X
X

Fact Check: ਸਿੱਕਮ ਵਿੱਚ ਆਏ ਬਰਫੀਲੇ ਤੂਫ਼ਾਨ ਦੇ ਵੀਡੀਓ ਨੂੰ ਮਨਾਲੀ ਅਤੇ ਅਮਰਨਾਥ ਦਾ ਦੱਸਦੇ ਹੋਏ ਕੀਤਾ ਗਿਆ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। 4 ਅਪ੍ਰੈਲ 2023 ਨੂੰ ਸਿੱਕਮ ਦੇ ਨਾਥੁਲਾ ਸਰਹੱਦੀ ਖੇਤਰ ‘ਚ ਵੱਡਾ ਬਰਫੀਲਾ ਤੂਫ਼ਾਨ ਆਇਆ ਅਤੇ ਇਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਉਥੋਂ ਦੇ ਵੀਡੀਓ ਨੂੰ ਹੁਣ ਮਨਾਲੀ ਅਤੇ ਅਮਰਨਾਥ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

  • By: Devika Mehta
  • Published: May 1, 2023 at 05:56 PM
  • Updated: May 4, 2023 at 08:29 AM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼): ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਰਫੀਲੇ ਤੂਫ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਇਹ ਘਟਨਾ ਦੇਖਣ ਨੂੰ ਮਿਲੀ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਮਰਨਾਥ ਨਾਲ ਜੋੜ ਕੇ ਵੀ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਇਨ੍ਹਾਂ ਦਾਅਵਿਆਂ ਦੀ ਜਾਂਚ ਕੀਤੀ। ਪਤਾ ਲੱਗਾ ਕਿ ਅਸਲੀ ਵੀਡੀਓ ਸਿੱਕਮ ਦਾ ਹੈ। ਇਸਦਾ ਨਾ ਤਾਂ ਮਨਾਲੀ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਅਮਰਨਾਥ ਨਾਲ। 4 ਅਪ੍ਰੈਲ 2023 ਨੂੰ ਸਿੱਕਮ ਵਿੱਚ ਬਰਫੀਲੇ ਤੂਫ਼ਾਨ ਦੇ ਕਾਰਨ ਬਰਫ ਵਿੱਚ ਕਈ ਵਾਹਨ ਫਸ ਗਏ ਸੀ। ਇਸ ਘਟਨਾ ਵਿੱਚ ਸੱਤ ਯਾਤਰੀ ਵੀ ਮਾਰੇ ਗਏ ਸੀ। ਇਹ ਘਟਨਾ ਗੰਗਟੋਕ ਤੋਂ ਨਾਥੁਲਾ ਦੱਰੇ ਨੂੰ ਜੋੜਨ ਵਾਲੇ ਜਵਾਹਰ ਲਾਲ ਨਹਿਰੂ ਰੋਡ ‘ਤੇ ਵਾਪਰੀ ਸੀ। ਹੁਣ ਕੁਝ ਲੋਕ ਸਿੱਕਮ ਦੀ ਵੀਡੀਓ ਨੂੰ ਮਨਾਲੀ ਅਤੇ ਅਮਰਨਾਥ ਦਾ ਦੱਸ ਕੇ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Sarvjot Locham ‘ ਨੇ 25 ਅਪ੍ਰੈਲ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਅੰਗਰੇਜ਼ੀ ‘ਚ ਕੈਪਸ਼ਨ ਲਿਖਿਆ ਹੈ,”Lulu Manali avalanche.”

ਵੀਡੀਓ ਉੱਤੇ ਲਿਖਿਆ ਹੋਇਆ ਹੈ: ਕੁੱਲੂ ਮਨਾਲੀ ਹਾਦਸਾ।ਕੁਝ ਲੋਕਾਂ ਨੇ ਇਸ ਵੀਡੀਓ ਨੂੰ ਅਮਰਨਾਥ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।

ਇਸ ਤੋਂ ਇਲਾਵਾ ਇਹ ਵੀਡੀਓ ਫੇਸਬੁੱਕ, ਟਵਿਟਰ, ਵਟਸਐਪ ‘ਤੇ ਵੀ ਵਾਇਰਲ ਹੋ ਰਿਹਾ ਹੈ। ਇਸ ਦੀ ਜਾਂਚ ਕਰਨ ਲਈ ਕੁਝ ਯੂਜ਼ਰਸ ਨੇ ਵਿਸ਼ਵਾਸ ਨਿਊਜ਼ ਦੇ WhatsApp Tipline Number +919599299372 ‘ਤੇ ਵੀ ਭੇਜਿਆ।

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਸੱਚਾਈ ਦੇ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕੀਤੀ। ਅੱਜ ਤਕ ਦੇ ਯੂ-ਟਿਊਬ ਚੈਨਲ ‘ਤੇ ਤਿੰਨ ਮਹੀਨੇ ਪੁਰਾਣੀ ਖਬਰ ‘ਚ ਦੱਸਿਆ ਗਿਆ ਕਿ ਭਾਰੀ ਬਰਫਬਾਰੀ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਵਧ ਗਿਆ ਹੈ। ਜਨਵਰੀ ਦੇ ਇਸ ਵੀਡੀਓ ‘ਚ ਵਾਇਰਲ ਵੀਡੀਓ ਤੋਂ ਵੱਖ ਦ੍ਰਿਸ਼ ਦਿਖਾਈ ਦਿੱਤੇ। ਸਰਚ ਦੌਰਾਨ ਸਿੱਕਮ ‘ਚ ਹੋਏ 4 ਅਪ੍ਰੈਲ ਦੇ ਕਈ ਵੀਡੀਓ ਮਿਲੇ। ਇਸ ਤੋਂ ਇਲਾਵਾ ਕਈ ਖਬਰਾਂ ‘ਚ ਵੀ ਸਿੱਕਮ ‘ਚ ਬਰਫੀਲੇ ਤੂਫ਼ਾਨ ਦੇ ਬਾਰੇ ਜਾਣਕਾਰੀ ਮਿਲੀ।

ਹਿੰਦੁਸਤਾਨ ਟਾਈਮਜ਼ ਨੇ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ,ਜਿਸ ਵਿੱਚ 4 ਅਪ੍ਰੈਲ (ਮੰਗਲਵਾਰ) ਨੂੰ 12:20 ਵਜੇ ਗੰਗਟੋਕ ਤੋਂ ਨਾਥੁਲਾ ਨੂੰ ਜੋੜਨ ਵਾਲੀ ਸੜਕ ‘ਤੇ ਹਿਮਸਖਲਨ ਦੀ ਜਾਣਕਾਰੀ ਦਿੱਤੀ ਗਈ। ਇਸ ‘ਚ ਉਹੀ ਦ੍ਰਿਸ਼ ਦੇਖਣ ਨੂੰ ਮਿਲੇ, ਜੋ ਵਾਇਰਲ ਵੀਡੀਓ ‘ਚ ਸਨ।

ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਇਨਵਿਡ ਟੂਲ ਰਾਹੀਂ ਵਾਇਰਲ ਵੀਡੀਓ ਦੇ ਕੁਝ ਕੀਫ੍ਰੇਮ ਕੱਢ ਕੇ ਗੂਗਲ ਰਿਵਰਸ ਇਮੇਜ ਸਰਚ ਵੀ ਕੀਤਾ। ਸਾਨੂੰ ਦੈਨਿਕ ਜਾਗਰਣ ਦੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਾ। ਇਸ ਵਿੱਚ ਦੱਸਿਆ ਗਿਆ ਕਿ ਸਿੱਕਮ ਬਰਫੀਲੇ ਤੂਫ਼ਾਨ ‘ਚ ਦੱਬੇ ਸੈਲਾਨੀ। 6 ਦੀ ਮੌਤ। ਇਹ ਵੀਡੀਓ 4 ਅਪ੍ਰੈਲ 2023 ਨੂੰ ਅੱਪਲੋਡ ਕੀਤਾ ਗਿਆ ਸੀ।

ਵਿਸ਼ਵਾਸ ਨਿਊਜ਼ ਨੇ ਅਮਰਨਾਥ ਦੇ ਨਾਂ ‘ਤੇ ਵਾਇਰਲ ਵੀਡੀਓ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਸਾਨੂੰ ਅਸਲੀ ਵੀਡੀਓ 4 ਅਪ੍ਰੈਲ 2023 ਨੂੰ ਇੱਕ ਯੂਟਿਊਬ ਵਲੋਗ ‘ਤੇ ਮਿਲਿਆ। ਇਸ ਵਿੱਚ ਚਾਂਗੂ ਝੀਲ ਬਾਰੇ ਦੱਸਿਆ ਗਿਆ। ਕਮੈਂਟਸ ‘ਚ ਵੀ ਕਈ ਯੂਜ਼ਰਸ ਨੇ ਇਸ ਨੂੰ ਚਾਂਗੂ ਝੀਲ ਦਾ ਹਾਦਸਾ ਦੱਸਿਆ ਹੈ। ਗੂਗਲ ਸਰਚ ਦੌਰਾਨ ਸਾਨੂੰ ਅਲ ਜਜ਼ੀਰਾ ਦੀ ਇੱਕ ਖਬਰ ਮਿਲੀ। ਇਸ ‘ਚ ਸਿੱਕਮ ‘ਚ ਚਾਂਗੂ ਝੀਲ ਨੇੜੇ ਆਏ ਬਰਫੀਲੇ ਤੂਫਾਨ ਦੀ ਜਾਣਕਾਰੀ ਦਿੱਤੀ ਗਈ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ਵਿੱਚ ਗੰਗਟੋਕ ਦੇ ਅਤਿਰਿਕਤ ਜ਼ਿਲ੍ਹਾ ਕਲੈਕਟਰ ਤੇਨਜਿੰਗ ਡੀ ਡੇਨਜੋਂਗਪਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਸਿੱਕਮ ਹਿਮਸਖਲਨ ਦਾ ਹੀ ਹੈ।

ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਆਪਣੇ ਆਪ ਨੂੰ ਇੱਕ ਡਿਜੀਟਲ ਕ੍ਰਿਏਟਿਵ ਦੱਸਦਾ ਹੈ ਅਤੇ ਉਸਦੇ ਲਗਭਗ 1,000 ਫਾਲੋਅਰਜ਼ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। 4 ਅਪ੍ਰੈਲ 2023 ਨੂੰ ਸਿੱਕਮ ਦੇ ਨਾਥੁਲਾ ਸਰਹੱਦੀ ਖੇਤਰ ‘ਚ ਵੱਡਾ ਬਰਫੀਲਾ ਤੂਫ਼ਾਨ ਆਇਆ ਅਤੇ ਇਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਉਥੋਂ ਦੇ ਵੀਡੀਓ ਨੂੰ ਹੁਣ ਮਨਾਲੀ ਅਤੇ ਅਮਰਨਾਥ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਮਨਾਲੀ ਵਿੱਚ ਭੁਸਖਲਨ।
  • Claimed By : Sarvjot Lochan
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later