ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਸੌਰਵ ਗਾਂਗੁਲੀ ਦੇ ਅਸਤੀਫੇ ਦਿੱਤੇ ਜਾਣ ਦਾ ਦਾਅਵਾ ਪੂਰੀ ਤਰ੍ਹਾਂ ਤੋਂ ਅਫਵਾਹ ਹੈ। ਗਾਂਗੁਲੀ ਨੇ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਅਕਤੂਬਰ 2019 ਵਿੱਚ ਪ੍ਰੇਸੀਡੈਂਟ ਬਣੇ ਗਾਂਗੁਲੀ ਦਾ ਕਾਰਜਕਾਲ ਇਸ ਸਾਲ ਸਤੰਬਰ 2022 ਵਿੱਚ ਖਤਮ ਹੋ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਅਣਗਿਣਤ ਯੂਜ਼ਰਸ ਇਸ ਗੱਲ ਦਾ ਦਾਅਵਾ ਕਰਦੇ ਹੋਏ ਪੋਸਟ ਕਰ ਰਹੇ ਹਨ ਕਿ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗਾਂਗੁਲੀ ਦੇ ਵੱਲੋਂ ਇੱਕ ਟਵੀਟ ਕਰਕੇ ਕੁਝ ਨਵਾਂ ਕੀਤੇ ਜਾਣ ਦੀ ਘੋਸ਼ਣਾ ਤੋਂ ਬਾਅਦ ਉਨ੍ਹਾਂ ਨੇ ਨਵੀਂ ਐਜੂਕੇਸ਼ਨ ਐਪ ਨੂੰ ਲਾਂਚ ਕੀਤਾ। ਇਸ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਬੀਸੀਸੀਆਈ ਤੋਂ ਅਸਤੀਫਾ ਦਿੱਤੇ ਜਾਣ ਦੀਆਂ ਅਫਵਾਹਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।
ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਬਣੇ ਹੋਏ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਸਤੰਬਰ ਮਹੀਨੇ ਵਿੱਚ ਪੂਰਾ ਹੋ ਰਿਹਾ ਹੈ। ਇਹ ਦਾਅਵਾ ਪੂਰੀ ਤਰ੍ਹਾਂ ਅਫਵਾਹ ਹੈ ਕਿ ਉਨ੍ਹਾਂ ਨੇ ਬੀਸੀਸੀਆਈ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਕੀ ਹੈ ਵਾਇਰਲ ?
ਸੋਸ਼ਲ ਮੀਡਿਆ ਯੂਜ਼ਰ ‘Chourasiya Hemant’ ਵਾਇਰਲ ਪੋਸਟ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਸੌਰਵ ਗਾਂਗੁਲੀ ਨੇ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ।”
ਕਈ ਹੋਰ ਯੂਜ਼ਰਸ ਨੇ ਇਸ ਜਾਣਕਾਰੀ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਸੌਰਵ ਗਾਂਗੁਲੀ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ 1 ਜੂਨ 2022 ਨੂੰ ਟਵੀਟ ਕਰਦੇ ਹੋਏ ਕੁਝ ਨਵਾਂ ਕੰਮ ਕੀਤੇ ਜਾਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਬੀਸੀਸੀਆਈ ਤੋਂ ਅਸਤੀਫਾ ਦਿੱਤੇ ਜਾਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਹਾਲਾਂਕਿ, ਬਾਅਦ ਵਿੱਚ ਗਾਂਗੁਲੀ ਨੇ ਇੱਕ ਐਜੂਕੇਸ਼ਨ ਐਪ ਨੂੰ ਲਾਂਚ ਕੀਤੇ ਜਾਣ ਦੀ ਘੋਸ਼ਣਾ ਕਰਦੇ ਹੋਏ ਇਨ੍ਹਾਂ ਅਟਕਲਾਂ ਤੇ ਵਿਰਾਮ ਲਗਾ ਦਿੱਤਾ ਸੀ।
ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 3 ਜੂਨ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ, “BCCI ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਨੋਇਡਾ ਆਧਾਰਿਤ ਆਨਲਾਈਨ ਐਜੂਕੇਸ਼ਨ ਪਲੇਟਫਾਰਮ ਐਡਟੇਕ ਸਟਾਰਟਅੱਪ ClassPlus ਨਾਲ ਨਵੀਂ ਪਾਰੀ ਸ਼ੁਰੂ ਕੀਤੀ ਹੈ।”ਬੁੱਧਵਾਰ ਨੂੰ ਸੌਰਵ ਗਾਂਗੁਲੀ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਸੀ, ਪਰ ਟਵੀਟ ਸਪੱਸ਼ਟ ਨਾ ਹੋਣ ਕਾਰਨ ਲੋਕਾਂ ਨੇ ਉਨ੍ਹਾਂ ਦੇ ਰਾਜਨੀਤੀ ‘ਚ ਜਾਣ ਦੀਆਂ ਅਟਕਲਾਂ ਲਗਾਉਣੀ ਸ਼ੁਰੂ ਕਰ ਦਿੱਤੀਆ ਸਨ। ਬਹੁਤ ਦੇਰ ਤੱਕ ਇੰਟਰਨੈਟ ਮੀਡੀਆ ਤੇ ਵੱਖ-ਵੱਖ ਅਟਕਲਾਂ ਤੋਂ ਬਾਅਦ ਸੌਰਵ ਗਾਂਗੁਲੀ ਨੇ ਸਾਫ ਕੀਤਾ ਕਿ ਉਹ ਇੱਕ ਐਜੂਕੇਸ਼ਨ ਐਪ ਨਾਲ ਜੁੜੇ ਹਨ।
ਨਿਊਜ਼ ਏਜੰਸੀ ਏਐਨਆਈ ਨੇ ਇਸ ਮਾਮਲੇ ਵਿੱਚ ਬੀਸੀਸੀਆਈ ਸੇਕ੍ਰੇਟਰੀ ਜੈ ਸ਼ਾਹ ਦੇ ਹਵਾਲੇ ਨਾਲ ਗਾਂਗੁਲੀ ਦੇ ਪ੍ਰੈਸੀਡੈਂਟ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ।
ਸਪੱਸ਼ਟ ਹੈ ਕਿ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੇ ਬਰਕਰਾਰ ਹਨ। ਨਿਊਜ਼ ਰਿਪੋਰਟਾਂ ਮੁਤਾਬਿਕ, ਗਾਂਗੁਲੀ ਨੇ ਪਿਛਲੇ ਸਾਲ ਬੀਸੀਸੀਆਈ ਦੇ 39ਵੇਂ ਪ੍ਰਧਾਨ ਵਜੋਂ ਜਿੰਮੇਦਾਰੀ ਸਭਾਲੀ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਸਤੰਬਰ ਮਹੀਨੇ ਵਿੱਚ ਪੂਰਾ ਹੋ ਰਿਹਾ ਹੈ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਡਿਜੀਟਲ ਸਪੋਰਟਸ ਹੇਡ ਵਿਪਲਵ ਕੁਮਾਰ ਨੇ ਦੱਸਿਆ , “ਗਾਂਗੁਲੀ ਦਾ ਕਾਰਜਕਾਲ ਇਸ ਸਾਲ ਸਤੰਬਰ ਮਹੀਨੇ ਤੱਕ ਹੈ ਅਤੇ ਉਹ ਬੀਸੀਸੀਆਈ ਦੇ ਪ੍ਰੈਸੀਡੈਂਟ ਬਣੇ ਹੋਏ ਹਨ। ਮਈ ਮਹੀਨੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗਾਂਗੁਲੀ ਦੇ ਘਰ ਜਾ ਕੇ ਡਿਨਰ ਕਰਨਾ ਅਤੇ ਉਸਦੇ ਕੁਝ ਹਫ਼ਤਿਆਂ ਬਾਅਦ ਗਾਂਗੁਲੀ ਵੱਲੋਂ ਕੁਝ ਨਵਾਂ ਕਰਨ ਲਈ ਟਵੀਟ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾਣ ਲੱਗੀਆ ਸਨ।
ਵਾਇਰਲ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਚ ਖੁਦ ਨੂੰ ਵੀਡੀਓ ਪੱਤਰਕਾਰ ਦੱਸਿਆ ਹੈ।
ਨਤੀਜਾ: ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਸੌਰਵ ਗਾਂਗੁਲੀ ਦੇ ਅਸਤੀਫੇ ਦਿੱਤੇ ਜਾਣ ਦਾ ਦਾਅਵਾ ਪੂਰੀ ਤਰ੍ਹਾਂ ਤੋਂ ਅਫਵਾਹ ਹੈ। ਗਾਂਗੁਲੀ ਨੇ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਅਕਤੂਬਰ 2019 ਵਿੱਚ ਪ੍ਰੇਸੀਡੈਂਟ ਬਣੇ ਗਾਂਗੁਲੀ ਦਾ ਕਾਰਜਕਾਲ ਇਸ ਸਾਲ ਸਤੰਬਰ 2022 ਵਿੱਚ ਖਤਮ ਹੋ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।