ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਗਾਇਕ ਕੰਵਰ ਗਰੇਵਾਲ ਦੀ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਜਾ ਰਿਹਾ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਹੋ ਰਿਹਾ ਵੀਡੀਓ ਸਾਲ 2014 ਦੇ ਇੱਕ ਸ਼ੋ ਦਾ ਹੈ, ਜਿਸਦੇ ਆਡੀਓ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਗਾਇਕ ਕੰਵਰ ਗਰੇਵਾਲ ਦੀ ਟੀਮ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੰਜਾਬੀ ਗਾਇਕ ਕੰਵਰ ਗਰੇਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਸੁਣਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਗਾਇਕ ਕੰਵਰ ਗਰੇਵਾਲ ਦੇ ਸਾਲ 2014 ਦੇ ਇੱਕ ਸ਼ੋ ਦਾ ਹੈ, ਜਿਸਦੇ ਆਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਕੰਵਰ ਗਰੇਵਾਲ ਨੇ ਆਪ ਸੋਸ਼ਲ ਮੀਡਿਆ ‘ਤੇ ਵਾਇਰਲ ਦਾਅਵੇ ਦੇ ਖੰਡਨ ਨੂੰ ਲੈ ਕੇ ਵੀਡੀਓ ਸ਼ੇਅਰ ਕੀਤੀ ਹੈ।
ਫੇਸਬੁੱਕ ਯੂਜ਼ਰ Santokh Singh Bugga Sarpanch ਨੇ 15 ਅਕਤੂਬਰ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਕੰਵਰ ਗਰੇਵਾਲ ਨੇ ਵੀ ਠੋਕਤਾ ਨਕਲੀ ਮੁੱਖ ਮੰਤਰੀ
ਰੱਜ ਕੇ ਧੋਇਆ ਭਗਵੰਤ ਮਾਨ ਨੂੰ ਗੀਤ ਰਾਹੀਂ
ਸੁਣਿਓ ਤੇ ਸ਼ੇਅਰ ਕਰ ਦਿਓ।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਸਟੇਜ ਦੇ ਪਿੱਛੇ ਐਲਈਡੀ ‘ਤੇ ਚੱਲ ਰਹੇ ਸਪੋਂਸਰਡ ਨਾਵਾਂ ਨੂੰ ਦੇਖ ਕੇ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਅਸਲ ਵੀਡੀਓ 10 ਅਗਸਤ 2014 ਨੂੰ 2648anil ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਅਪਲੋਡ ਮਿਲਾ। 9 ਮਿੰਟ 59 ਸੈਕੰਡ ਦੇ ਵੀਡੀਓ ਵਿੱਚ ਗਾਇਕ ਕੰਵਰ ਗਰੇਵਾਲ ਨੂੰ ਗਾਣਾ ਗਾਉਂਦੇ ਹੋਏ ਸੁਣਿਆ ਜਾ ਹੈ। ਵੀਡੀਓ ਦਾ ਡਿਸਕ੍ਰਿਸ਼ਨ ਲਿਖਿਆ ਗਿਆ ਸੀ, “Kanwar Grewal – Mast Bna denge Biba – Live in Wolverhampton (UK) “2014” ਵੀਡੀਓ ਵਿੱਚ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਅਤੇ ਸੀਐਮ ਕੇਜਰੀਵਾਲ ਬਾਰੇ ਕੁਝ ਨਹੀਂ ਕਿਹਾ।
ਸਾਨੂੰ ਇਸੇ ਯੂਟਿਊਬ ਚੈਨਲ ‘ਤੇ ਇਸ ਸ਼ੋ ਦੇ ਕਈ ਹੋਰ ਵੀਡੀਓ ਵੀ ਮਿਲੇ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ,
“Kanwar Grewal – Ishq Bulleh Nu Nachave – Live in Wolverhampton (UK) “2014”
ਸਾਨੂੰ ਗਾਇਕ ਕੰਵਰ ਗਰੇਵਾਲ ਵਲੋਂ ਵਾਇਰਲ ਦਾਅਵੇ ਨੂੰ ਲੈ ਕੇ ਸ਼ੇਅਰ ਕੀਤਾ ਗਿਆ ਇੱਕ ਵੀਡੀਓ ਵੀ ਮਿਲਾ। 26 ਅਕਤੂਬਰ 2023 ਨੂੰ ਅਪਲੋਡ ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਵਾਇਰਲ ਵੀਡੀਓ ਐਡੀਟੇਡ ਹੈ। ਕਿਸੇ ਨੇ ਵੀਡੀਓ ਦੇ ਆਡੀਓ ਨੂੰ ਬਦਲ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਹੈ।ਵੀਡੀਓ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਜਦੋਂ ਅਸੀਂ ਕੰਵਰ ਗਰੇਵਾਲ ਅਤੇ ਸੀਐਮ ਮਾਨ ਬਾਰੇ ਖਬਰਾਂ ਸਰਚ ਕੀਤੀ, ਤਾਂ ਸਾਨੂੰ ਅਜੇਹੀ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਗਾਇਕ ਕੰਵਰ ਗਰੇਵਾਲ ਨੇ ਭਗਵੰਤ ਮਾਨ ਦਾ ਇਲੈਕਸ਼ਨ ਦੌਰਾਨ ਸਮਰਥਨ ਕੀਤਾ ਸੀ ਅਤੇ ਪਿਛਲੇ ਦਿਨਾਂ ਹੀ ਗਾਇਕ ਨੇ ਮੁਖ ਮੰਤਰੀ ਭਗਵੰਤ ਮਾਨ ਦੀ ਤਰੀਫ ‘ਚ ਇੱਕ ਸਾਲਾਨਾ ਮੇਲੇ ਵਿਚ ਇੱਕ ਗਾਣਾ ਵੀ ਗਾਇਆ ਸੀ।
ਵੀਡੀਓ ਨੂੰ ਲੈ ਕੇ ਅਸੀਂ ਗਾਇਕ ਕੰਵਰ ਗਰੇਵਾਲ ਦੀ ਟੀਮ ਨਾਲ ਸੰਪਰਕ ਕੀਤਾ। “ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਦੱਸਿਆ ਕਿ ਵੀਡੀਓ ਐਡੀਟੇਡ ਹੈ ਅਤੇ ਕੰਵਰ ਗਰੇਵਾਲ ਵਲੋਂ ਆਪ ਇਸ ਦਾਅਵੇ ਦਾ ਖੰਡਨ ਕਰ ਦਿੱਤਾ ਗਿਆ ਹੈ।”
ਪੜਤਾਲ ਦੇ ਦੌਰਾਨ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਜੁੜੀ ਖਬਰ ਵੀ ਮਿਲੀ। 26 ਅਕਤੂਬਰ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ,”ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਖਿਲਾਫ ਪੁਲਿਸ ਨੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਰੋਮਾਣਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਵਰ ਗਰੇਵਾਲ ਦੇ ਗੀਤ ਨਾਲ ਛੇੜਛਾੜ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਗੀਤ ਵਿੱਚ ਗਲਤ ਢੰਗ ਨਾਲ ਐਡਿਟ ਕੀਤਾ ਹੈ।ਦੱਸਿਆ ਗਿਆ ਹੈ ਕਿ ਸਵੇਰੇ ਚੰਡੀਗੜ੍ਹ ਪੁਲਿਸ ਨੇ ਬੰਟੀ ਰੋਮਾਣਾ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਮੁਹਾਲੀ ਪੁਲਿਸ ਦੇ ਸਪੁਰਦ ਕਰ ਦਿੱਤਾ।”
ਪੜਤਾਲ ਦੇ ਅੰਤ ਵਿੱਚ ਅਸੀਂ ਐਡੀਟੇਡ ਵੀਡੀਓ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਪਤਾ ਲੱਗਿਆ ਕਿ ਯੂਜ਼ਰ ਨਾਭਾ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 1,544 ਲੋਕ ਫੇਸਬੁੱਕ ‘ਤੇ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਗਾਇਕ ਕੰਵਰ ਗਰੇਵਾਲ ਦੀ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਜਾ ਰਿਹਾ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਹੋ ਰਿਹਾ ਵੀਡੀਓ ਸਾਲ 2014 ਦੇ ਇੱਕ ਸ਼ੋ ਦਾ ਹੈ, ਜਿਸਦੇ ਆਡੀਓ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਗਾਇਕ ਕੰਵਰ ਗਰੇਵਾਲ ਦੀ ਟੀਮ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।