Fact Check: ਅਯੁੱਧਿਆ ‘ਚ BJP ਦੀ ਹਾਰ ਨੂੰ ਲੈ ਕੇ ਨਹੀਂ ਕੀਤਾ ਗਾਇਕ ਸੋਨੂੰ ਨਿਗਮ ਨੇ ਕੋਈ ਟਵੀਟ, ਫਰਜ਼ੀ ਪੋਸਟ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਗਾਇਕ ਸੋਨੂੰ ਨਿਗਮ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਟਵੀਟ ਦਾ ਸਕਰੀਨ ਸ਼ਾਟ ਫਰਜ਼ੀ ਹੈ। ਅਸਲ ਵਿੱਚ ਇਹ ਟਵੀਟ ਗਾਇਕ ਸੋਨੂੰ ਨਿਗਮ ਨੇ ਨਹੀਂ, ਸਗੋਂ ਸੋਨੂ ਨਿਗਮ ਸਿੰਘ ਨਾਂ ਦੇ ਇੱਕ ਯੂਜ਼ਰ ਨੇ ਕੀਤਾ ਹੈ, ਜੋ ਇੱਕ ਵਕੀਲ ਹੈ। ਗਾਇਕ ਸੋਨੂੰ ਨਿਗਮ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਐਕਟਿਵ ਨਹੀਂ ਹੈ।
- By: Jyoti Kumari
- Published: Jun 5, 2024 at 06:36 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ। ਨਤੀਜੇ ਆਉਣ ਤੋਂ ਬਾਅਦ ਇੱਕ ਟਵੀਟ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਯੁੱਧਿਆ ‘ਚ ਬੀਜੇਪੀ ਦੀ ਹਾਰ ਤੋਂ ਬਾਅਦ ਗਾਇਕ ਸੋਨੂੰ ਨਿਗਮ ਨੇ ਭਾਜਪਾ ਦੇ ਸਮਰਥਨ ‘ਚ ਇਹ ਟਵੀਟ ਕੀਤਾ ਹੈ। ਇਹ ਟਵੀਟ ‘@sonunigamsin’ ਨਾਮ ਦੇ ਅਕਾਊਂਟ ਤੋਂ ਕੀਤਾ ਗਿਆ ਹੈ। ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਟਵੀਟ ਗਾਇਕ ਸੋਨੂੰ ਨਿਗਮ ਨੇ ਨਹੀਂ, ਸਗੋਂ ਸੋਨੂੰ ਨਿਗਮ ਸਿੰਘ ਨਾਂ ਦੇ ਯੂਜ਼ਰ ਨੇ ਕੀਤਾ ਹੈ। ਅਕਾਊਂਟ ਦੇ ਬਾਇਓ ਵਿੱਚ ਦੱਸਿਆ ਗਿਆ ਹੈ ਕਿ ਸੋਨੂੰ ਨਿਗਮ ਸਿੰਘ ਪੇਸ਼ੇ ਤੋਂ ਕ੍ਰਿਮੀਨਲ ਵਕੀਲ ਹੈ। ਗਾਇਕ ਸੋਨੂੰ ਨਿਗਮ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਐਕਟਿਵ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ Hnews ਨੇ 4 ਜੂਨ 2024 (ਆਰਕਾਈਵ ਲਿੰਕ) ਨੂੰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ਬੀਜੇਪੀ ਦਾ ਸਮਰਥਨ ਕਰਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਹੈ ਅਯੁੱਧਿਆ ਦੇ ਲੋਕਾਂ ਨੂੰ ਜੋ ਬੀਜੇਪੀ ਦਾ ਸਮਰਥਨ ਨਹੀਂ ਕਰ ਰਹੇ ਹਨ! #BJPGovernment #LokSabhaElection2024 #sonunigamofficial #LatestNews #newsfeed”
ਪੜਤਾਲ
ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਸਕ੍ਰੀਨਸ਼ਾਟ ਨੂੰ ਧਿਆਨ ਨਾਲ ਦੇਖਿਆ। ਸਕ੍ਰੀਨਸ਼ਾਟ ‘ਤੇ ਦਿਖਾਈ ਦੇਣ ਵਾਲੀ ਯੂਜ਼ਰ ਆਈਡੀ ‘ਤੇ ‘@SonuNigamSin’ ਲਿਖਿਆ ਹੋਇਆ ਹੈ। ਅਸੀਂ ਐਕਸ ‘ਤੇ @SonuNigamSin ਨੂੰ ਸਕੈਨ ਕੀਤਾ। ਸਾਨੂੰ ਪਤਾ ਲੱਗਾ ਕਿ ਇਹ ਅਕਾਊਂਟ ਸੋਨੂੰ ਨਿਗਮ ਸਿੰਘ ਨਾਂ ਦੇ ਯੂਜ਼ਰ ਦਾ ਹੈ।
ਬਾਇਓ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਯੂਜ਼ਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਕ੍ਰਿਮੀਨਲ ਵਕੀਲ ਹੈ। ਸੋਨੂੰ ਨਿਗਮ ਸਿੰਘ ਦੇ ਐਕਸ ਹੈਂਡਲ ‘ਤੇ 4 ਜੂਨ ਨੂੰ ਵਾਇਰਲ ਟਵੀਟ ਕੀਤਾ ਹੋਇਆ ਮਿਲਿਆ।
ਜਾਂਚ ਨੂੰ ਅੱਗੇ ਵਧਾਉਦੇ ਹੋਏ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਡਾਟ ਕਾਮ ਦੀ ਵੈੱਬਸਾਈਟ ‘ਤੇ ਦਾਅਵੇ ਨਾਲ ਸਬੰਧਤ ਰਿਪੋਰਟ ਮਿਲੀ। 5 ਜੂਨ 2024 ਨੂੰ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ, ਅਯੁੱਧਿਆ ‘ਚ ਬੀਜੇਪੀ ਉਮੀਦਵਾਰ ਦੀ ਹਾਰ ਤੋਂ ਬਾਅਦ ਗਾਇਕ ਸੋਨੂੰ ਨਿਗਮ ਦੇ ਨਾਂ ‘ਤੇ ਇਕ ਟਵੀਟ ਵਾਇਰਲ ਹੋ ਰਿਹਾ ਹੈ। ਪਰ ਇਹ ਟਵੀਟ ਗਾਇਕ ਸੋਨੂੰ ਨਿਗਮ ਨੇ ਨਹੀਂ, ਸਗੋਂ ਸੋਨੂੰ ਨਿਗਮ ਨਾਂ ਦੇ ਇੱਕ ਯੂਜ਼ਰ ਨੇ ਕੀਤਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੋਨੂੰ ਨਿਗਮ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਦੀ ਜਾਂਚ ਕੀਤੀ। ਸਾਨੂੰ ਇੱਥੇ ਅਜਿਹੀ ਕੋਈ ਪੋਸਟ ਨਹੀਂ ਮਿਲੀ।
ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਡਾਟ ਕਾਮ ‘ਤੇ ਇੱਕ ਖਬਰ ਮਿਲੀ। 30 ਜੁਲਾਈ 2020 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, ਇੱਕ ਵਿਵਾਦ ਤੋਂ ਬਾਅਦ ਗਾਇਕ ਸੋਨੂੰ ਨਿਗਮ ਨੇ ਆਪਣਾ ਅਕਾਊਂਟ ਐਕਸ ਤੋਂ ਡਿਲੀਟ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹ ਐਕਸ ‘ਤੇ ਐਕਟਿਵ ਨਹੀਂ ਹੈ।
ਵੱਧ ਜਾਣਕਾਰੀ ਲਈ ਅਸੀਂ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੋਨੂੰ ਨਿਗਮ ਐਕਸ ‘ਤੇ ਨਹੀਂ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਇਸ ਪੇਜ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਗਾਇਕ ਸੋਨੂੰ ਨਿਗਮ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਟਵੀਟ ਦਾ ਸਕਰੀਨ ਸ਼ਾਟ ਫਰਜ਼ੀ ਹੈ। ਅਸਲ ਵਿੱਚ ਇਹ ਟਵੀਟ ਗਾਇਕ ਸੋਨੂੰ ਨਿਗਮ ਨੇ ਨਹੀਂ, ਸਗੋਂ ਸੋਨੂ ਨਿਗਮ ਸਿੰਘ ਨਾਂ ਦੇ ਇੱਕ ਯੂਜ਼ਰ ਨੇ ਕੀਤਾ ਹੈ, ਜੋ ਇੱਕ ਵਕੀਲ ਹੈ। ਗਾਇਕ ਸੋਨੂੰ ਨਿਗਮ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਐਕਟਿਵ ਨਹੀਂ ਹੈ।
- Claim Review : ਬੀਜੇਪੀ ਦਾ ਸਮਰਥਨ ਕਰਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਹੈ ਅਯੁੱਧਿਆ ਦੇ ਲੋਕਾਂ ਨੂੰ ਬੀਜੇਪੀ ਦਾ ਸਮਰਥਨ ਨਹੀਂ ਕਰ ਰਹੇ ਹਨ।
- Claimed By : Hnews
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...