਹੜੀ ਤਸਵੀਰ ਦੇ ਨਾਂ ਹੇਠਾਂ ਹਰਮੀਤ ਸਿੰਘ SP ਪਟਿਆਲਾ ਲਿਖਿਆ ਹੋਇਆ ਹੈ ਉਸਦੇ ਪਿੱਛੇ ਜੰਮੂ-ਕਸ਼ਮੀਰ ਪੁਲਿਸ ਦਾ ਚਿੰਨ੍ਹ ਲੱਗਿਆ ਹੋਏ ਹੈ।

ਹੁਣ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲੈ ਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ 21 ਅਕਤੂਬਰ 2017 ਨੂੰ ਕੀਤਾ ਗਿਆ ANI ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।

ਇਸ ਟਵੀਟ ਨਾਲ ਇਹ ਗੱਲ ਸਾਫ ਹੋਈ ਕਿ ਵਾਇਰਲ ਤਸਵੀਰ “SP Patiala” ਦੀ ਨਹੀਂ ਬਲਕਿ “SSP Sopore” ਦੀ ਹੈ। ਥੋੜੀ ਹੋਰ ਭਾਲ ਕਰਨ ‘ਤੇ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ ਹਰਮੀਤ ਸਿੰਘ ਮਹਿਤਾ ਦੀ ਹੈ ਜਿਹੜੇ SSP ਸੋਪੋਰ ਰਹਿ ਚੁੱਕੇ ਸਨ ਅਤੇ ਹਾਲ ਦੇ ਸਮੇਂ ਵਿਚ SSP ਕਿਸ਼ਤਵਾਰ ਹਨ।

ਹੋਰ ਸਰਚ ਕਰਨ ‘ਤੇ ਸਾਨੂੰ ਜਿਲ੍ਹਾ ਪੁਲਿਸ ਕਿਸ਼ਤਵਾਰ ਦੇ ਟਵਿੱਟਰ ਹੈਂਡਲ ਦੁਆਰਾ 12 ਨਵੰਬਰ 2019 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸਦੇ ਵਿਚ ਹਰਮੀਤ ਸਿੰਘ ਮਹਿਤਾ ਨੂੰ ਵੇਖਿਆ ਜਾ ਸਕਦਾ ਹੈ।

https://twitter.com/SSPKishtwar/status/1194245689879875584

ਹੁਣ ਅਸੀਂ ਸਿੱਧਾ ਹਰਮੀਤ ਸਿੰਘ ਮਹਿਤਾ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਸਾਡੇ ਦੈਨਿਕ ਜਾਗਰਣ ਦੇ ਕਿਸ਼ਤਵਾਰ ਜਿਲ੍ਹਾ ਇੰਚਾਰਜ ਰਿਪੋਰਟਰ ਬਲਬੀਰ ਸਿੰਘ ਨੇ SSP ਕਿਸ਼ਤਵਾਰ ਹਰਮੀਤ ਸਿੰਘ ਮਹਿਤਾ ਨਾਲ ਗੱਲ ਕੀਤੀ। ਹਰਮੀਤ ਸਿੰਘ ਨੇ ਦੱਸਿਆ, “ਇਹ ਪੋਸਟ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ ਅਤੇ ਅਸੀਂ ਇਸਦੀ ਸ਼ਿਕਾਇਤ ਫੇਸਬੁੱਕ ਨੂੰ ਵੀ ਕਿੱਤੀ ਸੀ। ਕਿਸੇ ਸ਼ਰਾਰਤੀ ਨੇ ਮੇਰੀ ਫੋਟੋ ਦਾ ਗਲਤ ਇਸਤੇਮਾਲ ਕਰ ਇਹ ਫਰਜ਼ੀ ਬਿਆਨ ਮੇਰੇ ਨਾਂ ਨਾਲ ਜੋੜ ਵਾਇਰਲ ਕੀਤਾ ਸੀ। ਅਜਿਹਾ ਕੋਈ ਬਿਆਨ ਮੈਂ ਨਹੀਂ ਦਿੱਤਾ ਹੈ।”

ਹੁਣ ਅਸੀਂ ਗੂਗਲ ਨਿਊਜ਼ ਸਰਚ ਦੀ ਮਦਦ ਨਾਲ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅਜਿਹਾ ਬਿਆਨ ਹਰਮੀਤ ਸਿੰਘ (SP ਪਟਿਆਲਾ) ਨੇ ਦਿੱਤਾ ਹੈ। ਸਾਨੂੰ ਕੀਤੇ ਵੀ ਅਜਿਹੀ ਖਬਰ ਨਹੀਂ ਮਿਲੀ ਜਿਹੜੀ ਦਾਅਵਾ ਕਰਦੀ ਹੋਵੇ ਕਿ ਹਰਮੀਤ ਸਿੰਘ (SP ਪਟਿਆਲਾ) ਨੇ ਅਜਿਹਾ ਕੋਈ ਬਿਆਨ ਦਿੱਤਾ ਹੈ।

ਹੁਣ ਅਸੀਂ ਸਿੱਧਾ ਹਰਮੀਤ ਸਿੰਘ ਹੁੰਦਲ (SP ਇਨਵੈਸਟੀਗੇਸ਼ਨ ਪਟਿਆਲਾ) ਨਾਲ ਗੱਲ ਕੀਤੀ। ਹਰਮੀਤ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਬਿਆਨ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ ਅਤੇ ਪੂਰੀ ਤਰ੍ਹਾਂ ਫਰਜ਼ੀ ਹੈ। ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।”

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “Punjabi Network” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 25,060 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਫਰਜ਼ੀ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਰਮੀਤ ਸਿੰਘ ਹੁੰਦਲ (SP ਇਨਵੈਸਟੀਗੇਸ਼ਨ ਪਟਿਆਲਾ) ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਆਪ ਇਸ ਬਿਆਨ ਨੂੰ ਫਰਜ਼ੀ ਦੱਸਿਆ ਹੈ। ਤੁਹਾਨੂੰ ਦੱਸ ਦਈਏ ਜਿਸ ਵਿਅਕਤੀ ਦੀ ਫੋਟੋ ਦਾ ਇਸਤੇਮਾਲ ਇਸ ਪੋਸਟ ਵਿਚ ਕੀਤਾ ਗਿਆ ਹੈ ਉਨ੍ਹਾਂ ਦਾ ਨਾਂ ਹਰਮੀਤ ਸਿੰਘ ਮਹਿਤਾ ਹੈ ਅਤੇ ਉਹ SSP ਕਿਸ਼ਤਵਾਰ ਹਨ। ਇਨ੍ਹਾਂ ਨੇ ਵੀ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts